- Global Voices ਪੰਜਾਬੀ ਵਿੱਚ - https://pa.globalvoices.org -

19ਵੀਂ ਸਦੀ ਦੀ ਸਭ ਤੋਂ ਵਧੀਆ ਬਿਕਣ ਵਾਲੀ ਲੇਖਕ ਜਿਸਨੂੰ ਬ੍ਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਦੁਆਰਾ ਬਾਹਰ ਕਢ ਦਿੱਤਾ ਗਿਆ।

ਸ਼੍ਰੇਣੀਆਂ: ਲਾਤੀਨੀ ਅਮਰੀਕਾ, ਬ੍ਰਾਜ਼ੀਲ, ਔਰਤਾਂ ਅਤੇ ਜੈਂਡਰ, ਇਤਿਹਾਸ, ਸਾਹਿਤ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ

ਜੂਲੀਆ ਲੋਪਜ਼ ਡ ਅਲਮੇਡਾ, ਬਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਦੀ ਸਿਰਜਣਾ ਵਿਚ ਇਕ ਬਾਨੀ ਮੈਂਬਰ ਸੀ, ਪਰ ਉਸ ਨੂੰ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਹ ਇਕ ਔਰਤ ਸੀ। ਚਿੱਤਰ: ਨੈਸ਼ਨਲ ਲਾਇਬ੍ਰੇਰੀ ਫਾਊਂਡੇਸ਼ਨ. ਪਬਲਿਕ ਆਰਕਾਈਵਜ਼

ਜੂਲੀਆ ਲੋਪਜ਼ ਡ ਅਲਮੇਡਾ, ਬ੍ਰਾਜ਼ੀਲ ਦੀ 19ਵੀਂ ਸਦੀ ਦੀ ਇੱਕ ਸਫਲ ਲੇਖਕ, ਇੱਕ ਦੁਰਲੱਭ ਵਰਤਾਰਾ ਸੀ। ਪੁਰਤਗਾਲੀ ਕਵੀ ਫਿਲਿੰਟੋ ਡ ਅਲਮੇਡਾ ਨਾਲ ਵਿਆਹੀ, ਉਹ ਬ੍ਰਾਜ਼ੀਲ ਦੀ ਪਹਿਲੀ ਨਾਵਲਕਾਰ ਸੀ। ਸਭ ਤੋਂ ਵੱਧ ਬਿਕਣ ਵਾਲੀ ਲੇਖਕ ਅਤੇ ਬੁਧੀਜੀਵੀ ਵਜੋਂ, ਜਿਸਨੇ ਗ਼ੁਲਾਮੀ ਦੇ ਖ਼ਾਤਮੇ ਅਤੇ ਨਾਰੀਵਾਦ ਦਾ ਪੱਖ ਲਿਆ, ਉਸਨੇ ਬ੍ਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਦੇ ਨਿਰਮਾਣ ਵਿਚ ਮਦਦ ਕੀਤੀ – ਸਿਰਫ ਇਕ ਔਰਤ ਹੋਣ ਕਰਕੇ ਸੰਸਥਾ ਨੇ ਉਸਨੂੰ ਬਾਹਰ ਕੱਢ ਦਿੱਤਾ।

2005 ਦੇ ਇਕ ਅਧਿਐਨ [1] ਨੇ ਪਿਛਲੇ 121 ਸਾਲਾਂ ਵਿਚ ਬਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਦੀ ਜੈਂਡਰ-ਆਧਾਰਿਤ ਨਿਕਾਲੇ ਦੀ ਵੱਡੀ ਕਹਾਣੀ ਬੇਨਕਾਬ ਕੀਤੀ। ਸਾਓ ਪੌਲੋ ਯੂਨੀਵਰਸਿਟੀ ਦੀ ਬਰਾਜ਼ੀਲੀਅਨ ਸਟੱਡੀਜ਼ ਵਿਚ ਆਪਣੀ ਡਾਕਟਰੇਟ ਵਿਚ ਕੰਮ ਕਰਦੇ ਹੋਏ, ਮੀਸ਼ੇਲ ਫਨਿਨੀ ਨੇ ਲੋਪਜ਼ ਡੀ ਅਲਮੇਡਾ ਦੀਆਂ 12 ਲਿਖਤਾਂ ਲੱਭੀਆਂ ਜਿਸ ਨੂੰ ਲੰਬੇ ਸਮੇਂ ਤੋਂ ਇਕ ਆਰਕਾਈਵ ਵਿਚ ਭੁਲਾ ਦਿੱਤਾ ਗਿਆ ਸੀ। ਫੈਨਨੀ ਕਹਿੰਦੀ ਹੈ [2] ਕਿ ਹਾਲਾਂ ਕਿ ਲੇਖਕ ਦਾ ਨਾਂ ਅਕੈਡਮੀ ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਕੀਤਾ ਗਿਆ ਸੀ, ਹੌਲੀ ਹੌਲੀ ਇਹ ਮਿਟਾ ਦਿੱਤਾ ਗਿਆ ਸੀ:

Júlia Lopes de Almeida foi o primeiro e mais emblemático vazio institucional produzido pela barreira de gênero.

ਜੂਲੀਆ ਲੋਪਸ ਡ ਅਲਮੇਡਾ ਜੈਂਡਰ ਬੈਰੀਅਰ ਦੇ ਕਾਰਨ ਸੰਸਥਾਗਤ ਖਲਾਅ ਦੀ ਪਹਿਲੀ ਅਤੇ ਸਭ ਤੋਂ ਵੱਧ ਆਦਰਸ਼ ਉਦਾਹਰਨ ਸੀ।

ਫਿਰ ਵੀ, ਲੋਪੇਜ਼ ਡ ਅਲਮੇਡਾ ਦੀ ਲਿਖਤ ਬੇਮਿਸਾਲ ਸੀ। ਉਸ ਦੇ ਕੰਮ ਦੇ ਸਪੇਨੀ ਅਨੁਵਾਦਾਂ ਬਾਰੇ ਇੱਕ ਸੋਧ-ਪ੍ਰਬੰਧ [3] ਵਿੱਚ, ਇਕਵਾਡੋਰਦੀ ਪੱਤਰਕਾਰ ਸਬਰੀਨਾ ਡੂਕੇ ਨੇ, ਲੇਖਕ ਵਲੋਂ “ਅਫਰੀਕਨ ਮੂਲ, ਫ੍ਰੈਂਚ ਸ਼ਬਦਾਵਲੀ, ਰਓ [ਜਨੇਰੀਓ] ਦੀ ਉਸ ਸਮੇਂ ਪਰੰਪਰਾ ਦੇ ਮਿਸ਼ਰਤ ਸ਼ਬਦ ਵਰਤਣ, ਉਸ ਸਮੇਂ ਦੇ ਸਥਾਨਾਂ ਦੇ ਨਾਵਾਂ ਦੇ ਜ਼ਿਕਰ ਅਤੇ ਲੋਕ ਗੀਤ ਕਵਿਤਾਵਾਂ, ਨੂੰ ਪ੍ਰਕਾਸ਼ਤ ਕੀਤਾ।”:

Júlia Valentina da Silveira Lopes de Almeida [1862-1934] foi uma mulher pouco comum no seu tempo. Trata-se de uma das raras literatas brasileiras do século XIX e esteve entre os escritores, de qualquer gênero, mais conhecidos e lidos de sua época, tanto no Brasil quanto em Portugal.

ਜੂਲੀਆ ਵੈਲਨਟੀਨਾ ਡ ਸਿਲਵੀਰਾ ਲੋਪਜ਼ ਡ ਅਲਮੇਡਾ [1862-19 34] ਕੋਈ ਆਮ ਔਰਤ ਨਹੀਂ ਸੀ। ਉਹ ਉਨ੍ਹੀਵੀਂ ਸਦੀ ਦੇ ਕੁਝ ਬ੍ਰਾਜ਼ੀਲੀ ਸਾਹਿਤਕ ਲੇਖਕਾਂ ਵਿੱਚੋਂ ਇੱਕ ਹੈ ਅਤੇ ਉਹ ਆਪਣੇ ਸਮੇਂ ਵਿੱਚ ਬ੍ਰਾਜ਼ੀਲ ਅਤੇ ਪੁਰਤਗਾਲ ਦੋਵਾਂ ਵਿੱਚ ਕਿਸੇ ਵੀ ਜੈਂਡਰ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੇਖਕਾਂ ਵਿੱਚੋਂ ਇੱਕ ਸੀ।

ਜਦੋਂ ਬ੍ਰਾਜ਼ੀਲੀ ਅਕੈਡਮੀ ਆਫ ਲੈਟਸ ਬਣਾਈ ਗਈ ਸੀ, ਉਦੋਂ ਤੱਕ ਲੋਪਜ਼ ਡੀ ਅਲਮੇਡਾ ਪਹਿਲਾਂ ਹੀ “ਇੱਕ ਮਸ਼ਹੂਰ ਲੇਖਕ ਸੀ ਜਿਸ ਨੂੰ ਚੰਗੀ ਸਮੀਖਿਆ ਮਿਲੀ ਅਤੇ ਆਪਣੇਪਾਠਕਾਂ ਦਾ ਸਮਰਥਨ ਪ੍ਰਾਪਤ ਸੀ।” ਐਪਰ, ਉਸ ਦੇ ਕੋਲ ਅਕੈਡਮੀ ਦੇ ਸਿਰਫ਼ ਚਾਰ ਮੈਂਬਰਾਂ ਦਾ ਸਮਰਥਨ ਸੀ।

Os demais homens de letras opuseram-se à ideia, pois aceitar Júlia Lopes de Almeida seria abrir as portas da Academia para as mulheres, consideradas o ‘segundo sexo’, seres inferiores aos homens, em uma época em que o papel feminino restringia-se ao estereótipo da mãe abnegada e da boa dona de casa.

ਬਾਕੀ ਸਾਰੇ ਮਰਦ ਵਿਦਵਾਨ ਇਸ ਵਿਚਾਰ ਦੇ ਵਿਰੋਧ ਵਿੱਚ ਸਨ। ਉਹ ਇਹ ਮੰਨਦੇ ਸਨ ਕਿ ਜੂਲੀਆ ਲੋਪਸ ਡ ਅਲਮੇਡਾ ਨੂੰ ਸ਼ਾਮਲ ਕਰਕੇ ਉਹ ਹੋਰ ਔਰਤਾਂ ਲਈ ਅਕੈਡਮੀ ਨੂੰ ਖੋਲ੍ਹ ਦੇਣਗੇ, ਜਿਨ੍ਹਾਂ ਨੂੰ ਉਸ ਸਮੇਂ ਮਰਦਾਂ ਦੇ ਮੁਕਾਬਲੇ ‘ਘਟੀਆ ਲਿੰਗ’ ਮੰਨਿਆ ਜਾਂਦਾ ਸੀ ਜਦੋਂ ਨਾਰੀ ਭੂਮਿਕਾ ਨਿਰਸੁਆਰਥ, ਘਰ ਰਹਿਣ ਵਾਲੀ ਮਾਂ ਦੀ ਧਰਨਾ ਤੱਕ ਸੀਮਤ ਕੀਤਾ ਹੋਇਆ ਸੀ।

ਜੂਲੀਆ ਲੋਪਜ਼ ਡ ਅਲਮੇਡਾ, ਅਗਿਆਤ ਤਾਰੀਖ | ਚਿੱਤਰ: ਨੈਸ਼ਨਲ ਆਰਕਾਈਵਜ਼ / ਪਬਲਿਕ ਡੋਮੇਨ

ਜੂਲੀਆ ਲੋਪਜ਼ ਡ ਅਲਮੇਡਾ ਕੌਣ ਸੀ?

ਲੋਪਜ਼ ਡ ਅਲਮੇਡਾ 1862 ਵਿਚ ਰਿਓ ਡੀ ਜਨੇਰੀਓ ਵਿਚ ਪੈਦਾ ਹੋਈ ਸੀ, ਜਿਸ ਸਾਲ ਬ੍ਰਾਜ਼ੀਲ ਨੇ  ਕ੍ਰਿਸਟੀ ਅਫ਼ੇਅਰ [4]  ਦੇ ਨਾਂ ਨਾਲ ਜਾਣੇ ਜਾਂਦੇ ਇਕ ਮਾਮਲੇ ਵਿਚ ਬ੍ਰਿਟੇਨ ਦੇ ਨਾਲ ਕੂਟਨੀਤਕ ਸੰਬੰਧਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਸਮੇਂ ਤਣਾਅ ਵਧ ਰਿਹਾ ਸੀ ਕਿਉਂਕਿ ਬ੍ਰਾਜ਼ੀਲ ਨੇ ਅਫਰੀਕਾ ਤੋਂ ਗ਼ੁਲਾਮਾਂ ਦੇ ਵਪਾਰ ਵਿਚ ਹਿੱਸਾ ਲੈਣ ਤੇ ਜ਼ੋਰ ਦਿੱਤਾ ਸੀ।

ਲੇਖਕ ਲੁਈਜ਼ ਰੱਫ਼ਾਟੋ ਦੇ ਅਨੁਸਾਰ [5], ਪੁਰਤਗਾਲੀ ਪਰਵਾਸੀਆਂ ਦੀ ਧੀ ਲੌਪਜ਼ ਡ ਅਲਮੇਡਾ ਨੇ, ਉਸ ਦੇ ਸਮੇਂ ਦੀਆਂ ਹੋਰ ਔਰਤਾਂ ਦੇ ਉਲਟ ਵਿਸ਼ਿਸ਼ਟ ਉਦਾਰ ਸਿੱਖਿਆ ਦਾ ਆਨੰਦ ਮਾਣਿਆ। ਉਸ ਦਾ ਪਿਤਾ [6]  ਇਕ ਡਾਕਟਰ ਸੀ ਜਿਸ ਨੂੰ ਬਾਅਦ ਵਿਚ ਵਿਸਕਾਊਂਟ ਆਫ਼ ਸੇਂਟ ਵੈਲੇਨਟਾਈਨ (ਇਕ ਅਮੀਰ) ਕਹਿਲਾਇਆ।

ਉਸ ਦੇ ਪਿਤਾ ਜੀ ਵਲੋਂ ਦਿੱਤੇ ਹੌਸਲੇ ਸਦਕਾ, ਉਸਨੇ ਲੱਗਪੱਗ 20 ਸਾਲ ਦੀ ਉਮਰ ਵਿੱਚ ਕੈਂਪਿਨਸ ਨਾਮ (ਸਾਓ ਪੌਲੋ ਦੇ ਨੇੜੇ ਇੱਕ ਸ਼ਹਿਰ) ਦੇ ਇੱਕ ਅਖ਼ਬਾਰ ਵਿੱਚ ਉਸਦਾ ਪਹਿਲਾ crônicas (ਅੰਗਰੇਜ਼ੀ “ਕ੍ਰੋਨੀਕਲਜ਼” ਲਈ ਪੁਰਤਗੇਜ਼ੀ ਸ਼ਬਦ) ਛਪਵਾਇਆ।

ਜਦੋਂ ਉਸ ਦਾ ਪਰਿਵਾਰ 1886 ਵਿਚ ਲਿਸਬਨ ਆ ਗਿਆ ਉਸਦੀ ਆਪਣੇ ਪਤੀ ਨਾਲ ਮੁਲਾਕਾਤ ਹੋਈ ਅਤੇ ਉਸ ਨੇ ਅਖ਼ਬਾਰਾਂ ਅਤੇ ਜੰਤਰੀਆਂ ਵਿਚ ਲਿਖਣਾ ਅਤੇ ਪ੍ਰਕਾਸ਼ਿਤ ਕਰਨਾ ਜਾਰੀ ਰੱਖਿਆ, ਉਸੇ ਸਾਲ ਪ੍ਰਕਾਸ਼ਿਤ [7] ਇਕ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ —Traços e iluminuras (ਨਿਸ਼ਾਨੀਆਂ ਅਤੇ ਚਮਕਾਰੇ) ਆਪਣੀ ਪਹਿਲੀ ਕਿਤਾਬ ਮੁਕੰਮਲ ਕੀਤੀ।

ਕੁਝ ਸਾਲ ਬਾਅਦ, ਉਹ ਰਿਓ ਡੀ ਜਨੇਰੋ ਚਲੇ ਗਈ ਅਤੇ ਆਪਣਾ ਘਰ “ਕਲਾਕਾਰ, ਬੁੱਧੀਜੀਵੀਆਂ ਅਤੇ ਪੱਤਰਕਾਰਾਂ” ਲਈ ਮੀਟਿੰਗ ਸਥਾਨ ਬਣਾ ਲਿਆ। ਇਕ ਹੋਰ ਪਾਠ [8]ਵਿਚ ਰੱਫ਼ਾਟਾ ਦਾ ਕਹਿਣਾ ਹੈ:

Tivesse Júlia Lopes de Almeida se limitado a colaborar em jornais e revistas, sempre defendendo a importância da educação das crianças e a valorização do papel da mulher na sociedade, já lhe caberia o honroso lugar de uma das mais importantes vozes feministas brasileiras. Mas Júlia fez mais: escreveu romances refinados, onde descreve com elegância e precisão as encruzilhadas da mulher na sociedade de fins do Século 19 e princípios do século 20, não se esquivando de enfrentar temas complexos e polêmicos para a época.

ਜੇ ਜੂਲੀਆ ਲੋਪਜ਼ ਡ ਅਲਮੇਡਾ ਨੇ ਸਿਰਫ ਅਖ਼ਬਾਰਾਂ ਅਤੇ ਰਸਾਲਿਆਂ ਲਈ ਬਚਪਨ ਦੀ ਸਿੱਖਿਆ ਦੀ ਮਹੱਤਤਾ ਅਤੇ ਸਮਾਜ ਵਿਚ ਮਾਦਾ ਦੀ ਭੂਮਿਕਾ ਦੀ ਮਾਨਤਾ ਦੇ ਹੱਕ ਵਿੱਚ ਹੀ ਲਿਖਿਆ ਹੁੰਦਾ, ਉਸਨੇ ਤਾਂ ਵੀ ਸਭ ਤੋਂ ਪ੍ਰਭਾਵਸ਼ਾਲੀ ਬ੍ਰਾਜ਼ੀਲੀ ਔਰਤਾਂ ਵਿਚੋਂ ਇਕ ਹੋਣਾ ਸੀ, ਪਰ ਉਹ ਉੱਥੇ ਨਹੀਂ ਰੁਕੀ। ਜੂਲੀਆ ਨੇ ਵਧੀਆ ਨਾਵਲ ਵੀ ਲਿਖੇ, ਜਿਨ੍ਹਾਂ ਵਿੱਚ ਉਸਨੇ ਉਨ੍ਹੀਵੀਂ ਸਦੀ ਦੇ ਅਖੀਰ ਅਤੇ ਬੀਹਵੀਂ ਸਦੀ ਦੇ ਆਰੰਭਕ ਸਮੇਂ ਦੀਆਂ ਔਰਤਾਂ ਦੀਆਂ ਪਰੇਸ਼ਾਨੀਆਂ ਦਾ ਗੁੰਝਲਦਾਰ ਅਤੇ ਬਦਨਾਮ ਥੀਮਾਂ ਤੋਂ ਪਰਹੇਜ਼ ਕੀਤੇ ਬਗੈਰ ਠੁੱਕਦਾਰ ਅਤੇ ਸੁਨਿਸ਼ਚਿਤ ਵਰਣਨ ਕਰਦੀ ਹੈ।

ਉਸ ਦੇ ਨਾਵਲ “ਦੀਵਾਲੀਆਪਣ” (A Falência, ਲਗਪਗ 1919 ਦਾ ਪ੍ਰਕਾਸ਼ਿਤ ਹੈ) ਨੂੰ ਬਹੁਤ ਸਾਰੇ ਲੋਕ ਉਸ ਦਾ ਸਭ ਤੋਂ ਮਹੱਤਵਪੂਰਨ ਕੰਮ ਮੰਨਦੇ ਹਨ [9] ਪਰ ਉਹ Memórias de Marta [10] (ਮਾਰਟਾ ਦੀਆਂ ਯਾਦਾਂ) ਲਈ ਵੀ ਜਾਣੀ ਜਾਂਦੀ ਹੈ, ਜੋ “ਇੱਕ ਸ਼ਹਿਰੀ ਘਰ ਵਿੱਚ ਵਾਪਰਨ ਵਾਲਾ ਪਹਿਲਾ ਬ੍ਰਾਜ਼ੀਲੀਅਨ ਨਾਵਲ” ਹੈ।

ਜੂਲੀਆ ਦੀ 72 ਸਾਲ ਦੀ ਉਮਰ ਵਿਚ ਮਲੇਰੀਆ ਦੇ ਨਾਲ ਮੌਤ ਹੋ ਗਈ ਸੀ। ਰੋਗ ਦੀ ਤਸ਼ਖ਼ੀਸ ਤੋਂ ਪਹਿਲਾਂ ਉਸ ਨੇ ਦੁਨੀਆ ਭਰ ਵਿਚ ਯੂਰਪ, ਦੱਖਣੀ ਬ੍ਰਾਜ਼ੀਲ, ਬੂਈਨੋਸ ਏਰਸ, ਅਰਜਨਟੀਨਾ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਦੀ ਯਾਤਰਾ ਕੀਤੀ।

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ

ਲੋਪਜ਼ ਡ ਅਲਮੇਡਾ ਦੀ – ਅਤੇ ਹੋਰ ਔਰਤ ਲੇਖਕਾਂ ਦੀ ਕਹਾਣੀ ਨੇ 30 ਅਗਸਤ 2018 ਨੂੰ ਆਪਣੇ ਆਪ ਨੂੰ ਦੁਹਰਾਇਆ, ਜਦੋਂ  ਕਾਂਸੀਸੀਓ ਏਵਾਰਿਸਟੋ [11], ਜੋ ਕਿ ਅਕੈਡਮੀ ਦੀ ਪਹਿਲੀ ਕਾਲੀ ਔਰਤ ਲੇਖਕ ਬਣਨੀ ਸੀ, ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਏਵਾਰਿਸਟੋ ਨੂੰ ਉਸਦੀ ਮੁਹਿੰਮ ਦੀ ਬੇਮਿਸਾਲ ਪ੍ਰਸਿੱਧੀ ਦੇ ਬਾਵਜੂਦ ਕੇਵਲ ਇਕ ਵੋਟ ਪ੍ਰਾਪਤ ਹੋਈ।

ਇਸਦੇ ਉਲਟ, ਅਕਾਦਮੀ ਨੇ 22 ਵੋਟਾਂ ਦੇ ਨਾਲ ਫਿਲਮਸਾਜ਼ ਕਕਾ ਡੀਏਗਜ ਨੂੰ ਅਤੇ 11 ਵੋਟਾਂ ਦੇ ਨਾਲ ਪੇਡਰੋ ਕੋਰੈਰਾਾ ਲਾਗੋ ਦੂਜੇ ਸਥਾਨ ਤੇ ਚੁਣ ਲਿਆ।

20 ਜੁਲਾਈ 1897 ਨੂੰ ਸਥਾਪਤ ਕੀਤਾ ਗਈ ਬ੍ਰਾਜ਼ੀਲ ਦੀ ਅਕੈਡਮੀ ਆੱਫ਼ ਲੈਟਰਜ਼ ਨੂੰ ਆਪਣੀ ਸੰਸਥਾ ਵਿਚ ਕਿਸੇ ਔਰਤ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦੇਣ ਲਈ ਅਠ ਦਹਾਕੇ [12] ਲੱਗੇ।

1977 ਵਿੱਚ, ਲੇਖਕ  ਰਚੇਲ ਡ ਕਾਈਰੋਜ਼ [13] ਆਜੀਵਨ ਮੈਂਬਰਸ਼ਿਪ ਦੇ ਨਾਲ ਇੱਕ “ਅਮਰ” ਵਜੋਂ ਅਕੈਡਮੀ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਬ੍ਰਾਜ਼ੀਲੀ ਔਰਤ ਬਣੀ। ਅਗਲੇ ਦਹਾਕਿਆਂ ਵਿਚ, ਸਿਰਫ ਸੱਤ ਔਰਤਾਂ ਕ੍ਰਮਵਾਰ ਇਸ ਅਕੈਡਮੀ ਵਿਚ ਸ਼ਾਮਲ ਹੋਈਆਂ: ਦੀਨਾਹ ਸਿਲਵੀਰਾ ਡ ਕਾਈਰੋਜ਼ (1980), ਲਿਡੀਆ ਫਗੁੰਡੇ ਟੇਲੇਸ (19 85), ਨੈਲਿਦਾ ਪਿਨੌਨ (1989), ਜ਼ਲੀਆ ਗੈਟਾਈ (2001), ਅੰਨਾ ਮਾਰੀਆ ਮਾਰਾਡੋ (2003), ਕਲੋਨੀਸ ਬੇਰਾਰਡਿਨੇਲੀ (2009), ਅਤੇ ਰੋਸਿਸਕਾ ਡਾਰਸੀ (2013)।

ਜੂਲੀਆ ਲੋਪਜ਼ ਡ ਅਲਮੇਡਾ ਦੀ ਸਾਹਿਤਕ ਮਹੱਤਤਾ ਨੇ ਬ੍ਰਾਜੀਲੀਆ ਦੇ ਵਿਦਵਾਨਾਂ ਤੇ ਬਹੁਤ ਪ੍ਰਭਾਵ ਪਾਇਆ – ਚਾਹੇ ਉਹ ਅਕੈਡਮੀ, ਜਿਸ ਦੀ ਬੁਨਿਆਦ ਰੱਖਣ ਵਿੱਚ ਉਸਨੇ ਮਦਦ ਕੀਤੀ ਸੀ, ਉਹ ਉਸਨੂੰ ਸ਼ਾਮਲ ਕਰਨ ਵਿੱਚ ਅਸਫਲ ਰਹੀ। ਉਸਨੂੰ ਇਸ ਸੂਚੀ ਵਿੱਚ ਹੋਣੀ ਚਾਹੀਦੀ ਸੀ।

ਲੋਪਜ਼ ਅਲਮੇਡਾ ਦੀਆਂ ਕੁਝ ਰਚਨਾਵਾਂ  Domínio Público [14] ਅਤੇ ਸੈਂਟਾ ਕੈਟਰੀਨਾ ਦੀ ਫੈਡਰਲ ਯੂਨੀਵਰਸਿਟੀ (ਜਿਸਨੂੰ ਯੂਐਫਐਸਸੀ ਕਿਹਾ ਜਾਂਦਾ ਹੈ) ਦੀ  ਸਾਈਟ  Literatura Digital [15], ਤੇ ਉਪਲਬਧ ਹਨ।