- Global Voices ਪੰਜਾਬੀ ਵਿੱਚ - https://pa.globalvoices.org -

ਸੱਤਾ ਨੂੰ ਮਜ਼ਬੂਤ ਕਰਨ ਅਤੇ ਮਹੱਤਵਪੂਰਣ ਆਵਾਜ਼ਾਂ ਨੂੰ ਠੱਪ ਕਰਨ ਲਈ ਸਾਊਦੀ ਨੇਤਾ ਕਿਵੇਂ ਧਰਮ ਦੀ ਵਰਤੋਂ ਕਰ ਰਹੇ ਹਨ?

ਸ਼੍ਰੇਣੀਆਂ: ਮੱਧ ਪੂਰਬ ਅਤੇ ਉੱਤਰੀ ਅਫਰੀਕਾ, ਸਾਊਦੀ ਅਰਬ, ਧਰਮ, ਨਾਗਰਿਕ ਮੀਡੀਆ, ਬੋਲਣ ਦੀ ਆਜ਼ਾਦੀ, ਮਨੁੱਖੀ ਹੱਕ, ਰਾਜਨੀਤੀ, ਗਲੋਬਲ ਵੋਆਇਸਿਸ ਐਡਵੋਕੇਸੀ

ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੰਨੇ ਜਾਂਦੇ, ਮੱਕਾ ਦੀ ਮਹਾਨ ਮਸਜਿਦ। ਵਿਕੀਮੀਡੀਆ ਵਰਤੋਂਕਾਰ ਬਾਸੀਲ ਡੀ ਸੌਫ਼ੀ ਦੁਆਰਾ ਤਸਵੀਰ [ਸੀਸੀ ਬਾਈ-ਐਸਏ 3.0]।

ਜਦ ਸਾਊਦੀ ਪੱਤਰਕਾਰ ਅਤੇ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਜਮਾਲ ਖਸ਼ੋਗੀ ਨੂੰ ਪਿਛਲੇ ਅਕਤੂਬਰ ਮਹੀਨੇ ਵਿੱਚ ਇਸਤਾਂਬੁਲ ਦੇ ਸਾਊਦੀ ਕੌਂਸਲਖਾਨੇ ਵਿਚ ਮਾਰ ਦਿੱਤਾ ਗਿਆ ਸੀ ਤਾਂ ਇਸ ਨੇ ਸਾਊਦੀ ਅਰਬ ਅਤੇ ਸਮੁਚੇ ਅਰਬ ਖੇਤਰਾਂ ਦੇ ਪੱਤਰਕਾਰਾਂ ਦੀ ਬੋਲਣ ਦੀ ਆਜ਼ਾਦੀ ਦੀ ਵਰਤੋਂ ਤੇ ਵੱਡਾ ਤੇ ਦੂਰਗਾਮੀ ਅਸਰ ਪਾਇਆ ਸੀ।

ਨਤੀਜੇ ਵਜੋਂ ਰਾਜਨੀਤਕ ਪ੍ਰਭਾਵ ਨੇ ਇਸਲਾਮ ਵਿੱਚ ਕੁਝ ਸ਼ਕਤੀਸ਼ਾਲੀ ਸੰਸਥਾਵਾਂ ਅਤੇ ਅਵਾਜ਼ਾਂ ਨੂੰ ਵੀ ਹਿਲਾ ਦਿੱਤਾ ਸੀ।

ਖਸ਼ੋਗੀ ਦੇ ਲਾਪਤਾ ਹੋਣ ਅਤੇ ਮੌਤ ਦੇ ਹਾਲਾਤ ਸਾਹਮਣੇ ਆਉਣ ਦੇ ਬਾਅਦ, ਬਹੁਤ ਸਾਰੇ ਵਿਸ਼ਵ ਆਗੂਆਂ ਨੇ ਪੱਤਰਕਾਰ ਦੇ ਕਤਲ ਦੇ ਹੁਕਮ ਦੇਣ ਲਈ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਖੁੱਲ੍ਹੇਆਮ ਦੋਸ਼ੀ ਠਹਿਰਾਇਆ। ਇਨ੍ਹਾਂ ਇਲਜ਼ਾਮਾਂ ਤੇ ਪ੍ਰਤੀਕਰਮ ਪ੍ਰਗਟਾਉਂਦਿਆਂ, ਮੱਕਾ ਦੀ ਗ੍ਰੈਡ ਮਸਜਿਦ ਦੇ ਇਮਾਮ ਨੇ 19 ਅਕਤੂਬਰ ਨੂੰ ਇਕ ਜੁੰਮੇ ਦੀ ਨਮਾਜ਼ ਦੇ ਬਾਅਦ ਉਪਦੇਸ਼ ਦਿੱਤਾ [1] ਜਿਸ ਵਿੱਚ ਉਸ ਨੇ ਬਿਨ ਸਲਮਾਨ, ਰਾਜ ਦੇ ਅਸਲ ਸ਼ਾਸਕ ਦਾ ਗੁਣਗਾਨ ਕੀਤਾ। 

ਸ਼ੇਖ ਅਬਦੁੱਲਰਹਮਾਨ ਅਲ-ਸੁਦੀਸ ਨੇ ਆਪਣੇ ਉਪਦੇਸ਼ ਵਿੱਚ ਬਿਨ ਸਲਮਾਨ ਦੇ “ਆਧੁਨਿਕਤਾ ਲਿਆਉਣ ਵਾਲੇ ਸੁਧਾਰਾਂ” ਦੀ ਸ਼ਲਾਘਾ ਕੀਤੀ ਅਤੇ “ਇਨ੍ਹਾਂ ਵਰੋਸਾਏ ਦੇਸ਼ਾਂ” ਦੇ ਖਿਲਾਫ ਹਮਲਿਆਂ ਦੀ ਨਿੰਦਾ ਕੀਤੀ, ਜਿਸਨੂੰ ਸਾਊਦੀ ਹੁਕਮਰਾਨਾਂ ਦੀ ਪੂਰਵ-ਪ੍ਰਵਾਨਗੀ ਮਿਲੀ ਹੋਈ ਸੀ। ਉਸਨੇ ਇਹ ਸਿੱਟਾ ਕੱਢਿਆ ਕਿ “ਪਵਿੱਤਰ ਸਥਾਨਾਂ ਅਤੇ ਇਸਲਾਮ ਦੇ ਰਖਵਾਲੇ ਅਤੇ ਸਰਪ੍ਰਸਤ, ਬਾਦਸ਼ਾਹ ਅਤੇ ਕ੍ਰਾਊਨ ਪ੍ਰਿੰਸ ਦਾ ਸਮਰਥਨ ਕਰਨਾ ਅਤੇ ਆਗਿਆਕਾਰ ਹੋਣਾ ਸਾਰੇ ਮੁਸਲਮਾਨਾਂ ਦਾ ਪੱਕਾ ਫਰਜ਼ ਸੀ।”

ਨਿਊ ਯਾਰਕ ਟਾਈਮਜ਼ ਲਈ ਇੱਕ ਲੇਖ [1] ਵਿੱਚ ਇਸ ਤੇ ਪ੍ਰਤੀਕਰਮ ਦਿੰਦੇ ਹੋਏ ਯੂਸੀਐਲਏ ਸਕੂਲ ਆਫ ਲਾਅ ਦੇ ਪ੍ਰੋਫੈਸਰ ਖਾਲਿਦ ਐਮ. ਅਬੌ ਏਲ ਫਡਲ ਨੇ ਕਿਹਾ ਕਿ ਇਸ ਉਪਦੇਸ਼ ਨੇ ਨਬੀ ਦੇ ਪਲੇਫਾਰਮ ਨੂੰ “ਬੇਹੁਰਮਤੀ ਅਤੇ ਅਪਵਿੱਤਰ ਕੀਤਾ” ਸੀ। 

ਉਸ ਨੇ ਲਿਖਿਆ, ” ਗ੍ਰਾਂਡ ਮਸਜਿਦ ਨੂੰ ਤਾਨਾਸ਼ਾਹੀ ਅਤੇ ਅਤਿਆਚਾਰ ਦੀਆਂ ਘਟਨਾਵਾਂ ਤੇ ਮਿੱਟੀ ਪਾਉਣ ਲਈ ਵਰਤੋਂ ਕਰਕੇ, ਪ੍ਰਿੰਸ ਮੁਹੰਮਦ ਨੇ ਮੱਕਾ ਅਤੇ ਮਦੀਨਾ ਦੇ ਪਵਿੱਤਰ ਸਥਾਨਾਂ ਦੇ ਸਾਊਦੀ ਕੰਟਰੋਲ ਅਤੇ ਸਰਪ੍ਰਸਤੀ ਦੇ ਵਾਜਬ ਹੋਣ ਤੇ ਹੀ ਸਵਾਲ ਖੜਾ ਕਰ ਦਿੱਤਾ ਹੈ।”

ਸਾਊਦੀ ਅਰਬ ਦੀ ਧਰਮ ਦੀ ਰਾਜਨੀਤੀ ਦਾ ਲੰਬਾ ਇਤਿਹਾਸ

ਆਪਣੀ ਧਰਮਸ਼ਾਸਤਰੀ ਸਰਕਾਰ ਪ੍ਰਣਾਲੀ ਹੋਣ ਕਾਰਨ, ਅਤਿ-ਰੂੜ੍ਹੀਵਾਦੀ ਰਾਜ ਵਿੱਚ ਇਹ ਕੋਈ ਅਨੋਖੀ ਗੱਲ ਨਹੀਂ ਹੈ। ਵਾਸਤਵ ਵਿਚ, ਰਾਜ ਦੇ ਸਥਾਪਿਤ ਹੋਣ ਤੋਂ ਬਾਅਦ ਸਾਊਦੀ ਆਗੂ ਸਿਆਸੀ ਸ਼ਕਤੀ ਦੇ ਸਾਧਨ ਵਜੋਂ ਧਰਮ ਨੂੰ ਲੰਬੇ ਸਮੇਂ ਤੋਂ ਵਰਤੋਂ ਕਰਦੇ ਆ ਰਹੇ ਹਨ।

Saudi Arabia is home to Islam’s two holiest sites, Mecca and Medina.

Every year, millions [2] of Muslims from around the world travel to Mecca to perform Hajj or pilgrimage, one of Islam's five pillars. This has allowed the Saudi government to claim a special form of religious legitimacy in Islam. The Kingdom has exploited this legitimacy to gain and maintain political power.

ਸਾਊਦੀ ਅਰਬ ਇਸਲਾਮ ਦੇ ਦੋ ਸਭ ਤੋਂ ਪਵਿੱਤਰ ਸਥਾਨਾਂ, ਮੱਕਾ ਅਤੇ ਮਦੀਨਾ ਦਾ ਘਰ ਹੈ।

ਹਰ ਸਾਲ, ਦੁਨੀਆਂਭਰ ਤੋਂ ਲੱਖਾਂ [2] ਮੁਸਲਮਾਨ ਮੱਕੇ ਹੱਜ ਲਈ ਆਉਂਦੇ ਹਨ ਜੋ ਇਸਲਾਮ ਦੇ 5 ਥੰਮ੍ਹਾਂ ਵਿੱਚੋਂ ਇੱਕ ਹੈ। ਇਸ ਨੇ ਸਾਊਦੀ ਸਰਕਾਰ ਨੂੰ ਇਸਲਾਮ ਵਿੱਚ ਧਾਰਮਿਕ ਜਾਇਜ਼ਤਾ ਦੇ ਇੱਕ ਖਾਸ ਰੂਪ ਦਾ ਦਾਅਵਾ ਕਰਨ ਦੀ ਇਜਾਜ਼ਤ ਦਿੱਤੀ ਹੈ। ਸਾਊਦੀ ਅਰਬੀ ਰਾਜ ਨੇ ਰਾਜਨੀਤਿਕ ਸ਼ਕਤੀ ਹਾਸਲ ਕਰਨ ਅਤੇ ਇਸ ਨੂੰ ਬਣਾਈ ਰੱਖਣ ਲਈ ਇਸ ਜਾਇਜ਼ਤਾ ਦਾ ਇਸਤੇਮਾਲ ਕੀਤਾ ਹੈ।

ਜਦੋਂ 1744 ਵਿਚ ਜਦੋਂ ਪਹਿਲੀ ਸਾਊਦੀ ਸਰਕਾਰ ਸਥਾਪਿਤ ਕੀਤੀ ਗਈ ਸੀ [3], ਤਾਂ ਦਿਰੀਆ ਦੇ ਛੋਟੇ ਜਿਹੇ ਨਖਲਸਤਾਨ ਸ਼ਹਿਰ ਦੇ ਅਮੀਰ ਮੁਹੰਮਦ ਇਬਨ ਸੌਦ ਨੇ ਧਾਰਮਿਕ ਆਗੂ ਅਤੇ ਧਰਮ ਸ਼ਾਸਤਰੀ ਮੁਹੰਮਦ ਇਬਨ ਅਬਦ ਅਲ-ਵੱਹਾਬ ਨਾਲ ਇਕ ਸਮਝੌਤਾ ਕੀਤਾ। ਅਬਦ ਅਲ-ਵੱਹਾਬ ਨੇ ਕੁਰਾਨ ਅਤੇ ਪੈਗੰਬਰੀ ਰਵਾਇਤਾਂ ਦੀ ਕੱਟੜ ਵਿਆਖਿਆ ਦੇ ਅਧਾਰ ਤੇ ਇੱਕ ਅਤਿ-ਰੂੜ੍ਹੀਵਾਦੀ ਧਾਰਮਿਕ ਅੰਦੋਲਨ (ਜਿਸ ਨੂੰ ਅੱਜਕੱਲ੍ਹ ਵਾਹਬੀਵਾਦ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਸ਼ੁਰੂ ਕੀਤਾ।

ਫੈਨੈਕ ਨਾਮ ਦੀ ਇੱਕ ਸੁਤੰਤਰ ਮੀਡੀਆ ਅਤੇ ਵਿਸ਼ਲੇਸ਼ਣ ਸਾਈਟ ਨੇ ਮੀਨਾ ਖੇਤਰ ਤੇ ਕੇਂਦਰਿਤ ਹੈ। ਇਹ ਦੱਸਦੀ ਹੈ [4] ਕਿ ਯੂਨੀਅਨ ਦਾ ਮਕਸਦ “ਇਸਲਾਮ ਦੇ ਕੱਟੜ ਵਿਆਖਿਆ ਦੁਆਰਾ ਸੰਚਾਲਿਤ ਇੱਕ ਇਸਲਾਮੀ ਰਾਜ ਦੀ ਸਿਰਜਣਾ ਕਰਨਾ ਸੀ।

ਇਹ ਪਹਿਲੀ ਸਾਊਦੀ ਰਿਆਸਤ ਦਹਾਕਿਆਂ ਬਾਅਦ ਢਹਿਢੇਰੀ ਹੋ ਗਈ, ਅਤੇ 1824 ਵਿਚ ਇਕ ਦੂਜਾ ਰਾਜ ਸਥਾਪਿਤ ਕੀਤਾ ਗਿਆ [5], ਪਰ ਇਹ ਵੀ 1891 ਵਿਚ ਢਹਿਢੇਰੀ ਹੋ ਗਈ। 1924 ਅਤੇ 1925 ਵਿਚ, ਇਬਨ-ਸੌਦ ਪਰਿਵਾਰ ਨੇ ਕ੍ਰਮਵਾਰ ਮੱਕਾ ਅਤੇ ਮਦੀਨਾ (ਇਸਲਾਮ ਦੇ ਦੋ ਸਭ ਤੋਂ ਪਵਿੱਤਰ ਸ਼ਹਿਰਾਂ) ਉੱਤੇ ਵਹਾਬੀ ਲੜਾਕਿਆਂ ਦੀ ਮਦਦ ਨਾਲ ਹਮਲਾ ਕੀਤਾ। 1932 ਵਿਚ ਸਾਊਦੀ ਅਰਬ ਦੀ ਬਾਦਸ਼ਾਹੀ ਸਥਾਪਿਤ ਕੀਤੀ ਗਈ ਸੀ। ਉਦੋਂ ਤੋਂ ਹੀ, ਸਾਊਦੀ ਸ਼ਾਸਕਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਧਰਮ ਦਾ ਇਸਤੇਮਾਲ ਕਰਨਾ ਜਾਰੀ ਰੱਖਿਆ ਹੈ।

ਅਧਿਕਾਰਿਤ ਧਾਰਮਿਕ ਪ੍ਰਵਚਨ ਨੂੰ ਚੁਣੌਤੀ ਦੇਣ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਵਾਇਆ

ਅੱਜ, ਮੁਹੰਮਦ ਬਿਨ ਸਲਮਾਨ ਦੀ ਅਗਵਾਈ ਹੇਠ ਰਾਜ ਦਾ ਇਤਿਹਾਸ ਬਹੁਤ ਸਾਰੇ ਮੁਸਲਮਾਨਾਂ ਲਈ ਸਭ ਤੋਂ ਉਪਰ ਹੈ ਕਿਉਂਕਿ ਉਹ ਦਮਨ ਦੇ ਵਧ ਰਹੇ ਪੱਧਰਾਂ ਨਾਲ ਦੋ ਚਾਰ ਹੋ ਰਹੇ ਹਨ। ਧਾਰਮਿਕ ਆਗੂਆਂ ਨੂੰ ਉਨ੍ਹਾਂ ਲੋਕਾਂ ਦੇ ਨਾਲ “ਇਸਲਾਮ ਦੇ ਦੁਸ਼ਮਣਾਂ” ਦੇ ਰੂਪ ਵਿੱਚ ਸਲੂਕ ਕਰਨ ਲਈ ਭਰਤੀ ਕੀਤਾ ਜਾਂਦਾ ਹੈ, ਜੋ ਹੱਕਾਂ ਦੀ ਉਲੰਘਣਾ ਦੀ ਨਿਖੇਧੀ ਕਰਦੇ ਹਨ ਜਾਂ ਸੁਧਾਰ ਦੀ ਮੰਗ ਕਰਦੇ ਹਨ ਅਤੇ ਸੂਬਾ ਪ੍ਰਸ਼ਾਸਨ ਸ਼ਾਸਕਾਂ ਦੇ ਰਾਜਨੀਤਿਕ ਹਿੱਤਾਂ ਦੀ ਸੇਵਾ ਕਰਨ ਲਈ ਧਾਰਮਿਕ ਪ੍ਰਵਚਨ ਨੂੰ ਤੈਨਾਤ ਕਰਨਾ ਜਾਰੀ ਰੱਖਦਾ ਹੈ।

ਜਨਵਰੀ 2019 ਵਿਚ ਸਾਊਦੀ ਅਰਬ ਦੇ ਇਸਲਾਮੀ ਮਾਮਲਿਆਂ ਦੇ ਮੰਤਰੀ ਅਬਦੁੱਲਤੀਫ ਇਬਨ ਅਬਦੁੱਲਅਜ਼ੀਜ਼ ਅਲ ਸ਼ੇਖ ਨੇ 2011 ਅਤੇ 2012 ਦੀਆਂ ਅਰਬ ਬਗ਼ਾਵਤਾਂ ਨੂੰ “ਅਰਬ ਅਤੇ ਮੁਸਲਿਮ ਮਨੁੱਖ ਲਈ ਜ਼ਹਿਰ ਅਤੇ ਵਿਨਾਸ਼ਕਾਰੀ” ਕਰਾਰ ਦਿੰਦੇ ਹੋਏ ਨਿੰਦਾ ਕੀਤੀ। [6]

ਖਸ਼ੋਗੀ ਦੇ ਕਤਲ ਤੋਂ ਬਾਅਦ ਬਾਦਸ਼ਾਹੀ ਦੀ ਆਲੋਚਨਾ ਦੇ ਅਪ੍ਰਤੱਖ ਹਵਾਲੇ ਨਾਲ ਮੰਤਰੀ ਨੇ ਇਸ ਆਲੋਚਨਾ ਦੀ ਨਿੰਦਾ ”ਇਸਲਾਮ ਦੇ ਦੁਸ਼ਮਣਾਂ ਦੇ ਬੇਬੁਨਿਆਦ ਹਮਲੇ” ਕਹਿ ਕੇ ਕੀਤੀ ਅਤੇ ਬਾਦਸ਼ਾਹੀ ਦੀ ਅਤੇ ਇਸਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਮੁਸਲਮਾਨਾਂ ਨੂੰ ”ਦੇਸ਼ਧ੍ਰੋਹ ਅਤੇ ਬਦਅਮਨੀ ਫੈਲਾਉਣ ਅਤੇ ਆਪਣੇ ਸ਼ਾਸਕਾਂ ਅਤੇ ਨੇਤਾਵਾਂ ਦੇ ਵਿਰੁੱਧ ਭੜਕਾਉਣ” ਦੇ ਦੋਸ਼ੀ ਠਹਿਰਾਇਆ।

ਵਾਹਾਬੀਵਾਦ ਅਤੇ ਸਿਆਸੀ ਜ਼ੁਲਮ ਵਿਚਕਾਰ ਸੰਬੰਧ ਨੂੰ ਦਰਸਾਉਂਦੇ ਹੋਏ, ਸਉਦੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਯਾਹੀਆ ਅਸ਼ੀਰੀ, ਜੋ ਲੰਡਨ ਵਿਚ ਜਲਾਵਤਨੀ ਵਿਚ ਰਹਿ ਰਹੇ ਹਨ [7], ਨੇ 13 ਜਨਵਰੀ ਨੂੰ ਟਵੀਟ ਕੀਤਾ ਸੀ। 

ਅਤਿਆਚਾਰ ਇੱਕ ਸਰਬੰਗੀ ਸਿਸਟਮ ਹੈ, ਅਤੇ [ਸਾਡੇ ਦੇਸ਼ ਵਿੱਚ] ਇਸ ਨੂੰ ਧਰਮ ਨੇ ਯੋਗ ਬਣਾਇਆ ਗਿਆ ਹੈ। ਜਦੋਂ ਇਬਨ ਸਾਊਦ ਅਤੇ ਇਬਨ ਅਬਦ ਅਲ-ਵਾਹਾਬ ਇਤਿਹਾਦੀ ਬਣ ਗਏ, ਤਾਂ ਸਾਊਦੀ ਅਰਬ ਅਤੇ ਵਹਾਬੀਵਾਦ ਇੱਕ ਖ਼ਤਰਨਾਕ ਜੋੜੇ ਵਜੋਂ ਉੱਭਰੇ। ਸਾਡਾ ਦੇਸ਼ ਜਿਉਂਦਾ ਨਹੀਂ ਰਹੇਗਾ ਜਦੋਂ ਤੱਕ ਅਸੀਂ ਸਾਊਦੀ ਵਹਾਬੀ ਜ਼ੁਲਮ ਤੋਂ ਛੁਟਕਾਰਾ ਨਹੀਂ ਪਾ ਲੈਂਦੇ। ਜਿਵੇਂ ਕਿ ਅਸੀਂ ਇਹ ਕਿਹਾ ਹੈ, ਹੋਰਨਾਂ ਨੇ ਵੀ ਚੰਗੇ ਇਰਾਦੇ ਨਾਲ ਕਿਹਾ ਹੈ ਕਿ ਵਹਾਬੀਵਾਦ ਇਕ ਧਾਰਮਿਕ ਲਹਿਰ ਹੈ, ਜਦ ਕਿ ਇਹ ਨਿਰੀ ਸਿਆਸੀ ਹੈ।

ਪਰ ਅੱਸੀਰੀ ਵਰਗੇ ਲੋਕਾਂ ਦੀਆਂ ਅਵਾਜ਼ਾਂ ਸਾਊਦੀ ਅਰਬ ਵਿਚ ਠੱਪ ਕੀਤੀਆਂ ਗਈਆਂ ਹਨ।

ਇਕ ਹੋਰ ਅਜਿਹੀ ਆਵਾਜ਼ ਅਬਦੁੱਲਾ ਅਲ-ਹਾਮਿਦ ਦੀ ਹੈ, ਜੋ ਹੁਣ-ਭੰਗ ਹੋ ਚੁੱਕੇ ਸਾਊਦੀ ਸਿਵਲ ਅਤੇ ਰਾਜਨੀਤਕ ਅਧਿਕਾਰ ਸੰਘ (ਏਸੀਪੀਆਰਏ) ਦੇ ਸੰਸਥਾਪਕਾਂ ਵਿਚੋਂ ਇਕ ਹੈ, ਜੋ ਇਸ ਵੇਲੇ ਸਲਾਖਾਂ ਦੇ ਪਿੱਛੇ ਹੈ। .

ਅਲ-ਹਾਮਿਦ ਆਪਣੀ ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਲਈ ਗਿਆਰਾਂ ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ [11] ਹੈ। ਉਸ ਤੇ ਜੋ ਦੋਸ਼ ਲਾਏ ਗਏ ਹਨ ਉਨ੍ਹਾਂ ਵਿੱਚ “ਸ਼ਾਸਕ ਨਾਲ ਵਫਾਦਾਰੀ ਨੂੰ ਤੋੜਨਾ ਅਤੇ ਉਸ ਦਾ ਹੁਕਮ ਨਾ ਮੰਨਣਾ,” ਅਤੇ “ਪ੍ਰਦਰਸ਼ਨਾਂ ਦਾ ਸੱਦਾ ਦੇ ਕੇ ਬਦਅਮਨੀ ਫੈਲਾਉਣਾ।” ਉਸ ਨੂੰ 2013 ਵਿਚ ਬਦਨਾਮ ਵਿਸ਼ੇਸ਼ ਅਪਰਾਧਿਕ ਅਦਾਲਤ ਨੇ ਸਜ਼ਾ ਦਿੱਤੀ ਸੀ। ਇਹ ਅਦਾਲਤ ਦਹਿਸ਼ਤ ਨਾਲ ਸੰਬੰਧਿਤ ਕੇਸਾਂ ਨੂੰ ਚਲਾਉਣ ਲਈ ਸਥਾਪਤ ਕੀਤੀ ਗਈ ਸੀ ਪਰ ਅਕਸਰ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਨੂੰ ਫਸਾਉਣ ਲਈ ਵਰਤੀ ਜਾਂਦੀ ਸੀ।

ਅਧਿਕਾਰਾਂ ਬਾਰੇ ਗਰੁੱਪਾਂ [12] ਨੇ ਰਿਪੋਰਟ ਦਿੱਤੀ ਕਿ ਅਲ-ਹਾਮਿਦ ਨੇ 17 ਫ਼ਰਵਰੀ ਨੂੰ ਇੱਕ ਭੁੱਖ ਹੜਤਾਲ ਸ਼ੁਰੂ ਕੀਤੀ। ਉਸਦੇ ਨਾਮ ਤੇ ਇਕ ਬਿਆਨ, ਜਿਸਨੂੰ ਮਨੁੱਖੀ ਅਧਿਕਾਰਾਂ ਦੀ ਪਲੇਟਫਾਰਮ ਐੱਮ.ਬੀ.ਟੀ. ਮੀਟੂ ਵੱਲੋਂ ਛਾਪਿਆ ਗਿਆ ਸੀ, ਰਾਹੀਂ ਅਲ-ਹਾਮਿਦ ਨੇ ਐਲਾਨ ਕੀਤਾ ਹੈ ਕਿ ਉਹ ਜੇਲ੍ਹਾਂ ਵਿੱਚ ਬੰਦ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਰਾਜਨੀਤਕ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ।

[13]

ਅਬਦੁੱਲਾ ਅਲ-ਹਾਮਿਦ। ਫੋਟੋ ਉਸ ਦੇ ਗੁੱਡਰੀਡਜ਼ ਖਾਤੇ ਤੋਂ

ਮਨੁੱਖੀ ਅਧਿਕਾਰਾਂ ਦੇ ਸਰਗਰਮੀਆਂ ਦੇ ਇਲਾਵਾ ਅਲ-ਹਾਮਿਦ ਇੱਕ ਕਵੀ ਅਤੇ ਅਕਾਦਮਿਕ ਹੈ। ਉਸਨੇ ਲੋਕਤੰਤਰਿਕ ਸੁਧਾਰਾਂ ਲਈ, ਮਨੁੱਖੀ ਅਧਿਕਾਰਾਂ ਦੀ ਵਕਾਲਤ ਲਈ, ਅਤੇ ਸਾਊਦੀ ਅਰਬ ਵਿੱਚ ਜ਼ਬਰ ਦੇ ਯੋਗ ਬਣਾਉਣ ਵਾਲੀਆਂ ਧਾਰਮਿਕ ਸੰਸਥਾਵਾਂ – ਜਿਵੇਂ ਕਿ ਸੀਨੀਅਰ ਵਿਦਵਾਨਾਂ ਦੀ ਕੌਂਸਲ, ਰਾਜ ਦੀ ਸਭ ਤੋਂ ਉੱਚੀ ਧਾਰਮਿਕ ਸੰਸਥਾ ਜੋ ਧਾਰਮਿਕ ਮਾਮਲਿਆਂ ‘ਤੇ ਰਾਜੇ ਨੂੰ ਸਲਾਹ ਦਿੰਦੀ ਹੈ – ਦੀ ਆਲੋਚਨਾ ਕਰਨ ਲਈ ਆਪਣੀਆਂ ਲਿਖਤਾਂ ਵਿੱਚ [14] ਇਸਲਾਮਿਕ ਪਾਠਾਂ ਅਤੇ ਪਰੰਪਰਾਵਾਂ ਦੀ ਵਰਤੋਂ ਕੀਤੀ ਹੈ।

ਉਸ ਨੇ ਇਕ ਵਾਰ ” ਲੋਕਾਂ ਦਾ ਪੈਸਾ, ਸਵੈਮਾਣ ਅਤੇ ਆਜ਼ਾਦੀ ਚੋਰੀ ਕਰਨ ਵਾਲੇ ”ਅਤੇ ਨਾਗਰਿਕਤਾ, ਅਨੇਕਤਾ, ਸਹਿਣਸ਼ੀਲਤਾ ਨੂੰ ਨੁਕਸਾਨ ਪਹੁੰਚਾਉਣ” ਅਤੇ ” ਹਿੰਸਾ ਅਤੇ ਅੱਤਵਾਦ ਪੈਦਾ ਕਰਨ ” ਵਿਚ ਭੂਮਿਕਾ ਨਿਭਾਉਣ ਵਾਲੇ ਲੋਕਾਂ ਦੀ ਸਹਾਇਤਾ ਕਰਨ [15] ਦਾ ਕੌਂਸਲ ‘ਤੇ ਦੋਸ਼ ਲਗਾਇਆ।

ਉਸਨੇ ਇਕ “ਆਧੁਨਿਕ ਧਾਰਮਿਕ ਪ੍ਰਵਚਨ” ਦੀ ਵੀ ਵਕਾਲਤ ਕੀਤੀ [15] ਹੈ “ਜੋ ਇੱਕ ਸਲਾਹ-ਮਸ਼ਵਰਾ ਹਕੂਮਤ ਦੀ ਗੱਲ ਕਰਦਾ ਹੈ” ਅਤੇ ਉਸ ਨੇ ਉਸ ਧਾਰਮਿਕ ਪ੍ਰਵਚਨ ਦਾ ਵਿਰੋਧ ਕੀਤਾ ਜਿਸ ਨੂੰ ਉਹ ਬਾਦਸ਼ਾਹੀ ਵਿੱਚ ” ਆਮ ਧਾਰਮਿਕ ਪ੍ਰਵਚਨ” ਕਹਿੰਦਾ ਹੈ ਜੋ “ਇੱਕ ਬੇਈਮਾਨ ਇਮਾਮ ਦੇ ਪਿੱਛੇ ਪਿੱਛੇ ਪ੍ਰਾਰਥਨਾ ਦੀ ਮੰਗ ਕਰਦਾ ਹੈ … ਭਾਵੇਂ ਕਿ ਉਸਨੇ [ਬੰਦੇ ਦੀ ]ਆਜ਼ਾਦੀ, ਇਨਸਾਫ ਅਤੇ ਸਮਾਨਤਾ ਦੀ ਉਲੰਘਣਾ ਕੀਤੀ ਹੋਵੇ।”

ਸੁਤੰਤਰ ਧਾਰਮਿਕ ਆਗੂਆਂ ਤੇ ਕਾਰਵਾਈ

ਸਰਕਾਰ ਦੇ ਅਧਿਕਾਰਤ ਪ੍ਰਵਚਨ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਚੁੱਪ ਕਰਾਉਂਦਿਆਂ ਸਊਦੀ ਅਰਬ ਨੇ ਉਨ੍ਹਾਂ ਧਾਰਮਿਕ ਆਗੂਆਂ ਦੇ ਖਿਲਾਫ਼ ਵੀ ਸਖਤ ਰਵੱਈਆ ਅਪਣਾਇਆ ਹੈ, ਜੋ ਕ੍ਰਾਊਨ ਪ੍ਰਿੰਸ ਦੀਆਂ ਨੀਤੀਆਂ ਅਤੇ ਕਾਰਵਾਈਆਂ ਦਾ ਪੂਰੀ ਤਰ੍ਹਾਂ ਸਮਰਥਨ ਨਹੀਂ ਕਰਦੇ।

ਸਾਊਦੀ ਆਲਮ ਸ਼ੇਖ ਸਲਮਾਨ ਅਲ-ਆਵਦਾ, ਅਲੀ ਅਲ ਓਮਾਰੀ ਅਤੇ ਸ਼ੇਖ ਅਵਾਦ ਅਲ-ਕਾਰਨੀ ਸਾਰਿਆਂ ਨੂੰ ਸਤੰਬਰ, 2017 ਵਿਚ ਵੱਖ-ਵੱਖ ਦੋਸ਼ਾਂ [16] ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਮੁਸਲਿਮ ਬ੍ਰਦਰਹੁੱਡ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ ਦਾ ਦੋਸ਼ ਸ਼ਾਮਲ ਹਨ। ਰਾਈਟਸ ਗਰੁੱਪ ਕਹਿੰਦੇ ਹਨ ਕਿ ਦੋਸ਼ ਇਸ ਲਈ ਲਾਏ ਗਏ ਸੀ ਕਿਉਂਜੋ ਇਨ੍ਹਾਂ ਮੌਲਵੀਆਂ ਨੇ ਸਊਦੀ ਅਰਬ ਅਤੇ ਇਸਦੇ ਸਹਿਯੋਗੀਆਂ ਦੁਆਰਾ ਕਤਰ ਨਾਲ ਕੂਟਨੀਤਿਕ ਅਤੇ ਆਰਥਿਕ ਸੰਬੰਧ ਤੋੜਨ ਦਾ ਸਪਸ਼ਟ ਤੌਰ ਤੇ ਸਮਰਥਨ ਨਹੀਂ ਕੀਤਾ ਸੀ ਅਤੇ ਇਨ੍ਹਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।

62 ਸਾਲ ਦੀ ਉਮਰ ਵਿੱਚ, ਸ਼ੇਖ ਸਲਮਾਨ ਅਲ-ਔਦਾ ਨਾ ਸਿਰਫ ਸਾਊਦੀ ਅਰਬ ਵਿੱਚ ਸਗੋਂ ਪੂਰੇ ਅਰਬ ਖੇਤਰ ਵਿੱਚ ਇੱਕ ਪ੍ਰਮੁੱਖ ਸਮਾਜਿਕ ਮੀਡੀਆ ਪੈਰੋਕਾਰੀ ਵਾਲਾ ਵਿਅਕਤੀ ਹੈ। ਇੰਸਟਾਗਰਾਮ [17], ਫੇਸਬੁੱਕ [18], ਟਵਿੱਟਰ [19] ਅਤੇ ਯੂਟਿਊਬ [20] ਤੇ ਉਸ ਦੇ ਕੁੱਲ ਪੈਰੋਕਾਰਾਂ ਦੀ ਗਿਣਤੀ 22 ਲੱਖ ਤੋਂ ਵੱਧ ਹੈ। ਉਸਨੇ ਪਹਿਲਾਂ 2011 ਦੀ ਅਰਬ ਬਗ਼ਾਵਤ ਦਾ ਸਮਰਥਨ ਕੀਤਾ ਸੀ ਅਤੇ ਬਾਦਸ਼ਾਹੀ ਅਤੇ ਖੇਤਰ ਵਿੱਚ ਜਮਹੂਰੀ ਸੁਧਾਰਾਂ ਦੀ ਮੰਗ ਕੀਤੀ [21] ਸੀ।

ਐਮਨੇਸਟੀ ਇੰਟਰਨੈਸ਼ਨਲ ਅਤੇ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਸ ਦੀ ਗ੍ਰਿਫਤਾਰੀ 8 ਸਤੰਬਰ ਨੂੰ ਕੀਤੀ ਇੱਕ ਟਵੀਟ [22] ਨਾਲ ਜੋੜਿਆ, ਜਿਸ ਵਿੱਚ ਉਸ ਨੇ ਦੇਸ਼ਾਂ ਦਰਮਿਆਨ ਸੰਭਾਵੀ ਸੁਲਾਹ-ਸਫ਼ਾਈ ਖ਼ਬਰਾਂ ਦੀਆਂ ਰਿਪੋਰਟਾਂ ਪ੍ਰਤੀ ਪ੍ਰਤੀਕਰਮ ਦਿੱਤਾ ਸੀ। ਟਵੀਟ ਦੇ ਦੂਜੇ ਹਿੱਸੇ ਵਿਚ ਉਸ ਨੇ ਲਿਖਿਆ: “ਰੱਬ ਉਨ੍ਹਾਂ ਦੇ ਦਿਲਾਂ ਵਿੱਚ ਇੱਕਸੁਰਤਾ ਪੈਦਾ ਕਰੇ ਜੋ ਉਹਨਾਂ ਦੇ ਲੋਕਾਂ ਲਈ ਚੰਗਾ ਹੈ।”

ਅਲੀ ਅਲ-ਓਮਾਰੀ ਇੱਕ ਧਾਰਮਿਕ ਵਿਦਵਾਨ ਅਤੇ ਇੱਕ ਨੌਜਵਾਨ-ਕੇਂਦ੍ਰਿਤ ਇਸਲਾਮਿਕ ਟੀਵੀ ਚੈਨਲ [23] 4ਸ਼ਬਾਬ ਦਾ ਚੇਅਰਮੈਨ [24] ਹੈ। ਦੂਜਿਆਂ ਤੋਂ ਉਲਟ, ਉਹ ਕਿੰਗਡਮ ਵਿਚ ਰਾਜਨੀਤਿਕ ਮਸਲਿਆਂ ਬਾਰੇ ਚਰਚਾ ਨਹੀਂ ਕਰਦਾ ਸੀ। ਉਸ ਨੇ ਇਕ ਵਾਰ ਕਿੰਗਡਮ ਦੇ ਨੇਤਾਵਾਂ ਦੇ ਸਮਰਥਨ ਵਿਚ ਵੀ ਟਵੀਟ ਕੀਤਾ [25] ਅਤੇ ਜੂਨ 2017 ਵਿਚ ਜਦੋਂ ਬਿਨ ਸਲਮਾਨ ਨੂੰ ਕ੍ਰਾਊਨ ਪ੍ਰਿੰਸ ਨਿਯੁਕਤ ਕੀਤਾ ਗਿਆ ਤਾਂ ਉਸ ਦੀ ਸਫ਼ਲਤਾ ਲਈ ਪ੍ਰਾਰਥਨਾ ਕਰਦੇ ਹੋਏ ਇਕ ਟਵੀਟ ਪੋਸਟ ਕੀਤੀ [26]

ਸ਼ੇਖ ਅਬਦ ਅਲ-ਕਾੱਰਨੀ ਵਿਚ ਬਹੁਤ ਸਾਰੇ ਇਲਜ਼ਾਮਾਂ [27] ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਵਿਚ ਸਾਊਦੀ ਅਰਬ ਵਿਚ ਗ਼ੈਰ-ਕਾਨੂੰਨੀ, ਮੁਸਲਿਮ ਬ੍ਰਦਰਹੁੱਡ ਦਾ ਸਮਰਥਨ ਕਰਨਾ, ਅਤੇ ਬਾਦਸ਼ਾਹੀ ਦੀ, ਇਸ ਦੀਆਂ ਨੀਤੀਆਂ ਅਤੇ ਇਸ ਦੀਆਂ ਪ੍ਰਣਾਲੀਆਂ ਦੀ ਨਿੰਦਿਆ ਕਰਨਾ ਸ਼ਾਮਲ ਹਨ।

ਸਾਊਦੀ ਅਰਬ ਵਿਚ ਕਈ ਹੋਰ ਧਾਰਮਿਕ ਆਗੂ ਸਲਾਖਾਂ ਪਿੱਛੇ ਮੌਜ਼ੂਦ ਹਨ। ਕਈਆਂ ਨੇ ਅਲ-ਔਦਾ ਵਰਗੇ ਕਈਆਂ ਨੇ ਕਿੰਗਡਮ ਵਿਚ ਜਮਹੂਰੀ ਸੁਧਾਰਾਂ ਦੀ ਮੰਗ ਕੀਤੀ ਹੈ, ਜਦੋਂ ਕਿ ਹੋਰਨਾਂ ਨੇ ਬਿਨ ਸਲਮਾਨ ਦੇ ਸਮਾਜਿਕ ਸੁਧਾਰਾਂ [28] ਜਾਂ ਨੀਤੀਆਂ [29] ਦਾ ਵਿਰੋਧ ਕੀਤਾ ਸੀ। ਅਲ-ਓਮਾਰੀ ਵਰਗੇ ਦੂਸਰਿਆਂ ਨੇ ਪਹਿਲਾਂ ਸਾਊਦੀ ਸ਼ਾਸਕਾਂ ਅਤੇ ਕ੍ਰਾਊਨ ਪ੍ਰਿੰਸ ਦਾ ਸਮਰਥਨ ਕੀਤਾ ਸੀ। 

ਇਹ ਕੇਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਬਿਨ ਸਲਮਾਨ ਦੀ ਅਸਲ ਹਕੂਮਤ ਦੇ ਅਧੀਨ ਹੁਣ ਚੁੱਪ ਹੀ ਕਾਫ਼ੀ ਨਹੀਂ ਹੈ। “ਸੁਤੰਤਰ” ਆਵਾਜ਼ਾਂ – ਕਿੰਗਡਮ ਦੀ ਲੀਡਰਸ਼ਿਪ ਜਾਂ ਸਿਆਸੀ ਏਜੰਡੇ ਦੀ ਸੇਵਾ ਵਿੱਚ ਨਾ ਲਿਖਣ ਵਾਲੇ ਕਿਸੇ ਵੀ ਵਿਅਕਤੀ ਦੇ ਸ਼ਬਦਾਂ – ਨੂੰ ਬੰਦ ਕਰਨ ਲਈ ਇੱਕ ਫਤਵੇ ਤੋਂ ਅੱਗੇ ਇਮਾਮਾਂ ਨੂੰ ਹੋਰ ਅੱਗੇ ਜਾਣਾ ਆਵਸ਼ਕ ਹੈ ਅਤੇ ਕ੍ਰਾਊਨ ਪ੍ਰਿੰਸ ਅਤੇ ਸਾਊਦੀ ਲੀਡਰਸ਼ਿਪ ਦੀ ਖੁੱਲ੍ਹੇਆਮ ਸ਼ਲਾਘਾ ਕਰਨੀ ਚਾਹੀਦੀ ਹੈ।

ਸਾਊਦੀ ਅਰਬ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਿਆਂ, ਮਨੁੱਖੀ ਅਧਿਕਾਰਾਂ ਦੇ ਬਚਾਅ ਕਰਨ ਵਾਲਿਆਂ, ਸ਼ੀਆ ਪ੍ਰਦਰਸ਼ਨਕਾਰੀਆਂ ਅਤੇ ਮੌਲਵੀਆਂ ਸਮੇਤ ਰਾਜਸੀ ਕੈਦੀਆਂ ਦੀ ਰਾਵਾਂ ਅਤੇ ਵਿਚਾਰਧਾਰਾਵਾਂ ਵੱਖ-ਵੱਖ ਹੋ ਸਕਦੀਆਂ ਹਨ। ਪਰ ਬਿਨ ਸਲਮਾਨ ਦੇ ਹਕੂਮਤ ਅਧੀਨ, ਇਹ ਵਿਅਕਤੀ ਸਾਊਦੀ ਅਧਿਕਾਰੀਆਂ ਦੇ ਹੱਥੋਂ ਬੇਇਨਸਾਫੀਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚ ਮਨਮਾਨੀਆਂ ਨਜ਼ਰਬੰਦੀਆਂ [30], ਇਕਾਂਤ ਕੈਦ [31], ਤਸ਼ੱਦਦ [32] ਅਤੇ ਜਬਰੀ ਲਾਪਤਾ [33] ਕਰ ਦੇਣਾ ਸ਼ਾਮਲ ਹਨ। ਇਨ੍ਹਾਂ ਅਤਿਆਚਾਰਾਂ ਨੂੰ ਜਾਇਜ਼ ਠਹਿਰਾਉਣ ਅਤੇ ਸਫ਼ਾਈ ਦੇਣ ਲਈ, ਸਾਊਦੀ ਹਾਕਮਾਂ ਨੇ ਕਦੇ ਵੀ ਧਰਮ ਨੂੰ ਪਰਦੇ ਦੇ ਤੌਰ ਤੇ ਵਰਤਣ ਤੋਂ ਗੁਰੇਜ਼ ਨਹੀਂ ਕੀਤਾ।