- Global Voices ਪੰਜਾਬੀ ਵਿੱਚ - https://pa.globalvoices.org -

ਹਾਰੂਕੀ ਮੁਰਾਕਾਮੀ ਦੇ ਨਾਲ ਨਵੀਂ ਇੰਟਰਵਿਊ, ਹੈਸੀ ਜਪਾਨ ਬਾਰੇ ਪਿਛਲ-ਝਾਤ

ਸ਼੍ਰੇਣੀਆਂ: ਪੂਰਬੀ ਏਸ਼ੀਆ, ਜਪਾਨ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ
Haruki Murakami [1]

ਨਵੰਬਰ 2018 ਵਿਚ ਇਕੂਆਡੋਰ ਵਿਚ ਹਾਰੂਕੀ ਮੁਰਾਕਾਮੀ ਬੋਲਦੇ ਹੋਏ। ਤਸਵੀਰ: ਇਕੂਏਟਰ ਦਾ ਸਭਿਆਚਾਰ ਅਤੇ ਵਿਰਾਸਤ ਮੰਤਰੀ, ਜਨਤਕ ਖੇਤਰ।

ਇਸ ਨਵੇਂ  ਇੰਟਰਵਿਊ [2], ਵਿੱਚ, ਜਾਪਾਨੀ ਨਾਵਲਕਾਰ ਹਾਰੁਕੀ ਮੁਰਾਕਾਮੀ ਜਪਾਨ ਦੇ ਹੇਸੀ ਯੁੱਗ [3] ਉੱਤੇ ਪਿਛਲ-ਝਾਤ ਮਾਰਦਾ ਹੈ। ਇਹ ਯੁੱਗ 30 ਅਪ੍ਰੈਲ, 2019 ਨੂੰ ਖਤਮ ਹੋ ਜਾਵੇਗਾ, ਜਦੋਂ ਜਾਪਾਨ ਦਾ ਮੌਜੂਦਾ ਸਮਰਾਟ ਗੱਦੀ ਛੱਡ ਦੇਵੇਗਾ।

ਇੱਕ ਨਾਵਲਕਾਰ ਦੇ ਰੂਪ ਵਿੱਚ, ਮੁਰਾਕਾਮੀ ਨੂੰ ਅਕਸਰ ਜਾਪਾਨ ਦੇ ਹੇਸੀ ਯੁਗ ਦਾ ਪ੍ਰਤੀਨਿਧੀ ਮੰਨਿਆ ਜਾਂਦਾ ਹੈ, ਜੋ 8 ਜਨਵਰੀ 1989 ਨੂੰ ਸ਼ੁਰੂ ਹੋਇਆ ਸੀ। 1990 ਦੇ ਦਹਾਕੇ ਵਿੱਚ  “ਬੁਲਬਲਾ ਅਰਥ ਵਿਵਸਥਾ [4]” ਦੇ ਪਤਨ ਅਤੇ ਇੱਕ ਮੰਦੀ ਦਾ ਸਾਹਮਣਾ ਕਰਨ ਤੋਂ ਇਲਾਵਾ, ਹੈਸੀ ਦੇ ਯੁੱਗ ਵਿੱਚ 1995 ਵਿੱਚ ਇੱਕ ਪ੍ਰਮੁੱਖ ਭੂਚਾਲ ਆਇਆ ਸੀ ਜਿਸਨੇ ਕੋਬੇ ਸ਼ਹਿਰ ਨੂੰ ਤਬਾਹ ਕਰ ਦਿੱਤਾ, ਅਤੇ 2011 ਦੇ ਭੂਚਾਲ ਅਤੇ ਸੁਨਾਮੀ ਨੇ 20,000 ਤੋਂ ਵੱਧ ਲੋਕਾਂ ਦੀ ਜਾਨ ਲਈ ਅਤੇ ਇਕ ਵੱਡਾ ਪਰਮਾਣੂ ਹਾਦਸਾ ਵਾਪਰਿਆ।

ਇੰਟਰਵਿਊ ਵਿੱਚ, ਮੁਰਾਕਾਮੀ ਕਹਿੰਦਾ ਹੈ [2]:

I don’t know why, but my books seem to be read especially when what we had before suddenly collapsed or disappeared. I feel that (my books) began to be essentially accepted in Japan around the time when the Heisei era started with the death of the emperor, the asset-inflated economy collapsed and the Great Hanshin Earthquake and the sarin incident occurred.

“ਮੈਂ ਨਹੀਂ ਜਾਣਦਾ ਕਿ ਕਿਉਂ, ਪਰ ਮੇਰੀਆਂ ਕਿਤਾਬਾਂ ਵਿਸ਼ੇਸ਼ ਤੌਰ ‘ਤੇ ਪੜ੍ਹੀਆਂ ਜਾ ਰਹੀਆਂ ਜਾਪਦੀਆਂ ਹਨ, ਜਦੋਂ ਜੋ ਪਹਿਲਾਂ ਸਾਡੇ ਕੋਲ ਸੀ ਉਹ ਅਚਾਨਕ ਹੀ ਗਿਰ ਪਿਆ ਜਾਂ ਗਾਇਬ ਹੋ ਗਿਆ। ਮੈਂ ਮਹਿਸੂਸ ਕਰਦਾ ਹਾਂ ਕਿ (ਮੇਰੀਆਂ ਕਿਤਾਬਾਂ) ਜਾਪਾਨ ਵਿੱਚ ਮੂਲ ਤੌਰ ਤੇ ਸਵੀਕਾਰ ਕੀਤੀਆਂ ਜਾਣ ਲੱਗੀਆਂ ਹਨ, ਜਦੋਂ ਸਮਰਾਟ ਦੀ ਮੌਤ ਨਾਲ ਹੈਸੀ ਦੌਰ ਦੀ ਸ਼ੁਰੂਆਤ ਹੋਈ ਸੀ, ਸੰਪਤੀ-ਬਹੁਤਾਤ ਆਰਥਿਕਤਾ ਦਾ ਪਤਨ ਹੋ ਗਿਆ ਅਤੇ ਮਹਾਨ ਹਾਨਸ਼ੀਨ ਭੁਚਾਲ ਆਇਆ ਅਤੇ ਸਰੀਨ ਘਟਨਾ ਵਾਪਰੀ।

ਅਸਾਹੀ ਸ਼ਿਮਬੂਨ ਅਖ਼ਬਾਰ ਵੱਲੋਂ ਕਰਵਾਏ ਗਏ ਹੈਸੀ ਦੇ ਦੌਰ ਬਾਰੇ ਇਕ ਸਰਵੇਖਣ ਵਿਚ 120 ਪੁਸਤਕ ਰਿਵੀਊਕਾਰਾਂ ਦੇ ਇਕ ਸਮੂਹ ਨੇ 1989 ਅਤੇ 2018 ਦੇ ਵਿਚਕਾਰ ਪ੍ਰਕਾਸ਼ਿਤ ਪੁਸਤਕਾਂ ਵਿੱਚੋਂ “1Q84″ ਨੂੰ ਸਰਬੋਤਮ ਚੁਣਨ ਦੇ ਬਾਅਦ ਮੁਰਾਕੂਮੀ ਦੀ ਇੰਟਰਵਿਊ ਕੀਤੀ ਗਈ ਸੀ।

ਇੰਟਰਵਿਊ ਵਿੱਚ, ਮੁਰਾਕਾਮੀ ਨੇ “1Q84″, “ਭੂਚਾਲ ਤੋਂ ਬਾਅਦ”, ਅਤੇ “ਅੰਡਰਗਰਾਊਂਡ: ਟੋਕੀਓ ਗੈਸ ਅਟੈਕ ਅਤੇ ਜਪਾਨੀ ਸਾਈਕੀ” ਸਮੇਤ ਆਪਣੀਆਂ ਕਈ ਕਿਤਾਬਾਂ ਦੀ ਚਰਚਾ ਕੀਤੀ।

ਹਾਰੂਕੀ ਮੁਰਾਕਾਮੀ ਨਾਲ ਪੂਰੀ ਇੰਟਰਵਿਊ [2] ਅਸਾਹੀ ਸ਼ਿਮਬੂਨ ਦੀ ਵੈੱਬਸਾਈਟ ‘ਤੇ ਪੜ੍ਹੀ ਜਾ ਸਕਦੀ ਹੈ।