- Global Voices ਪੰਜਾਬੀ ਵਿੱਚ - https://pa.globalvoices.org -

ਸਿਲੋਨ ਚਾਹ ਦੇ 150 ਸਾਲ: ਇੱਕ ਚਾਹ ਦੇ ਬਾਗ਼ ਦੀ ਮਜ਼ਦੂਰਨ ਦੇ ਜੀਵਨ ਵਿੱਚ ਇਕ ਦਿਨ

ਸ਼੍ਰੇਣੀਆਂ: ਦੱਖਣੀ ਏਸ਼ੀਆ, ਸ੍ਰੀ ਲੰਕਾ, ਔਰਤਾਂ ਅਤੇ ਜੈਂਡਰ, ਇਤਿਹਾਸ, ਖਾਣ-ਪੀਣ, ਨਾਗਰਿਕ ਮੀਡੀਆ, ਮਜ਼ਦੂਰ, ਵਾਤਾਵਰਨ
[1]

ਸਰਸਵਤੀ ਦੀ ਕਹਾਣੀ। ਗਰਾਊਂਡਵਿਊਜ ਰਾਹੀਂ ਚਿੱਤਰ।

ਇਹ ਪੋਸਟ, ਜਿਸ ਵਿੱਚ ਸੇਲਵਰਾਜਾ ਰਾਜਸੇਗਰ ਦੁਆਰਾ ਇੱਕ ਵੀਡੀਓ ਸ਼ਾਮਲ ਹੈ, ਅਸਲ ਵਿੱਚ ਸ਼੍ਰੀ ਲੰਕਾ ਵਿੱਚ ਇੱਕ ਪੁਰਸਕਾਰ ਜੇਤੂ ਨਾਗਰਿਕ ਪੱਤਰਕਾਰੀ ਦੀ ਵੈੱਬਸਾਈਟ, ਗਰਾਊਂਡਵਿਊਜ  ਵਿੱਚ ਛਪੀ ਸੀ। [1]  ਗਲੋਬਲ ਵੋਆਇਸਿਸ ਦੇ ਨਾਲ ਸਮਗਰੀ ਸਾਂਝੀ ਕਰਨ ਦੇ ਸਮਝੌਤੇ ਦੇ ਹਿੱਸੇ ਵਜੋਂ ਇੱਕ ਸੰਪਾਦਿਤ ਵਰਜਨ ਹੇਠਾਂ ਪ੍ਰਕਾਸ਼ਿਤ ਕੀਤਾ ਗਿਆ ਹੈ।

38 ਸਾਲਾ ਸਰਸਵਤੀ ਸਵੇਰੇ 5:30 ਵਜੇ ਉੱਠ ਜਾਂਦੀ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਕੰਮ ਤੇ ਜਾਣ ਤੋਂ ਪਹਿਲਾਂ ਸਕੂਲ ਭੇਜ ਸਕੇ।

ਸਰਸਵਤੀ ਦੀ ਕਹਾਣੀ ਮਲੈਯਾਹਾ [2] (ਪਲਾਂਟੇਸ਼ਨ) ਤਾਮਿਲ ਕਮਿਊਨਿਟੀ ਦੇ ਸਾਹਮਣੇ ਆਉਣ ਵਾਲੀਆਂ  ਕੁਝ ਚੁਣੌਤੀਆਂ [3]  ਨੂੰ ਉਜਾਗਰ ਕਰਦੀ ਹੈ, ਜੋ 150 ਸਾਲ [4] ਤੋਂ ਵੱਧ ਸਮੇਂ ਤੋਂ ਸ਼੍ਰੀ ਲੰਕਾ ਵਿਚ ਰਹਿੰਦੇ ਅਤੇ ਕੰਮ ਕਰਦੇ ਹਨ।

ਮਾਪਿਆਂ ਨੂੰ ਅਕਸਰ ਸਰਕਾਰ ਦੁਆਰਾ ਤੈਅ ਕੀਤੇ ਸਕੂਲੀ ਭੋਜਨ ਦੀ ਯੋਜਨਾ ਦੇ ਅਧੀਨ ਬੱਚਿਆਂ ਲਈ ਲੋੜੀਂਦਾ ਭੋਜਨ ਮੁਹੱਈਆ ਕਰਨਾ ਔਖਾ ਲੱਗਦਾ ਹੈ [5] – ਜੋ ਰੋਟੀ ਉਹ ਰੋਜ਼ਾਨਾ ਖਾਂਦੇ ਹਨ ਉਸ ਦਾ ਲਗਭਗ ਕੋਈ ਪੋਸ਼ਣ ਮੁੱਲ ਨਹੀਂ ਹੁੰਦਾ, ਪਰ ਅਕਸਰ ਇਹੀ ਇੱਕੋ ਇੱਕ ਚੀਜ਼ ਹੁੰਦੀ ਹੈ ਜੋ ਉਨ੍ਹਾਂ ਨੂੰ ਮਿਲ ਸਕਦੀ ਹੈ।

ਸ੍ਰੀਲੰਕਾ ਦਾ ਚਾਹ ਉਦਯੋਗ  10 ਲੱਖ   [6]ਤੋਂ ਵੱਧ ਲੋਕਾਂ ਨੂੰ (ਸਿੱਧੇ ਜਾਂ ਅਸਿੱਧੇ) ਰੁਜ਼ਗਾਰ ਦੇ ਰਿਹਾ ਹੈ। 5500,000 ਚਾਹਾਂ ਦੇ ਬਾਗਾਂ ਦੇ ਵਰਕਰਾਂ   [7]ਵਿੱਚੋਂ ਬਹੁਤੇ ਤਾਮਿਲ ਹਨ ਜਿਨ੍ਹਾਂ ਦੇ ਵਡੇਰਿਆਂ ਨੂੰ 19 ਵੀਂ ਸਦੀ ਵਿੱਚ ਬ੍ਰਿਟਿਸ਼ ਉਪਨਿਵੇਸ਼ੀ ਸ਼ਾਸਕ ਭਾਰਤ ਤੋਂ ਸਸਤੇ ਮਜ਼ਦੂਰਾਂ ਵਜੋਂ ਸ਼੍ਰੀ ਲੰਕਾ ਵਿੱਚ ਲਿਆਏ ਸਨ [8] ਅਤੇ ਇਨ੍ਹਾਂ ਵਿੱਚ ਅੱਧੇ ਤੋਂ ਵੱਧ ਔਰਤਾਂ ਹਨ।

ਚਾਹ ਐਸਟੇਟ ਦੇ ਮਜ਼ਦੂਰ ਆਪਣੀ ਰੋਜ਼ਾਨਾ ਬੁਨਿਆਦੀ ਤਨਖ਼ਾਹ ਵਿਚ ਵਾਧਾ ਕਰਕੇ  000 ਰੁਪਏ (US $ 5.50) ਲਈ ਕਈ ਸਾਲਾਂ ਤੋਂ [9] ਮੰਗ ਕਰਦੇ ਆ ਰਹੇ ਹਨ। ਟਰੇਡ ਯੂਨੀਅਨਾਂ ਅਤੇ ਖੇਤਰੀ ਬਾਗਵਾਨੀ ਕੰਪਨੀਆਂ ਦਰਮਿਆਨ – ਹਾਲ ਹੀ ਵਿੱਚ ਸਮੂਹਿਕ ਤਨਖ਼ਾਹ ਸਮਝੌਤੇ ਤੇ ਹਸਤਾਖਰ ਕੀਤੇ ਗਏ ਸਨ, ਜਿਸ ਦੇ ਤਹਿਤ ਰੋਜ਼ਾਨਾ ਮੁਢਲੀ ਉਜਰਤ 700 ਰੁਪਏ (US $ 3.90) ਤੈਅ ਕੀਤੀ ਗਈ ਹੈ। ਇਸ ਤੇ ਐਸਟੇਟ ਮਜ਼ਦੂਰਾਂ ਦੀਆਂ ਵੱਡੀਆਂ ਹੜਤਾਲਾਂ ਦਾ ਅਤੇ ਕੋਲੰਬੋ ਵਿਚ ਇਕਜੁਟਤਾ ਦੇ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ।

ਖੇਤਰੀ ਬਾਗਬਾਨੀ ਕੰਪਨੀਆਂ ਦਾ ਕਹਿਣਾ ਹੈ ਕਿ 1000 ਰੁਪਏ (US $ 5.50) ਪ੍ਰਤੀ ਕੰਮ ਦਿਨ ਦਿਹਾੜੀ ਦੇਣਾ ਅਸੰਭਵ ਹੈ। ਭਾਵੇਂ ਸਿਲੋਨ ਟੀ ਸ਼੍ਰੀਲੰਕਾ ਦਾ ਚੋਟੀ ਦਾ ਬਰਾਮਦੀ ਮਾਲ [6] ਹੈ, ਉਦਯੋਗ ਨੂੰ ਕਈ ਕਾਰਨਾਂ ਕਰਕੇ ਭਾਰੀ ਘਾਟੇ ਪਏ ਹਨ। ਕਾਰਨਾਂ ਵਿੱਚ ਜਲਵਾਯੂ ਤਬਦੀਲੀ ਵੀ ਸ਼ਾਮਲ ਹੈ। ਹਾਲਾਂਕਿ, ਸਰਸਵਤੀ ਦੀ ਕਹਾਣੀ ਤੋਂ ਪਤਾ ਲਗਦਾ ਹੈ ਕਿ ਉਹ ਜੋ ਤਨਖ਼ਾਹ ਲੈਂਦੀ ਹੈ, ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਲਾਗਤ ਸਹਿਣ ਲਈ ਬਹੁਤ ਘੱਟ ਹੈ, ਅਤੇ ਤੇਜ਼ੀ ਨਾਲ, ਇਨ੍ਹਾਂ ਮਜ਼ਦੂਰਾਂ ਦੀ ਨੌਜਵਾਨ ਪੀੜ੍ਹੀ ਹੋਰ ਕਿਤੇ ਕੰਮ ਲੱਭਣ ਲਈ ਜਾਣ ਵਾਸਤੇ ਮਜਬੂਰ ਹੈ।

ਵੀਡੀਓ ਦੇਖੋ

சரஸ்வதியின் ஒருநாள் கதை [11]

சரஸ்வதியின் ஒருநாள் கதை maatram.org/?p=7508 #MalayagaTamil

Geplaatst door Maatram [12] op Dinsdag 5 februari 2019