ਇਹ ਵਿੱਕੀ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਿਹਾ ਹੈ

ਬਾਲੀ ਭਾਸ਼ਾi ਐਪ. ਸਰੋਤ: ਫੇਸਬੁੱਕ

ਇਕ ਅਵਾਮ-ਸਿਰਜਿਤ, ਕਮਿਊਨਿਟੀ-ਆਧਾਰਿਤ ਪਲੇਟਫਾਰਮ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਸਾਂਭਣ, ਇਸ ਨੂੰ ਉਤਸ਼ਾਹਿਤ ਕਰਨ, ਅਤੇ ਤਕੜਾ ਕਰਨ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਬਾਲੀ ਇੰਡੋਨੇਸ਼ੀਆ ਦੀਆਂ 707 ਭਾਸ਼ਾਵਾਂ ਵਿੱਚੋਂ ਇੱਕ ਹੈ। 2011 ਦੀ ਮਰਦਮਸ਼ੁਮਾਰੀ ਦੇ ਅਧਾਰ ਤੇ, ਤਕਰੀਬਨ 20 ਲੱਖ ਲੋਕ ਹਨ ਜੋ ਬਾਲੀ ਪ੍ਰਾਂਤ. ਜਿਸਦੀ ਆਬਾਦੀ 40 ਲੱਖ ਹੈ, ਵਿੱਚ ਬਾਲੀ ਭਾਸ਼ਾ ਬੋਲਣ ਵਾਲੇ ਹਨ। ਦੱਖਣੀ ਸੁਲਾਵੇਸੀ ਅਤੇ ਪੱਛਮੀ ਨੂਸਾ ਤੈਂਗਰਾ ਦੇ ਸੂਬਿਆਂ ਵਿੱਚ ਬਾਲੀ ਬੋਲਣ ਵਾਲੇ ਵੀ ਹਨ। ਇੰਡੋਨੇਸ਼ੀਆ ਦੀ ਕੁਲ ਆਬਾਦੀ 2 ਕਰੋੜ 61 ਲੱਖ ਹੈ।

ਸਰਕਾਰੀ ਨਿਯਮਾਂ ਦੇ ਕਾਰਨ, ਬਾਲੀ ਵਿਚ ਬਾਲੀਨਾ ਭਾਸ਼ਾ ਦੇ ਟੀਵੀ ਪ੍ਰੋਗਰਾਮਾਂ ਨੂੰ ਕੇਵਲ ਅੱਧੇ ਘੰਟੇ ਲਈ ਪ੍ਰਸਾਰਿਤ ਕੀਤਾ ਜਾਂਦਾ ਹੈ, ਜਦੋਂ ਕਿ ਸਕੂਲ ਬਾਲੀ ਵਿਚ ਹਫ਼ਤੇ ਵਿੱਚ ਸਿਰਫ ਦੋ ਘੰਟਿਆਂ ਜਾਂ ਇਸ ਤੋਂ ਘੱਟ ਸਮੇਂ ਲਈ ਪੜ੍ਹਾਈ ਕਰਵਾਉਂਦੇ ਹਨ। ਹਾਲਾਂਕਿ ਇਹ ਨਿਯਮ ਬਾਹਸਾ ਨੂੰ ਕੌਮੀ ਭਾਸ਼ਾ ਵਜੋਂ ਵਰਤਣ ਨੂੰ ਉਤਸ਼ਾਹਤ ਕਰਨ ਲਈ ਹਨ, ਪਰ ਉਹ ਸਥਾਨਕ ਭਾਸ਼ਾਵਾਂ ਜਿਵੇਂ ਕਿ ਬਾਲੀ ਦੀ ਵਰਤੋਂ ਅਤੇ ਵਿਕਾਸ ਨੂੰ ਵਧਾਉਣਾ ਜ਼ਿਆਦਾ ਮੁਸ਼ਕਲ ਵੀ ਬਣਾਉਂਦੇ ਹਨ।

ਜਵਾਨ ਲੋਕਾਂ ਵਿਚ ਬਾਲੀ ਦੀ ਘਟਦੀ ਜਾ ਰਹੀ ਪ੍ਰਸਿੱਧੀ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦਿਆਂ, ਬਾਲੀ ਟਾਪੂ ਦੇ ਅੰਦਰ ਅਤੇ ਬਾਹਰ ਕੰਮ ਕਰਨ ਵਾਲੇ ਭਾਸ਼ਾ ਵਿਗਿਆਨੀਆਂ, ਮਾਨਵ-ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਇਕ ਗਰੁੱਪ ਨੇ 2011 ਵਿਚ ਬਾਲੀ ਨੂੰ ਮਜ਼ਬੂਤ ਅਤੇ ਕਾਇਮ ਰੱਖਣ ਲਈ ਸਹਿਯੋਗ ਕਰਨਾ ਸ਼ੁਰੂ ਕੀਤਾ।

ਮੁੱਖ ਪ੍ਰੋਜੈਕਟ ਨੂੰ ਬਾਸਾ ਬਾਲੀ (ਬਾਸਾ ਦਾ ਮਤਲਬ ਬਾਲੀ ਵਿਚ ਭਾਸ਼ਾ ਜਾਂ ਭਾਸ਼ਣ ਹੈ), ਮਲਟੀਮੀਡੀਆ ਬਾਲੀ-ਇੰਗਲਿਸ਼-ਇੰਡੋਨੇਸ਼ੀਆਈ ਵਿਕੀ ਡਿਕਸ਼ਨਰੀ ਅਤੇ ਐਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਆਧੁਨਿਕ ਡਿਜਿਟਲ ਦੁਨੀਆਂ ਵਿਚ ਬਾਲੀ ਨੂੰ ਸਾਹਮਣੇ ਲਿਆਉਣਾ ਅਤੇ ਨਾਲ ਹੀ ਡਿਜਿਟਲ ਭਾਸ਼ਾ ਦੇ ਮੁਫ਼ਤ ਸਾਧਨ ਤਿਆਰ ਕਰਨਾ ਹੈ।

ਬਾਸਾ ਬਾਲੀ di ਸੰਸਥਾਪਕ ਅਲੀਸਾ ਸਟਰਨ ਨੇ ਪਲੈਨਟ ਵਰਲਡ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਿਉਂ ਕੀਤੀ।

Balinese has about a million speakers; on the other hand, only about a quarter of the population of Bali can still speak it. So it’s in a state of decline, but it still has a solid base, which is why we’re intervening now.

ਬਾਲੀ ਦੇ ਤਕਰੀਬਨ ਦੱਸ ਲੱਖ ਬੋਲਣ ਵਾਲੇ ਹਨ; ਦੂਜੇ ਪਾਸੇ, ਬਾਲੀ ਦੀ ਆਬਾਦੀ ਦਾ ਤਕਰੀਬਨ ਇਕ ਚੌਥਾਈ ਹਿੱਸਾ ਹੀ ਅਜੇ ਵੀ ਇਸ ਨੂੰ ਬੋਲ ਸਕਦਾ ਹੈ। ਇਸ ਲਈ ਇਹ ਗਿਰਾਵਟ ਦੀ ਸਥਿਤੀ ਵਿਚ ਹੈ, ਪਰ ਇਸਦਾ ਹਾਲੇ ਵੀ ਇਕ ਠੋਸ ਆਧਾਰ ਹੈ, ਜਿਸ ਕਰਕੇ ਅਸੀਂ ਹੁਣ ਦਖਲ ਦੇ ਰਹੇ ਹਾਂ।

ਵਿੱਕੀ ਪਾਠਕਾਂ ਨੂੰ ਇੱਕ ਡਿਕਸ਼ਨਰੀ, ਬਾਲੀ ਸੱਭਿਆਚਾਰ, ਬਾਰੇ ਸੋਮੇ ਸਰੋਤਾਂ ਵਾਲੀ ਇੱਕ ਲਾਇਬ੍ਰੇਰੀ, ਸ਼ਬਦ ਗੇਮਾਂ, ਅਨੁਵਾਦ ਸਮੱਗਰੀ ਅਤੇ ਗੂਗਲ ਦੇ ਹੋਮਪੇਜ ਦਾ ਇੱਕ ਬਾਲੀ  ਵਰਜਨ ਮੁਹਈਆ ਕਰਦਾ ਹੈ। ਵਿਕੀ ਐਂਡਰਾਇਡ ਐਪ ਲਈ ਵੀ ਉਪਲਬਧ ਹੈ।

ਬਾਸਾ ਬਾਲੀ ਦੇ ਵਰਚੁਅਲ ਲਾਇਬ੍ਰੇਰੀ ਪੇਜ ਦਾ ਸਕਰੀਨ-ਸ਼ਾਟ

ਸਟਰਨ ਕਹਿੰਦੀ ਹੈ ਕਿ ਉਨ੍ਹਾਂ ਦਾ ਪ੍ਰੋਜੈਕਟ “ਵਿਦਵਾਨਾਂ ਅਤੇ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਬਹੁਤ ਮਹੱਤਵਪੂਰਨ ਸੰਬੰਧ ਬਣਾ ਸਕਿਆ ਹੈ, ਜਿਸ ਨੂੰ ਜੋੜਨਾ ਬੜਾ ਔਖਾ ਹੁੰਦਾ ਹੈ।” ਉਸ ਨੇ ਡਿਕਸ਼ਨਰੀ ਵਿਚ ਹਰੇਕ ਨਵਾਂ ਇੰਦਰਾਜ਼ ਸ਼ਾਮਲ ਕਰਦੇ ਹੋਏ ਕਮਿਊਨਿਟੀ ਦੀ ਭੂਮਿਕਾ ਦਾ:ਵਰਣਨ ਕੀਤਾ ਹੈ

We have the definitions, and those are entered by a 15-person team of linguists, and another team of about seven or eight Master's or Ph.D. students in linguistics. Then we ask the community to give us sample sentences, using the word in context with the kind of language that they use now, and we have a team of editors translating the sentences into English and Indonesian. People send us photos and videos too, so that users can see and hear people using Balinese in context.

ਸਾਡੇ ਕੋਲ ਪਰਿਭਾਸ਼ਾਵਾਂ ਹਨ, ਅਤੇ ਉਹ ਭਾਸ਼ਾ-ਵਿਗਿਆਨੀਆਂ ਦੀ 15 ਜਣਿਆਂ ਦੀ ਟੀਮ ਦਾਖ਼ਲ ਕਰਦੀ ਹੈ, ਅਤੇ ਲਗਭਗ ਸੱਤ ਜਾਂ ਅੱਠ ਭਾਸ਼ਾ ਵਿਗਿਆਨ ਵਿਚ ਐਮਏ ਦੇ ਜਾਂ ਪੀਐਚ.ਡੀ. ਦੇ ਵਿਦਿਆਰਥੀਆਂ ਦੀ ਦੂਜੀ ਟੀਮ ਹੈ। ਫੇਰ ਅਸੀਂ ਕਮਿਊਨਿਟੀ ਨੂੰ, ਅੱਜ ਵਰਤੀ ਜਾਂਦੀ ਭਾਸ਼ਾ ਵਿੱਚ ਉਸ ਸ਼ਬਦ ਦੀ ਸੰਦਰਭ ਵਿੱਚ ਵਰਤੋਂ ਕਰਦੇ ਹੋਏ ਨਮੂਨੇ ਦਾ ਵਾਕ ਦੇਣ ਲਈ ਆਖਦੇ ਹਾਂ, ਅਤੇ ਸਾਡੇ ਕੋਲ ਸੰਪਾਦਕਾਂ ਦੀ ਇੱਕ ਟੀਮ ਹੈ ਜੋ ਵਾਕਾਂ ਦਾ ਅਨੁਵਾਦ ਅੰਗਰੇਜ਼ੀ ਅਤੇ ਇੰਡੋਨੇਸ਼ੀਅਨ ਵਿੱਚ ਕਰਦੀ ਹੈ। ਲੋਕ ਸਾਨੂੰ ਤਸਵੀਰਾਂ ਅਤੇ ਵਿਡੀਓਜ਼ ਵੀ ਭੇਜਦੇ ਹਨ, ਤਾਂ ਜੋ ਵਰਤੋਂਕਾਰ ਬਾਲੀ ਦੀ ਵਰਤੋਂ ਸੰਦਰਭ ਵਿਚ ਦੇਖ ਅਤੇ ਸੁਣ ਸਕਣ।

ਉਦਾਹਰਨ ਲਈ, ਜੇ ਤੁਸੀਂ ਅੰਗਰੇਜ਼ੀ ਸ਼ਬਦ ਭੂਚਾਲ ਦੇ ਬਾਲੀ ਅਨੁਵਾਦ ਦੀ ਖੋਜ ਕਰਦੇ ਹੋ, ਤਾਂ ਤੁਸੀਂ “ਲਿਨੁਹ” ਪ੍ਰਾਪਤ ਕਰੋਗੇ ਅਤੇ ਨਤੀਜਿਆਂ ਵਿੱਚ ਸੰਦਰਭ ਵਿੱਚ ਸ਼ਬਦ ਸ਼ਾਮਲ ਹੋਵੇਗਾ।

ਬਾਸਾ ਬਾਲੀ ਸ਼ਬਦਕੋਸ਼ ਦਾ ਸਕ੍ਰੀਨਸ਼ੌਟ ਨਤੀਜੇ ਵਿੱਚ ਇੱਕ ਛੋਟੀ ਵੀਡੀਓ ਵੀ ਦਿਖਾਈ ਦੇਵੇਗੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਬਾਲੀ ਭਾਸ਼ਾ ਵਿੱਚ “ਲਿੰਨਹ” ਸ਼ਬਦ ਕਿਵੇਂ ਵਰਤਦੇ ਹਨ:

ਵੀਡੀਓ ਵਿੱਚ ਇਹ ਕਿਹਾ ਜਾ ਰਿਹਾ ਹੈ:

Dugas ada rapat unduk penggalian dana menahin banjare, I Made Rai ngusulang apang ngae bazar. Liu anake setuju dugase ento, sakewala ane magae ajak abedik. Buka linuhe ngidupang ibane. Makejang gaene jemaka, uli ngae kartu, kanti nyemak bazzar didiane.

‘ਬਨਜਰ’ ਦੀ ਮੁਰੰਮਤ ਕਰਨ ਲਈ ਫੰਡ ਇਕੱਠੇ ਕਰਨ ਬਾਰੇ ਇਕ ਬੈਠਕ ਵਿੱਚ ਮੈਂ ਮੇਡ ਰਾਏ ਨੇ ਭੋਜਨ ਬਜ਼ਾਰ ਲਾਉਣ ਦੀ ਸਲਾਹ ਦਿੱਤੀ। ਬਹੁਤ ਸਾਰੇ ਮੈਂਬਰ ਇਸਨੂੰ ਕਰਨ ਲਈ ਸਹਿਮਤ ਹੋ ਗਏ, ਬਾਅਦ ਵਿੱਚ, ਸਿਰਫ ਕੁਝ ਕੁ ਨੇ ਹੀ ਬਜ਼ਾਰ ਦੇ ਪ੍ਰਬੰਧਨ ਵਿੱਚ ਸਹਾਇਤਾ ਕੀਤੀ। ਕੁਦਰਤ ਦੁਆਰਾ ਵਾਪਰੇ ਭੁਚਾਲ ਦੀ ਤਰ੍ਹਾਂ ਲੱਗਦਾ ਹੈ, ਮੇਡ ਰਾਏ ਨੇ ਕੂਪਨ ਬਣਾਉਣ ਤੋਂ ਲੈਕੇ ਆਪੇ ਖਾਣਾ ਵਰਤਾਉਣ ਤੱਕ ਸਾਰੇ ਕੰਮ ਕੀਤੇ।

ਬਾਸੀ ਬਾਲੀ ਦੇ ਪਿੱਛੇ ਦੀ ਟੀਮ ਬਾਲੀ ਨੂੰ ਅੱਗੇ ਲੈ ਜਾਣ ਲਈ ਸਕੂਲਾਂ, 😮 schools, ਕਮਿਊਨਿਟੀਆਂ ਅਤੇ ਸਰਕਾਰੀ ਦਫਤਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਦੀ ਔਨਲਾਈਨ ਅਤੇ ਔਫਲਾਈਨ ਐਡਵੋਕੇਸੀ ਦੇ ਕਾਰਨ ਉਨ੍ਹਾਂ ਨੂੰ 2018 ਇੰਟਰਨੈਸ਼ਨਲ ਲੈਂਗੁਏਪੈਕਸ ਅਵਾਰਡ ਮਿਲਿਆ। ਹੇਠਾਂ ਬਾਸਾ ਬਾਲੀ ਦੇ ਕੰਮ ਨੂੰ  ਸਨਮਾਨਿਤ ਕਰਦੇ ਪਾਠ ਦਾ ਇਕ ਟੋਟਾ ਹੈ:

…they created interactive multimedia software to teach Balinese in a modern engaging way, they secured a local government mandate for using Balinese on Fridays and carried out many other grassroots efforts to motivate and institutionalise the use of Balinese in both the local and international communities.

ਉਨ੍ਹਾਂ ਨੇ ਬਾਲੀ ਨੂੰ ਆਧੁਨਿਕ ਰੌਚਿਕ ਤਰੀਕੇ ਨਾਲ ਸਿਖਾਉਣ ਲਈ ਇੰਟਰਐਕਟਿਵ ਮਲਟੀਮੀਡੀਆ ਸੌਫਟਵੇਅਰ ਤਿਆਰ ਕੀਤਾ, ਉਨ੍ਹਾਂ ਨੇ ਸ਼ੁੱਕਰਵਾਰਾਂ ਨੂੰ ਬਾਲੀ ਦੀ ਵਰਤੋਂ ਕਰਨ ਲਈ ਇੱਕ ਸਥਾਨਕ ਸਰਕਾਰ ਦਾ ਫ਼ਤਵਾ ਜਾਰੀ ਕਰਵਾਇਆ ਅਤੇ ਦੋਨੋਂ ਸਥਾਨਕ ਅਤੇ ਅੰਤਰਰਾਸ਼ਟਰੀ ਭਾਈਚਾਰਿਆਂ ਵਿੱਚ ਬਾਲੀ ਦੇ ਉਪਯੋਗ ਨੂੰ ਪ੍ਰੇਰਿਤ ਕਰਨ ਅਤੇ ਸੰਸਥਾਗਤ ਬਣਾਉਣ ਲਈ ਕਈ ਹੋਰ ਜ਼ਮੀਨੀ ਪੱਧਰ ਦੇ ਯਤਨ ਕੀਤੇ।

ਸਟੈਨਫੋਰਡ ਸੋਸ਼ਲ ਇਨੋਵੇਸ਼ਨ ਰਿਵਿਉ ਲਈ ਲਿਖੇ ਇੱਕ ਲੇਖ ਵਿੱਚ ਸਟਰਨ ਨੇ ਦੱਸਿਆ ਕਿ ਸਥਾਨਕ ਭਾਸ਼ਾਵਾਂ ਨੂੰ ਹਾਸ਼ੀਏ ਤੇ ਧੱਕ ਦੇਣਾ “ਇੰਟਰਨੈਟ ਯੁੱਗ ਦੇ ਬਦਕਿਸਮਤ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਹੈ।” ਪਰ ਇਸ ਨੇ ਇਹ ਵਾਧਾ ਵੀ ਕੀਤਾ ਹੈ ਕਿ ਬਾਸਾ ਬਾਲੀ ਵਰਗੇ ਪ੍ਰੋਜੈਕਟ ਇਸਦਾ ਕਿਵੇਂ ਟਾਕਰਾ ਕਰ ਸਕਦੇ ਹਨ

By reorienting digital tools in service of local languages, technology can instead become an enriching source of linguistic and cultural diversity.

ਸਥਾਨਕ ਭਾਸ਼ਾਵਾਂ ਦੀ ਸੇਵਾ ਵਿਚ ਡਿਜਿਟਲ ਟੂਲਸ ਦੀ ਮੁੜ ਵਰਤੋਂ ਕਰਕੇ, ਤਕਨਾਲੋਜੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਭਰਪੂਰ ਸਰੋਤ ਬਣ ਸਕਦੀ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.