- Global Voices ਪੰਜਾਬੀ ਵਿੱਚ - https://pa.globalvoices.org -

ਇਹ ਅਧਿਕਾਰਤ ਹੈ: ਜਪਾਨ ਵਿਚ 2018 ‘ਇਕ ਆਫ਼ਤ’ ਸੀ

ਸ਼੍ਰੇਣੀਆਂ: ਪੂਰਬੀ ਏਸ਼ੀਆ, ਜਪਾਨ, ਆਫ਼ਤ, ਕਲਾਵਾਂ ਅਤੇ ਸਭਿਆਚਾਰ, ਚੰਗੀ ਖ਼ਬਰ, ਨਾਗਰਿਕ ਮੀਡੀਆ, ਵਾਤਾਵਰਨ
Japan kanji for 2018

ਚੀਨੀ ਅੱਖਰ (ਕਾਂਜੀ) “ਵਜ਼ਵਾਈ” ਜਾਂ “ਸਾਈ” (災) ਨੂੰ ਕਾਂਜੀ ਦਾ ਨਾਂ ਦਿੱਤਾ ਗਿਆ ਹੈ ਜੋ ਜਪਾਨ ਲਈ 2018 ਦਾ ਸਭ ਤੋਂ ਵਧੀਆ ਪ੍ਰਤੀਕ ਹੈ। ਕਿਓਟੋ ਵਿਚ ਇਤਿਹਾਸਕ ਕਿਓਮੀਜ਼ੂ ਮੰਦਰ ਵਿਚ ਹਰ ਸਾਲ ਕਾਂਜੀ ਦਾ ਪਰਦਾ ਉਠਾਇਆ ਜਾਂਦਾ ਹੈ। ਏ ਐਨ ਐਨ ਨਿਊਜ਼ ਅਧਿਕਾਰਕ ਯੂਟਿਊਬ ਚੈਨਲ ਤੋਂ ਸਕ੍ਰੀਨ ਕੈਪ।

ਭੂਚਾਲਾਂ, ਤੂਫਾਨੀ ਬਾਰਸ਼ਾਂ, ਹੜਾਂ, ਟਾਈਫੂਨਾਂ ਅਤੇ ਅਕਹਿ ਗਰਮੀਆਂ ਦੇ ਇੱਕ ਸਾਲ ਦੇ ਬਾਅਦ, ਚੀਨੀ ਅੱਖਰ, ਜਿਸ ਦਾ ਅਰਥ ਹੈ “ਤਬਾਹੀ” (災: “ਵਜ਼ਵਾਈ” ਜਾਂ “ਸਾਈ”) ਨੂੰ ਜਪਾਨ ਦਾ “ਸਾਲ 2018 ਦਾ ਕਾਂਜੀ” ਨਾਮ ਦਿੱਤਾ ਗਿਆ। ਚੀਨੀ ਅੱਖਰਾਂ ਨੂੰ ਜਪਾਨ ਵਿਚ ਕਾਂਜੀ (漢字) ਕਿਹਾ ਜਾਂਦਾ ਹੈ।

ਇਸ ਸਾਲ ਦਾ ਕਾਂਜੀ ਜਪਾਨ ਦੀ ਕਾਂਜੀ ਪ੍ਰੋਫੀਸ਼ਿਏਸ਼ਨ ਸੋਸਾਇਟੀ [1] ਦੁਆਰਾ ਚੁਣਿਆ ਗਿਆ ਸੀ, ਜੋ ਕਿ ਪਤਝੜ ਦੇ ਸਮੇਂ ਕਰਵਾਏ ਗਏ ਦੇਸ਼ ਵਿਆਪੀ ਸਰਵੇਖਣ ਦੇ ਨਤੀਜੇ ਦੇ ਆਧਾਰ ਤੇ ਸੀ। ਸਾਰੇ ਜਪਾਨ ਤੋਂ 93,214 ਇੰਦਰਾਜ ਕੀਤੇ ਗਏ, ਜਿਨ੍ਹਾਂ ਵਿੱਚੋਂ “ਵਜ਼ਵਾਈ” ਨੇ ਸਭ ਤੋਂ ਜ਼ਿਆਦਾ, 20, 858 ਵੋਟਾਂ ਪ੍ਰਾਪਤ ਕੀਤੀਆਂ।

2018 ਦੇ ਦੌਰਾਨ, ਜਾਪਾਨ ਨੇ ਹਥੌੜਿਆਂ ਦੀ ਇੱਕ ਨਿਰੰਤਰ ਲੜੀ ਨੂੰ ਸਹਿਣ ਕੀਤਾ, ਜਿਸ ਵਿੱਚ ਸ਼ਾਮਲ ਹਨ:

ਜਾਰੀ ਕੀਤੀ ਇਕ ਅਖਬਾਰੀ ਰਿਪੋਰਟ ਵਿੱਚ [8], ਕਿਓਟੋ ਆਧਾਰਤ ਜਾਪਾਨੀ ਕਾਂਜੀ ਪ੍ਰੋਫ਼ੀਸੈਨਸੀ ਸੋਸਾਇਟੀ ਨੇ ਸਮਝਾਇਆ ਕਿ “ਆਪਦਾ” ਜਪਾਨ ਵਿੱਚ 2018 ਲਈ ਇੱਕ ਢੁਕਵਾਂ ਪ੍ਰਤੀਕ ਸੀ ਕਿਉਂਕਿ ਇਹ ਕਾਂਜੀ ਅੱਖਰ ਨੇ ਲੋਕਾਂ ਦੇ ਜੀਵਨ ਨੂੰ ਅਲੱਗ ਅਲੱਗ ਢੰਗਾਂ ਨਾਲ ਪ੍ਰਭਾਵਿਤ ਕੀਤਾ::

日本全国「災」害は、いつどこで起きるか分からないと、自助共助を重視する人が増え、防「災」の意識が高まった。多くの人が「災」害を忘れず、教訓として減「災」につなげていきたいと心に刻んだ一年

ਕਿਉਂਕਿ, ਪੂਰੇ ਜਾਪਾਨ ਤੇ, ਕਿਸੇ ਨੂੰ ਇਹ ਨਹੀਂ ਪਤਾ ਕਿ ਕਦੋਂ ਮੁਸੀਬਤ (災害) ਨਾਲ ਟੱਕਰ ਸਕਦੀ ਹੈ, ਤਾਂ ਉਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਜਿਨ੍ਹਾਂ ਨੇ ਆਪਦਾ ਦੇ ਟਾਕਰੇ ਦੀ ਤਿਆਰੀ ਲਈ (防災) ਨਿੱਜੀ ਜਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ। ਅਤੇ ਕਿਉਂਕਿ ਜਾਪਾਨ ਨੂੰ ਦਰਪੇਸ਼ ਬਿਪਤਾਵਾਂ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਸੀ, ਇਹ ਇਕ ਸਾਲ ਸੀ ਜਦੋਂ ਬਹੁਤ ਸਾਰੇ ਲੋਕਾਂ ਨੇ ਕੁਦਰਤੀ ਆਫ਼ਤਾਂ (減災) ਦੇ ਨੁਕਸਾਨ ਨੂੰ ਘਟ ਕਰਨ ਦੇ ਤਰੀਕਿਆਂ ਬਾਰੇ ਹੋਰ ਜਾਣਨਾ ਚਾਹਿਆ ਸੀ।

ਹਰ ਦਸੰਬਰ ਨੂੰ, 1,300 ਸਾਲ ਪਹਿਲਾਂ ਸਥਾਪਿਤ ਕਿਓਟੋ ਦੇ ਇਤਿਹਾਸਕ ਕਿਓਮੀਜ਼ੂ ਡੇਰਾ, ਇਕ ਮੰਦਿਰ ਅਤੇ ਯੂਨੇਸਕੋ ਦੀ ਵਿਰਾਸਤੀ ਜਗ੍ਹਾ ਵਿਚ ਸਾਲ ਦੇ ਕਾਂਜੀ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵੀਡੀਓ ਵਿਚ 2018 ਦੇ ਸਮਾਰੋਹ ਦੌਰਾਨ ਮੰਦਰ ਦੀ ਮੁੱਖ ਮਸਤੀ ਮਾਣਨੀਯ ਮੋਰੀ ਸੀਹਾਨ  [9]ਵਲੋਂ ਰਵਾਇਤੀ ਸੁਲੇਖ ਵਿਚ ਲਿਖ ਕੇ ਇਸ ਸਾਲ ਦੇ ਕਾਂਜੀ ਨੂੰ ਨਜ਼ਰ ਕੀਤਾ ਗਿਆ ਹੈ:

ਕਿਉਂਕਿ ਜਪਾਨ ਮਈ 2019 ਵਿਚ ਆਪਣੇ ਮੌਜੂਦਾ ਸਮਰਾਟ ਦੇ ਅਹੁਦੇ ਨੂੰ ਤਿਆਗਣ [10] ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਹੀਸੀ ਜੁੱਗ [11] ਖਤਮ ਹੋ ਜਾਵੇਗਾ ਕਿਉਂਜੋ ਇਸ ਨਾਲ ਨਵਾਂ ਸਮਰਾਟ ਗੱਦੀ ਤੇ ਬੈਠ ਜਾਵੇਗਾ [12], ਇਸ ਲਈ ਇਸ ਸਾਲ ਦੇ ਪੋਲ ਵਿਚ ਦੂਜਾ ਸਭ ਤੋਂ ਵੱਧ ਪ੍ਰਸਿੱਧ ਚੀਨੀ ਅੱਖਰ “ਹੇਈ” (平) ਹੈ। “ਹੇਈ” ਦੋ ਕਾਂਜੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ “ਹੇਸੀ” (平 成) ਬਣਦਾ ਹੈ, ਜੋ ਜਪਾਨ ਦੇ ਉਸ ਵਰਤਮਾਨ ਸਮਰਾਟ ਦੇ ਸ਼ਾਸਨ ਦਾ ਨਾਮ ਹੈ, ਜਿਸ ਨੂੰ ਬਾਕੀ ਦੁਨੀਆ ਵਿੱਚ ਆਮ ਤੌਰ ਤੇ ਅਕੀਹੀਟੋ [13] ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸਭ ਤੋਂ ਵਧੇਰੇ ਪ੍ਰਸਿੱਧ ਅੱਖਰ “ਵਜਾਵਈ” ਸੀ, ਨੰਬਰ ਦੋ “ਹੇਈ” (平) ਸੀ ਜਿਸ ਬਾਰੇ ਕੁਝ ਟਿੱਪਣੀਕਾਰਾਂ ਦਾ ਕਹਿਣਾ ਸੀ ਕਿ ਇਹ ਜਪਾਨ ਵਿੱਚ ਹੇਸੀ (平 成) ਜੁੱਗ ਦਾ ਅੰਤ ਹੈ। ਕਈ ਹੋਰ ਲੋਕਾਂ ਲਈ, 2018 ਪੇਓਂਗਚੈਂਗ (ਜਾਪਾਨੀ ਵਿੱਚ  平昌 ਲਿਖਿਆ ਜਾਂਦਾ ਹੈ) ਓਲੰਪਿਕ ਅਤੇ 2018 ਅਮਰੀਕਾ-ਕੋਰੀਆ ਸੰਮੇਲਨ [17] ਜੋ ਕਿ ਸ਼ਾਂਤੀ (平和) ਦਾ ਉਪਰਾਲਾ ਸੀ, ਪਿਛਲੇ ਸਾਲਾਂ ਦੇ ਸਕਾਰਾਤਮਕ ਪਹਿਲੂ ਸਨ।? ਅਸੀਂ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਇਕ ਅਜਿਹਾ ਸਾਲ ਹੋਵੇਗਾ ਜਿਸ ਦੇ ਲਈ ਇਕ ਸਕਾਰਾਤਮਕ ਅਤੇ ਸ਼ਾਨਦਾਰ ਕਾਂਜੀ ਅੱਖਰ ਚੁਣਿਆ ਜਾ ਸਕਦਾ ਹੋਵੇ।✨