‘ਲਿਟਲ ਪ੍ਰਿੰਸ’ ਹੁਣ ਸੌਤਸਿਲ ਬੋਲੀ ਵਿੱਚ

ਲਿਟਲ ਪ੍ਰਿੰਸ, ਜਾਂ ਸੌਤਸਿਲ ਵਿੱਚ ਚਿਨ ਅਜਵਾਲੀ। ਇਜਾਜ਼ਤ ਨਾਲ ਚਿੱਤਰ ਵਰਤਿਆ ਗਿਆ

ਦੁਨੀਆ ਦੀਆਂ ਸਭ ਤੋਂ ਵੱਧ ਅਨੁਵਾਦ ਕੀਤੀਆਂ ਕਿਤਾਬਾਂ ਵਿਚੋਂ ਇਕ ਨੇ ਆਪਣੇ ਸੰਗ੍ਰਹਿ ਵਿਚ ਇਕ ਹੋਰ ਭਾਸ਼ਾ ਨੂੰ ਜੋੜ ਲਿਆ ਹੈ: “ਲਿਟਲ ਪ੍ਰਿੰਸ” ਹੁਣ ਸੌਤਸਿਲ ਵਿਚ ਆ ਗਈ ਹੈ, ਜੋ ਇਕ ਦੇਸੀ ਭਾਸ਼ਾ ਹੈ ਜਿਸ ਨੂੰ ਚਿਆਪਾਸ ਨਾਮ, ਦੇ ਦੱਖਣ ਪੂਰਬੀ ਮੈਕਸੀਕਨ ਰਾਜ ਵਿਚ 400,000 ਲੋਕਾਂ ਦੁਆਰਾ ਬੋਲੀ ਜਾਂਦੀ ਹੈ।

“ਚਿ`ਨ ਅਜ਼ਵਾਲਿਲ” ਨੂੰ ਨਵੰਬਰ 2018 ਵਿਚ ਆਜ਼ਾਦ ਅਰਜਨਟਾਈਨੀ ਪ੍ਰਕਾਸ਼ਕ ਲੋਸ ਇਨਜੂਨੇਬਲਜ਼ ਦੁਆਰਾ ਰਿਲੀਜ ਕੀਤਾ ਗਿਆ ਸੀ, ਜਿਸ ਨੇ 2016 ਵਿਚ ਇਸੇ ਕਿਤਾਬ ਦਾ ਆਇਮਾਰਾ ਦਾ ਅਨੁਵਾਦ ਪ੍ਰਕਾਸ਼ਿਤ ਕੀਤਾ ਸੀ।

ਕਵੀ ਸ਼ੂਨ ਬੇਟਨ ਦੇ ਕੀਤੇ ਅਨੁਵਾਦ ਦਾ ਸੌਤਸਿਲ ਸੰਸਕਰਣ ਮਾਇਆ-ਪ੍ਰੇਰਿਤ ਚਿੱਤਰਾਂ ਦੇ ਨਾਲ ਅਤੇ ਉਸ ਭਾਸ਼ਾ ਲਈ ਵਿਸ਼ੇਸ਼ ਤੌਰ ਤੇ ਵਿਕਸਤ ਵਿਸ਼ੇਸ਼ ਟਾਈਪੋਗ੍ਰਾਫੀ ਦੇ ਨਾਲ ਸਾਹਮਣੇ ਆਉਂਦਾ ਹੈ।

ਸੌਤਸਿਲ ਵਿਚ “ਚਿ'ਨ ਅਜੀਵਾਲਿਲ” ਦਾ ਅਨੁਵਾਦ ਕਰਨ ਦੇ ਕਾਰਜ ਦਾ ਇੰਚਾਰਜ, ਕਵੀ ਸ਼ੂਨ ਬੇਟਨ ਕਿਤਾਬਾਂ ਵਿਚੋਂ ਇਕ ਦਿਖਾ ਰਿਹਾ ਹੈ। ਇਜਾਜ਼ਤ ਨਾਲ ਚਿੱਤਰ ਵਰਤਿਆ ਗਿਆ।

ਗਲੋਬਲ ਵੋਆਇਸਿਸ ਨੇ ਜੇਵੀਅਰ ਮੇਰਾਸ, ਜੋ ਲੌਸ ਇਨਜੂਨਟੇਬਲਜ਼ ਦੇ ਪਿੱਛੇ ਦਿਮਾਗ ਹੈ, ਦੇ ਨਾਲ 75 ਸਾਲ ਪੁਰਾਣੀ ਐਂਟੀਓਨ ਸੇਂਟ-ਐਕਸੂਪੀਰੀ ਦੁਆਰਾ ਲਿਖੀ ਕਿਤਾਬ ਦੇ ਇਸ ਨਵੇਂ ਖਿਆਲ ਬਾਰੇ ਸੰਖੇਪ ਗੱਲਬਾਤ ਕੀਤੀ।

ਗਲੋਬਲ ਵੋਆਇਸਿਸ (ਜੀਵੀ): “ਲਿਟਲ ਪ੍ਰਿੰਸ” ਦਾ ਸੌਤਸਿਲ ਅਨੁਵਾਦ ਕਿਵੇਂ ਆਇਆ?

Javier Merás (JM): Xun Betán, el traductor de esta edición, se acercó a la lectura a los nueve años con El Principito. No solamente fue su primer contacto con la lectura, también lo usó para aprender castellano. Más adelante, tuvo la iniciativa de traducir el libro al Tsotsil, iniciativa que emprendió con sus propios medios y fondos. Su intención era que más personas en su comunidad pudieran leer la obra.

ਜੇਵੀਅਰ ਮੇਰਾਸ (ਜੇਐਮ) ਸ਼ੂਨ ਬੇਟਨ, ਇਸ ਐਡੀਸ਼ਨ ਦਾ ਅਨੁਵਾਦਕ ਸੀ, ਪਹਿਲਾਂ ਉਹ ਨੌਂ ਸਾਲ ਦੀ ਉਮਰ ਵਿਚ ਉਸਨੂੰ ਪੜ੍ਹਨ ਦਾ ਸ਼ੌਕ ਜਾਗਿਆ, ਅਤੇ ਇਹ ਜਾਗਿਆ “ਲਿਟਲ ਪ੍ਰਿੰਸ” ਦੇ ਕਾਰਨ। ਉਸ ਨੂੰ ਪੜ੍ਹਨ ਵਿਚ ਬਹੁਤ ਮਜ਼ਾ ਆਉਂਦਾ ਸੀ। ਇਹ ਸਿਰਫ ਪੜ੍ਹਨ ਦੇ ਨਾਲ ਉਸ ਦਾ ਪਹਿਲਾ ਸੰਪਰਕ ਹੀ ਨਹੀਂ ਸੀ, ਉਸਨੇ ਇਸਦੀ ਵਰਤੋਂ ਸਪੇਨੀ ਭਾਸ਼ਾ ਸਿੱਖਣ ਲਈ ਵੀ ਕੀਤੀ ਸੀ। ਬਾਅਦ ਵਿੱਚ, ਉਸ ਨੇ ਸੌਤਸਿਲ ਵਿੱਚ ਇਸਦਾ ਅਨੁਵਾਦ ਕਰਨ ਲਈ ਪਹਿਲ ਕੀਤੀ, ਜਿਸਨੂੰ ਉਸਨੇ ਆਪਣੇ ਸਾਧਨਾਂ ਨਾਲ ਕੀਤਾ ਹੈ। ਉਸਦਾ ਉਦੇਸ਼ ਇਹ ਸੀ ਕਿ ਉਸ ਦੀ ਕਮਿਊਨਿਟੀ ਦੇ ਵਧੇਰੇ ਲੋਕ ਇਸ ਕਿਤਾਬ ਨੂੰ ਪੜ੍ਹ ਸਕਣ।

ਜੀਵੀ: ਅਸੀਂ ਕਹਿ ਸਕਦੇ ਹਾਂ ਕਿ ਇਹ ਕੋਈ ਸੌਖਾ ਕੰਮ ਨਹੀਂ ਸੀ।

JM: En realidad, no. La traducción estaba lista para salir a imprenta, pero las editoriales a las que Xun contactó no acababan de asimilar los dibujos de Héctor Morales Urbina, tan diferentes a los de todas las versiones clásicas. En 2016, a través de Los Injunables, tienda de libros virtual que administro, lo contactamos, después de dos años de rechazos. Xun nos hizo llegar un ejemplar del libro, y nosotros lo trabajamos y le dimos forma. Su faceta como editora surge por necesidad.

Los Injunables, la editora a cargo de esta versión, es un proyecto de salvación personal, donde cabe de todo. Tenemos libros en braille salidos de las cárceles, tipógrafos que rescatan fuentes coloniales y hasta traducción de clásicos de la literatura realizadas por hablantes de lenguas mestizas, como ha ocurrido con El Principito en tsotsil.

ਜੇਐਮ: ਨਹੀਂ ਸੀ। ਅਨੁਵਾਦ ਛਪਾਈ ਲਈ ਤਿਆਰ ਸੀ, ਪਰੰਤੂ ਪ੍ਰਕਾਸ਼ਤ ਘਰ ਜੋ ਕਿ ਸ਼ੂਨ ਨੇ ਸੰਪਰਕ ਕੀਤੇ ਸਨ, ਉਨ੍ਹਾਂ ਨੂੰ ਹੈੈਕਟਰ ਮੋਰੈਲਸ ਉਰਬੀਨਾ ਦੀਆਂ ਡਰਾਇੰਗਾਂ ਨਹੀਂ ਜਚੀਆਂ ਕਿਉਂਕਿ ਉਹ ਸਭ ਕਲਾਸਿਕ ਵਰਜਨਾਂ ਤੋਂ ਬਿਲਕੁਲ ਵੱਖਰੀਆਂ ਸਨ। 2016 ਵਿਚ, “ਲੌਸ ਇਨਜੂਨੇਬਲਜ਼” ਰਾਹੀਂ, ਵਰਚੂਅਲ ਕਿਤਾਬਾਂ ਦੀ ਦੁਕਾਨ ਜੋ ਮੈਂ ਸੰਭਾਲਦਾ ਹਾਂ, ਦੋ ਸਾਲ ਤੋਂ ਰੱਦ ਕੀਤੇ ਜਾਣ ਦੇ ਬਾਅਦ, ਅਸੀਂ ਉਸ ਨਾਲ ਸੰਪਰਕ ਕੀਤਾ। ਸ਼ੂਨ ਨੇ ਸਾਨੂੰ ਇੱਕ ਕਾਪੀ ਭੇਜੀ ਅਤੇ ਅਸੀਂ ਇਸ ਤੇ ਕੰਮ ਕੀਤਾ ਅਤੇ ਇਸ ਨੂੰ ਆਕਾਰ ਦਿੱਤਾ। ਅਸੀਂ ਜ਼ਰੂਰਤ ਸਦਕਾ ਇੱਕ ਪ੍ਰਕਾਸ਼ਕ ਬਣ ਗਏ।

ਲੌਸ ਇਨਜੂਨੇਬਲਜ਼, ਇਸ ਸੰਸਕਰਣ ਦਾ ਇੰਚਾਰਜ ਪਬਲਿਸ਼ਿੰਗ ਹਾਊਸ, ਇੱਕ ਨਿੱਜੀ ਮੁਕਤੀ ਪ੍ਰੋਜੈਕਟ ਹੈ, ਜਿੱਥੇ ਹਰ ਚੀਜ਼ ਫਿੱਟ ਹੁੰਦੀ ਹੈ । ਸਾਡੇ ਕੋਲ ਬ੍ਰੇਲ ਵਿਚ ਕਿਤਾਬਾਂ ਹਨ ਜੋ ਜੇਲ੍ਹਾਂ ਤੋਂ ਆਈਆਂ, ਟਾਈਪੋਗ੍ਰਾਫਸ ਹਨ, ਜਿਨ੍ਹਾਂ ਨੇ ਉਪਨਿਵੇਸ਼ੀ ਫ਼ੌਂਟਾਂ ਨੂੰ ਬਚਾ ਰੱਖਿਆ ਹੈ ਅਤੇ ਮੂਲਵਾਸੀ ਭਾਸ਼ਾਵਾਂ ਬੋਲਣ ਵਾਲਿਆਂ ਦੁਆਰਾ ਕੀਤੀਆਂ ਗਈਆਂ ਕਲਾਸਿਕੀ ਰਚਨਾਵਾਂ ਦੇ ਅਨੁਵਾਦ ਵੀ ਹਨ, ਜਿਵੇਂ ਸੋਤਸਿਲ ਵਿਚ ਲਿਟਲ ਪ੍ਰਿੰਸ।

ਜੀਵੀ: ਇਹ ਬਹੁਤ ਹੀ ਦਿਲਚਸਪ ਹੈ ਕਿ ਸੌਤਸਿਲ ਸੰਸਕਰਣ ਦੀਆਂ ਆਪਣੀਆਂ ਡਰਾਇੰਗਾਂ ਹਨ, ਅਤੇ ਉਹ ਰਵਾਇਤੀ ਚਿੱਤਰਕਲਾ, ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਉਸ ਦਾ ਸਾਰ ਕਿਵੇਂ ਬਣਾਈ ਰੱਖਦੀਆਂ ਹਨ।

JM: Efectivamente, las ilustraciones son completamente de inspiración maya. Fue un ofrecimiento del traductor, Xun Betán. Los dibujos son de Héctor Morales Urbina y tienen una evidente influencia maya. La contraportada y otros detalles los aportó Alejandro Fiadone, experto en iconografía indígena argentina, especialmente para Ch’in Ajvalil. También se usaron números mayas para numerar los capítulos.

ਜੇਐਮ: ਇਹ ਸਹੀ ਹੈ, ਡਰਾਇੰਗਾਂ ਪੂਰੀ ਤਰ੍ਹਾਂ ਮਾਇਆ-ਪ੍ਰੇਰਿਤ ਹਨ। ਇਹ ਅਨੁਵਾਦਕ ਸ਼ੂਨ ਬੇਟਨ ਦਾ ਪ੍ਰਸਤਾਵ ਸੀ। ਇਹ ਡਰਾਇੰਗਾਂ ਹੈਕਟਰ ਮੋਰਾਲੇਸ ਉਰਬਿਨਾ ਦਾ ਕੰਮ ਹਨ ਅਤੇ ਇਨ੍ਹਾਂ ਤੇ ਮਾਇਆ ਦਾ ਪ੍ਰਭਾਵ ਸਾਫ ਹੈ। ਪਿੱਛਲਾ ਕਵਰ ਅਤੇ ਹੋਰ ਵੇਰਵੇ ਅਲੈਗਜੈਂਡਰੋ ਫਿਆਡੋਨ ਦੁਆਰਾ ਤਿਆਰ ਕੀਤੇ ਗਏ ਸਨ, ਜੋ ਕਿ ਅਰਜਨਟੀਨੀ ਦੇਸੀ ਮੂਰਤੀਕਲਾ ਦਾ ਇੱਕ ਵਿਸ਼ੇਸ਼ੱਗ ਹੈ, ਖਾਸ ਕਰਕੇ ਚਿ'ਨ ਅਜਵਾਲਿਲ ਲਈ। ਅਸੀਂ ਕਿਤਾਬਾਂ ਦੇ ਅਧਿਆਵਾਂ ਦੀ ਗਿਣਤੀ ਲਈ ਵੀ ਮਾਇਆ ਦੇ ਅੰਕ ਵਰਤੇ।

ਜੀਵੀ: ਤੁਸੀਂ “ਲਿਟਲ ਪ੍ਰਿੰਸ” ਨੂੰ ਸਵਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਤੋਂ ਕੀ ਸਿੱਖਿਆ ਹੈ?

JM: Podría decir que aprender a relacionarme con esta historia se ha convertido en lo que podría llamar una especialidad. También es un pretexto por el que tengo que estar agradecido. Me he encontrado con muchísimas personas valiosas que me brindaron su amistad, inspiración y apoyo a lo largo de este hermoso viaje.

ਜੇਐਮ: ਮੈਂ ਕਹਾਂਗਾ ਕਿ ਮੈਂ ਇਸ ਕਹਾਣੀ ਨਾਲ ਕਿਵੇਂ ਜੁੜਨਾ ਹੈ ਸਿੱਖਣ ਵਿੱਚ ਵਿਸ਼ੇਸ਼ੱਗ ਬਣ ਗਿਆ ਹਾਂ।ਇਹ ਇਕ ਐਸੀ ਚੀਜ਼ ਵੀ ਹੈ ਜਿਸ ਲਈ ਮੈਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਮੈਂ ਬਹੁਤ ਸਾਰੇ ਅਨਮੋਲ ਲੋਕਾਂ ਨੂੰ ਮਿਲਿਆ ਹਨ, ਜਿਨ੍ਹਾਂ ਨੇ ਮੈਨੂੰ ਇਸ ਸੁੰਦਰ ਯਾਤਰਾ ਤੇ ਚੱਲਦੀਆਂ ਆਪਣੀ ਦੋਸਤੀ, ਪ੍ਰੇਰਨਾ ਅਤੇ ਸਹਾਇਤਾ ਦਿੱਤੀ ਹੈ।

ਜੀਵੀ: ਆਇਮਾਰਾ ਵਿਚ ਲਿਟਲ ਪ੍ਰਿੰਸ ਦਾ ਐਡੀਸ਼ਨ ਕਿਵੇਂ ਹੈ?

JM: “Pirinsipi Wawa” tuvo mucha demanda entre coleccionistas y la sigue teniendo. Un grupo peruano vinculado a la educación mandó a comprar un lote grande para un trabajo en colegios bilingües. La idea original era donar libros para que se usaran como material escolar. Sin embargo, debo destacar que nuestro rol no es benéfico. Asumimos que nuestro ciclo ya concluyó, y en breve cederemos los derechos de esa edición al traductor, Roger Gonzalo Segura, para que el texto se pueda publicar en el Perú y que siga su camino. ¿Qué más puede soñar un editor?

ਜੇਐਮ: “ਪਿਰਿੰਸਿਪੀ ਵਾਵਾ” ਦੀ ਮੰਗ ਕੁਲੈਕਟਰਾਂ ਨੇ ਦੱਬ ਕੇ ਕੀਤੀ ਸੀ, ਅਤੇ ਅਜੇ ਵੀ ਹੈ। ਜਨਤਕ ਸਿੱਖਿਆ ਨਾਲ ਜੁੜੇ ਪੇਰੂ ਦੇ ਇੱਕ ਸਮੂਹ ਨੇ ਦੁਭਾਸ਼ੀ ਸਕੂਲਾਂ ਲਈ ਇੱਕ ਵੱਡਾ ਬੈਚ ਖਰੀਦਿਆ। ਮੂਲ ਵਿਚਾਰ ਇਹ ਸੀ ਸਕੂਲ ਸਮੱਗਰੀ ਦੇ ਰੂਪ ਵਿੱਚ ਵਰਤੀਆਂ ਜਾਣ ਵਾਲੀਆਂ ਕਿਤਾਬਾਂ ਦਾਨ ਕਰਨਾ। ਪਰ, ਮੈਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਸਾਡੀ ਭੂਮਿਕਾ ਚੈਰੀਟੇਬਲ ਨਹੀਂ ਹੈ। ਸਾਡਾ ਮੰਨਣਾ ਹੈ ਕਿ ਸਾਡਾ ਚੱਕਰ ਖ਼ਤਮ ਹੋ ਗਿਆ ਹੈ ਅਤੇ ਛੇਤੀ ਹੀ ਅਸੀਂ ਇਸ ਐਡੀਸ਼ਨ ਦੇ ਅਧਿਕਾਰ ਨੂੰ ਇਸ ਦੇ ਅਨੁਵਾਦਕ, ਰੋਜਰ ਗੋਨਜ਼ਾਲੋ ਸੇਗੁਰਾ ਨੂੰ ਤਬਦੀਲ ਕਰ ਦਿਆਂਗੇ, ਤਾਂ ਜੋ ਇਹ ਪਾਠ ਪੇਰੂ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕੇ ਅਤੇ ਇਹ ਆਪਣੇ ਤਰੀਕੇ ਨਾਲ ਅੱਗੇ ਜਾਵੇ। ਇਕ ਐਡੀਟਰ ਦਾ ਸੁਪਨਾ ਹੋਰ ਕੀ ਹੋ ਸਕਦਾ ਹੈ?

ਤੁਸੀਂ ਲੌਸ ਇਨਜੂਨੇਬਲਜ਼ ਫੇਸਬੁੱਕ ਪੇਜ ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ – ਜਿਸ ਵਿਚ ਇਹ ਵੀਡੀਓ ਸ਼ਾਮਲ ਹੈ ਜੋ ਅਨੁਵਾਦ ਅਤੇ ਪਬਲਿਸ਼ਿੰਗ ਪ੍ਰਕਿਰਿਆ ਦੀ ਕਹਾਣੀ ਦੱਸਦੀ ਹੈ:

Traducen libro de “El Principito” al tsotsil

Bajo el título de “Ch´in Ajvalil” el chiapaneco Xun Betán y el argentino Javier Merás realizaron una traducción al tsoltsil, con imágenes originales de inspiración maya, de la obra clásica de Antoine de Saint-Exúpery. Descubre más: http://ow.ly/IFvB30mBHt1 Edición: Joselin Zamora

Geplaatst door Chiapas Paralelo op Dinsdag 13 november 2018

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.