ਆਸਟਰੇਲਿਆਈ ਅਦਾਲਤ ਵਲੋਂ ਕੋਲਾ ਖਾਨ ਨੂੰ ਮਨਜੂਰੀ ਨਾ ਦੇਣ ਦਾ ਇਤਿਹਾਸਕ ਫੈਸਲਾ ਅਤੇ ਜਲਵਾਯੂ ਦੀ ਵਧ ਰਹੀ ਖ਼ਰਾਬੀ

Hunter Valley coal

ਰਿਓ ਟਿੰਟੋ ਦੀ ਮਾਊਂਟ ਥੋਰਲੀ ਮਾਈਨ, ਹੰਟਰ ਵੈਲੀ 2014 – ਲਾਕ ਦ ਗੇਟ ਅਲਾਇੰਸ ਫਲਿੱਕਰ ਅਕਾਊਂਟ ਕੋਲੋਂ ਧੰਨਵਾਦ ਸਹਿਤ (2.0 ਦੁਆਰਾ ਸੀਸੀ)

ਇੱਕ ਜ਼ਬਰਦਸਤ ਫੈਸਲੇ ਵਿੱਚ, ਇੱਕ ਅਦਾਲਤ ਨੇ ਆਸਟਰੇਲੀਆ ਵਿੱਚ ਇੱਕ ਨਵੀਂ ਕੋਲਾ ਖਾਨ ਨੂੰ ਮਨਜੂਰੀ ਨਾ ਦੇਣ ਲਈ ਜਲਵਾਯੂ ਦੀ ਖ਼ਰਾਬੀ ਦਾ ਹਵਾਲਾ ਦਿੱਤਾ ਹੈ। ਪ੍ਰਸਤਾਵਿਤ ਰਾਕੀ ਹਿੱਲ ਖਾਨ ਨਿਊ ਸਾਊਥ ਵੇਲਜ਼ ਦੀ ਹੰਟਰ ਵੈਲੀ ਵਿੱਚ ਗਲਾਸਟਰ ਨੇੜੇ ਹੈ। ਐਨਐਸਡਬਲਿਊਜ਼ ਦੇ ਜ਼ਮੀਨ ਅਤੇ ਵਾਤਾਵਰਨ ਅਦਾਲਤ ਦੇ ਚੀਫ ਜਸਟਿਸ ਬ੍ਰਾਇਨ ਪ੍ਰੈਸਟਨ ਨੇ ਕਿਹਾ ਕਿ ਓਪਨ-ਕੱਟ ਖਾਨ “ਗਲਤ ਸਮੇਂ ਗਲਤ ਥਾਂ ਤੇ ਹੋਵੇਗੀ”।

ਉਸਦਾ ਮੰਨਣਾ ਸੀ:

The construction and operation of the mine, and the transportation and combustion of the coal from the mine, will result in the emission of greenhouse gases, which will contribute to climate change.

“ਖਾਨ ਦੇ ਨਿਰਮਾਣ ਅਤੇ ਸੰਚਾਲਨ, ਅਤੇ ਖੁਦਾਈ ਤੋਂ ਕੋਲੇ ਦੀ ਢੁਆਈ ਅਤੇ ਫੂਕਣ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਹੋਵੇਗਾ, ਜੋ ਜਲਵਾਯੂ ਤਬਦੀਲੀ ਦਾ ਕਾਰਨ ਬਣੇਗਾ।

ਸਥਾਨਕ ਕਮਿਊਨਿਟੀ ਐਕਟੀਵਿਸਟ ਗਰੁੱਪ ਗਰਾਊਂਡਸਵੈੱਲ ਗਲੌਸੈਸਟਰ ਦੇ ਮੈਂਬਰ ਬਹੁਤ ਉਤਸ਼ਾਹਿਤ ਸਨ। ਵਾਤਾਵਰਨ ਦੇ ਵਕੀਲ ਐਲੇਨ ਜਾਨਸਨ ਨੇ ਟਵਿੱਟਰ ਉੱਤੇ ਆਪਣੀ ਖੁਸ਼ੀ ਸਾਂਝੀ ਕੀਤੀ:

“ਜਦੋਂ ਜੱਜ ਪ੍ਰੈਸਟਨ ਨੇ ਆਪਣਾ ਫੈਸਲਾ ਸੁਣਾਇਆ ਕਿ ਖਚਾਖਚ ਭਰੀ ਅਦਾਲਤ ਵਿੱਚ ਲੋਕ ਭਾਵਕ ਹੋ ਉਠੇ। ਉਨ੍ਹਾਂ ਨੇ ਇਕ-ਦੂਜੇ ਨਾਲ ਹੱਥ ਮਿਲਾ ਕੇ ਅਤੇ ਗਲ ਲਗਾ ਕੇ ਫੈਸਲੇ ਦਾ ਸਵਾਗਤ ਕੀਤਾ। ਮੇਰੇ ਕੋਲ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।”

ਵਕੀਲਾਂ, ਪੈਰਵੀਕਾਰਾਂ, ਅਕਾਦਮਿਕ ਵਿਦਵਾਨਾਂ, ਵਾਤਾਵਰਣ ਮਾਹਿਰਾਂ ਅਤੇ ਅਰਥਸ਼ਾਸਤਰੀਆ ਨੇ ਇਤਿਹਾਸਕ ਨਿਰਣੇ ਦੇ ਬਾਰੇ ਆਨਲਾਈਨ ਪ੍ਰਤੀਕ੍ਰਿਆ ਦਿਤੀ ਹੈ। ਵਾਤਾਵਰਨ ਕਾਰਕੁਨ ਜੌਨ ਇੰਗਲਾਟ ਨੇ ਟਵਿੱਟਰ ਰਾਹੀਂ ਇੱਕ ਵਿਸ਼ਵ-ਵਿਆਪੀ ਸੰਦੇਸ਼ ਤਿਆਰ ਕੀਤਾ:

“ਕੋਲਾ ਖਨਨ ਬਾਰੇ ਨਿਊ ਸਾਊਥ ਵੇਲਜ਼ ਦੀ ਜ਼ਮੀਨ ਅਤੇ ਵਾਤਾਵਰਨ ਕੋਰਟ ਦੇ ਫੈਸਲੇ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਹੈ। ਇਸ ਕਾਨੂੰਨ ਦੇ ਆਧਾਰ ਤੇ, ਰੌਕੀ ਹਿੱਲ ਦੇ ਨਿਵਾਸੀ ਕੋਲੇ ਦੇ ਖਨਨ ਨੂੰ ਰੋਕਣ ਵਿਚ ਸਫ਼ਲ ਹੋਏ ਹਨ। ਆਖ਼ਰਕਾਰ, ਇਹ ਵਾਤਾਵਰਣ ਕਾਨੂੰਨ ਕੀ ਹੈ?”

ਵਾਤਾਵਰਨ ਕਾਨੂੰਨ ਦੇ ਅਕਾਦਮਿਕ ਜਸਟਿਨ ਬੈੱਲ-ਜੇਮਸ ਨੇ ‘ਕੰਵਰਸੇਸ਼ਨ’ ਵਿਖੇ ਵਾਤਾਵਰਣ-ਅਧਾਰਿਤ ਮੁਕੱਦਮੇਬਾਜ਼ੀ ਦੇ ਭਵਿੱਖ ਦੀ ਟੋਹ  ਲਗਾਉਂਦੇ ਹੋਏ ਇਹ ਨਤੀਜਾ ਕਢਿਆ:

It is hard to predict whether his decision will indeed have wider ramifications. Certainly the tide is turning internationally – coal use is declining, many nations have set ambitious climate goals under the Paris Agreement, and high-level overseas courts are making bold decisions in climate cases.

ਇਹ ਕਹਿਣਾ ਮੁਸ਼ਕਲ ਹੈ ਕਿ ਇਸ ਫੈਸਲੇ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਹੋਣਗੇ ਯਕੀਨਨ ਕੋਲੇ ਦੀ ਖਪਤ ਪ੍ਰਤੀ ਲੋਕਾਂ ਦਾ ਨਜ਼ਰੀਆ ਦੁਨੀਆਂ ਭਰ ਵਿੱਚ ਬਦਲ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਨੇ ਪੈਰਿਸ ਸਮਝੌਤੇ ਦੇ ਤਹਿਤ ਵਾਤਾਵਰਣ ਸੰਬੰਧੀ ਵੱਡੇ ਟੀਚੇ ਮਿਥ ਲਏ ਹਨ। ਵਾਤਾਵਰਨ ਨਾਲ ਸੰਬੰਧਿਤ ਮਸਲਿਆਂ ਬਾਰੇ ਵੱਡੀਆਂ ਅਦਾਲਤਾਂ ਸਖ਼ਤ ਰੁਖ ਅਪਣਾ ਰਹੀਆਂ ਹਨ

ਅਰਥਸ਼ਾਸਤਰੀ ਜੌਨ ਕੁਇਗਿਨ ਨੇ ਫੈਸਲੇ ਦੇ ਲੰਬੇ ਸਮੇਂ ਦੇ ਕੁਝ ਪ੍ਰਭਾਵਾਂ ਬਾਰੇ ਟਿੱਪਣੀ ਕੀਤੀ ਹੈ:

[…] miners will sooner or later face demands for compensation for the damage caused by climate change.

The strongest case will be against mines that have commenced operation after the need to leave remaining reserves in the ground was already clear. Anyone considering investing in, lending to or insuring such mines should be prepared for more decisions like Rocky Hill.

“[…] ਜਲਵਾਯੂ ਤਬਦੀਲੀ ਦੇ ਕਾਰਨ ਹੋਏ ਨੁਕਸਾਨ ਲਈ ਖਾਨਾਂ ਦੇ ਮਾਲਿਕਾਂ ਕੋਲੋਂ ਮੁਆਵਜ਼ੇ ਦੀ ਦੇਰ ਸਵੇਰ ਮੰਗ ਜ਼ਰੂਰ ਉਠੇਗੀ।

ਸਭ ਤੋਂ ਮਜਬੂਤ ਕੇਸ ਉਨ੍ਹਾਂ ਖਾਨਾਂ ਦੇ ਵਿਰੁੱਧ ਹੋਵੇਗਾ, ਜਿਨ੍ਹਾਂ ਨੇ ਜ਼ਮੀਨ ਵਿੱਚ ਬਾਕੀ ਰਹਿੰਦੇ ਭੰਡਾਰਾਂ ਨੂੰ ਛੱਡਣ ਦੀ ਜ਼ਰੂਰਤ ਪਹਿਲਾਂ ਹੀ ਸਪਸ਼ਟ ਹੋ ਜਾਣ ਦੇ ਬਾਅਦ ਕਾਰਜ ਸ਼ੁਰੂ ਕੀਤਾ ਹੈ।ਅਜਿਹੀਆਂ ਖਾਨਾਂ ਵਿੱਚ ਨਿਵੇਸ਼ ਕਰਨ ਵਾਲੇ, ਬੀਮਾ ਕਰਨ ਵਾਲੇ ਜਾਂ ਇਨ੍ਹਾਂ ਨੂੰ ਦੂਜੇ ਮਾਲਿਕਾਂ ਨੂੰ ਸੌਂਪਣ ਵਾਲਿਆਂ ਨੂੰ ਰੌਕੀ ਪਹਾੜ ਵਰਗੇ ਹੋਰ ਫੈਸਲਿਆਂ ਲਈ ਤਿਆਰ ਹੋਣਾ ਚਾਹੀਦਾ ਹੈ।

ਪੇਸ਼ੇਵਰ ਸੇਵਾਵਾਂ ਦੇਣ ਵਾਲਾ ਅੰਤਰਰਾਸ਼ਟਰੀ ਸੰਗਠਨ, ਹਰਬਰਟ ਸਮਿਥ ਫਰੀਹਿਲਸ, ‘ਜੋਖਮ ਉੱਤੇ ਨਜ਼ਰ ਰੱਖਦੇ ਹੋਏ ਮੌਕਿਆਂ ਨੂੰ ਸੰਭਾਲਣ’ ਵਿੱਚ ਤੁਹਾਨੂੰ ਮਦਦ ਦੇਣ ਦੀ ਪੇਸ਼ਕਸ਼ ਕਰਦਾ ਹੈ. ਮੌਜੂਦਾ ਅਤੇ ਸੰਭਾਵੀ ਗਾਹਕਾਂ ਲਈ ਉਸਦੀ ਇਹ ਸਲਾਹ ਹੈ::

Proponents seeking consent for new projects, or modifications of existing projects, with ‘material’ greenhouse gas emissions across all industries in NSW should carefully assess climate change impacts, particularly if the proposal is not ‘carbon neutral’.

ਐਨਐਸਡਬਲਿਊ ਵਿੱਚ ਨਵੇਂ ਪ੍ਰਾਜੈਕਟਾਂ ਲਈ ਸਹਿਮਤੀ ਲੈਣ ਵਾਲੇ ਅਤੇ ਮੌਜੂਦਾ ਪ੍ਰਾਜੈਕਟਾਂ ਵਿੱਚ ਤਬਦੀਲੀਆਂ ਦੇ ਇੱਛਕ ਸੰਚਾਲਕਾਂ ਨੂੰ,  ਅਜਿਹੇ ਸਾਰੇ ਪ੍ਰਾਜੈਕਟਾਂ ਵਿੱਚ ਜਿੱਥੇ ਗਰੀਨਹਾਊਸ ਗੈਸਾਂ ਦੇ ਨਿਕਾਸ ਵਾਲਾ ਮਵਾਦ ਹੈ ਅਤੇ ਖਾਸਕਰ ਜਦੋਂ ਪ੍ਰਾਜੈਕਟ ਪ੍ਰਸਤਾਵ ‘ਕਾਰਬਨ ਰਹਿਤ’ ਨਹੀਂ ਹੈ, ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵਾਂ ਦਾ ਬੜੇ ਧਿਆਨ ਨਾਲ ਜਾਇਜ਼ਾ ਲੈਣਾ ਚਾਹੀਦਾ ਹੈ।

ਉਸੇ ਦਿਨ ਆਸਟਰੇਲੀਆ ਦੀ ਪ੍ਰਮੁੱਖ ਲਾਅ ਫਰਮ ਕੋੱਰਸ ਚੈਂਬਰਸ ਵੈਸਟਗਾਰਥ ਨੇ ਵੀ  ਇਸੇ ਭਾਵਨਾ ਉੱਤੇ ਜੋਰ ਦਿੱਤਾ :

Future proponents will need to seriously consider the decision, as will banks and others who would traditionally invest in or support coal and other fossil fuel-dependent industries.

It is possible that the increasing recognition of causative links between fossil fuel developments and climate change could pave the way for future compensation claims of the kind now being seen in the United States.

ਭਵਿੱਖ ਵਿੱਚ ਇਸ ਦੇ ਸਮਰਥਕਾਂ ਨੂੰ, ਅਤੇ ਬੈਂਕਾਂ ਅਤੇ ਹੋਰਨਾਂ ਨੂੰ, ਜਿਹੜੇ ਰਵਾਇਤੀ ਤੌਰ ਤੇ ਕੋਲੇ ਅਤੇ ਹੋਰ ਪਥਰਾਟ ਬਾਲਣ-ਅਧਾਰਿਤ ਉਦਯੋਗਾਂ ਵਿੱਚ ਨਿਵੇਸ਼ ਕਰਦੇ ਹਨ ਜਾਂ ਸਮਰਥਨ ਕਰਦੇ ਹਨ, ਇਸ ਫੈਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਜ਼ਰੂਰਤ ਹੋਵੇਗੀ।

ਇਹ ਸੰਭਵ ਹੈ ਕਿ ਪਥਰਾਟ ਬਾਲਣ ਦੀ ਵਧੇਰੇ ਵਰਤੋਂ ਅਤੇ ਜਲਵਾਯੂ ਤਬਦੀਲੀ ਦੇ ਕਾਰਨ-ਕਾਰਜ ਸੰਬੰਧਾਂ ਦੀ ਵਧ ਰਹੀ ਮਾਨਤਾ ਭਵਿੱਖ ਦੇ ਉਸ ਕਿਸਮ ਦੇ ਮੁਆਵਜ਼ੇ ਦੇ ਦਾਅਵਿਆਂ ਦਾ ਰਾਹ ਪਧਰਾ ਕਰ ਸਕਦੀ ਹੈ ਜੋ ਹੁਣ ਸੰਯੁਕਤ ਰਾਜ ਅਮਰੀਕਾ ਵਿੱਚ ਦੇਖੇ ਜਾ ਰਹੇ ਹਨ।

ਹਾਲਾਂਕਿ ਕੁੱਝ ਔਨਲਾਈਨ ਜਲਵਾਯੂ ਸੰਦੇਹਵਾਦੀ ਵੀ ਹਨ, ਜੋ ਰੁਪਰਟ ਮੁਰਡੋਕ ਵਰਗੇ ਮੁੱਖ ਧਾਰਾ ਮੀਡੀਆ ਵਿਚਲੇ ਆਪਣੇ ਸਹਿਯੋਗੀਆਂ ਦੇ ਨਾਲ ਮਿਲਕੇ ਇਸ ਸਮਝ ਨੂੰ ਚੁਣੌਤੀ ਦਿੰਦੇ ਹਨ:

ਐਰਗਾਸ, ਜਲਵਾਯੂ ਤਬਦੀਲੀ ਦੇ ਡਰ (ਅੱਜ ਤੱਕ ਇੱਕ ਸ਼ੱਕੀ ਪਰਿਕਲਪਨਾ ਸੀ) ਨੂੰ ਕੋਲੇ ਦੀ ਖੁਦਾਈ ਦੇ ਲਾਇਸੈਂਸ ਤੋਂ ਇਨਕਾਰ ਕਰਨ ਲਈ ਕਾਫੀ ਸਮਝਣ ਵਾਲੇ ਰੌਕੀ ਹਿੱਲ ਮਾਈਨਿੰਗ ਫੈਸਲੇ ਦਾ ਜ਼ੋਰਦਾਰ ਖੰਡਨ ਕਰਦਾ ਹੈ।

ਇਸ ਦੌਰਾਨ ਸਵਿਟਜ਼ਰਲੈਂਡ ਸਥਿਤ ਕੋਲੇ ਦੀ ਖੁਦਾਈ ਦੀ ਬਹੁ-ਕੌਮੀ ਕੰਪਨੀ ਗਲੇਨਕੋਰ ਨੇ ਕਿਹਾ ਹੈ ਕਿ ਉਹ ਵਾਤਾਵਰਨ ਦੇ ਕਾਰਨਾਂ ਕਰਕੇ ਦੁਨੀਆਂ ਭਰ ਵਿਚ ਕੋਲੇ ਦਾ ਉਤਪਾਦਨ ਘੱਟ ਕਰੇਗੀ। ਗਲੇਨਕੋਅਰ ਆਸਟਰੇਲੀਆ ਦੀ ਸਭ ਤੋਂ ਵੱਡੀ ਕੋਲਾ ਉਤਪਾਦਕ ਹੈ।

ਨਿਵੇਸ਼ਕਾਂ ਦੇ ਦਬਾਅ ਤੋਂ ਬਾਅਦ ਕੋਲੇ ਦੀ ਪੈਦਾਵਾਰ ਨੂੰ ਸੀਮਿਤ ਕਰੇਗੀ ਗਲੇਨਕੋਰ।

ਕਿਸੇ ਕਾਨੂੰਨੀ ਅਪੀਲ ਜਾਂ ਸਰਕਾਰ ਦੇ ਕਾਨੂੰਨ ਬਣਾਉਣ ਦੁਆਰਾ ਖਨਨ ਦੀ ਕੀਤੀ ਮਨਾਹੀ ਨੂੰ ਅਜੇ ਵੀ ਰੱਦ ਕੀਤਾ ਜਾ ਸਕਦਾ ਹੈ। ਪਰ ਅੰਤਰਰਾਸ਼ਟਰੀ ਗ੍ਰੀਨਹਾਊਸ ਗੈਸਾਂ ਦੇ ਵਾਧੇ ਲਈ ਜੁੰਮੇਵਾਰ ਕੰਪਨੀਆਂ ਉੱਪਰ ਜਲਵਾਯੂ ਮੁਕੱਦਮਿਆਂ ਦੇ ਖਤਰੇ ਨੇੜ-ਭਵਿੱਖ ਵਿਚ ਅਵਸ਼ ਮੰਡਰਾਉਂਦੇ ਰਹਿਣਗੇ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.