- Global Voices ਪੰਜਾਬੀ ਵਿੱਚ - https://pa.globalvoices.org -

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

ਸ਼੍ਰੇਣੀਆਂ: ਪੂਰਬੀ ਏਸ਼ੀਆ, ਕੰਬੋਡੀਆ, ਥਾਈਲੈਂਡ, ਲਾਓਸ, ਸਫ਼ਰ, ਸਾਹਿਤ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ, ਭਾਸ਼ਾ, ਮੂਲਵਾਸੀ, ਰੋਸ, ਵਾਤਾਵਰਨ, ਰਾਈਜ਼ਿੰਗ ਵੋਆਇਸਿਸ
[1]

ਮਿਕਾਂਗ ਨਦੀ ਬੇਸਿਨ। ਦ ਪੀਪਲਜ਼ ਸਟੋਰੀਜ ਪ੍ਰਾਜੈਕਟ ਦੀ ਵੈੱਬਸਾਈਟ ਤੋਂ ਫੋਟੋ। ਇਜਾਜ਼ਤ ਨਾਲ ਵਰਤੀ ਗਈ

2014 ਵਿਚ, ਮੀਕਾਂਗ ਦੇ ਕਈ ਆਦਿਵਾਸੀ ਭਾਈਚਾਰਿਆਂ ਨੇ ਖੋਜਕਾਰਾਂ ਦੇ ਇੱਕ ਸਮੂਹ ਦੀ ਮਦਦ ਨਾਲ ਆਪਣੀ ਕਹਾਣੀਆਂ ਅਤੇ ਦੰਦ-ਕਥਾਵਾਂ ਨੂੰ ਰਿਕਾਰਡ ਕਰਨਾ [1] ਸ਼ੁਰੂ ਕੀਤਾ। ਇਹ ਖੋਜੀ ਇਸ ਤੱਥ ਦੀ ਖੋਜ ਕਰ ਰਹੇ ਹਨ ਕਿ ਇਹ ਕਹਾਣੀਆਂ ਇਸ ਖੇਤਰ ਦੇ ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਉਜਾਗਰ ਕਰਨ ਵਿੱਚ ਕਿਵੇਂ ਮੱਦਦ ਕਰਦੀਆਂ ਹਨ।

ਮਿਕਾਂਗ ਏਸ਼ੀਆ ਦੀਆਂ ਮਹਾਨ ਨਦੀ ਪ੍ਰਣਾਲੀਆਂ ਵਿੱਚੋਂ ਇੱਕ ਹੈ ਜੋ ਚੀਨ, ਮਿਆਂਮਾਰ, ਥਾਈਲੈਂਡ, ਲਾਓਸ, ਕੰਬੋਡੀਆ, ਅਤੇ ਵੀਅਤਨਾਮ – ਛੇ ਦੇਸ਼ਾਂ ਵਿੱਚ ਦੀ ਵਹਿੰਦਾ ਹੈ। ਇਹ ਜੈਵਿਕ ਵਿਭਿੰਨਤਾ ਪੱਖੋਂ ਬਹੁਤ ਅਮੀਰ ਹੈ ਅਤੇ ਲੱਖਾਂ ਕਿਸਾਨਾਂ ਅਤੇ ਮੱਛਿਆਰਿਆਂ ਲਈ ਰੋਜ਼ੀ-ਰੋਟੀ ਦਾ ਇਕ ਮਹੱਤਵਪੂਰਣ ਸਰੋਤ ਹੈ।

ਹਾਲੀਆ ਵਰ੍ਹਿਆਂ ਵਿੱਚ, ਕਈ ਵੱਡੇ ਪੈਮਾਨੇ ਦੇ ਪ੍ਰਾਜੈਕਟਾਂ ਜਿਵੇਂ ਕਿ ਪਣ-ਬਿਜਲੀ  ਡੈਮਾਂ [2]ਨੇ ਨਿਵਾਸੀਆਂ ਨੂੰ ਉਜਾੜਿਆ ਹੈ ਅਤੇ ਨਦੀ ਦੇ ਬੇਸਿਨ ਦੇ ਈਕੋਸਿਸਟਮ ਨੂੰ ਖਤਰੇ ਵਿੱਚ ਪਾਇਆ ਹੈ। ਵਿਰੋਧ ਦੇ ਬਾਵਜੂਦ, ਡੈਮਾਂ ਦਾ ਨਿਰਮਾਣ ਜਾਰੀ ਰਿਹਾ ਹੈ, ਖਾਸ ਕਰਕੇ ਲਾਓਸ ਅਤੇ ਥਾਈਲੈਂਡ ਵਿੱਚ।

ਇਸ ਖੇਤਰ ਵਿੱਚ ਚੱਲਣਸਾਰ ਵਿਕਾਸ ਦੀ ਵਕਾਲਤ ਕਰਨ ਵਾਲੇ ਇੱਕ ਜਪਾਨ-ਅਧਾਰਿਤ ਸਮੂਹ, ਮਿਕਾਂਗ ਵਾਚ ਦੇ ਨਾਲ ਸਾਂਝੇਦਾਰੀ ਵਿੱਚ ਮਿਕਾਂਗ ਦੇ ਕਈ ਕਮਿਊਨਿਟੀ ਬਜ਼ੁਰਗਾਂ ਨੇ 2014 ਵਿੱਚ ਕੁੱਝ ਕੁਦਰਤ ਦੇ ਦੁਆਲੇ ਘੁੰਮਦੀਆਂ ਕਹਾਣੀਆਂ ਅਤੇ ਕਥਾਵਾਂ ਦੀ ਰਿਕਾਰਡਿੰਗ ਕਰਨਾ ਸ਼ੁਰੂ ਕਰ ਦਿੱਤਾ। ਮਿਕਾਂਗ ਵਾਚ ਦਾ  ਮੰਨਣਾ ਹੈ [3] ਕਿ ਇਹਨਾਂ ਕਹਾਣੀਆਂ ਨੇ “ਕੁਦਰਤੀ ਸਰੋਤਾਂ ਦੇ ਅੰਧਾਧੁੰਦ ਸ਼ੋਸ਼ਣ ਤੋਂ ਗੁਰੇਜ਼ ਨਾਲ ਕੁਦਰਤ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ।

ਮਿਕਾਂਗ ਵਾਚ ਨੇ ਇਹ ਦਾਅਵਾ ਕੀਤਾ ਕਿ ਸਾਂਝੀ ਮਲਕੀਅਤ ਦਾ ਹਿੱਸਾ ਜਿਸ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ, ਕੇਵਲ ਕੁਦਰਤੀ ਸਰੋਤ ਨਹੀਂ ਹਨ, ਸਗੋਂ “ਅਮੂਰਤ ਵਿਰਾਸਤਾਂ” [4] ਵੀ ਹਨ ਜੋ ਸਥਾਨਕ ਭਾਈਚਾਰੇ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਸਾਰੇ ਉਨ੍ਹਾਂ ਨੂੰ ਵਰਤ ਸਕਦੇ ਹਨ। ਮਿਕਾਂਗ ਵਾਚ ਦੇ ਸੀਨੀਅਰ ਸਲਾਹਕਾਰ ਤੋਸ਼ੀਯੁਕੀ ਡੋਈ ਅੱਗੇ ਕਹਿੰਦਾ ਹੈ:

People’s stories should be regarded, recognized, and respected as Mekong’s commons, especially these days when they are losing their place in local communities to more modern media, and are not passed on to next generations.

ਲੋਕ ਕਥਾਵਾਂ ਨੂੰ ਮਿਕਾਂਗ ਦੇ ਲੋਕਾਂ ਦੇ ਸਾਂਝੇ ਸਰੋਤਾਂ ਵਜੋਂ ਜਾਣਿਆ, ਮੰਨਿਆ ਅਤੇ ਸਤਿਕਾਰਿਆ ਜਾਣਾ ਚਾਹੀਦਾ ਹੈ, ਖਾਸ ਕਰਕੇ ਅੱਜ ਜਦੋਂ ਸਥਾਨਕ ਭਾਈਚਾਰਿਆਂ ਵਿੱਚ ਇਨ੍ਹਾਂ ਦੀ ਜਗ੍ਹਾ ਨੂੰ ਹੋਰ ਆਧੁਨਿਕ ਮੀਡੀਆ ਮੱਲੀ ਜਾ ਰਿਹਾ ਹੈ, ਅਤੇ ਇਹ ਅਗਲੀ ਪੀੜ੍ਹੀ ਨੂੰ ਸੌਂਪੇ ਨਹੀਂ ਜਾ ਰਹੇ।

[5]

ਮਿਕਾਂਗ ਦੇ ਇਲਾਕੇ ਜਿੱਥੇ ਖੋਜਾਰਥੀ ਨੇ ਫ਼ੀਲਡਵਰਕ ਕੀਤੀ। 1. ਉੱਤਰੀ ਅਤੇ ਕੇਂਦਰੀ ਲਾਉਸ ਵਿੱਚ ਕਮਹਮੂ; 2. ਦੱਖਣੀ ਲਾਉਸ ਵਿੱਚ ਸਿਫਾਂਦਨ; 3. ਉੱਤਰੀ ਥਾਈਲੈਂਡ ਵਿੱਚ ਆਖਾ; 4. ਉੱਤਰੀ-ਪੂਰਬੀ ਥਾਈਲੈਂਡ ਵਿੱਚ ਥਾਈ ਸੋ ਅਤੇ ਇਸਾਨ; 5. ਉੱਤਰੀ-ਪੂਰਬੀ ਕੰਬੋਡੀਆ ਵਿੱਚ ਬੁਨੋਂਗ। ਵਰਤੋਂ ਇਜਾਜ਼ਤ ਦੇ ਨਾਲ ਕੀਤੀ ਗਈ ਹੈ।

 

ਇਹ ਸਮੂਹ ਨੇ ਕੰਬੋਡੀਆ, ਲਾਓਸ ਅਤੇ ਥਾਈਲੈਂਡ ਦੀਆਂ ਕੁੱਲ 102 ਕਹਾਣੀਆਂ ਇਕੱਤਰ ਕਰ ਲਈਆਂ। ਅੰਗਰੇਜ਼ੀ ਰੂਪ ਤਿਆਰ ਕੀਤੇ ਜਾਣ ਤੋਂ ਪਹਿਲਾਂ ਕਹਾਣੀਆਂ ਰਿਕਾਰਡ ਕੀਤੀਆਂ, ਲਿਖਤ ਰੂਪ ਵਿੱਚ ਲਿਆਂਦੀਆਂ ਅਤੇ ਥਾਈਲੈਂਡ, ਲਾਓਸ ਅਤੇ ਕੰਬੋਡੀਆ ਦੀਆਂ ਰਾਸ਼ਟਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਸੀ। ਮਿਕਾਂਗ ਵਾਚ ਨੇ ਇਨ੍ਹਾਂ ਕਹਾਣੀਆਂ ਨੂੰ ਛਪੇ ਹੋਏ ਅਤੇ ਡਿਜੀਟਲ ਫਾਰਮੈਟਾਂ ਵਿੱਚ ਪੈਂਫਲਿਟਾਂ ਵਜੋਂ ਪ੍ਰਕਾਸ਼ਿਤ ਕੀਤਾ ਅਤੇ ਉਨ੍ਹਾਂ ਨੇ ਸਮੁਦਾਇਆਂ ਵਿੱਚ ਵਾਤਾਵਰਨ ਵਰਕਸ਼ਾਪਾਂ ਦੌਰਾਨ ਇਨ੍ਹਾਂ ਨੂੰ ਵਰਤਿਆ। [3]

Since late 2016, we have used people’s stories to provide environmental education to children in rural Laos and Thailand. We have hosted workshops in schools and local communities to guide children, and sometimes adults, to collect stories from elderly people, learn from the stories, and turn them into reading materials.

2016 ਦੇ ਅਖੀਰ ਤੋਂ, ਅਸੀਂ ਪੇਂਡੂ ਲਾਓਸ ਅਤੇ ਥਾਈਲੈਂਡ ਦੇ ਬੱਚਿਆਂ ਨੂੰ ਵਾਤਾਵਰਣ ਸਿੱਖਿਆ ਪ੍ਰਦਾਨ ਕਰਨ ਲਈ ਲੋਕਾਂ ਦੀਆਂ ਕਹਾਣੀਆਂ ਦੀ ਵਰਤੋਂ ਕੀਤੀ ਹੈ। ਅਸੀਂ ਸਕੂਲਾਂ ਅਤੇ ਸਥਾਨਕ ਭਾਈਚਾਰਿਆਂ ਵਿੱਚ ਵਰਕਸ਼ਾਪਾਂ ਦੀ ਮੇਜ਼ਬਾਨੀ ਕੀਤੀ ਹੈ ਤਾਂ ਕਿ ਬੱਚਿਆਂ, ਅਤੇ ਕਦੇ-ਕਦੇ ਬਾਲਗਾਂ ਨੂੰ ਵੀ, ਬੁੱਢੇ ਲੋਕਾਂ ਦੀਆਂ ਕਹਾਣੀਆਂ ਇਕੱਤਰ ਕਰਨ, ਕਹਾਣੀਆਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਪੜ੍ਹਨ ਸਮੱਗਰੀ ਵਿੱਚ ਤਬਦੀਲ ਕਰਨ ਦੇ ਕਾਰਜ ਵਿੱਚ ਸੇਧ ਦਿੱਤੀ ਜਾ ਸਕੇ।

ਇੱਕ ਵਰਕਸ਼ਾਪ ਦੀ ਇੱਕ ਉਦਾਹਰਨ ਵਿੱਚ ਕੇਂਦਰੀ ਅਤੇ ਉੱਤਰੀ ਲਾਓਸ ਵਿੱਚ ਕਮਹਮੁੂ ਦੇ ਲੋਕਾਂ ਤੋਂ ਮਿਲੀ ‘ਉਲੂ ਅਤੇ ਹਿਰਨ’ [6] ਦੀ ਕਹਾਣੀ ਨੂੰ ਮੁੜ ਸੁਣਾਉਣਾ ਸ਼ਾਮਲ ਹੈ। ਕਹਾਣੀ ਇਕ ਉੱਲੂ ਬਾਰੇ ਹੈ ਜਿਸ ਦੀ ਇਕ ਹਿਰਨ ਨਾਲ ਠੱਗੀ ਮਾਰਨ ਤੋਂ ਬਾਅਦ ਦਿਨ ਵਿਚ ਵੇਖਣ ਦੀ ਯੋਗਤਾ ਚਲੀ ਗਈ।

ਵਰਕਸ਼ਾਪ ਦੌਰਾਨ, ਨੌਜਵਾਨ ਭਾਗੀਦਾਰਾਂ ਨੂੰ ਪੁੱਛਿਆ [7] ਜਾਂਦਾ ਹੈ: “ਕਿਸ ਕਿਸਮ ਦੇ ਜਾਨਵਰ ਕਹਾਣੀ ਵਿੱਚ ਆਉਂਦੇ ਹਨ?”, “ਕੀ ਤੁਹਾਨੂੰ ਤੁਹਾਡੇ ਪਿੰਡ ਵਿੱਚ ਇਹ ਜਾਨਵਰ ਨਜ਼ਰ ਪੈਂਦੇ ਹਨ?”, ਅਤੇ “ਜੇ ਤੁਹਾਡੇ ਪਿੰਡ ਵਿੱਚ ਇਹ ਜਾਨਵਰ ਪਹਿਲਾਂ ਨਾਲੋਂ ਬਹੁਤ ਘੱਟ ਰਹਿ ਗਏ ਹਨ, ਤਾਂ ਕਿਉਂ? ਤੁਹਾਡੇ ਖ਼ਿਆਲ ਅਨੁਸਾਰ ਅਜਿਹਾ ਕਿਉਂ ਹੋਇਆ ਹੈ? “

ਇਸ ਤੋਂ ਬਾਅਦ, ਭਾਗੀਦਾਰਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਕਿ ਉਹ ਕਹਾਣੀ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਵਾਤਾਵਰਨ ਦੇ ਵਿਗਾੜ ਦੇ ਨਾਲ ਜੋੜਨ।

ਦੱਖਣ ਲਾਓਸ ਦੇ ਚੰਪਾਸਕ ਪ੍ਰਾਂਤ ਵਿੱਚ, ਮੁੱਕਣ ਦੇ ਖਤਰੇ ਦੇ ਖੇਤਰ ਵਿੱਚ ਪਹੁੰਚ ਚੁੱਕੀ  ਇਰਾਵਦੀ ਡਾਲਫਿਨ  [8]ਅਤੇ ਸਿਦਾ ਪੰਛੀ ਦੀ ਕਹਾਣੀ ਨੂੰ ਇਹ ਉਜਾਗਰ ਕਰਨ ਲਈ ਵਰਤਿਆ ਜਾਂਦਾ ਹੈ ਕਿ ਇੱਕ ਡੈਮ ਪ੍ਰਾਜੈਕਟ ਕਿਵੇਂ ਮਿਕਾਂਗ ਨਦੀਆਂ ਦੇ ਮੱਛੀ ਕਾਰੋਬਾਰ ਦੇ ਮੌਸਮੀ ਪਰਵਾਸ ਵਿੱਚ ਭੰਗਣਾ ਪਾ ਰਿਹਾ ਹੈ। [9]

ਦੱਖਣੀ ਲਾਓਸ ਤੋਂ ਹੀ ਇਕ ਹੋਰ ਕਹਾਣੀ ਸਰੋਤ ਪ੍ਰਬੰਧਨ ਦੇ ਮੁਲਾਂਕਣ [5] ਬਾਰੇ ਸਿਖਿਆਦਾਇਕ ਹੈ:

[10]

ਰਾਈਨੋ ਸਿਰ ਬਾਰੇ ਕਹਾਣੀ 16 ਨਵੰਬਰ 2014 ਨੂੰ ਉੱਤਰੀ-ਪੂਰਬੀ ਥਾਈਲੈਂਡ ਸੋਂਗਕਰਾਮ ਦਰਿਆ ਦੇ ਕੰਢੇ  ਰਿਕਾਰਡ ਕੀਤੀ ਗਈ। ਇਹ ਕਹਾਣੀ 68 ਸਾਲਾ ਮੁਨ ਕਿੰਪਰਾਸੇਰਟ ਵੱਲੋਂ ਸੁਣਾਈ ਗਈ। ਫ਼ੋਟੋ – ਮਿਕਾਂਗ ਵੌਚ, ਇਜਾਜ਼ਤ ਨਾਲ ਵਰਤੋਂ ਕੀਤੀ ਗਈ।

Once, a soldier stepped into a spirit forest. He discovered a lot of tobacco leaves there and collected them. However, when trying to leave the forest, he could not find an exit. It was because he took more tobacco leaves than he could possibly consume for himself. No matter how hard he searched, he could not find a way out of the forest. Realizing what might have been the problem, he finally decided to return the tobacco leaves to the forest. The moment he dropped them on the ground, he was able to see an exit in front of him.

ਇੱਕ ਵਾਰ, ਇੱਕ ਸਿਪਾਹੀ ਇੱਕ ਰੂਹਾਂ ਵਾਲੇ ਰੁੱਖਾਂ ਦੇ ਜੰਗਲ ਵਿੱਚ ਚਲਿਆ ਗਿਆ। ਉਸ ਨੇ ਬਹੁਤ ਸਾਰੇ ਤੰਬਾਕੂ ਦੇ ਪੱਤੇ ਦੇਖੇ ਅਤੇ ਉਸ ਨੇ ਕਿੰਨੇ ਸਾਰੇ ਤੋੜ ਲਏ। ਪਰ, ਜੰਗਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ, ਉਸ ਨੂੰ ਬਾਹਰ ਜਾਣ ਦਾ ਰਾਹ ਨਹੀ ਸੀ ਲਭਦਾ। ਇਹ ਇਸ ਲਈ ਸੀ ਕਿਉਂਕਿ ਉਸ ਨੇ ਤੰਬਾਕੂ ਦੇ ਆਪਣੀ ਲੋੜ ਤੋਂ ਬਹੁਤ ਜ਼ਿਆਦਾ ਪੱਤੇ ਲੈ ਲਏ ਸੀ। ਉਸ ਨੇ ਬਥੇਰੀਆਂ ਟੱਕਰਾਂ ਮਾਰੀਆਂ ਪਰ ਉਹ ਜੰਗਲ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਨਹੀਂ ਸਕਿਆ। ਇਸ ਸਮੱਸਿਆ ਨੂੰ ਸਮਝਦਿਆਂ ਉਸਨੇ ਆਖਰਕਾਰ ਤੰਬਾਕੂ ਦੇ ਪੱਤੇ ਜੰਗਲ ਨੂੰ ਵਾਪਸ ਕਰ ਦੇਣ ਦਾ ਫੈਸਲਾ ਕੀਤਾ। ਜਦੋਂ ਹੀ ਉਸਨੇ ਪੱਤੇ ਜ਼ਮੀਨ ਤੇ ਸੁੱਟੇ, ਉਸ ਨੂੰ ਆਪਣੇ ਸਾਹਮਣੇ ਨਿਕਲਣ ਦਾ ਰਾਹ ਦਿਖਣ ਲੱਗ ਪਿਆ।

ਉੱਤਰੀ ਥਾਈਲੈਂਡ ਵਿੱਚ, ਅਖਾ ਲੋਕਾਂ ਦੁਆਰਾ ਝੂਲੇ [11] ਦੀ ਸ਼ੁਰੂਆਤ ਬਾਰੇ ਇੱਕ ਕਹਾਣੀ ਇੱਕ ਭਰਾ ਅਤੇ ਇੱਕ ਭੈਣ ਦੇ ਸੂਰਬੀਰਤਾ ਦੇ ਕਾਰੋਬਾਰ ਦੇ ਰਾਹੀਂ ਸਵੈ-ਕੁਰਬਾਨੀ ਸਿਖਾਉਂਦੀ ਹੈ ਜਿਸ ਨੇ ਦੁਨੀਆਂ ਨੂੰ ਵਿਵਸਥਾ ਵਿੱਚ ਲਿਆਂਦਾ

ਉੱਤਰ-ਪੂਰਬੀ ਥਾਈਲੈਂਡ ਵਿਚ, ਟੋਂਗਸੀਨ ਤਾਨਕਾਨਿਆ ਦੁਆਰਾ ਦੱਸੀ ਗਈ ਇੱਕ ਲੋਕਕਥਾ ਟਾ ਸੋਰਨ [12] ਨਾਮ ਦੇ ਪਿੰਡ ਦੇ ਕਿਸਾਨ ਸਮਾਜ ਵਿੱਚ ਗੁਆਂਢੀਆਂ ਦੀ ਏਕਤਾ ਵਧਾਉਣ ਲਈ ਪ੍ਰੇਰਦੀ ਹੈ। ਇਕ ਹੋਰ ਕਹਾਣੀ ਦੱਸਦੀ ਹੈ ਕਿ ਕਿਵੇਂ ਇਕ ਗੈਂਡੇ ਦਾ ਸ਼ਿਕਾਰ ਦੇਸ਼ ਦੇ ਇਸ ਹਿੱਸੇ ਵਿਚ ਲੂਣ ਵਪਾਰ [10] ਦੀ ਸਥਾਪਨਾ ਕਰਨ ਦਾ ਕਾਰਨ ਬਣਿਆ।

ਉੱਤਰੀ-ਪੂਰਬੀ ਕੰਬੋਡਿਆ ਵਿੱਚ ਸਥਿਤ ਬੁਨੋਂਗ ਵਿੱਚ ਅਣਜੋੜ ਵਿਆਹ ਨੂੰ ਠੀਕ ਕਰਨ [13] ਲਈ ਰਸਮਾਂ-ਰੀਤਾਂ ਸੰਬੰਧੀ ਕਹਾਣੀਆਂ ਹਨ ਅਤੇ ਬਿਜਾਈ ਤੇ ਵਾਢੀ [14] ਸੰਬੰਧੀ ਰਸਮਾਂ ਨਾਲ ਜੁੜੀਆਂ ਹੋਈਆਂ ਕਹਾਣੀਆਂ ਹਨ ਅਤੇ ਇਹ ਕਹਾਣੀਆਂ ਖੋਏਉਕ ਕਿਓਸੀਨਿਆਮ ਵੱਲੋਂ ਸੁਣਾਈਆਂ ਗਈਆਂ ਹਨ। ਇੱਕ ਹਾਥੀ [15] ਦੀ ਕਥਾ ਵੀ ਹੈ ਜੋ ਛੋਟ ਪਿਚ ਦੁਆਰਾ ਸੁਣਾਈ ਗਈ ਹੈ ਜਿਸ ਮੁਤਾਬਕ ਇੱਕ ਵਾਰ ਪਿੰਡ ਵਾਲਿਆਂ ਨੇ ਇੱਕ ਦਰਿਆ ਨੂੰ ਜ਼ਹਿਰੀਲਾ ਕਰ ਦਿੱਤਾ ਅਤੇ ਫਿਰ ਦੇਵਤਿਆਂ ਨੇ ਉਹਨਾਂ ਨੂੰ ਹਾਥੀ ਬਣਾ ਦਿੱਤਾ ਸੀ। ਇਹ ਕਥਾ ਦੱਸਦੀ ਹੈ ਕਿ ਕਿਵੇਂ ਹਾਥੀ ਮਨੁੱਖਾਂ ਨਾਲ ਸੌਖੇ ਹੀ ਰਹਿ ਲੈਂਦੇ ਸੀ, ਪਰ ਕਈ ਪੀੜ੍ਹੀਆਂ ਬਾਅਦ ਇਹ ਆਪਣਾ ਮੂਲ ਭੁੱਲ ਗਏ ਅਤੇ ਜੰਗਲ ਵਿੱਚ ਜਾਕੇ ਰਹਿਣ ਲੱਗੇ।

[13]

ਕੰਬੋਡੀਆ ਦੇ ਮੋਨਡੁਲਕੀਰੀ ਸੂਬੇ ਦੇ ਸੇਨਮੋਨੋਰੋਮ ਵਿੱਚ ਲਾਉਕਾ ਪਿੰਡ ਦੀ ਔਰਤ ਹਿਆ ਫ਼ੋਏਉਨ, ਇੱਕ ਅਣਜੋੜ ਵਿਆਹ ਨੂੰ ਠੀਕ ਕਰਨ ਸੰਬੰਧੀ ਇੱਕ ਰਸਮ ਸਾਂਝੀ ਕਰਦੀ ਹੋਈ। ਫ਼ੋਟੋ – ਮਿਕਾਂਗ ਵੌਚ, ਇਜਾਜ਼ਤ ਨਾਲ ਵਰਤੋਂ ਕੀਤੀ ਗਈ।

ਮਿਕਾਂਗ ਵੌਚ ਅਤੇ ਇਸ ਖੇਤਰ ਵਿੱਚ ਰਹਿ ਰਹੇ ਖ਼ਤਰੇ ਅਧੀਨ ਭਾਈਚਾਰਿਆਂ ਲਈ ਇਹਨਾਂ ਕਹਾਣੀਆਂ ਨੂੰ ਬਚਾਉਣਾ, ਉਹਨਾਂ ਪ੍ਰੋਜੈਕਟਾਂ ਦਾ ਵਿਰੋਧ [16] ਕਰਨ ਦੀ ਮੁਹਿੰਮ ਦਾ ਹਿੱਸਾ ਹੈ ਜਿਹਨਾਂ ਕਾਰਨ ਮਿਕਾਂਗ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਦਾ ਵਿਸਥਾਪਨ ਹੋਵੇਗਾ:

These stories can help form their identity as a community member and identify with the environment. By means of stories, the communities search for ways to accommodate and/or resist changes that are taking place in the Mekong river basin.

ਇਹ ਕਹਾਣੀਆਂ ਇੱਕ ਭਾਈਚਾਰੇ ਦੇ ਮੈਂਬਰ ਦੇ ਤੌਰ ਉੱਤੇ ਇਹਨਾਂ ਦੀ ਹੋਂਦ ਨੂੰ ਬਣਾਉਂਦੀਆਂ ਹਨ ਅਤੇ ਇਹਨਾਂ ਨੂੰ ਵਾਤਾਵਰਨ ਨਾਲ ਜੋੜਦੀਆਂ ਹਨ। ਇਹਨਾਂ ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।