ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ

Bhutan's new Prime Minister-elect, Dr. Lotay Tshering. Photo: Prachatai/Flickr, CC-BY-NC-ND 2.0

ਭੂਟਾਨ ਵਿੱਚ ਇੱਕ ਨਵੀਂ, ਸੈਂਟਰ-ਲੈਫਟ ਪਾਰਟੀ ਨੇ 18 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਨੈਸ਼ਨਲ ਅਸੈਂਬਲੀ ਦੀਆਂ 47 ਸੀਟਾਂ ਵਿੱਚੋਂ 30 ਸੀਟਾਂ ਜਿੱਤੀਆਂ ਹਨ।

ਡਰੂਕ ਨਿਆਮਰੂਪ ਤਿਸ਼ੋਗਪਾ  (ਸੰਖੇਪ ਡੀਐੱਨਟੀ), ਜਿਸਦਾ ਭੂਟਾਨੀ ਵਿੱਚ ਅਰਥ ਹੈ ‘ਭੂਟਾਨ ਸੰਯੁਕਤ ਪਾਰਟੀ’, ਪੇਂਡੂ ਗਰੀਬੀ ਦੂਰ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਪਲੇਟਫਾਰਮ ਤੇ ਲੜੀ। ਭੂਟਾਨ ਦਾ ਨਵਾਂ ਪ੍ਰਧਾਨ ਮੰਤਰੀ  ਲੋਟੇ ਸ਼ੇਰਹਿੰਗ ਹੋਵੇਗਾ, ਜੋ 50 ਸਾਲਾ ਬੰਗਲਾਦੇਸ਼ ਅਤੇ ਆਸਟਰੇਲੀਆ ਵਿਚ ਸਿਖਲਾਈ-ਯੁਕਤ ਯੂਰੋਲੋਜੀ ਸਰਜਨ ਹੈ। ਉਸ ਨੇ 2013 ਵਿਚ ਪਾਰਟੀ ਬੰਨ੍ਹਣ ਵਿਚ ਮਦਦ ਕੀਤੀ ਅਤੇ ਮਈ 2018 ਵਿਚ ਇਸਦਾ ਆਗੂ ਬਣ ਗਿਆ।

2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।

ਪੂਰਬੀ ਹਿਮਾਲਿਆ ਵਿੱਚ ਸਥਿਤ ਅਤੇ ਗਰੌਸ ਨੈਸ਼ਨਲ ਹੈਪੀਨੈਸ (ਜੀ.ਐੱਨ.ਐੱਚ.) ਦੇ ਸੂਚਕ ਅੰਕ ਲਈ ਪ੍ਰਸਿੱਧ, ਭੂਟਾਨ ਵਿੱਚ ਲਗਭਗ 800,000 ਦੀ ਆਬਾਦੀ ਵਿੱਚੋਂ ਸਿਰਫ 438,663 ਰਜਿਸਟਰਡ ਵੋਟਰ ਹਨ।

ਨੈਸ਼ਨਲ ਅਸੈਂਬਲੀ ਦੀਆਂ 47 ਸੀਟਾਂ ਇਕ-ਮੈਂਬਰੀ ਚੋਣ ਖੇਤਰਾਂ ਦੁਆਰਾ ਚੁਣੀਆਂ ਜਾਂਦੀਆਂ ਹ। (ਪ੍ਰਾਇਮਰੀ ਚੋਣਾਂ ਕਹੇ ਜਾਂਦੇ) ਪਹਿਲੇ ਗੇੜ ਵਿੱਚ, ਵੋਟਰਾਂ ਨੇ ਪਾਰਟੀਆਂ ਲਈ ਵੋਟਾਂ ਪਾਉਂਦੇ ਹਨ। ਫਿਰ, ਦੋ ਜਿੱਤ ਦੇ ਦਾਅਵੇਦਾਰ ਦੂਜੇ ਗੇੜ ਲਈ  ਉਮੀਦਵਾਰ ਨਾਮਜ਼ਦ ਕਰਦੇ ਹਨ ਭਾਵੇਂ ਉਨ੍ਹਾਂ ਵਿੱਚੋਂ ਹਰੇਕ ਨੂੰ ਪਹਿਲੇ ਗੇੜ ਵਿੱਚ ਕੁੱਲ ਵੋਟਾਂ ਦਾ ਕਿੰਨਾ ਵੀ ਹਿੱਸਾ ਕਿਓਂ ਨਾ ਮਿਲਿਆ ਹੋਵੇ।

ਦੋ ਮੁੱਖ ਵਿਰੋਧੀ ਪਾਰਟੀਆਂ, ਡੀਐਨਟੀ ਅਤੇ ਡਰੂਕ ਫੂਐਂਜਮ ਥੋਸਗਪਾ (ਡੀਪੀਟੀ), ਜਿਸਦਾ ਭੂਟਾਨੀ ਵਿੱਚ ਮਤਲਬ ਹੈ ‘ਭੂਟਾਨ ਸ਼ਾਂਤੀ ਅਤੇ ਖੁਸ਼ਹਾਲੀ ਪਾਰਟੀ’ ਨੇ ਸੱਤਾਧਾਰੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੂੰ ਬਾਹਰ ਕੱਢ ਦੇਣ ਦੇ ਬਾਅਦ ਇਸ ਸਾਲ ਦੇ ਦੂਜੇ ਗੇੜ ਵਿੱਚ ਚੋਣ ਲੜੀ ਸੀ।

ਡੀਐਨਟੀ ਅਤੇ ਡੀਪੀਟੀ ਨੇ ਭੂਟਾਨ ਦੇ ਵਿਦੇਸ਼ੀ ਸਬੰਧਾਂ ਨੂੰ ਮੁਹਿੰਮ ਦਾ ਹਿੱਸਾ ਨਾ ਬਣਾਉਣ ਲਈ ਸਹਿਮਤੀ ਪ੍ਰਗਟਾਈ ਸੀ – ਇਸਦੇ ਦੋ ਵੱਡੇ ਗੁਆਂਢੀ ਭਾਰਤ ਅਤੇ ਚੀਨ ਦੇ ਨਾਲ ਵਿਦੇਸ਼ੀ ਸਬੰਧਾਂ ਦਾ ਵਿਸ਼ਾਆਮ ਤੌਰ ਤੇ ਭੂਟਾਨੀ ਸਮਾਜ ਵਿਚ ਭਖ ਜਾਂਦਾ ਹੈ। ਸਰਕਾਰ ਨੇ ਇਸ ਇਕਰਾਰਨਾਮੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪਾਰਟੀਆਂ ਦੇ ਆਨ ਲਾਈਨ ਫੋਰਮਾਂ ਦੀ ਨਿਗਰਾਨੀ ਕਰਨ ਵਾਸਤੇ ਅਧਿਕਾਰੀ ਵੀ ਨਿਯੁਕਤ ਕੀਤੇ ਸਨ।

ਨਤੀਜਿਆਂ ਦੇ ਬਾਅਦ 19 ਅਕਤੂਬਰ ਨੂੰ ਡੀਪੀਟੀ ਨੇਤਾ ਡਰੋ ਪੇਮਾ ਗਿਆਮਤਸੋ ਨੇ ਡੀ.ਟੀ.ਐਨ. ਨੂੰ ਜਿੱਤ ਲਈ ਫੇਸਬੁੱਕ ਤੇ ਵਧਾਈ ਦਿੱਤੀ ਹੈ:

We humbly accept the choice of the people and wish the president and candidates of DNT all success during their tenure. I hope that Dr. Lotey and his team will ensure that our people would continue to enjoy peace, unity, and harmony under the farsighted leadership of His Majesty the King.

“ਅਸੀਂ ਲੋਕਾਂ ਦੀ ਪਸੰਦ ਨੂੰ ਨਿਮਰਤਾਪੂਰਵਕ ਸਵੀਕਾਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਅਤੇ ਡੀਐਨਟੀ ਦੇ ਉਮੀਦਵਾਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਪੂਰਨ ਸਫਲਤਾ ਮਿਲੇ। ਮੈਂ ਉਮੀਦ ਕਰਦਾ ਹਾਂ ਕਿ ਡਾ. ਲੋਟੇ ਅਤੇ ਉਸ ਦੀ ਟੀਮ ਇਹ ਸੁਨਿਸ਼ਚਿਤ ਕਰੇਗੀ ਕਿ ਸਾਡੇ ਲੋਕ ਮਹਾਮਹਿਮ ਬਾਦਸ਼ਾਹ ਦੀ ਦੂਰਦਰਸ਼ੀ ਅਗਵਾਈ ਹੇਠ ਸ਼ਾਂਤੀ, ਏਕਤਾ ਅਤੇ ਸਾਂਝ ਮਾਣਦੇ ਰਹਿਣਗੇ।

ਡੀਐੱਨਟੀ, ਜਿਸ ਨੇ ਆਪਣੀ ਮੁਹਿੰਮ ਦੇ 25 ਵਾਅਦੇ 120 ਦਿਨਾਂ ਦੇ ਅੰਦਰ ਪੂਰਾ ਕਰਨ ਦਾ ਵਚਨ ਦਿੱਤਾ, ਨੇ ਇਕ ਪ੍ਰੈਸ ਰਿਲੀਜ਼   iਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸਿਰਫ਼ ਇਕ ਡੀਐਨਟੀ ਸਰਕਾਰ ਹੀ ਨਹੀਂ, ਭੂਟਾਨ ਦੀ ਸ਼ਾਹੀ ਸਰਕਾਰ ਬਣਾਉਣ ਲਈ ਹੋਰ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਗੇ।

ਭੂਟਾਨ ਦੇ ਇੱਕ ਮਸ਼ਹੂਰ ਬਲੌਗਰ, ਵਾਂਗਚਾ ਸਾਂਗੇ ਭੂਟਾਨ ਵਿੱਚ ਇੱਕ ਗਠਜੋੜ ਸਰਕਾਰ ਦੇ ਸੁਪਨੇ ਦੇ ਸਾਕਾਰ ਹੋਣ ਦੀ ਭਾਵਨਾ ਜ਼ਾਹਰ ਕੀਤੀ ਹੈ।

ਇਹ ਦੇਖਣਾ ਬਾਕੀ ਹੈ ਕਿ ਕਿਵੇਂ ਨਵਾਂ ਪ੍ਰਧਾਨ ਮੰਤਰੀ ਅਤੇ ਉਸ ਦੀ ਪਾਰਟੀ ਭੂਟਾਨ ਦੀ ਅਗਵਾਈ ਕਰਦੀ ਹੈ ਜਦੋਂ ਇਹ ਭਾਰਤ ਨੂੰ ਪਰੇਸ਼ਾਨ ਕੀਤੇ ਬਿਨਾਂ ਚੀਨ ਦੇ ਨਾਲ ਵਧੇਰੇ ਸਹਿਯੋਗ ਦੀ ਸਥਾਪਨਾ ਕਰਨਾ ਚਾਹੁੰਦਾ ਹੈ।

ਪੁਰਅਮਨ ਵੋਟ

ਇਹ ਚੋਣ ਪੁਰਅਮਨ ਸੀ ਅਤੇ ਇਸ ਦੇ ਦੂਜੇ ਗੇੜ ਵਿੱਚ 71 ਫੀਸਦੀ ਵੋਟਾਂ ਪਈਆਂ ਸਨ।

“NA ਆਮ ਚੋਣ 2018: ਤਾਸ਼ਿੰਗਿੰਗ, ਦਗਾਨਾ ਵਿਚ ਇਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਲੰਮੀ ਕਤਾਰ

ਇਸ ਸਾਲ, ਭੂਟਾਨ ਦੇ ਚੋਣ ਕਮਿਸ਼ਨ ਨੇ ਡਾਕ ਵੋਟਾਂ ਦੇ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਵਰਤੋਂ ਕੀਤੀ, ਅਤੇ ਉਨ੍ਹਾਂ ਨੇ ਆਪਣੇ 865 ਪੋਲ ਸਟੇਸ਼ਨਾਂ ਤੋਂ ਜਾਣਕਾਰੀ ਇਕੱਠੀ ਕਰਨ ਲਈ ਐਸਐਮਐਸ ਅਧਾਰਤ ਪੋਲ ਇਨਫਰਮੇਸ਼ਨ ਸਿਸਟਮ ਵੀ ਵਰਤਿਆ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਪਹਾੜਾਂ ਵਿਚ ਦੂਰ ਸਥਿਤ ਹਨ।

ਦੋਵਾਂ ਪਾਰਟੀਆਂ ਦੇ ਕੁੱਲ 10 ਮਹਿਲਾ ਉਮੀਦਵਾਰਾਂ ਵਿਚੋਂ  ਰਿਕਾਰਡ ਸੱਤ ਨੇ ਸੀਟਾਂ ਜਿੱਤ ਲਈਆਂ ਹਨ।

Screenshot from the Bhutan Election Commission Website

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.