- Global Voices ਪੰਜਾਬੀ ਵਿੱਚ - https://pa.globalvoices.org -

ਚੀਨ ਮਾਰਕਸਵਾਦ ਦੇ ਨਾਂ ਤੇ ਸੁਤੰਤਰ ਖੱਬੇਪੱਖੀ ਲੋਕਾਂ ਨੂੰ ਤਸੀਹੇ ਦਿੰਦਾ ਹੈ

ਸ਼੍ਰੇਣੀਆਂ: ਪੂਰਬੀ ਏਸ਼ੀਆ, ਚੀਨ, ਨਾਗਰਿਕ ਮੀਡੀਆ, ਮਜ਼ਦੂਰ, ਰਾਜਨੀਤੀ, ਰੋਸ, ਵਿਚਾਰ
[1]

ਚੀਨ ਦੇ ਕੇਂਦਰੀ ਟੈਲੀਵਿਜ਼ਨ ਦਾ ਪ੍ਰੋਗਰਾਮ “ਮਾਰਕਸ ਸਹੀ ਸੀ।” ਯੂਟਿਊਬ ਤੋਂ ਸਕਰੀਨਸ਼ਾਟ।

28 ਦਸੰਬਰ ਨੂੰ, ਬੀਜਿੰਗ ਪੁਲਿਸ ਨੇ ਪੇਕਿੰਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਕੈਂਪਸ ਦੀ ‘ਮਾਰਕਸਿਸਟ ਸੁਸਾਇਟੀ’ ਨੂੰ ਹਥਿਆ ਲੈਣ ਦੇ ਖਿਲਾਫ਼ ਰੋਸ ਕਰਨ ਲਈ ਗ੍ਰਿਫਤਾਰ ਕੀਤਾ [2], ਜੋ ਚੀਨੀ ਵਿਸ਼ੇਸ਼ਤਾਵਾਂ ਨਾਲ ਮਾਰਕਸਵਾਦ ਅਤੇ ਮਾਰਕਸਵਾਦ ਵਿਚਕਾਰ ਖਾਈ ਦੀ ਇੱਕ ਹੋਰ ਗਵਾਹੀ ਹੈ।

26 ਦਸੰਬਰ ਦਾ ਦਿਨ ਚੀਨ ਦੀ ਸਾਬਕਾ ਕਮਿਊਨਿਸਟ ਪਾਰਟੀ (ਸੀ.ਪੀ.ਪੀ.) ਦੇ ਪੂਰਬਲੇ ਨੇਤਾ ਮਾਓ ਜ਼ੇ ਤੁੰਗ ਦਾ ਜਨਮ ਦਿਨ ਮਨਾਉਣ ਲਈ ਸੋਸਾਇਟੀ ਦੇ ਪ੍ਰਧਾਨ ਕਿਊ ਜ਼ਹਾਨਕਸੁਆਨ [3]ਦੀ ਹਿਰਾਸਤ ਦੀ ਕੀਤੀ ਗਈ ਕਾਰਵਾਈ ਨਾਲ ਸ਼ੁਰੂ ਹੋਇਆ।

ਗ੍ਰਿਫਤਾਰੀਆਂ ਸੀਪੀਪੀ ਦੇ ਸੁਤੰਤਰ ਚੀਨੀ ਖੱਬੇਪੱਖੀਆਂ ਉੱਪਰ ਅਤਿਆਚਾਰ ਦੀ ਸਿਰਫ ਸਭ ਤੋਂ ਤਾਜ਼ਾ ਘਟਨਾ ਹੈ। ਅਗਸਤ ਵਿਚ 50 ਲੋਕਾਂ ਨੂੰ ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਵਰਕਰ ਹਨ, ਜਿਨ੍ਹਾਂ ਨੇ ਦੱਖਣੀ ਚੀਨ ਦੀ ਇਕ ਜੈਸਿਕ ਤਕਨਾਲੋਜੀ ਫੈਕਟਰੀ ਵਿਚ ਟ੍ਰੇਡ ਯੂਨੀਅਨ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ,  ਗ੍ਰਿਫਤਾਰ ਕੀਤਾ ਗਿਆ ਸੀ। [4]

ਗ੍ਰਿਫਤਾਰੀਆਂ ਵਿਚੋਂ ਇਕ ਪੇਕਿੰਗ ਯੂਨੀਵਰਸਿਟੀ ਦਾ ਗ੍ਰੈਜੂਏਟ ਯੁਏ ਸ਼ਿਨ [5] ਹੈ ਜੋ ਜਨਤਕ ਤੌਰ ਤੇ ਰਾਸ਼ਟਰਪਤੀ ਸ਼ੀ ਜ਼ਾਂਪਿੰਗ ਦੇ ਵਿਚਾਰਾਂ ਦੀ ਧਾਰਨੀ ਹੈ। ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੀ ਬਜਾਏ, ਉਹ ਜੈਸਿਕ ਫੈਕਟਰੀ ਵਿਚ ਸਧਾਰਨ ਵਰਕਰ ਬਣ ਗਈ। ਅਗਸਤ ਵਿਚ ਪੁਲਿਸ ਛਾਪੇ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ। ਪੇਕਿੰਗ ਯੂਨੀਵਰਸਿਟੀ ਮਾਰਕਸਿਸਟ ਗਰੁੱਪ ਗ੍ਰਿਫਤਾਰ ਕੀਤੇ ਕਾਰਕੁਨਾਂ ਨੂੰ ਰਿਹਾਅ ਕਰਨ ਲਈ ਮਹਿੰਮ ਚਲਾ ਰਿਹਾ ਸੀ।

ਨੌਜਵਾਨ ਖੱਬੇ-ਪੱਖੀਆਂ ਦੀ ਇਹ ਨਵੀਂ ਪੀੜ੍ਹੀ, ਜੋ ਆਪਣੀਆਂ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਿਆਉਂਦੀ ਹੈ, ਉੱਤੇ ਸਰਕਾਰੀ-ਟਿੱਪਣੀਕਾਰਾਂ ਦੁਆਰਾ ਵਿਦੇਸ਼ੀ ਤਾਕਤਾਂ ਦੀ ਗੁਪਤ ਹਦਾਇਤ ਤੇ ਮਾਰਕਸ ਨੂੰ ਪੜ੍ਹਨ ਦਾ ਦੋਸ਼ ਲਾਇਆ ਗਿਆ ਹੈ।

ਵਾਈਬੋ ਤੇ, ਸੀਸੀਪੀ ਸਿਧਾਂਤਕਾਰ ਅਤੇ ਗਲੋਬਲ ਟਾਈਮਜ਼ ਦੇ ਮੁਖ ਸੰਪਾਦਕ ਹੂ ਜ਼ੀਜਿਨ ਨੇ ਪੇਕਿੰਗ ਯੂਨੀਵਰਸਿਟੀ ਦੇ ਉਸ ਮਾਰਕਸਵਾਦੀ ਗਰੁੱਪ ਉੱਤੇ ਦਮਨ ਨੂੰ ਜਾਇਜ਼ ਠਹਿਰਾਇਆ  [6]ਜਿਸ ਦੀ ਕੋਰ ਟੀਮ ਦੇ ਮੈਂਬਰਾਂ ਨੂੰ ਯੂਨੀਵਰਸਿਟੀ ਵਿੱਚੋਂ ਛਾਂਟ ਲਏ ਗਏ ਮੈਂਬਰਾਂ ਦੇ ਨਾਲ ਬਦਲ ਦਿੱਤਾ ਗਿਆ ਹੈ।

老胡想对邱同学说,只有中国才能救社会主义,中国是马克思主义学说在未来发扬光大的唯一希望。而中国面临着内外种种挑战,所有支持人类拥抱社会主义理想的中国人,都应该支持国家走稳中国特色社会主义道路,支持在改革开放的现实环境下发展马克思主义。社会主义是极其复杂的社会实践运动,而非理想主义的教条主义追求。可以肯定地说,中国好了社会主义才能好。
老胡希望所有年轻人都能意识到,对中国极不友好的力量一直在寻找各种各样的机会攻击我们。我们都应该尽量避免给那些力量提供这样的机会。

ਮੈਂ ਵਿਦਿਆਰਥੀ ਕਿਊ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਚੀਨ ਸਮਾਜਵਾਦ ਨੂੰ ਬਚਾ ਸਕਦਾ ਹੈ। ਮਾਰਕਸਵਾਦ ਦੇ ਭਵਿੱਖ ਲਈ ਚੀਨ ਇਕੋ ਇਕ ਉਮੀਦ ਹੈ। ਚੀਨ ਹੁਣ ਦੇਸ਼ ਦੇ ਅੰਦਰ ਅਤੇ ਬਾਹਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਰੇ ਚੀਨੀ ਲੋਕ ਜੋ ਸਮਾਜਵਾਦੀ ਆਦਰਸ਼ਾਂ ਨੂੰ ਅਪਣਾਏ ਹਨ, ਉਨ੍ਹਾਂ ਨੂੰ ਚੀਨੀ ਵਿਸ਼ੇਸ਼ਤਾਈਆਂ ਦੇ ਨਾਲ ਸਮਾਜਵਾਦ ਦੇ ਰਾਹ ਵਿੱਚ ਸਥਿਰ ਰਹਿਣ ਲਈ ਰਾਜ ਦਾ ਸਮਰਥਨ ਅਤੇ ਸੁਧਾਰ ਅਤੇ ਖੁੱਲ੍ਹੇ ਦਰਵਾਜ਼ਿਆਂ ਦੀਆਂ ਹਾਲਤਾਂ ਦੇ ਤਹਿਤ ਮਾਰਕਸਵਾਦ ਦੇ ਵਿਕਾਸ ਦਾ ਸਮਰਥਨ ਕਰਨਾ ਚਾਹੀਦਾ ਹੈ। ਸਮਾਜਵਾਦ ਇਕ ਬਹੁਤ ਹੀ ਗੁੰਝਲਦਾਰ ਅਭਿਆਸ ਹੈ, ਇਹ ਕੋਈ ਕੱਟੜ ਅਤੇ ਆਦਰਸ਼ਵਾਦੀ ਮਾਰਗ ਨਹੀਂ ਹੈ। ਇਹ ਨਿਸ਼ਚਿਤ ਹੈ ਕਿ ਸਮਾਜਵਾਦ ਦੀ ਹੋਣੀ, ਚੀਨ ਦੀ ਹੋਣੀ ਤੇ ਨਿਰਭਰ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਨੌਜਵਾਨ ਇਸ ਨੂੰ ਸਮਝ ਸਕਦੇ ਹਨ। ਵੈਰੀ ਤਾਕਤਾਂ ਸਾਡੇ ਤੇ ਹਮਲਾ ਕਰਨ ਲਈ ਹਰ ਤਰ੍ਹਾਂ ਦੇ ਮੌਕੇ ਸਾਂਭ ਰਹੀਆਂ ਹਨ। ਅਸੀਂ ਇਹਨਾਂ ਤਾਕਤਾਂ ਲਈ ਅਜਿਹੇ ਮੌਕੇ ਪ੍ਰਦਾਨ ਕਰਨਾ ਰੋਕਣਾ ਹੋਵੇਗਾ।

ਹੂ ਦੇ ਬਿਆਨ ਤੋਂ ਚੀਨ ਦੀ ਅਜਿਹੇ ਵਿਚਾਰਧਾਰਕ ਉਪਕਰਣ ਵਜੋਂ ਮਾਰਕਸਵਾਦ ਨੂੰ ਹਾਲ ਹੀ ਵਿਚ ਆਪਣਾਏ ਜਾਣ ਦੀ ਝਲਕ ਮਿਲਦੀ ਹੈ ਜੋ ਰਾਸ਼ਟਰਪਤੀ ਸ਼ੀ ਜ਼ਾਂਪਿੰਗ ਦੀ ਏਕਾਧਿਕਾਰਵਾਦ ਅਤੇ ਆਰਥਿਕ ਪ੍ਰਗਤੀ ਤੇ ਆਧਾਰਿਤ  ਹਕੂਮਤੀ ਰਣਨੀਤੀ [7] ਨੂੰ ਅਧਿਕਾਰਤ ਬਣਾਉਣ ਵਿਚ ਮਦਦ ਕਰਦਾ ਹੈ।

2018 ਦੇ ਦੌਰਾਨ, ਸੀਪੀਪੀ ਨੇ ਕਮਿਊਨਿਸਟ ਸੋਚ ਦੇ ਪਿਤਾ ਕਾਰਲ ਮਾਰਕਸ ਦੀ 200 ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ। ਇਸਨੇ ਬੇਜਿੰਗ ਵਿਖੇ ਪਾਰਟੀ ਦੇ ਇੱਕ ਵੱਡੇ ਇਕੱਠ [8]ਅੰਤਰਰਾਸ਼ਟਰੀ ਅਕਾਦਮਿਕ ਕਾਨਫਰੰਸ [9] ਦਾ ਆਯੋਜਨ ਕੀਤਾ, ਜਰਮਨੀ ਵਿੱਚ ਮਾਰਕਸ ਦੇ ਜਨਮ ਅਸਥਾਨ ਤੇ ਇੱਕ ਵਿਸ਼ਾਲ ਮੂਰਤੀ [10] ਲਈ ਫੰਡ ਜੁਟਾਏ, “ਮਾਰਕਸ ਸਹੀ ਸੀ” ਨਾਮ ਦੀ ਇੱਕ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਟੀਵੀ ਸੀਰੀਜ਼ ਬਣਾਈ ਗਈ ਅਤੇ ਹੁਣ ਹਾਲ ਹੀ ਵਿੱਚ ਮਾਰਕਸ ਦੀ ਜ਼ਿੰਦਗੀ ਤੇ ਆਧਾਰਿਤ “ਦਿ ਲੀਡਰ” ਨਾਮ ਦੀ ਇੱਕ ਐਨੀਮੇਟਡ ਲੜੀ [11] ਰਿਲੀਜ਼ ਕੀਤੀ ਗਈ।

5-ਕਿਸ਼ਤਾਂ ਵਾਲੀ ਲੜੀ “ਮਾਰਕਸ ਸਹੀ ਸੀ [12]“,  ਜੋ ਇਸ ਸਾਲ ਚੀਨ ਦੇ ਮੁੱਖ ਸਟੇਟ-ਰਾਇਲ ਟੀਵੀ ਚੈਨਲ ਵਿੱਚ ਪ੍ਰਸਾਰਿਤ ਕੀਤੀ ਗਈ, ਦੀ ਦਲੀਲ ਇਹ ਹੈ ਕਿ ਚੀਨ ਦੀ ਮਾਰਕੀਟ ਆਰਥਿਕਤਾ “ਸਮਾਜਵਾਦ ਦੇ ਮੁੱਲਾਂ ਅਤੇ ਟੀਚਿਆਂ ਨੂੰ ਸਾਕਾਰ ਕਰਨ ਦਾ ਸਾਧਨ ਹੈ” ਅਤੇ ਪੱਛਮੀ ਲੋਕਤੰਤਰਾਂ ਦੁਆਰਾ ਪਿਛਲੇ ਇਕ ਦਹਾਕੇ ਵਿਚ, 2008 ਦੇ ਆਲਮੀ ਵਿੱਤੀ ਸੰਕਟਾਂ ਤੋਂ ਤੋਂ ਯੂ.ਕੇ. ਵਿਚ ਬ੍ਰੈਗਜਿਟ ਜਨਮਤ ਤੱਕ ਸਭ ਰੋਗਾਂ ਦੀ ਦਾਰੂ ਹੈ।

ਜਿਵੇਂ ਸ਼ੀ ਨੇ ਮਈ ਵਿੱਚ ਬੀਜਿੰਗ ਵਿੱਚ ਮਾਰਕਸ ਦੇ 200 ਵੇਂ ਜਨਮ ਦਿਨ ਮੌਕੇ ਸ਼ਾਨਦਾਰ ਜਸ਼ਨਾਂ ਸਮੇਂ  ਪੇਸ਼ ਕੀਤਾ [13]:

It is perfectly right for history and the people to choose Marxism, as well as for the CPC to write Marxism on its own flag, to adhere to the principle of combining the fundamental principles of Marxism with China's reality, and continuously adapt Marxism to the Chinese context and the times.

ਇਹ ਇਤਿਹਾਸ ਅਤੇ ਲੋਕਾਂ ਲਈ ਮਾਰਕਸਵਾਦ ਦੀ ਚੋਣ ਅਤੇ ਸੀਪੀਸੀ ਵਲੋਂ ਮਾਰਕਸਵਾਦ ਨੂੰ ਆਪਣੇ ਝੰਡੇ ਤੇ ਲਿਖਾਉਣਾ, ਮਾਰਕਸਵਾਦ ਦੇ ਮੂਲ ਸਿਧਾਂਤਾਂ ਨੂੰ ਚੀਨ ਦੀ ਹਕੀਕਤ ਨਾਲ ਮੇਲਣ ਦੇ ਸਿਧਾਂਤ ਦੀ ਪਾਲਣਾ ਕਰਨਾ ਅਤੇ ਲਗਾਤਾਰ ਮਾਰਕਸਵਾਦ ਨੂੰ ਚੀਨੀ ਸੰਦਰਭ ਅਤੇ ਸਮੇਂ ਦੇ ਅਨੁਸਾਰ ਢਾਲਣਾ ਬਿਲਕੁਲ ਸਹੀ ਹੈ।

30 ਤੋਂ ਵੱਧ ਮਸ਼ਹੂਰ ਵਿਦਵਾਨਾਂ ਨੇ ਮਾਰਕਸਵਾਦ ਉੱਪਰ ਬੀਜਿੰਗ ਦੀ 2019 ਦੀ ਵਿਸ਼ਵ ਕਾਂਗਰਸ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਖੱਬੇਪੱਖੀ ਪ੍ਰੋਫੈਸਰ ਨੋਆਮ ਚੌਮਸਕੀ ਵੀ ਸ਼ਾਮਿਲ ਹੈ, ਜਿਸ ਨੇ ਕਿਹਾ ਕਿ ਉਹ “ਚੀਨੀ ਸਰਕਾਰ ਦੇ ਖੇਡ ਵਿੱਚ ਸਹਿਯੋਗੀ ਹੋਣਾ”  [14]ਨਹੀਂ ਚਾਹੁੰਦਾ। [14]

ਚੀਨ ਦੁਨੀਆ ਦਾ ਸਭ ਤੋਂ ਵੱਡੀ ਮੈਨੂਫੈਕਚਰ ਅਰਥਵਿਵਸਥਾ ਅਤੇ ਅੰਤਰਰਾਸ਼ਟਰੀ ਨਿਵੇਸ਼ਕ [15] ਹੈ, ਅਤੇ ਇਸਦਾ ਅਰਥਚਾਰਾ ਮਜ਼ਦੂਰ ਜਮਾਤ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦਾ ਹੈ।

ਆਜ਼ਾਦ ਮਜ਼ਦੂਰ ਲਹਿਰਾਂ ਅਤੇ ਕਾਮਿਆਂ ਦੀਆਂ ਜਥੇਬੰਦੀਆਂ ਨੂੰ ਦਬਾਉਣ ਲਈ ਸੀਸੀਪੀ ਦੀ ਪ੍ਰੈਕਟਿਸ ਦਹਾਕਿਆਂ ਪੁਰਾਣੀ ਹੈ। ਜਦੋਂ ਕਿ ਬਹੁਤ ਸਾਰੇ ਮਾਰਕਸਵਾਦੀ ਸਮਾਜਕ ਅਤੇ ਰਾਜਨੀਤਕ ਪਰਿਵਰਤਨ ਲਈ ਮਜ਼ਦੂਰਾਂ ਦੇ ਸੰਘਰਸ਼ ਦੇ ਚਾਲਕ ਸ਼ਕਤੀ ਹੋਣ ਵਿੱਚ ਵਿਸ਼ਵਾਸ ਕਰਦੇ ਹਨ, ਚੀਨੀ ਵਿਚਾਰਵਾਨ ਸਮਝਦੇ ਹਨ ਕਿ ਕਾਮਿਆਂ ਦੇ ਹੱਕਾਂ ਨਾਲ ਖੜਨ ਨੌਜਵਾਨ ਖੱਬੇ ਪੱਖੀ ਵਿਦਿਆਰਥੀ, ਸਿਰਫ ਮੁਸ਼ਕਲ ਪੈਦਾ ਕਰਨ ਵਾਲੇ ਹਨ।

ਪੇਕਿੰਗ ਯੂਨੀਵਰਸਿਟੀ ਦੀ ਮਾਰਕਸਵਾਦੀ ਸੁਸਾਇਟੀ ਦੀ ਨਿਯੁਕਤੀ ਤੋਂ ਬਾਅਦ, ਟਵਿੱਟਰ ਯੂਜ਼ਰ @ luli398 ਨੇ ਤਿੱਖੀ ਸੁਰ ਵਿੱਚ ਟਵੀਟ ਕੀਤਾ:

ਜੇ ਮਾਰਕਸ ਅਜ ਜਿਊਂਦਾ ਹੁੰਦਾ ਤਾਂ ਉਸ ਨੂੰ ਸੀਸੀਪੀ ਗ੍ਰਿਫਤਾਰ ਕਰਵਾ ਦਿੰਦੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਜਾਂਦੀ ਕਿਉਂਕਿ ਉਹ ਪ੍ਰੈਸ, ਭਾਸ਼ਣ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਵਕਾਲਤ ਕਰਦਾ ਸੀ।

ਚੀਨੀ ਵਿਸ਼ੇਸ਼ਤਾਵਾਂ ਨਾਲ ਮਾਰਕਸਵਾਦ ਅਸਲ ਵਿੱਚ ਕੀ ਹੈ? ਤੁਹਾਨੂੰ “ਦ ਲੀਡਰ” ਨਾਂ ਦੇ ਇਸ ਪ੍ਰਚਾਰ ਕਾਰਟੂਨ ਨੂੰ ਦੇਖ ਕੇ ਇਸ ਦੀ ਝਲਕ ਮਿਲ ਸਕਦੀ ਹੈ।