ਜੀਵਨ, ਮੌਤ, ਅਤੇ ਕਠਪੁਤਲੀਆਂ: ਤੋਮੋਯਾਸੂ ਮੁਰਾਤਾ ਦੀ ਸਟਾਪ-ਮੋਸ਼ਨ ਐਨੀਮੇਸ਼ਨ

tomoyasu murata

木ノ花ノ咲クヤ森 (ਕੀ-ਨੋ ਹਾਨਾ-ਨੋ ਸਾਕੂਯਾ ਮੋਰੀ) ਦਾ ਸਕ੍ਰੀਨ-ਕੈਪ – ਤੋਮੋਯਾਸੂ ਮੁਰਾਤਾ

ਤੋਮੋਯਾਸੂ ਮੁਰਾਤਾ ਇੱਕ ਜਪਾਨੀ ਸਟਾਪ-ਮੋਸ਼ਨ ਐਨੀਮੇਟਰ ਅਤੇ ਕਲਾਕਾਰ ਹੈ ਜਿਸ ਦੀਆਂ ਛੋਟੀਆਂ ਫਿਲਮਾਂ ਅਤੇ ਸਥਾਪਨਾਵਾਂ ਜ਼ਿੰਦਗੀ ਅਤੇ ਮੌਤ ਦੇ ਵਿਸ਼ੇ ਖੋਜਦੀਆਂ ਹਨ।

1974 ਵਿਚ ਜਨਮੇ ਮੁਰਾਤਾ ਨੇ ਘੱਟੋ ਘੱਟ 1998 ਤੋਂ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਹਾਲ ਹੀ ਵਿਚ ਜਾਪਾਨ ਦੇ ਬਾਹਰਲੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਉਸ ਦੀਆਂ ਰਚਨਾਵਾਂ ਵਿਸ਼ੇਸ਼ ਫ਼ਿਲਮ ਸੇਵਾ ਐਮਯੂਬੀਆਈ ‘ਤੇ ਆਈਆਂ ਹਨ ਅਤੇ ਫਰਵਰੀ 2019 ਵਿੱਚ ਨਿਊਯਾਰਕ ਦੀ ਜਾਪਾਨ ਸੋਸਾਇਟੀ ਨੇ ਉੱਤਰੀ ਅਮਰੀਕਾ ‘ਚ ਪਹਿਲੀ ਵਾਰ ਮੁਰਾਤਾ ਦੀਆਂ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਸੀ।

ਮੁਰਾਤਾ ਸੀਜੀਆਈ (CGI) ਦੀ ਬਜਾਏ ਕਠਪੁਤਲੀਆਂ ਅਤੇ ਸਟੋਪ-ਮੋਸ਼ਨ ਐਨੀਮੇਸ਼ਨ ਦੀ ਵਰਤੋਂ ਕਰਦਾ ਹੈ, ਅਤੇ ਉਨ੍ਹਾਂ ਦੀ ਸੁਪਨੇ-ਜਿਹੀਆਂ ਫ਼ਿਲਮਾਂ ਆਮ ਤੌਰ ‘ਤੇ ਯਥਾਰਥਵਾਦ ਅਤੇ ਫੈਂਟਸੀ ਨੂੰ ਖ਼ਾਸ ਤਰੀਕੇ ਨਾਲ ਰਲਾਉਂਦੀਆਂ ਹਨ ਕਿਉਂਕਿ ਉਹ ਜਿਊਂਦੇ ਸੰਸਾਰ ਦੇ ਅਗਲੇ ਜੀਵਨ ਨੂੰ ਲੜਖੜਾਉਂਦੀਆਂ ਹਨ।

ਮੁਰਾਤਾ ਦੀਆਂ ਸਭ ਤੋਂ ਤਾਜਾ ਫ਼ਿਲਮ ਲੜੀਆਂ ਪੂਰਬੀ ਜਪਾਨ ਦੇ ਵੱਡੇ ਭੂਚਾਲ, 2011 ਦੇ ਸਦਮੇ ਅਤੇ ਸੁਨਾਮੀ ਤੇ ਕੇਂਦਰਿਤ ਹੈ, ਜਿਸ ਨੇ ਦਰਜਨਾਂ ਤਟਵਰਤੀ ਕਸਬਿਆਂ ਵਿੱਚ ਤਬਾਹੀ ਮਚਾ ਦਿੱਤੀ ਸੀ, ਘੱਟੋ ਘੱਟ 20,000 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਨਿਊਕਲੀਅਰ ਹਾਦਸੇ ਦੇ ਕਾਰਨ ਕਈ ਪੇਂਡੂ ਸਮਾਜ ਦੂਸ਼ਿਤ ਹੋ ਗਏ ਸਨ।

2011 ਦੀ ਤਬਾਹੀ ਬਾਰੇ ਛੋਟੀਆਂ ਫ਼ਿਲਮਾਂ ਦੀ ਪਹਿਲੀ ਤਿਕੜੀ ਵਿੱਚ ਕੀ-ਨੋ ਹਾਨਾ-ਨੋ ਸਕੂਆਯ ਮੋਰੀ (木 ノ 花 咲 ク ヤ 森, “ਫੁੱਲਦਾਰ ਰੁੱਖਾਂ ਦਾ ਜੰਗਲ”), ਇਕ ਯਾਦ ਗੁਵਾ ਚੁੱਕਿਆ ਬਘਿਆੜ ਆਪਣੇ ਬੀਤੇ ਨੂੰ ਲਭਦਾ ਅਤੇ ਸ਼ਿਕਾਰੀਆਂ ਤੋਂ ਬਚਦਾ ਫਿਰਦਾ ਹੈ।

ਮੂਬੀ (MUBI) ਲਈ ਇਕ ਲੇਖ ਵਿਚ, ਮੁਰਾਤਾ ਲਿਖਦਾ ਹੈ:

The Japanese archipelago is a unique island formed by about 2000 active faults. They cause huge earthquakes all over in Japan in 100-year, 300-year, 500-year and 1000-year units. The earthquake caused the most serious damage in Japan on March 11, 2011 is one of the huge earthquakes that occur at intervals of a hundred years [sic]. Everyone was just stunned by the images we have never seen before of a tsunami attacking. Nearly 18,000 people died. I felt rather powerless and prayed deeply for the victims of the tragedy.

ਜਾਪਾਨੀ ਦੀਪ-ਸਮੂਹ ਇੱਕ ਵਿਲੱਖਣ ਟਾਪੂ ਹੈ ਜੋ ਲਗਭਗ 2000 ਸਰਗਰਮ ਤਰੇੜਾਂ ਦੇ ਪਾਏ ਖੱਪਿਆਂ ਦਾ ਬਣਾਇਆ ਹੋਇਆ ਹੈ। ਉਹ 100 ਸਾਲ, 300 ਸਾਲ, 500 ਸਾਲ ਅਤੇ 1000-ਸਾਲ ਇਕਾਈਆਂ ਵਿਚ ਜਪਾਨ ਵਿਚ ਵੱਡੇ ਭੁਚਾਲਾਂ ਦਾ ਕਾਰਨ ਬਣਦੇ ਹਨ। 11 ਮਾਰਚ, 2011 ਨੂੰ ਜਪਾਨ ਵਿਚ ਸਭ ਤੋਂ ਵੱਧ ਗੰਭੀਰ ਨੁਕਸਾਨ ਦਾ ਕਾਰਨ ਬਣਿਆ ਭੁਚਾਲ ਉਨ੍ਹਾਂ ਵੱਡੇ ਭੁਚਾਲਾਂ ਵਿੱਚੋਂ ਹੈ, ਜੋ ਸੌ ਸੌ ਸਾਲ ਦੇ ਅੰਤਰਾਲ ਤੇ ਆਉਂਦੇ ਹਨ। ਉਨ੍ਹਾਂ ਚਿੱਤਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਜਿਹੋ ਜਿਹੇ ਸੁਨਾਮੀ ਹਮਲੇ ਤੋਂ ਪਹਿਲਾਂ ਕਦੇ ਨਹੀਂ ਵੇਖੇ ਗਏ ਸੀ। ਤਕਰੀਬਨ 18,000 ਲੋਕ ਮਰ ਗਏ। ਮੈਂ ਬਹੁਤ ਹੀ ਨਿਤਾਣਾ ਮਹਿਸੂਸ ਕੀਤਾ ਅਤੇ ਦੁਖਾਂਤ ਦੇ ਪੀੜਤਾਂ ਲਈ ਤਹਿਦਿਲੋਂ ਅਰਦਾਸ ਕੀਤੀ।

ਜਪਾਨੀ ਪਬਲਿਕ ਬ੍ਰੌਡਕਾਸਟਰ ਐਨਐਚਕੇ (NHK) ਨੇ 2017 ਵਿੱਚ ਤੋਮੋਯਾਸੂ ਮੁਰਾਤਾ ਬਾਰੇ ਇੱਕ ਛੋਟੀ ਦਸਤਾਵੇਜ਼ੀ ਦਾ ਨਿਰਮਾਣ ਕੀਤਾ, ਜਿਸ ਨੂੰ ਅੰਗਰੇਜ਼ੀ ਅਤੇ ਚੀਨੀ-ਭਾਸ਼ਾ ਦੀਆਂ ਸੁਰਖੀਆਂ ਨਾਲ ਆਨਲਾਈਨ ਦੇਖਿਆ ਜਾ ਸਕਦਾ ਹੈ।

ਮੁਰਾਤਾ ਦੇ ਕੰਮ ਦੇ ਹੋਰ ਨਮੂਨੇ ਉਸਦੇ ਯੂਟਿਊਬ ਚੈਨਲ ਤੇ,ਵਿਮੀਓ ਤੇ,ਅਤੇ ਉਸ ਦੀ ਸਰਕਾਰੀ ਵੈਬਸਾਈਟ ਤੇ ਮਿਲ ਸਕਦੇ ਹਨ।

ਇੱਕ ਫਿਲਮ ਵਿਤਰਕ ਨੇ ਵੀ ਮੁਰਾਤਾ ਦੀਆਂ ਫਿਲਮਾਂ ਦੇ ਕਲਿੱਪਾਂ ਦੀ ਇੱਕ ਚੋਣ ਅਪਲੋਡ ਕੀਤੀ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.