ਮੱਧ ਪੂਰਬ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਦੀ ਪਹਿਲੀ ਜੀਵ-ਵਿਭਿੰਨਤਾ ਕਨਵੈਨਸ਼ਨ ਦਾ ਮੇਜ਼ਬਾਨ ਹੈ ਮਿਸਰ।

ਜੈਵਿਕ ਡਾਇਵਰਸਿਟੀ ਕਨਵੈਨਸ਼ਨ, 2018। ਸਰੋਤ: ਅਹਿਮਦ ਸਾਬਾ। ਇਜਾਜ਼ਤ ਨਾਲ ਵਰਤੀ ਗਈ।

ਧਿਰਾਂ ਦੀ 14 ਵੀਂ ਕਾਨਫਰੰਸ ਲਈ ਪਹਿਲੀ ਸੰਯੁਕਤ ਰਾਸ਼ਟਰ ਬਾਇਓਡਿਵਿਡਿਟੀ ਕਨਵੈਨਸ਼ਨ ਦਾ ਆਯੋਜਨ ਮੱਧ ਪੂਰਬ ਦੇ ਸ਼ਰਮ ਅਲ ਸ਼ੇਖ, ਮਿਸਰ ਵਿਚ 17-29 ਨਵੰਬਰ 2018 ਹੋਵੇਗਾ।

ਮੂਲ ਰੂਪ ਵਿੱਚ 1992 ਵਿੱਚ ਰੀਓ ਧਰਤੀ ਸਿਖਰ ਸੰਮੇਲਨ ਦੇ ਤੌਰ ਤੇ ਸ਼ੁਰੂ ਕੀਤੀ ਗਈ, ਜੈਵਿਕ ਵਿਭਿੰਨਤਾ ਬਾਰੇ ਕਨਵੈਨਸ਼ਨ ਇੱਕ 196 ਦੇਸ਼ਾਂ ਦੇ ਵਿਚਕਾਰ ਇੱਕ ਵਿਸ਼ਵ-ਵਿਆਪੀ ਸਮਝੌਤਾ ਹੈ ਜੋ “ਜੈਵਿਕ ਭਾਈਚਾਰੇ ਦੀ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ, ਇਸਦੇ ਹਿੱਸਿਆਂ ਦੀ ਟਿਕਾਊ ਵਰਤੋਂ ਅਤੇ ਜੈਨੇਟਿਕ ਸਰੋਤਾਂ ਤੋਂ ਮਿਲਦੇ ਲਾਭਾਂ ਦੀ ਸਹੀ ਵਰਤੋਂ ਲਈ ਵਧ ਰਹੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।”,

ਕਈ ਸਾਲਾਂ ਤਕ ਟਿਕਾਊ ਜੈਵਿਕ ਵਿਭਿੰਨਤਾ ਵਿਚ ਅਤੇ ਉਨ੍ਹਾਂ ਸਮੁਦਾਇਆਂ ਵਿੱਚ ਜੋ ਆਪਣੀ ਰੋਜ਼ੀ-ਰੋਟੀ ਲਈ ਈਕੋਪ੍ਰਣਾਲੀਆਂ ਉੱਤੇ ਨਿਰਭਰ ਹਨ, ਸਫਲਤਾ ਦੀਆਂ ਕਈ ਮਹੱਤਵਪੂਰਣ ਕਹਾਣੀਆਂ ਉਭਰ ਕੇ ਸਾਹਮਣੇ ਆਈਆਂ ਹਨ, ਵਿਸ਼ਵ ਜੰਗਲੀ ਜੀਵ ਫੰਡ ਇੰਟਰਨੈਸ਼ਨਲ ਦੀ ਤਾਜ਼ਾ ਜੀਵਤ ਗ੍ਰਹਿ ਰਿਪੋਰਟ ਦਿਖਾਉਂਦੀ ਹੈ ਕਿ ਦੁਨੀਆਂ ਭਰ ਵਿਚ ਜੈਵਿਕ ਵਿਭਿੰਨਤਾ ਦਾ ਨਿਘਾਰ ਜਾਰੀ ਹੈ ਜਿਸਦੇ ਲੋਕਾਂ ਅਤੇ ਧਰਤੀ ਲਈ ਤਬਾਹਕੁਨ ਨਤੀਜੇ ਨਿਕਲ ਰਹੇ ਹਨ।

ਇਕ ਤਕੜਾ ਸੰਕੇਤ  ਹੈ ਕਿ  ਜੰਗਲਾਂ, ਝੀਲਾਂ, ਦਰਿਆਵਾਂ, ਮਹਾਂਸਾਗਰਾਂ ਅਤੇ ਹੋਰ ਅਹਿਮ ਈਕੋਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਮਨੁੱਖੀ ਗਤੀਵਿਧੀਆਂ ਨਾਲ ਚਾਲੂ ਹੋਈ ਧਰਤੀ ਦੀ ਸਮੂਹਿਕ ਬਰਬਾਦੀ ਦੇ ਅਮਲ ਵਿੱਚ ਦਾਖ਼ਿਲ ਹੋ ਗਿਆ ਹੈ।

ਇਸ ਤੋਂ ਇਲਾਵਾ, ਹੁਣ ਇਹ ਵੀ ਸਪੱਸ਼ਟ ਹੈ ਕਿ ਅਸੀਂ 2010 ਵਿਚ ਆਉਣ ਵਾਲੀਆਂ ਸਭ ਤੋਂ ਵੱਡੀਆਂ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਸੰਬੋਧਨ ਕਰਨ ਲਈ 2010 ਵਿਚ ਸਥਾਪਿਤ ਕੀਤੇ ਗਏ ਅਤੇ 2020 ਤੱਕ ਪੂਰੇ ਕੀਤੇ ਜਾਣ ਵਾਲੇ 20 ਐਚੀ ਜੈਵਿਕ ਵਭਿੰਨਤਾ ਟੀਚਿਆਂ  ਵਿੱਚੋਂ ਬਹੁਤੇ ਪ੍ਰਾਪਤ ਨਹੀਂ ਕੀਤੇ ਜਾ ਸਕਣਗੇ।

ਡਬਲਿਊ ਡਬਲਿਊ ਐਫ ਇੰਟਰਨੈਸ਼ਨਲ ਦੇ ਡਾਇਰੈਕਟਰ ਜਨਰਲ ਮਾਰਕੋ ਲਮਬਰਟੀਨੀ ਨੇ ਕਨਵੈਨਸ਼ਨ ਵਿੱਚ ਕੀਤੀ ਆਪਣੀ ਤਕਰੀਰ ਵਿੱਚ ਕਿਹਾ, “ਕੁਦਰਤ ਦੇ ਨੁਕਸਾਨ ਨੂੰ ਉਲਟਾਉਣ ਦੀਆਂ ਗਲੋਬਲ ਕੋਸ਼ਿਸ਼ਾਂ ਵਿਚ ਹੁਣ ਤੱਕ ਤੱਤਪਰਤਾ ਦੀ ਲੋੜ, ਸਿਆਸੀ ਪ੍ਰਤੀਬੱਧਤਾ ਅਤੇ ਪ੍ਰਭਾਵਸ਼ਾਲੀ ਕੰਮ ਦੀ ਘਾਟ ਹੈ। “

ਲੈਂਬਰਟਿਨੀ ਨੇ ਅੱਗੇ ਕਿਹਾ, “ਕੁਦਰਤ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਬਹਾਲੀ ਸਾਡੀ ਸਿਹਤ, ਭਲਾਈ, ਆਰਥਿਕਤਾਵਾਂ, ਅਤੇ ਸੰਸਾਰ ਭਰ ਵਿੱਚ ਲਗਾਤਾਰ ਅਤੇ ਵਧ ਰਹੀ ਖੁਸ਼ਹਾਲੀ ਲਈ ਬੁਨਿਆਦੀ ਹੈ।”

ਇਸ ਖੇਤਰ ਵਿਚ ਹੋਣ ਵਾਲੀ ਪਹਿਲੀ ਜੈਵਿਕ ਵਿਭਿੰਨਤਾ ਕਾਨਫਰੰਸ ਹੋਣ ਦੇ ਨਾਤੇ, ਇਸ ਸਾਲ ਦੀਆਂ ਪਾਰਟੀਆਂ ਦੀਆਂ ਕਾਨਫ਼ਰੰਸਾਂ (ਸੀਓਪੀ) ਮੱਧ ਪੂਰਬ ਵਿਚ ਕੁਦਰਤ ਦੀ ਸੰਭਾਲ, ਮੌਜੂਦਾ ਵਾਤਾਵਰਣ ਵਿਚ ਹੋਰ ਨਿਘਾਰ ਨੂੰ ਰੋਕਣ ਦੇ ਯਤਨਾਂ ਵਿੱਚ ਖੱਪੇ ਅਤੇ ਇਸ ਖੇਤਰ ਵਿੱਚ ਮਨੁੱਖੀ ਜੀਵਨ ਤੇ ਇਸ ਦੇ ਸਿੱਧੇ ਅਸਰ ਬਾਰੇ ਚਰਚਾ ਕਰਨ ਲਈ ਇਕ ਵਿਲੱਖਣ ਮੌਕਾ ਪ੍ਰਦਾਨ ਕਰਦੀਆਂ ਹਨ।

“ਸੀਓਪੀ14 ਦਾ ਫ਼ੋਕਸ ਮੱਧ ਪੂਰਬ ਲਈ ਅਹਿਮ ਮੁੱਦਿਆਂ ਤੇ ਹੈ,” ਕਲੈੱਨ ਖੋਡੇ, ਜੋ ਕਿ ਜਲਵਾਯੂ ਤਬਦੀਲੀ, ਆਫਤ ਜੋਖਮ ਘਟਾਉਣ, ਊਰਜਾ ਅਤੇ ਵਾਤਾਵਰਣ ਸੰਬੰਧੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਿੱਚ ਅਰਬ ਖੇਤਰ ਦਾ ਟੀਮ ਲੀਡਰ ਕਹਿੰਦਾ ਹੈ:

These include the role of biodiversity and ecosystems in countries affected by conflict and displacement and how nature-based solutions can help prevent crisis and speed recovery by reducing social vulnerability.

ਇਨ੍ਹਾਂ ਵਿਚ ਜੰਗ ਅਤੇ ਵਿਸਥਾਪਨ ਦੁਆਰਾ ਪ੍ਰਭਾਵਿਤ ਮੁਲਕਾਂ ਵਿਚ ਜੈਵਿਕ-ਵਿਵਿਧਤਾ ਅਤੇ ਈਕੋਪ੍ਰਣਾਲੀਆਂ ਦੀ ਭੂਮਿਕਾ ਅਤੇ ਕਿਸ ਤਰ੍ਹਾਂ ਕੁਦਰਤੀ-ਮੁਖੀ ਹੱਲ ਸੰਕਟ ਨੂੰ ਰੋਕਣ ਅਤੇ ਸਮਾਜਿਕ ਨਿਰਬਲਤਾ ਘਟਾ ਕੇ ਬਹਾਲੀ ਦੀ ਰਫਤਾਰ ਤੇਜ਼ ਕਰਨ ਵਿੱਚ ਮਦਦ ਕਰ ਸਕਦੇ ਹਨ।

ਮਿਸਾਲ ਦੇ ਤੌਰ ਤੇ ਜਾਰਡਨ ਅਤੇ ਲੈਬਨਾਨ, ਦੋਨੋਂ ਦੇਸ਼ ਇੱਕ ਮਿਲੀਅਨ ਸੀਰੀਆਈ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰਦੇ ਹਨ, ਅਰਥਚਾਰੇ ਉੱਤੇ ਨਵੇਂ ਤਣਾਅ ਪੈਦਾ ਹੋ ਰਹੇ ਹਨ ਅਤੇ ਮਹੱਤਵਪੂਰਣ ਵਾਟਰਸ਼ੈਡਾਂ ਅਤੇ ਭੂਜਲ ਪ੍ਰਣਾਲੀਆਂ – ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸ਼ਰਨਾਰਥੀ ਕੈਂਪਾਂ ਅਤੇ ਹੋਸਟ ਕਮਿਊਨਿਟੀਆਂ ਦੇ ਨੇੜੇ ਹਨ, ਤੇ ਗੰਭੀਰ ਪ੍ਰਭਾਵ ਪੈ ਰਹੇ ਹਨ।

ਰਫਿਊਜੀ ਹੋਸਟ ਕਮਿਊਨਿਟੀਆਂ ਦੇ ਪ੍ਰਬੰਧਨ ਵਿੱਚ ਪ੍ਰਭਾਵੀ ਈਕੋਪ੍ਰਣਾਲੀ ਦੀ ਲਚਕਸ਼ੀਲਤਾ ਅਤੇ ਸੰਭਾਲ ਨੂੰ ਮੁੱਖਧਾਰਾ ਵਿੱਚ ਰੱਖਣ ਲਈ ਸਰਕਾਰੀ ਨੀਤੀਆਂ ਵਿੱਚ ਖੱਪੇ ਸਮੱਸਿਆ ਨੂੰ ਡੂੰਘਾ ਕਰਦੇ ਹਨ। ਸਰਕਾਰਾਂ ਨਾਲ ਭਾਈਵਾਲੀ ਵਿੱਚ ਈਕੋਪ੍ਰਣਾਲੀ ਦੇ ਜੋਖਮਾਂ ਨੂੰ ਪਛਾਣਨ ਅਤੇ ਪ੍ਰਬੰਧਨ ਲਈ ਕਮਿਊਨਿਟੀਆਂ ਨੂੰ ਰਣਨੀਤਕ ਵਾਤਾਵਰਣ-ਮੁਖੀ ਮੁਲਾਂਕਣ ਔਜਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਖੋਡੇ ਅੱਗੇ ਕਹਿੰਦਾ ਹੈ:

COP 14 and the work supported by the CBD, UNDP and partners more broadly help to scale up and replicate successful conservation initiatives in the region to address the growing fragility of land, water and other ecosystems essential for sustainable peace and prosperity.

ਸੀਓਪੀ 14 ਅਤੇ ਸੀ.ਬੀ.ਡੀ., ਯੂ.ਐਨ.ਡੀ.ਪੀ ਅਤੇ ਭਾਈਵਾਲਾਂ ਦੁਆਰਾ ਸਹਿਯੋਗ ਪ੍ਰਾਪਤ ਕੰਮ, ਸਥਾਈ ਅਮਨ ਅਤੇ ਖੁਸ਼ਹਾਲੀ ਲਈ ਜਮੀਨ, ਪਾਣੀ ਅਤੇ ਹੋਰ ਈਕੋ ਪ੍ਰਣਾਲੀਆਂ ਦੀ ਵਧ ਰਹੀ ਕਮਜ਼ੋਰੀ ਨੂੰ ਹੱਲ ਕਰਨ ਲਈ ਖੇਤਰ ਵਿੱਚ ਸਫਲ ਸੰਭਾਲ ਪਹਿਲਕਦਮੀਆਂ ਨੂੰ ਵਧਾਉਣ ਅਤੇ ਉਲੀਕਣ ਵਿੱਚ ਮਦਦ ਕਰਦਾ ਹੈ।

ਜੋਖਮ ਕੀ ਹੈ?

ਅਰਬਨ ਖਾੜੀ ਦੇ ਕੁਝ ਹਿੱਸਿਆਂ ਵਿਚ 12% ਤਕ ਸਮੁੰਦਰੀ ਬਾਇਓਡਾਇਵਰਸਿਟੀ ਸਦੀ ਦੇ ਅੰਤ ਤੋਂ ਪਹਿਲਾਂ ਬਰਬਾਦ ਹੋ ਸਕਦੀ ਹੈ ਜੇਕਰ ਇਸ ਖੇਤਰ ਵਿਚਲੇ ਦੇਸ਼ ਵਧੇਰੇ ਮਹਿਗੀਰੀ, ਪ੍ਰਦੂਸ਼ਣ, ਅਤੇ ਰਹਾਇਸ਼ੀ ਤਬਾਹੀ ਨੂੰ ਮੁਖ਼ਾਤਿਬ ਹੋਣ ਲਈ ਉਪਾਅ ਨਹੀਂ ਕਰਦੇ।

ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਅਤੇ ਵੈਸਟਰਨ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ, ਇਵੇਂ ਹੀ ਚੱਲਦਾ ਰਿਹਾ ਤਾਂ ਮੌਸਮ ਦੀ ਸਥਿਤੀ ਸਉਦੀ ਅਰਬ, ਬਹਿਰੀਨ, ਕਤਰ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਤੱਟੀ ਸਪੀਸੀਆਂ ਦੀਆਂ ਕਿਸਮਾਂ ਦੀ ਅਮੀਰੀ (ਇੱਕ ਇਕਾਲੋਜੀਕਲ ਸਮਾਜ ਵਿੱਚ ਵੱਖੋ-ਵੱਖਰੀਆਂ ਸਪੀਸੀਆਂ ਦੀ ਗਿਣਤੀ) ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਇਸ ਦੇ ਭਵਿੱਖ ਵਿੱਚ ਮਹੱਤਵਪੂਰਨ ਆਰਥਿਕ ਨਤੀਜੇ ਨਿਕਲ ਸਕਦੇ ਹਨ – ਖਾਸ ਤੌਰ ਤੇ ਪੇਂਡੂ ਸਮੁੰਦਰੀ ਤਟਵਰਤੀ ਭਾਈਚਾਰਿਆਂ ਵਿੱਚ ਜੋ ਭੋਜਨ ਅਤੇ ਰੁਜ਼ਗਾਰ ਲਈ ਮੱਛੀ ਪਾਲਣ ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ।

ਖਾੜੀ ਦੇ ਅੱਠ ਦੇਸ਼ਾਂ ਵਿਚਲੇ ਯੂਏਈ ਦੀ ਸਭ ਤੋਂ ਭੈੜੀ ਕਾਰਗੁਜ਼ਾਰੀ ਹੋਣ ਦਾ ਅਨੁਮਾਨ ਹੈ, ਜਿਸ ਵਿਚ ਇਸਦੀ ਕੈਚ ਸਮਰੱਥਾ ਦੇ  40 ਪ੍ਰਤੀਸ਼ਤ ਤੋਂ ਵੱਧ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ।

“ਇਸਦੇ ਵੱਡੇ ਆਰਥਿਕ ਨਤੀਜੇ ਨਿਕਲਣਾ ਅਸੰਭਵ ਹੈ ਕਿਉਂਕਿ ਯੂਏਈ ਆਪਣੇ ਮੱਛੀ ਪਾਲਣ ਤੇ ਬਹੁਤ ਨਿਰਭਰ ਨਹੀਂ ਹੈ। ਸਮੁੰਦਰੀ ਮੱਛੀ ਫੜਨ ਦਾ ਉਦਯੋਗ ਆਪਣੀ ਜੀ.ਡੀ.ਪੀ. ਦਾ ਲਗਭਗ 1 ਪ੍ਰਤੀਸ਼ਤ ਪੈਦਾ ਕਰਦਾ ਹੈ,” ਯੂ ਬੀ ਸੀ ਵਿਖੇ ਸਾਡੇ ਦੁਆਲੇ ਸਮੁੰਦਰ ਤੇ ਖੋਜ ਪਹਿਲਕਦਮੀ ਕਰਦੀ ਇਕ ਪੀਐੱਚਡੀ ਕਰਨ ਵਾਲੀ ਵਿਦਿਆਰਥੀ, ਗਲੋਬਲ ਵੋਆਇਸਜ਼ ਨੂੰ ਦੱਸਦੀ ਹੈ:

On the other hand, Bahrain could lose almost 9 percent of its catch potential by 2090, which will significantly affect Bahraini coastal communities.

ਦੂਜੇ ਪਾਸੇ, 2090 ਤੱਕ ਬਹਿਰੀਨ ਦੀ ਕੈਚ ਸਮਰਥਾ ਲੱਗਪਗ 9 ਪ੍ਰਤੀਸ਼ਤ ਘਟ ਸਕਦੀ ਹੈ, ਜਿਸ ਨਾਲ ਬਹਿਰੀਨ ਦੇ ਸਮੁੰਦਰੀ ਤਟਵਰਤੀ ਭਾਈਚਾਰਿਆਂ’ ਤੇ ਵੱਡਾ ਅਸਰ ਪਵੇਗਾ।

ਕੁਦਰਤੀ ਸਰੋਤਾਂ ਅਤੇ ਰਹਿਣ ਸਥਾਨਾਂ ਦੇ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਵਿਚੋਂ ਜ਼ਿਆਦਾਤਰ ਪੇਂਡੂ ਸਮਾਜਾਂ ਤੋਂ ਖਾਸ ਕਰਕੇ ਔਰਤਾਂ ਹੋਣਗੀਆਂ।

ਜੈਂਡਰ-ਸੰਵੇਦਨਸ਼ੀਲ ਵਾਤਾਵਰਣ ਸੰਬੰਧੀ ਕਿਰਿਆਵਾਂ ਤੇ ਅਤੇ ਅਰਬ ਸੰਸਾਰ ਵਿਚ ਔਰਤਾਂ ਦੀ ਜੈਵ-ਵਭਿੰਨਤਾ ਦੀਆਂ ਰੱਖਿਅਕ ਅਤੇ ਗਤੀਸ਼ੀਲ ਅਦਾਕਾਰਾਂ ਵਜੋਂ ਵਿਚਾਰਾਂ ਕਰਨ ਲਈ ਸੀਓਪੀ ਦੇ ਦੂਜੇ ਦਿਨ ਇਕ ਪੈਨਲ ਆਯੋਜਿਤ ਕੀਤਾ ਗਿਆ ਸੀ।

ਲਿਬਰਲ ਫੋਰਮ ਮਿਸਰ ਦੇ ਪ੍ਰਧਾਨ ਅਤੇ ਪੈਨਲ ਦੇ ਲੀਡ ਸਪੀਕਰ, ਪ੍ਰੋਫੈਸਰ ਯਮਿਨ ਅਲਹਮਾਕੀ ਦੱਸਦੇ ਹਨ:

Women are amongst those most severely impacted when communities are displaced because of the destruction of biodiversity — which is why it is essential that any and all efforts of conserving natural resources and habitats take into account gender-sensitive climate action.

ਜੈਵਿਕ ਵਿਭਿੰਨਤਾ ਦੇ ਵਿਨਾਸ਼ ਕਾਰਨ ਜਦੋਂ ਸਮੁਦਾਇ ਉਜੜਦੀਆਂ ਹਨ ਤਾਂ ਔਰਤਾਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ – ਇਸ ਲਈ ਇਹ ਜਰੂਰੀ ਹੈ ਕਿ ਕੁਦਰਤੀ ਸਰੋਤਾਂ ਅਤੇ ਰਹਿਣ-ਸਥਾਨਾਂ ਦੀ ਸੰਭਾਲ ਦੇ ਕਿਸੇ ਵੀ ਅਤੇ ਸਾਰੇ ਯਤਨਾਂ ਵਿੱਚ ਲਿੰਗ-ਸੰਵੇਦਨਸ਼ੀਲ ਜਲਵਾਯੂ ਕਾਰਵਾਈ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਵਿਮੈਨ`ਜ਼ ਇਨਵਾਇਰਨਮੈਂਟਲ ਨੈਟਵਰਕ ਦੇ ਅਨੁਸਾਰ, ਔਰਤਾਂ ਦੁਨੀਆਂ ਦੇ ਗਰੀਬ ਲੋਕਾਂ ਦੀ ਬਹੁ-ਗਿਣਤੀ ਹਨ, ਜਿਨ੍ਹਾਂ ਦੀ ਆਮਦਨੀ ਬਹੁਤ ਘੱਟ ਹੁੰਦੀ ਹੈ ਅਤੇ ਆਰਥਿਕ ਤੌਰ ਤੇ ਨਿਰਭਰ ਹੋਣ ਦੀ ਮਰਦਾਂ ਨਾਲੋਂ ਜ਼ਿਆਦਾ ਸੰਭਾਵਨਾ ਹੁੰਦੀ ਹੈ – ਇਹ ਸਾਰੀਆਂ ਗੱਲਾਂ ਵਾਤਾਵਰਣ ਦੀਆਂ ਮੁਸ਼ਕਿਲ ਹਾਲਤਾਂ ਨਾਲ ਨਜਿੱਠਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਬਹੁਤ ਸੀਮਤ ਕਰ ਦਿੰਦੀਆਂ ਹਨ।

ਅਲਹਮਾਕੀ ਅੱਗੇ ਦੱਸਦੇ ਹਨ:

But, despite cultural sensitivities and traditions, Arab women are not a liability and can play an extremely important role in sensitizing change when it comes to awareness, which this part of the world lacks, about the role nature plays in our lives.

ਪਰ, ਸੱਭਿਆਚਾਰਕ ਸੰਵੇਦਨਾਵਾਂ ਅਤੇ ਪਰੰਪਰਾਵਾਂ ਦੇ ਬਾਵਜੂਦ, ਅਰਬ ਔਰਤਾਂ ਕੋਈ ਭਾਰ ਨਹੀਂ ਹਨ ਅਤੇ ਜਦੋਂ ਇਹ ਜਾਗਰੂਕਤਾ ਦੀ ਗੱਲ ਹੁੰਦੀ ਹੈ ਤਾਂ ਬਦਲਾਓ ਨੂੰ ਸਾਡੀ ਜ਼ਿੰਦਗੀ ਵਿੱਚ ਕੁਦਰਤ ਦੀ ਭੂਮਿਕਾ ਬਾਰੇ ਸੰਵੇਦਨਸ਼ੀਲ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ, ਜਿਸਦੀ ਦੁਨੀਆਂ ਦੇ ਇਸ ਹਿੱਸੇ ਵਿੱਚ ਘਾਟ ਹੈ।

ਕਿਉਂਕਿ ਜੈਵ-ਵਿਵਿਧਤਾ ਦੇ ਨੁਕਸਾਨ ਦਾ ਅਸਰ ਹਮੇਸ਼ਾਂ ਲਕੀਰੀ ਅਤੇ ਤਤਕਾਲ ਨਹੀਂ ਹੁੰਦਾ, ਵਾਤਾਵਰਣ ਦੇ ਦਬਾਓ ਦੇ ਨਤੀਜਿਆਂ ਬਾਰੇ ਜਨਤਕ ਜਾਗਰੂਕਤਾ ਵਿੱਚ ਇੱਕ ਵੱਡਾ ਖੱਪਾ ਹੁੰਦਾ ਹੈ – ਇਹ ਇੱਕ ਰੁਕਾਵਟ ਹੈ ਜਿਸ ਬਾਰੇ ਸੀਓਪੀ ਵਿਖੇ ਤੁਰੰਤ ਕਾਰਵਾਈ ਕਰਨ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਵਜੋਂ ਚਰਚਾ ਕੀਤੀ ਜਾ ਰਹੀ ਹੈ।

ਅਰਬ ਫੈਡਰੇਸ਼ਨ ਫਾਰ ਵਾਈਲਡਲਾਈਫ ਸੁਰੱਖਿਆ ਦੇ ਸਹਾਇਕ ਸਕੱਤਰ ਜਨਰਲ ਡਾ. ਗਾਮਲ ਗੋਮਾ ਮੇਦਨੀ ਨੇ ਕਿਹਾ:

ਇਹ ਇੱਕ ਆਲਮੀ ਸਮੱਸਿਆ ਹੈ – ਪਰ ਅਰਬ ਸੰਸਾਰ ਵਿੱਚ ਕੰਮ ਕਰਨ ਵਾਲੇ ਇੱਕ ਵਿਗਿਆਨੀ ਦੇ ਰੂਪ ਵਿੱਚ ਬੋਲਦਿਆਂ – ਸੀਬੀਪੀ ਮੂਹਰੇ ਸਭ ਤੋਂ ਵਿਸ਼ਵ ਦੇ ਇਸ ਹਿੱਸੇ ਵਿੱਚ ਸਭ ਤੋਂ ਵੱਧ ਰਾਜਨੀਤਕ ਪ੍ਰਸੰਗਕਤਾ ਪ੍ਰਾਪਤ ਕਰ ਰਹੀਆਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਇਹ ਹੈ ਕਿ ਇੱਕ ਪਾਏਦਾਰ ਭਵਿੱਖ ਦੀ ਦਿਸ਼ਾ ਵਿੱਚ ਕੰਮ ਤੇਜ਼ ਕਰਨਾ ਅਤੇ ਵਧਾਉਣਾ ਉਹ ਤਰੀਕਾ ਹੈ ਜਿਸ ਰਾਹੀਂ ਨਿਮਾਣੇ ਲੋਕ ਜੈਵ-ਵਿਵਿਧਤਾ ਦੀ ਮਹੱਤਤਾ ਸਮਝਦੇ ਹਨ।

ਮੇਦਨੀ ਨੇ ਖਬਰਦਾਰ ਕੀਤਾ ਹੈ:

ਅਗਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ, ਤਾਂ ਉਹ ਕਦੇ ਵੀ ਇਸਦੀ ਪਰਵਾਹ ਨਹੀਂ ਕਰਨਗੇ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.