ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ

ਸ੍ਰੀ ਲੰਕਾਈ ਰਾਜਧਾਨੀ ਦੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਨੂੰ ਸੰਸਦ ਦੀ ਮੁੜ ਸਾਂਭ-ਸੰਭਾਲ ਕਰਨ ਅਤੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੇ ਮੁੱਦੇ ਨੂੰ ਹੱਲ ਕਰਨ ਲਈ ਕਿਹਾ। ਗਰਾਊਂਡਵਿਊਜ਼ ਫੇਸਬੁੱਕ ਪੇਜ ਦੁਆਰਾ ਚਿੱਤਰ। 30 ਅਕਤੂਬਰ  2018

26 ਅਕਤੂਬਰ ਨੂੰ ਸ਼੍ਰੀ ਲੰਕਾ ਦੀ ਰਾਜਨੀਤਕ ਸਥਿਤੀ ਵਿਗੜਣੀ ਸ਼ੁਰੂ ਹੋਈ ਜਦੋਂ ਮੌਜੂਦਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੈਨਾ ਨੇ ਸਾਬਕਾ ਰਾਸ਼ਟਰਪਤੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਮਹਿੰਦਾ ਰਾਜਪਕਸਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ – ਇੱਕ ਅਜਿਹਾ ਕਦਮ ਹੈ ਜਿਸ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੈਸਿੰਗਹੇ ਨੂੰ ਬਾਹਰ ਕੱਢ ਦਿੱਤਾ। ਬਾਹਰ ਕੱਢੇ ਪ੍ਰਧਾਨ ਮੰਤਰੀ ਵਿਕਰਮੈਸਿੰਗਹੇ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਾਜਪਕਸਾ ਦੇ ਵਿਚਕਾਰ ਆਉਣ ਵਾਲੇ ਸੱਤਾ ਦੇ ਸੰਘਰਸ਼ ਨੇ ਇੱਕ ਪ੍ਰਦਰਸ਼ਨਕਾਰੀ  ਦੀ ਮੌਤ ਦੀ ਅਗਵਾਈ ਕੀਤੀ ਹੈ, ਜਦੋਂ ਬਾਡੀਗਾਰਡ ਨੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ‘ਚ ਇਕ ਭੀੜ’ ਤੇ ਗੋਲੀਆਂ ਚਲਾਈਆਂ ਸਨ।

ਇੱਕ ਸੰਵਿਧਾਨਕ ਸੰਕਟ ਅਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ

ਵਿਕਰਮੈਸਿੰਗਹੇ ਨੂੰ ਬਰਖਾਸਤ ਕਰਨ ਨਾਲ ਸ੍ਰੀਲੰਕਾ ਵਿਚ ਸੰਵਿਧਾਨਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਰਾਸ਼ਟਰਪਤੀ ਦੀਆਂ ਕਾਰਵਾਈਆਂ ਦੀ ਜਾਇਜ਼ਤਾ ਬਾਰੇ ਕਈ ਸਵਾਲ ਉੱਠ ਰਹੇ ਹਨ। ਪ੍ਰਧਾਨ ਮੰਤਰੀ ਵਿਕਰਮੈਮਿੰਗਹੇ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਸਿਰੀਸੇਨਾ ਨੇ ਤਿੰਨ ਹਫਤਿਆਂ ਲਈ ਦੇਸ਼ ਦੀ ਸੰਸਦ ਨੂੰ ਮੁਅੱਤਲ ਕਰ ਦਿੱਤਾ ਅਤੇ ਵਿਕਰਮੈਸਿੰਗਹੇ ਦੇ ਨਿੱਜੀ ਸੁਰੱਖਿਆ ਵੇਰਵੇ ਅਤੇ ਵਾਹਨਾਂ ਨੂੰ ਵਾਪਸ ਲੈ ਲਿਆ।

ਆਈ.ਜੀ.ਪੀ. ਦੇ ਨਿਰਦੇਸ਼ਾਂ ਉੱਤੇ ਯੂ.ਐੰਨ.ਪੀ ਦੇ ਲੀਡਰ ਅਤੇ ਸਾਬਕਾ #ਸ੍ਰੀਲੰਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ 1008 ਤੋਂ ਘਟਾ ਕੇ 10 ਬੰਦਿਆਂ ਦੀ ਕਰ ਦਿੱਤੀ ਗਈ ਹੈ। ਇਹ ਦਸਿਆ ਗਿਆ ਹੈ ਕਿ 10 ਮੈਂਬਰੀ ਸੁਰੱਖਿਆ ਵਿੱਚ ਕੇਵਲ ਮੰਤਰੀ ਸੁਰੱਖਿਆ ਡਿਵੀਜ਼ਨ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਵਿੱਚ ਕੋਈ ਐੱਸ.ਟੀ.ਐਫ਼ ਮੈਂਬਰ ਨਹੀਂ ਹੋਵੇਗਾ

— ਪ੍ਰਾਸੰਤ (@Prsnnta) 29 ਅਕਤੂਬਰ 2018

ਜੋ ਕੁਝ ਹੋਇਆ ਹੈ ਉਹ ਨਵੇਂ ਨੁਮਾਇੰਦੇ ਪ੍ਰਧਾਨ ਮੰਤਰੀ ਅਤੇ ਹਾਲ ਹੀ ਵਿਚ ਕੱਢੇ ਗਏ ਪ੍ਰਧਾਨ ਮੰਤਰੀ ਵਿਚਕਾਰ ਤਾਕਤ ਦੀ ਲੜਾਈ ਹੈ, ਜੋ ਦੋਵੇਂ ਆਪਣੀ ਸਥਿਤੀ ਦੀ ਪ੍ਰਮਾਣਿਕਤਾ ਵਿਚ ਵਿਸ਼ਵਾਸ ਰੱਖਦੇ ਹਨ। ਖਬਰ ਫੈਲਣ ਤੋਂ ਬਾਅਦ, ਦੋ ਆਦਮੀਆਂ ਦੇ ਸਮਰਥਕਾਂ ਨੇ ਸੜਕਾਂ ਉੱਤੇ ਕਬਜ਼ਾ ਕਰ ਲਿਆ  – ਅਖੀਰ ਵਿੱਚ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ।

28 ਅਕਤੂਬਰ ਨੂੰ ਰਾਸ਼ਟਰਪਤੀ ਨੇ ਮੰਤਰੀਆਂ ਦੇ ਮੰਤਰੀ ਮੰਡਲ ਨੂੰ ਭੰਗ ਕਰ ਦਿੱਤਾ ਅਤੇ ਮਹਿੰਦਾ ਰਾਜਪਕਸਾ ਦੇ ਸਮਰਥਕਾਂ ਨੇ ਆਪਣੇ ਦਫ਼ਤਰਾਂ ਵਿੱਚ ਪੁਰਾਣੇ ਕੈਬਨਿਟ ਦੇ ਮੰਤਰੀਆਂ ਨੂੰ ਦਾਖਲ ਹੋਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ। ਉਸੇ ਸ਼ਾਮ ਇੱਕ ਭੀੜ ਨੇ ਕੈਬਨਿਟ ਦੇ ਮੈਂਬਰ ਅਰਜੁਨ ਰਣਤੁੰਗਾ ਨੂੰ ਆਪਣੇ ਦਫ਼ਤਰ ਵਿਚ ਦਾਖਲ ਹੋਣ ਤੋਂ ਰੋਕਿਆ। ਪੁਲਿਸ ਅਨੁਸਾਰ ਇੱਕ 34 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਗਾਰਡ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਸੀ। 30 ਅਕਤੂਬਰ ਨੂੰ ਪੁਲਿਸ ਨੇ ਗੋਲੀ ਕਾਂਡ ਦੇ ਮਾਮਲੇ ਵਿੱਚ ਮੰਤਰੀ ਰਣਤੁੰਗਾ ਨੂੰ ਵੀ ਗ੍ਰਿਫਤਾਰ ਕੀਤਾ ਸੀ।

ਉਨ੍ਹਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, 50 ਦੇ ਕਰੀਬ ਵਿਅਕਤੀਆਂ ਦੀ ਭੀੜ ਲਾਠੀਆਂ ਦੇ ਨਾਲ ਆਈ ਅਤੇ ਉਨ੍ਹਾਂ ਵਿਚੋਂ ਇਕ ਨੇ ਮੇਰੇ ਪੀਐਸਡੀ ਅਫ਼ਸਰ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਗੋਲੀ ਚਲਾ ਦਿੱਤੀ, ਸੀਸੀਟੀਵੀ ‘ਚ ਸਬੂਤ ਹਨ, ਮੀਡੀਆ ਉਨ੍ਹਾਂ ਸਬੂਤਾਂ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਦੇਖ ਸਕਦਾ ਹੈ ਕਿ ਉਨ੍ਹਾਂ ਨੇ ਕਿਵੇਂ ਵਿਹਾਰ ਕੀਤਾ।                                                                                            -ਮਹੁੰਮਦ ਅਰਕਲੀ 29 ਅਕਤੂਬਰ, 2018

ਰਾਜਧਾਨੀ ਵਿੱਚ ਰੋਸ਼ ਪ੍ਰਦਰਸ਼ਨ

ਪ੍ਰਧਾਨ ਮੰਤਰੀ ਰਾਨਿਲ ਵਿਕਰੇਮੈਸਿੰਘੇ ਨੇ ਉਨ੍ਹਾਂ ਨੂੰ ਹਟਾਉਣ ਦੀ ਗੱਲ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਆਪਣਾ ਅਹੁਦਾ ਛੱਡਣ ਦਾ ਕੋਈ ਇਰਾਦਾ ਨਹੀਂ ਹੈ।

ਰਾਨਿਲ ਵਿਕਰਮੈਸਿੰਗਹੇ ਨੇ ਕਿਹਾ ਕਿ “ਮੈਂ ਹਾਲੇ ਵੀ ਪ੍ਰਧਾਨ ਮੰਤਰੀ ਹਾਂ।” ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਪਦਵੀ ਨੂੰ ਬਰਕਰਾਰ ਰੱਖ ਰਿਹਾ ਹੈ ਅਤੇ ਸਹੁੰ ਚੁੱਕਣ ਦੀ ਪ੍ਰਕਿਰਿਆ ਗ਼ੈਰ-ਸੰਵਿਧਾਨਕ ਹੈ- ਨਿਊਜ਼ ਫਰਸਟ                                     ਮਹੁੰਮਦ ਅਰਕਲੀ (@mrmarki) 29 ਅਕਤੂਬਰ, 2018

ਵਿਕਰਮੈਸਿੰਗਹੇ ਨੇ ਇਹ ਵੀ ਕਿਹਾ ਕਿ 225 ਮੈਂਬਰੀ ਵਿਧਾਨ ਸਭਾ ਵਿਚ ਘੱਟ ਤੋਂ ਘੱਟ 128 ਐਮ.ਪੀ ਦੇ ਤੁਰੰਤ ਪੁਨਰ-ਸਥਾਪਿਤ ਹੋਣ ਦੀ ਅਪੀਲ ਕਰਨ ਲਈ ਹਸਤਾਖਰ ਕੀਤੇ ਗਏ ਹਨ। ਸੈਂਕੜੇ ਵਿਕਰਮੈਸਿੰਗਹੇ ਸਮਰਥਕਾਂ ਨੇ ਆਪਣੇ ਅਧਿਕਾਰਕ ਘਰ ਦੇ ਬਾਹਰ ਇੱਕਠ ਅਤੇ ਰਾਸ਼ਟਰਪਤੀ ਸਿਰੀਸੈਨਾ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਾਜਪਕਸਾ ਦੀ ਨਿੰਦਾ ਦੇ ਸਮਰਥਨ ਨਾਲ ਆਪਣਾ ਸਮਰਥਨ ਦਿਖਾਇਆ।

ਇਸ ਦੌਰਾਨ, ਰਾਜਪਕਸਾ ਦੇ ਸਮਰਥਕਾਂ ਨੇ  ਸਟੇਟ ਦੀ ਸਰਕਾਰੀ ਮਾਲਕੀ ਵਾਲੇ ਰੂਪਾਵਹਿਨੀ ਟੈਲੀਵਿਜ਼ਨ ਸਟੂਡੀਓ ‘ਤੇ ਕਬਜ਼ਾ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਵਿਕਰਮੈਸਿੰਗਹੇ ਲਈ ਸਮਰਥਨ ਕਰ ਰਹੀ ਹੈ।

@rupavahinitv ਵਿਖੇ ਗੜਬੜੀ
ਆਪਣੇ ਦੇ ਸਮਰਥਕਾਂ ਸਮੇਤ ਕਈ ਪ੍ਰੋ @PresRajapaksa ਸੰਸਦ ਮੈਂਬਰ।
ਰੂਪਾਵਾਹਿਨੀ ਨੇ ਆਪਣੇ ਸੰਚਾਰ ਨੂੰ ਮੁਅੱਤਲ ਕਰ ਦਿੱਤਾ ਹੈ।
ਐਸ.ਟੀ.ਐਫ. ਨੂੰ ਵਿੱਚ ਲਿਆਇਆ ਗਿਆ ਹੈ।
ਫੁਟੇਜ ਕੋਰਟਿਸ਼ੀ @NewsfirstSL #LKA #SriLanka #PoliticalCrisisLK #Media #Rupavahini pic.twitter.com/ekyvs7IAXJ
-ਮੁਨਜ਼ਾ ਮੁਸ਼ਤਾਗ (@munza14) 26 ਅਕਤੂਬਰ, 2018

Can #SriLanka and SriLankans spare their lunch break tomorrow, for the sake of our own future? Let us clearly tell the people in power, that a #coup will not be tolerated. This is beyond Ranil or UNP. Lets stand up for ourselves. Our futures!#CoupLK #ConstitutionalCrisisLK #LKA pic.twitter.com/dZMaJhzbVR                                                     — Fayaz Mahroof (@fayazmahroof) October 29, 2018

ਕੀ  #ਸ਼੍ਰੀਲੰਕਾ ਅਤੇ ਸ਼੍ਰੀਲੰਕਾਈ ਲੋਕ ਭਲਕੇ ਆਪਣੇ ਦੁਪਹਿਰ ਦੇ ਖਾਣੇ ਦਾ ਸਮਾਂ ਵਿਹਲਾ ਰੱਖ ਸਕਦੇ ਹਨ, ਸਾਡੇਡੇ ਆਪਣੇ ਭਵਿੱਖ ਦੀ ਖ਼ਾਤਿਰ? ਆਉ ਅਸੀਂ ਲੋਕਾਂ ਨੂੰ ਸਪੱਸ਼ਟ ਤੌਰ ‘ਤੇ ਦੱਸੀਏ ਕਿ  # ਰਾਜ ਪਲਟੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਰਾਨਿਲ ਜਾਂ ਯੂ.ਐੱਨ.ਪੀ. ਤੋਂ ਪਰੇ ਹੈ। ਆਓ ਅਸੀਂ ਆਪਣੇ ਖੁਦ ਲਈ ਖੜ੍ਹੇ ਹੋਵਾਂਗੇ। ਸਾਡਾ ਭਵਿੱਖ! #CoupLK #ConstitutionalCrisisLK #LKA pic.twitter.com/dZMaJhzbVR                                                                                  -ਫ਼ਯਾਜ਼ ਮਹਰੂਫ਼ (@fayazmahroof) 29 ਅਕਤੂਬਰ, 2018

ਲੋਕਤੰਤਰ ਨੂੰ ਬਹਾਲ ਕਰਨ ਲਈ ਨੁਹਾਰ

30 ਅਕਤੂਬਰ ਨੂੰ, ਹਜ਼ਾਰਾਂ ਨੇ ਕੋਲੰਬੋ ਦੀਆਂ ਸੜਕਾਂ ਉੱਤੇ ਮੰਗ ਕੀਤੀ ਕਿ ਮੌਜੂਦਾ ਰਾਜਨੀਤਕ ਸੰਕਟ ਨੂੰ ਹੱਲ ਕਰਨ ਲਈ ਸੰਸਦ ਦਾ ਪੁਨਰ-ਵਿਚਾਰ ਕੀਤਾ ਜਾਵੇ:

ਰੋਸ ਨੇ ਲਿਬਰਟੀ ਗੋਲ ਚੱਕਰ ‘ਤੇ ਸ਼ੁਰੂਆਤ ਕੀਤੀ। ਹਜ਼ਾਰਾਂ ਲੋਕਾਂ ਦੁਆਰਾ ਸੰਸਦ ਨੂੰ @ਮੈਤ੍ਰੀਪਾਲਐਸ ਨੂੰ ਤੁਰੰਤ ਸੰਮਨ ਭੇਜਣ ਲਈ ਕਿਹਾ ਜਾ ਰਿਹਾ ਹੈ ਤਾਂ ਲੋਕਤੰਤਰ ਬਹਾਲ ਕੀਤਾ ਜਾ ਸਕੇ।  #SriLankanPolitics @officialunp @RW_UNP pic.twitter.com/tDhaRvDzJ9                                                                                                  -ਹਰਸ਼ਾ ਦੇ ਸਿਲਵਾ  (@HarshadeSilvaMP) 30 ਅਕਤੂਬਰ, 2018

ਜਦੋਂ ਕਿ ਬਰਖਾਸਤ ਕੀਤੇ ਗਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮੁੜ ਬਹਾਲੀ ਲਈ ਮਨਾਹੀ ਦੇ ਤੌਰ ‘ਤੇ ਰੋਸ ਪ੍ਰਗਟ ਕੀਤਾ, ਪਰ ਦੂਜੇ ਸਮੂਹਾਂ ਨੇ ਇਸਨੂੰ ਸੰਸਦ ਦੀ ਪ੍ਰੌਗਰਾਧਨਾ ਦੇ ਤੌਰ ‘ਤੇ ਜੋ ਕੁਝ ਦੇਖਿਆ, ਉਸ ਦੇ ਵਿਰੁੱਧ ਬੋਲਣ ਦਾ ਮੌਕਾ ਸਮਝਿਆ। ਕੀ ਵੇਖਿਆ ਜਾਣਾ ਬਾਕੀ ਹੈ ਕਿ ਅਗਲੇ ਦਿਨ ਅਤੇ ਹਫ਼ਤੇ ਹੋਰ ਹਿੰਸਾ ਲਿਆਉਣਗੇ ਜਾਂ ਨਹੀਂ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.