- Global Voices ਪੰਜਾਬੀ ਵਿੱਚ - https://pa.globalvoices.org -

ਚੈਕੋਸਲੋਵਾਕੀਆ ਦੀ 100 ਵੀਂ ਵਰ੍ਹੇਗੰਢ ਦੇ ਜਸ਼ਨ ਨੈਟੀਜ਼ਨਾਂ ਦੀਆਂ ਨਜ਼ਰਾਂ ਵਿੱਚ

ਸ਼੍ਰੇਣੀਆਂ: ਪੂਰਬੀ ਅਤੇ ਕੇਂਦਰੀ ਯੂਰਪ, ਸਲੋਵਾਕੀਆ, ਚੈੱਕ ਗਣਰਾਜ, ਇਤਿਹਾਸ, ਚੰਗੀ ਖ਼ਬਰ, ਨਸਲ, ਨਾਗਰਿਕ ਮੀਡੀਆ, ਰਾਜਨੀਤੀ
[1]

ਇਹ ਫੋਟੋ ਚੈਕ ਮਿਨਿਸਟਰੀ ਆਫ ਰੀਜਨਲ ਡਿਵੈਲਪਮੈਂਟ ਦੁਆਰਾ ਫੰਡ ਕੀਤਾ ਅਤੇ ਚੈੱਕ ਟੂਰਿਜ਼ਮ ਏਜੰਸੀ ਦੁਆਰਾ ਚਲਾਏ ਜਾਂਦੇ ਫੇਸਬੁੱਕ ਪੇਜ ਚੈੱਕ ਅਤੇ ਸਲੋਵਾਕ ਸੈਂਚੁਰੀ ਤੋਂ ਲਈ ਹੈ।

ਅਕਤੂਬਰ 2018 ਚੈਕੋਸਲੋਵਾਕੀਆ [2]  ਦੇ ਆਸਟ੍ਰੋ-ਹੰਗਰਿਅਨ ਸਾਮਰਾਜ ਤੋਂ ਆਪਣੀ ਆਜ਼ਾਦੀ ਦੀ ਘੋਸ਼ਣਾ ਅਤੇ ਰਸਮੀ ਤੌਰ ਤੇ ਇੱਕ ਪ੍ਰਭੁੱਤ ਰਾਜ ਵਜੋਂ ਸਥਾਪਿਤ ਕਰਨ ਦੇ 100 ਸਾਲ ਬੀਤਣ ਦਾ ਲਖਾਇਕ ਹੈ। ਹਾਲਾਂਕਿ ਤਕਰੀਬਨ 75 ਸਾਲ ਬਾਅਦ ਚੈਕੋਸਲੋਵਾਕੀਆ [2] ਚੈੱਕ ਰੀਪਬਲਿਕ ਅਤੇ ਰੀਪਬਲਿਕ ਆਫ ਸਲੋਵਾਕੀਆ ਵਿਚ ਸ਼ਾਂਤੀਪੂਰਵਕ ਵੰਡਿਆ ਗਿਆ ਸੀ, ਸਲੋਵਾਕੀਆ ਦੇ ਨੇਟੀਨਾਇੰਸ ਉਸ ਰਾਜ ਦੇ ਬਾਰੇ ਆਨਲਾਈਨ ਵਿਚਾਰ-ਵਟਾਂਦਰੇ ਨਾਲ ਸ਼ਤਾਬਦੀ ਮਨਾ ਰਹੇ ਹਨ ਜਿਸ ਨੇ ਇਕ ਵਾਰ ਉਨ੍ਹਾਂ ਨੂੰ ਏਕੀਕ੍ਰਿਤ ਕੀਤਾ ਸੀ।

ਇਤਿਹਾਸ ਦਾ ਇੱਕ ਦਿਨ

ਆਪਣੇ ਨਾਗਰਿਕਾਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਲਈ ਜਿਹੜੇ ਹੁਣ ਵੱਡੇ ਹੋ ਗਏ ਹਨ, ਚੈਕੋਸਲੋਵਾਕੀਆ ਦਾ ਅਰਥ ਜਮਹੂਰੀਅਤ ਅਤੇ ਖੁਸ਼ਹਾਲੀ ਦਾ ਆਧਾਰ ਸੀ, ਜਦੋਂ ਕਿ ਦੂਜੇ ਇਸ ਨੂੰ ਇਕ ਛੋਟੀ ਜਿਹੀ ‘ਪ੍ਰਿਜ਼ਨ ਆਫ ਨੈਸ਼ਨਜ਼’ ਸਮਝਦੇ ਸਨ’ [3] — ਇਹ  ਆਸਟਰੋ-ਹੰਗੇਰਿਅਨ ਰਾਜਤੰਤਰ [4] ਦੇ ਰੱਖੇ ਨਾਂਪ ਹੈ।

ਜਦੋਂ ਚੈੱਕ ਗਣਰਾਜ ਨੇ ਇਸ ਵਰ੍ਹੇਗੰਢ ਨੂੰ ਅਪਣਾ ਲਿਆ ਅਤੇ ਇਸ ਨੂੰ “ਚੈਕ ਅਤੇ ਸਲੋਵਾਕ ਸੈਂਚਰੀ” ਦੇ ਤੌਰ ਤੇ ਮਨਾਇਆ [5], ਪਰ ਸਲੋਵਾਕੀਆ ਵਿਚ ਵਿਚਾਰ ਵਧੇਰੇ ਵੰਡੇ ਹੋਏ ਹਨ। ਸਲੋਵਾਕ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗਰੀਨੀ ਨੇ ਇੱਕ ਸਰਕਾਰੀ ਜਸ਼ਨ ਮਨਾਇਆ ਪਰ 28 ਅਕਤੂਬਰ ਜਿਸ ਦਿਨ ਚੈਕ ਗਣਤੰਤਰ ਦੀ ਰਾਜਧਾਨੀ  ਪਰਾਗ [6] ਦੇ ਵਿੱਚ ਪਰੰਪਰਾਗਤ ਤੌਰ ਤੇ ਮਨਾਇਆ ਜਾਂਦਾ ਸੀ, ਦੀ ਥਾਂ ਤੇ ਬਰਾਤੀਸਲਾਵਾ [7] ਤਿਉਹਾਰਾਂ ਨੂੰ 30 ਅਕਤੂਬਰ ਤੇ ਲੈ ਗਿਆ। ਇਹ ਤਾਰੀਖ ਮਾਰਟਿਨ ਐਲਾਨਨਾਮੇ ਦੀ ਵਰ੍ਹੇਗੰਢ ਦੀ ਹੈ, ਜਿਸਦਾ ਫੋਕਸ ਮੂਲ ਤੌਰ ਤੇ ਸਲੋਵਾਕ ਅੰਦੋਲਨ ਤੇ ਹੈ।

ਇਸ ਕਦਮ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਸੀ ਸਲੋਵਾਕ ਦਾ ਸੰਸਦ ਮੈਂਬਰ ਮੀਰੋਸਲਾਵ ਸੋਪਕੋ [8] ਜਿਸ ਨੇ  “ਸੌ ਸਾਲ ਬੀਤ ਚੁੱਕੇ ਹਨ”    [9]ਨਾਮਕ ਇੱਕ ਬਲਾਗ ਪੋਸਟ ਲਿਖੀ:

Vôbec sme sa za tak dlhý čas nenaučili byť hrdí na spoločnú republiku, ktorá bola v medzivojnom období ostrovom demokracie v strednej Európe, nachádzala sa v prvej desiatke najvyspelejších krajín sveta, bolo v nej od začiatku uzákonené volebné právo žien, otvorili sa nám dvere do Európy, naštartoval sa vzdelanostný a kultúrny rast. … Preto sme doteraz nenašli silu pre uznanie štátneho sviatku a miesto toho sme si prijali jednorázovu nálepku pre naše svedomie na 30. októbra.

ਅਸੀਂ ਏਨੀ ਦੇਰ ਬਾਅਦ ਉਸ ਸਾਂਝੇ ਗਣਤੰਤਰ ਤੇ ਮਾਣ ਮਹਿਸੂਸ ਕਰਨਾ ਨਹੀਂ ਸਿੱਖਿਆ ਹੈ, ਜੋ ਅੰਤਰ-ਯੁੱਧ ਦੇ ਸਮੇਂ ਮੱਧ ਯੂਰਪ ਵਿੱਚ ਜਮਹੂਰੀਅਤ ਦਾ ਟਾਪੂ ਸੀ, ਸੰਸਾਰ ਦੇ ਸਭ ਤੋਂ ਵੱਧ ਅਤਿ ਆਧੁਨਿਕ ਮੁਲਕਾਂ ਦੇ ਪਹਿਲੇ 10 ਸਥਾਨਾਂ ਵਿੱਚ ਸੀ, ਜਿੱਥੇ ਸ਼ੁਰੂ ਤੋਂ ਹੀ ਔਰਤਾਂ ਵੋਟ ਦਾ ਅਧਿਕਾਰ ਵਰਤਣ ਲੱਗ ਪਈਆਂ ਸੀ, ਸਾਡੇ ਲਈ ਯੂਰਪ ਦੇ ਦਰਵਾਜ਼ੇ ਖੁੱਲ੍ਹੇ ਸਨ, ਵਿਦਿਅਕ ਅਤੇ ਸੱਭਿਆਚਾਰਕ ਵਿਕਾਸ ਸ਼ੁਰੂ ਹੋ ਗਿਆ ਸੀ। … ਇਸ ਲਈ, ਸਾਨੂੰ ਅਜੇ ਵੀ ਰਾਜ ਦੀ ਛੁੱਟੀ ਨੂੰ ਮਾਨਤਾ ਦੇਣ ਦੀ ਸੁਮੱਤ ਨਹੀਂ ਮਿਲੀ ਹੈ ਅਤੇ ਇਸ ਦੀ ਥਾਂ ਅਸੀਂ 30 ਅਕਤੂਬਰ ਨੂੰ ਸਾਡੀ ਜ਼ਮੀਰ ਲਈ ਇਕ ਵਾਰ ਦਾ ਇੱਕ ਸਟਿੱਕਰ ਚਿਪਕਾਉਣਾ ਅਪਣਾ ਲਿਆ ਹੈ।

ਏਕਤਾ ਦੀ ਭਾਵਨਾ

ਮੁੱਖ ਅਖ਼ਬਾਰਾਂ ਨਾਲ ਸਬੰਧਤ ਬਲੌਗਾਂ ਵਿੱਚ ਸਕਾਰਾਤਮਕ ਯਾਦਾਂ ਸਪੱਸ਼ਟ ਤੌਰ ਤੇ ਹਾਵੀ ਰਹੀਆਂ। ਚੈੱਕ ਅਤੇ ਸਲੋਵਾਕ ਪਾਸਪੋਰਟਾਂ ਦੇ ਇੱਕ ਧਾਰਕ ਅਤੇ ਚੈੱਕ, ਸਲੋਵਾਕ ਅਤੇ ਹੰਗੇਰੀਅਨ ਦੇ ਸਪੀਕਰ, ਜਾਕੂਬ ਟਿਨਕ ਨੇ ਸਾਬਕਾ ਰਾਜ ਬਾਰੇ ਆਪਣੇ ਪ੍ਰਭਾਵਾਂ ਦਾ ਨਿਚੋੜ ਕਢਿਆ  [10]ਅਤੇ ਯੂਗੋਸਲਾਵੀਆ ਦੀ ਬਾਲਕਨ ਫੈਡਰੇਸ਼ਨ ਦੀ ਹਿੰਸਕ ਟੁੱਟ ਭੱਜ ਨਾਲ ਇਸ ਦੀ ਤੁਲਣਾ ਕੀਤੀ:

Som veľmi šťastný, že naše národy vedeli spoločný štát stvoriť a tiež, že sa vedeli v mieri rozísť.

ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਰਾਸ਼ਟਰ ਜਾਣਦੇ ਸਨ ਕਿ ਕਿਵੇਂ ਇੱਕ ਸਾਂਝਾ ਰਾਜ ਬਣਾਉਣਾ ਹੈ ਅਤੇ ਉਹ ਇਹ ਵੀ ਜਾਣਦੇ ਸਨ ਕਿ ਸ਼ਾਂਤੀਪੂਰਵਕ ਕਿਵੇਂ ਅੱਡ ਹੋਣਾ ਹੈ।

ਰਾਡੋਵਸਵ ਹੋਡੋਰ ਨੇ ਕਿਹਾ ਕਿ ਚੈਕੋਸਲੋਵਾਕੀਆ ਨੇ ਚੰਗਿਆਈ ਦੀ ਇੱਕ ਸ਼ਕਤੀ ਦੇ ਤੌਰ ਤੇ  ਆਪਣੀ ਇਤਿਹਾਸਕ ਭੂਮਿਕਾ ਨਿਭਾਈ ਹੈ: [11]

Preto bez ohľadu na všetko zlé bolo Československo pre oba národy dobrý projekt. Čechom umožnilo nadviazať na svoju štátnosť zo stredovekých českých kráľovstiev a Slovákom vytvoriť si vlastnú. Iný štátny útvar by im takú možnosť neposkytol.

ਇਸ ਲਈ, ਚਾਹੇ ਜੋ ਵੀ ਗਲਤ ਸੀ, ਚੈਕੋਸਲੋਵਾਕੀਆ ਦੋਵੇਂ ਦੇਸ਼ਾਂ ਲਈ ਇੱਕ ਚੰਗਾ ਪ੍ਰੋਜੈਕਟ ਸੀ। ਉਸਨੇ ਚੈਕਾਂ ਨੂੰ ਮੱਧਕਾਲੀ ਚੈਕ ਰਾਜਤੰਤਰਾਂ ਤੋਂ ਆਪਣੀ ਰਿਆਸਤ ਨਾਲ ਜੁੜਨ ਦੀ ਅਤੇ ਸਲੋਵਾਕਾਂ ਨੂੰ ਆਪਣੀ ਰਿਆਸਤ ਸਿਰਜਣ ਦੀ ਇਜਾਜ਼ਤ ਦਿੱਤੀ। ਕਿਸੇ ਹੋਰ ਰਾਜਕੀ ਗਠਨ ਉਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਸੀ ਦੇਣਾ।

ਸਤਾਨੀਸਲਾਵ41 ਨੇ ਕਿਹਾ ਕਿ ਸਲੋਵਾਕੀਆ ਵਿੱਚ ਜਮਹੂਰੀਅਤ ਦੀ ਨੀਹਾਂ ਸੌ ਸਾਲ ਪਹਿਲਾਂ ਗਣਤੰਤਰ ਦੀ ਘੋਸ਼ਣਾ [12] ਦੁਆਰਾ ਰੱਖ ਦਿੱਤੀਆਂ ਗਈਆਂ ਸੀ:

storočnica bude mať aj vojenskú parádu – samozrejme v Prahe, … a ak sa budete dobre pozerať, naša účasť bude potvrdením, … že nám to samostatne ide vari ešte lepšie …

ਸ਼ਤਾਬਦੀ ਦੇ ਜਸ਼ਨਾਂ ਵਿੱਚ ਪਰਾਗ ਵਿਚ ਇਕ ਫੌਜੀ ਪਰੇਡ ਵੀ ਹੋਵੇਗੀ, … ਅਤੇ ਜੇ ਤੁਸੀਂ ਚੰਗੀ ਤਰ੍ਹਾਂ ਦੇਖੋਂਗੇ, ਤਾਂ ਸਾਡੀ ਭਾਗੀਦਾਰੀ ਪੁਸ਼ਟੀ ਹੋਵੇਗੀ ਕਿ … ਸੁਤੰਤਰ ਤੌਰ ਤੇ ਇਹ ਸਾਡੇ ਲਈ ਹੋਰ ਵੀ ਵਧੀਆ। .

[13]

ਪਰਾਗ ਜਸ਼ਨਾਂ ਵਿੱਚ ਸ਼ਾਮਲ ਇੱਕ ਜਣਾ। ਇਹ ਫੋਟੋ ਚੈਕ ਮਿਨਿਸਟਰੀ ਆਫ ਰੀਜਨਲ ਡਿਵੈਲਪਮੈਂਟ ਦੁਆਰਾ ਫੰਡ ਕੀਤਾ ਅਤੇ ਚੈੱਕ ਟੂਰਿਜ਼ਮ ਏਜੰਸੀ ਦੁਆਰਾ ਚਲਾਏ ਜਾਂਦੇ ਫੇਸਬੁੱਕ ਪੇਜ ਚੈੱਕ ਅਤੇ ਸਲੋਵਾਕ ਸੈਂਚੁਰੀ ਤੋਂ ਲਈ ਹੈ।

ਦੋਵਾਂ ਦੇਸ਼ਾਂ ਦੇ ਮਜ਼ਬੂਤ ਸੰਬੰਧ ਕਾਇਮ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਸਰਹੱਦ ਪਾਰ ਸਾਬਕਾ ਚੈਕੋਸਲੋਵਾਕੀਆ ਦੇ ਦੂਜੇ ਹਿੱਸੇ ਵਿੱਚ ਆਪਣੀ ਯੂਨੀਵਰਸਿਟੀ ਦੀ ਸਿੱਖਿਆ ਜਾਰੀ ਰੱਖਣ ਦੀ ਚੋਣ ਕਰਦੇ ਹਨ। 2013 ਵਿੱਚ ਵਿਦੇਸ਼ਾਂ ਚ ਪੜ੍ਹਾਈ ਕਰਨ ਵਾਲੇ ਸਭ ਤੋਂ ਵੱਡਾ ਚੈੱਕ ਸਮੂਹ ਸਲੋਵਾਕੀਆ ਵਿੱਚ ਸੀ, ਜਦ ਕਿ 2016 ਵਿੱਚ ਚੈੱਕ ਗਣਰਾਜ ਵਿਚ ਯੂਨੀਵਰਸਿਟੀ ਵਿਦਿਆਰਥੀਆਂ ਵਿੱਚ 8.9% ਸਲੋਵਾਕ ਸਨ।

Patrik Ölvecký felt that even though the official celebrations were on different days, the Slovaks and Czech people remain close as “brothers” [14].

Dokonca aj pre mňa, človeka, čo spoločné Československo nezažil, … ja som za posledných päť rokov štúdia v Prahe zistil, že ten náš vzťah je úžasný. Že mať tak blízko k inému národu je nesmierne krásne.

ਇਥੋਂ ਤੱਕ ਕਿ ਮੇਰੇ ਲਈ, ਜਿਸ ਵਿਅਕਤੀ ਨੇ ਚੈਕੋਸਲਵਾਕੀਆ ਦਾ ਅਨੁਭਵ ਨਹੀਂ … ਪਰਾਗ ਦੀ ਆਪਣੀ ਪੜ੍ਹਾਈ ਦੇ ਪਿਛਲੇ ਪੰਜ ਸਾਲਾਂ ਵਿੱਚ ਮੈਨੂੰ ਪਤਾ ਲੱਗਾ ਹੈ ਕਿ ਸਾਡਾ ਰਿਸ਼ਤਾ ਬੜਾ ਕਮਾਲ ਹੈ। ਕਿਸੇ ਦੂਜੀ ਕੌਮ ਦੇ ਇੰਨਾ ਨੇੜੇ ਰਹਿਣਾ ਬੇਹੱਦ ਸੁੰਦਰ ਹੈ।

ਵਿਦਿਆਰਥੀ ਲੁਕਾਸ ਰਾਚਕੋ ਨੇ “ਇੱਕ ਅਜਿਹੇ ਦੇਸ਼ ਦੀਆਂ” ਵਿਸ਼ੇਸ਼ ਆਮ ਵਿਸ਼ੇਸ਼ਤਾਵਾਂ ਬਾਰੇ ਵੀ ਲਿਖਿਆ ਹੈ, “ਜਿਸ ਮੈਂ ਕਦੇ ਨਹੀਂ ਰਿਹਾ, ਪਰ ਇਹ ਹਮੇਸ਼ਾ ਮੇਰਾ ਘਰ ਹੋਵੇਗਾ”।

Niečo, tak jedinečné, že si to málokto na svete dokáže predstaviť. Veď, len si predstavte, že by zaviala Srbská vlajka nad Kosovským národným múzeom alebo naopak.
Pretože presne toto sa práve dnes deje v Prahe, kde je pri novootvorenej historickej budove národného múzea vyvesená aj Slovenská zástava.

ਕੁਝ ਅਜਿਹਾ, ਇੰਨਾ ਵਿਲੱਖਣ ਹੈ, ਕਿ ਦੁਨੀਆਂ ਦੇ ਕੁਝ ਲੋਕ ਹੀ ਕਲਪਨਾ ਕਰ ਸਕਦੇ ਹਨ। ਜ਼ਰਾ ਕਲਪਨਾ ਕਰੋ ਕਿ ਸੇਰਬਿਆ ਦਾ ਝੰਡਾ ਕੋਸੋਵੋ ਨੈਸ਼ਨਲ ਮਿਊਜ਼ੀਅਮ ਉੱਤੇ ਝੁੱਲਦਾ ਜਾਂ ਇਸ ਦੇ ਉਲਟ ਹੈ।
ਕਿਉਂਕਿ ਇਹੀ ਬਿਲਕੁਲ ਇਹੀ ਪਰਾਗ ਵਿਚ ਅੱਜ ਹੋ ਰਿਹਾ ਹੈ, ਜਿਥੇ ਨੈਸ਼ਨਲ ਮਿਊਜ਼ੀਅਮ ਦੀ ਨਵੀਂ ਖੁੱਲ੍ਹੀ ਇਤਿਹਾਸਕ ਇਮਾਰਤ ਤੇ ਸਲੋਵਾਕ ਝੰਡਾ ਵੀ ਝੁਲਾਇਆ ਗਿਆ ਹੈ।

ਚੈਕ ਬਲੌਗ ਪਲੇਟਫਾਰਮ ਤੇ ਚੈੱਕ ਭਾਸ਼ਾ ਵਿਚ ਲਿਖਦੇ ਹੋਏ  ਮਾਈਕਲ ਰੂਮਾਨ [15] ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਚੈੱਕ ਅਤੇ ਸਲੋਵਾਕ ਦੋਵਾਂ ਦੇ ਮਾਂ ਬਾਪ ਸੀ, ਉਹਨਾਂ ਲਈ, ਦੋਫਾੜ ਨਾਲ ਕੁਝ ਵੀ ਨਹੀਂ ਬਦਲਿਆ – ਉਹਨਾਂ ਨੂੰ ਇੱਕ ਸਿਰੇ ਤੋਂ ਦੂਜੇ ਤੱਕ ਯਾਤਰਾ ਕਰਨ ਲਈ ਬੱਸ ਆਪਣੇ ਪਾਸਪੋਰਟ ਨਾਲ ਲੈ ਜਾਣ ਦੀ ਜ਼ਰੂਰਤ ਹੁੰਦੀ ਹੈ। ਉਸ ਨੇ ਬਹੁਤ ਹੀ ਨਿੱਜੀ ਟਿੱਪਣੀ ਨਾਲ ਆਪਣੀ ਗੱਲ ਨੂੰ ਮੁਕੰਮਲ ਕੀਤਾ:

27. 10., v předvečer výročí vzniku společného státu … má naše dcera v českém kalendáři svátek. Naše Češkoslovenka. Pokračovatelka jednoho krásného spojení dvou svérázných etnik. … Všechno nejlepší, Zoe!

27 ਅਕਤੂਬਰ, ਸਾਂਝੇ ਰਾਜ ਦੀ ਸਿਰਜਣਾ ਦੀ ਵਰ੍ਹੇਗੰਢ ਮੌਕੇ, …ਸਾਡੀ ਧੀ ਦਾ ਚੈੱਕ ਕੈਲੰਡਰ ਵਿਚ ਨਾਮਕਰਣ ਦਾ ਦਿਨ ਹੈ। ਸਾਡਾ ਚੈਕੋਸਲੋਵਾਕੀ [ਲੜਕੀ। ਦੋ ਵੱਖੋ ਵੱਖ ਨਸਲਾਂ ਦੀ ਇੱਕ ਸੁੰਦਰ ਯੂਨੀਅਨ ਦਾ ਇੱਕ ਅਗਲੀ ਕਦੀ … ਸ਼ੁਭ ਕਾਨਾਵਾਂ, ਜ਼ੋਇ!