ਫੇਸਬੁੱਕ ਮੈਸੈਂਜ਼ਰ ਚੈਟਬੋਟ ਗੈਬੀ ਨੂੰ ਮਿਲੋ ਜੋ ਫਿਲੀਪੀਨੀਆਂ ਦੀ ਸੈਕਸੂਅਲ ਹਮਲਿਆਂ ਅਤੇ ਛੇੜਛਾੜ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ ਸਹਾਇਤਾ ਕਰਦੀ। ਗੈਬੀ ਫ਼ਿਲਪੀਨਜ਼ ਦੇ ਇੱਕ ਮਹਿਲਾ ਸਮੂਹ, ਗੈਬਰੀਲਾ ਦਾ ਇੱਕ ਪ੍ਰਾਜੈਕਟ ਹੈ।
15 ਤੋਂ 49 ਸਾਲ ਦੀ ਉਮਰ ਦੀਆਂ 10,000 ਤੋਂ ਵੱਧ ਔਰਤਾਂ ਨੇ ਸਾਲ 2012 ਵਿਚ ਵੱਖ-ਵੱਖ ਤਰ੍ਹਾਂ ਦੇ ਸਰੀਰਕ ਅਤੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ। ਪੁਲਿਸ ਨੇ ਇਸ ਸਮੇਂ 23,000 ਔਰਤਾਂ ਨੂੰ ਸਰੀਰਕ ਸੱਟਾਂ ਦੇ ਅਤੇ 1,897 ਮਾਮਲੇ ਬਲਾਤਕਾਰ ਦੇ ਕੇਸ ਰਿਕਾਰਡ ਕੀਤੇ ਹਨ। ਸਾਰੇ ਅੰਕੜੇ ਫਿਲੀਪੀਨਜ਼ ਸਟੈਟਿਸਟਿਕਸ ਅਥਾਰਟੀ ਦੁਆਰਾ ਕਰਵਾਏ ਗਏ 2013 ਦੇ ਸਰਵੇਖਣ ਤੋਂ ਹਨ।
ਗੈਬੀ ਦੇ ਜ਼ਰੀਏ, ਗੈਬਰੀਲਾ ਨੂੰ ਉਮੀਦ ਹੈ ਕਿ ਉਹ ਪੀੜਤਾਂ ਨੂੰ ਸਿੱਖਿਆ ਦੇਵੇਗੀ ਅਤੇ ਉਨ੍ਹਾਂ ਨੂੰ ਹਿੰਸਾ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੇਗੀ ਜੋ ਉਨ੍ਹਾਂ ਤੇ ਅਧਿਕਾਰੀਆਂ ਨੇ ਕੀਤੀ ਸੀ।
ਗੈਬੀ ਕਿਵੇਂ ਕੰਮ ਕਰਦੀ ਹੈ: ਜਦੋਂ ਕੋਈ ਵਿਅਕਤੀ ਗੈਬੀ ਨੂੰ ਸੁਨੇਹਾ ਭੇਜਦਾ ਹੈ, ਤਾਂ ਉਸਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਹਮਲੇ ਜਾਂ ਛੇੜਛਾੜ ਦਾ ਸ਼ਿਕਾਰ ਸੀ ਜਾਂ ਜਿਨਸੀ ਹਿੰਸਾ ਬਾਰੇ ਵਧੇਰੇ ਜਾਣਨਾ ਚਾਹੁੰਦਾ ਹੈ। ਗੈਬੀ ਫਿਲਪੀਨਜ਼ ਦੀਆਂ ਔਰਤਾਂ ਦੇ ਵਿਰੁਧ ਹਿੰਸਾ ਸੰਬੰਧੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।
ਜੇ ਵਰਤੋਂਕਾਰ ਉਸਨੂੰ ਛੇੜਨ ਜਾਂ ਤੰਗ ਕਰਨ ਵਾਲੇ ਵਿਰੁੱਧ ਸ਼ਿਕਾਇਤ ਦਰਜ ਕਰਾਉਣਾ ਚਾਹੁੰਦਾ ਜਾਂ ਚਾਹੁੰਦੀ ਹੈ ਤਾਂ ਗੈਬੀ ਘਟਨਾ ਬਾਰੇ ਕਈ ਸਵਾਲ ਪੁੱਛਦੀ ਹੈ ਅਤੇ ਜਵਾਬਾਂ ਨੂੰ ਇੱਕ ਅਜਿਹੇ ਰੂਪ ਵਿੱਚ ਕੰਪਾਇਲ ਕਰਦੀ ਹੈ ਕਿ ਵਰਤੋਂਕਾਰ ਉਸ ਨੂੰ ਡਾਊਨਲੋਡ ਕਰਕੇ ਅਤੇ ਵਕੀਲਾਂ, ਮਨੁੱਖੀ ਸੰਸਾਧਨ ਵਿਭਾਗਾਂ ਜਾਂ ਸਰਕਾਰੀ ਏਜੰਸੀਆਂ ਕੋਲ ਜਮ੍ਹਾਂ ਕਰਵਾ ਸਕਦਾ ਹੈ। ਗੈਬਰੀਲਾ ਨੂੰ ਸ਼ਿਕਾਇਤ ਭੇਜਣ ਦਾ ਵੀ ਇੱਕ ਵਿਕਲਪ ਹੈ।
ਫੇਸਬੁੱਕ ਯੂਜ਼ਰ ਲਵਲੀ ਰਾਮੋਸ ਨੇ ਟੂਲ ਦੀ ਜਾਂਚ ਕੀਤੀ ਅਤੇ ਇਸ ਨੂੰ ਵਰਤਣਾ ਵਿਦਿਅਕ ਅਤੇ ਸੁਵਿਧਾਜਨਕ ਪਾਇਆ। ਹੇਠਾਂ ਉਹ ਕੁਝ ਸਕ੍ਰੀਨਸ਼ੌਟਸ ਹਨ ਜੋ ਉਸ ਨੇ ਗੈਬੀ ਨੂੰ ਇੱਕ ਸੁਨੇਹਾ ਭੇਜਣ ਸਮੇਂ ਲਏ ਸਨ।
ਗੈਬਰੀਲਾ ਦੀ ਜੌਮਸ ਸਲਵਾਡੋਰ ਨਾਲ ਮੇਰੀ ਈਮੇਲ ਗੱਲਬਾਤ ਵਿੱਚ, ਉਸਨੇ ਦੱਸਿਆ ਕਿ ਜਿਨਸੀ ਛੇੜਛਾੜ ਦੇ ਸ਼ਿਕਾਰ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਗੈਬੀ ਉਨ੍ਹਾਂ ਦੀ ਮੁਹਿੰਮ ਵਿੱਚ ਉਨ੍ਹਾਂ ਦੀ ਮਦਦ ਕਰ ਰਹੀ ਹੈ:
Gabbie provided an additional platform for victims of sexual harassment to reach out to GABRIELA and for us to respond to specific situations where for example….Facebook is more accessible or convenient to them compared to phone or face-to-face counseling. Gabbie also served to complement our direct services to a growing number of victims even as we are faced with limited institutional staffing and volunteers.
ਗੈਬੀ ਨੇ ਯੌਨ ਉਤਪੀੜਨ ਦੇ ਪੀੜਤਾਂ ਲਈ ਇੱਕ ਗੈਬਰੀਲਾ ਤਕ ਪਹੁੰਚਣ ਲਈ ਅਤੇ ਸਾਡੇ ਲਈ ਖਾਸ ਸਥਿਤੀਆਂ ਦਾ ਜਵਾਬ ਦੇਣ ਲਈ ਇੱਕ ਹੋਰ ਪਲੇਟਫਾਰਮ ਮੁਹੱਈਆ ਕਰਦਾ ਹੈ, ਜਿੱਥੇ ਉਦਾਹਰਨ ਲਈ …. ਫੋਨ ਜਾਂ ਮੂੰਹੋਂ ਮੂੰਹੀਂ ਸਲਾਹ-ਮਸ਼ਵਰੇ ਦੀ ਤੁਲਨਾ ਵਿੱਚ ਫੇਸਬੁਕ ਜਿਆਦਾ ਸੁਵਿਧਾਜਨਕ ਹੈ। ਗੈਬੀ ਨੇ ਪੀੜਤਾਂ ਦੀ ਵਧ ਰਹੀ ਗਿਣਤੀ ਲਈ ਸਾਡੀਆਂ ਸਿੱਧੀਆਂ ਸੇਵਾਵਾਂ ਵਿੱਚ ਵਾਧਾ ਵੀ ਕੀਤਾ ਹੈ, ਜਦ ਕਿ ਸਾਨੂੰ ਸੀਮਤ ਸੰਸਥਾਗਤ ਅਮਲਾ ਅਤੇ ਵਲੰਟੀਅਰ ਦਰਪੇਸ਼ ਹਨ।
ਸਲਵਾਡੋਰ ਨੇ ਅੱਗੇ ਕਿਹਾ ਕਿ ਗੈਬੀ ਦਾ ਵਿਦਿਆਰਥੀਆਂ ਅਤੇ ਹੋਰ ਨੌਜਵਾਨ ਇੰਟਰਨੈੱਟ ਵਰਤੋਂਕਾਰਾਂ ਤੱਕ ਪਹੁੰਚਣ ਦਾ ਵੀ ਟੀਚਾ ਹੈ:
Gabbie is almost a year old but she still has a lot of potential in further expanding our services to victims of sexual harassment and in educating the public about women’s rights. We are hopeful that through Gabbie, we can reach out more to young women, who are statistically the segment of the female population more vulnerable to sexual harassment, and who are more exposed to digital media.
ਗੈਬੀ ਲਗਭਗ ਇਕ ਸਾਲ ਦੀ ਹੋ ਗਈ ਹੈ ਪਰ ਉਸ ਦੀਆਂ ਯੌਨ ਉਤਪੀੜਨ ਦੇ ਪੀੜਤਾਂ ਨੂੰ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਲੋਕਾਂ ਨੂੰ ਸਿੱਖਿਆ ਦੇਣ ਵਿੱਚ ਆਪਣੀ ਸੇਵਾਵਾਂ ਦੇ ਵਿਸਥਾਰ ਦੀਆਂ ਹੋਰ ਵੱਡੀਆਂ ਸੰਭਾਵਨਾਵਾਂ ਹਨ। ਸਾਨੂੰ ਆਸ ਹੈ ਕਿ ਗੈਬੀ ਦੇ ਰਾਹੀਂ, ਅਸੀਂ ਜੁਆਨ ਇਸਤਰੀਆਂ ਲਈ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਾਂਗੇ, ਜੋ ਕਿ ਅੰਕੜਿਆਂ ਪੱਖੋਂ ਜਿਨਸੀ ਛੇੜਛਾੜ ਲਈ ਮਹਿਲਾ ਆਬਾਦੀ ਦਾ ਜ਼ਿਆਦਾ ਕਮਜ਼ੋਰ ਹਿੱਸਾ ਹੈ, ਅਤੇ ਡਿਜ਼ੀਟਲ ਮੀਡੀਆ ਦੇ ਸਾਹਮਣੇ ਵਧੇਰੇ ਆਉਂਦਾ ਹੈ।
ਨਵੰਬਰ 2017 ਵਿਚ ਇਸ ਦੀ ਸ਼ੁਰੂਆਤ ਤੋਂ ਲੈ ਕੇ, ਗੈਬੀ ਕਈ ਅਖ਼ਬਾਰੀ ਰਿਪੋਰਟਾਂ ਵਿਚ ਪੇਸ਼ ਕੀਤੀ ਗਈ ਹੈ ਅਤੇ ਇਸ ਨੂੰ ਸਕੂਲਾਂ, ਟਾਊਨ ਹਾਲਾਂ ਅਤੇ ਰੇਲਵੇ ਸਟੇਸ਼ਨਾਂ ਵਿਚ ਪ੍ਰੋਮੋਟ ਕੀਤਾ ਗਿਆ ਹੈ।
ਗੈਬਰੀਲਾ ਵੀ ਗੈਬੀ ਨੂੰ ਬਹੁਭਾਸ਼ਾਈ ਬਣਾਉਣ ਦਾ ਇਰਾਦਾ ਰੱਖਦਾ ਹੈ — ਹੁਣ ਤੱਕ, ਇਹ ਸਿਰਫ ਅੰਗਰੇਜ਼ੀ ਵਿੱਚ ਸੰਵਾਦ ਕਰ ਸਕਦਾ ਹੈ। ਗੈਬਰੀਲਾ ਵੀ ਗੈਬੀ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਫਿਲੀਪੀਨੋ ਵਰਕਰਾਂ ਵਿੱਚ ਪ੍ਰਚਾਰਨ ਦੀ ਯੋਜਨਾ ਬਣਾ ਰਿਹਾ ਹੈ:
If we could improve on Gabbie’s program, she also has the potential further reach out to a growing number of overseas Filipino workers who may also be experiencing sexual harassment and are searching for information.
ਜੇ ਅਸੀਂ ਗੈਬੀ ਦੇ ਪ੍ਰੋਗਰਾਮ ਦਾ ਸੁਧਾਰ ਕਰ ਸਕੇ, ਤਾਂ ਉਹ ਅੱਗੇ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਫਿਲੀਪੀਨੋ ਵਰਕਰਾਂ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਜਿਹੜੇ ਜਿਨਸੀ ਛੇੜਛਾੜ ਦਾ ਸਾਹਮਣਾ ਕਰ ਰਹੇ ਹਨ ਅਤੇ ਜਾਣਕਾਰੀ ਲਈ ਖੋਜ ਕਰ ਰਹੇ ਹਨ।
ਫਿਲੀਪੀਨਜ਼ ਤੋਂ ਬਾਹਰ ਰਹਿੰਦੇ ਅਤੇ ਕੰਮ ਕਰ ਰਹੇ ਅੰਦਾਜ਼ਨ 12 ਮਿਲੀਅਨ ਫਿਲਪੀਨੋ ਹਨ।
ਹਾਲਾਂਕਿ ਇਹ ਸਾਧਨ ਸਪਸ਼ਟ ਤੌਰ ਤੇ ਜਿਨਸੀ ਛੇੜਛਾੜ ਅਤੇ ਹਮਲਿਆਂ ਬਾਰੇ ਜਾਣਕਾਰੀ ਨੂੰ ਫ਼ਿਲਪੀਨੀਆਂ ਨੂੰ ਔਨਲਾਈਨ ਲੱਭਣਾ ਸੌਖਾ ਬਣਾਉਂਦਾ ਹੈ, ਪਰ ਇਹ ਨਿੱਜਤਾ ਅਤੇ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਵੀ ਵਧਾਉਂਦਾ ਹੈ। ਗੱਬੀ ਨੂੰ ਦੇਸ਼ ਦੇ ਡੈਟਾ ਪਰਾਈਵੇਸੀ ਐਕਟ ਦੀ ਪਾਲਣਾ ਕਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਇਸਦੇ ਵਰਤੋਂਕਾਰਾਂ ਦੁਆਰਾ ਮੁਹੱਈਆ ਕੀਤੀ ਗਈ ਸਾਰੀ ਜਾਣਕਾਰੀ ਦੀ ਰੱਖਿਆ ਕਰਨ ਲਈ ਹਰ ਕੋਸ਼ਿਸ਼ ਕਰਦੀ ਹੈ। ਪਰ ਗੈਬੀ ਵਰਤੋਂਕਾਰਾਂ ਦੇ ਬਾਰੇ ਡਾਟਾ ਦੀ ਸੁਰੱਖਿਆ ਅਜੇ ਵੀ ਫੇਸਬੁੱਕ ਮੈਸੈਂਜ਼ਰ ਐਪ ਦੇ ਡਿਜੀਟਲ ਬੁਨਿਆਦੀ ਢਾਂਚੇ ਤੇ , ਅਤੇ ਫੇਸਬੁੱਕ ਦੇ ਸਮੁੱਚੇ ਡਾਟਾ ਭੰਡਾਰਨ ਅਤੇ ਪ੍ਰਬੰਧਨ ਪ੍ਰਥਾਵਾਂ ਤੇ ਨਿਰਭਰ ਕਰਦੀ ਹੈ।
ਫੇਸਬੁਕ ਉੱਤੇ ਇਸਦੇ ਵਰਤੋਂਕਾਰਾਂ ਦੇ ਡਾਟਾ ਦੇ ਨਾਲ ਸਮਝੌਤਾ ਕਰਨ ਦਾ ਕਈ ਵਾਰ ਦੋਸ਼ ਲਗਿਆ ਹੈ। ਹਾਲ ਹੀ ਵਿੱਚ ਸਤੰਬਰ 2018 ਦੇ ਅਖੀਰ ਵਿੱਚ, ਕੰਪਨੀ ਨੇ ਖੁਲਾਸਾ ਕੀਤਾ ਕਿ ਘੱਟੋ ਘੱਟ 50 ਮਿਲੀਅਨ ਖਾਤੇ ਇੱਕ ਤਕਨੀਕੀ ਬੱਗ ਦੁਆਰਾ ਕਮਜ਼ੋਰ ਕਰ ਦਿੱਤੇ ਗਏ ਸਨ ਜੋ ਹਮਲਾਵਰਾਂ ਨੂੰ ਇੱਕ ਵਰਤੋਂਕਾਰ ਦੀ ਸਾਰੀ ਜਾਣਕਾਰੀ ਤੱਕ ਪਹੁੰਚ ਜਾਣ ਦਿੰਦੇ ਹਨ, ਇਸ ਜਾਣਕਾਰੀ ਵਿੱਚ ਗੈਬੀ ਦੀਆਂ ਪ੍ਰਾਈਵੇਟ ਚੈਟ ਵਰਗੀਆਂ ਪੇਸ਼ਕਸ਼ਾਂ ਵੀ ਸ਼ਾਮਲ ਹਨ। ਅਪ੍ਰੈਲ 2018 ਵਿੱਚ, ਘੱਟ ਤੋਂ ਘੱਟ 1.8 ਮਿਲੀਅਨ ਫਿਲੀਪੀਨੀ ਨਿੱਜੀ ਜਾਣਕਾਰੀ ਨੂੰ ਕੈਮਬ੍ਰਿਜ ਐਨਾਲਿਟੀਕਾ ਡਾਟਾ ਐਬਿਊਜ਼ ਸਕੈਂਡਲ ਦੇ ਹਿੱਸੇ ਵਜੋਂ ਕੰਪ੍ਰੋਮਾਈਜ਼ ਕੀਤਾ ਗਿਆ ਹੋ ਸਕਦਾ ਹੈ। ਇਸ ਤੋਂ ਤੁਰੰਤ ਬਾਅਦ ਵਾਸਤਵ ਵਿੱਚ, ਫਿਲੀਪੀਨ ਦੇ ‘ਨੈਸ਼ਨਲ ਪ੍ਰਾਇਵੇਸੀ ਕਮਿਸ਼ਨ’ ਨੇ ਫਿਲੀਪੀਨੀ ਸਬੁੱਕ ਵਰਤੋਂਕਾਰਾਂ ਦੇ ਨਿੱਜੀ ਅੰਕੜਿਆਂ ਦੀ ਅਣਅਧਿਕਾਰਤ ਸ਼ੇਅਰਿੰਗ ਦੀ ਜਾਂਚ ਕਰਨ ਵਿੱਚ ਪਾਰਦਰਸ਼ਤਾ ਅਤੇ ਸਹਿਯੋਗ ਦੀ ਮੰਗ ਫੇਸਬੁੱਕ ਨੂੰ ਇੱਕ ਪੱਤਰ ਲਿਖ ਕੇ ਕੀਤੀ ਸੀ।
ਫੇਰ ਵੀ, ਫਿਲੀਪੀਨਜ਼ ਵਿਚ ਫੇਸਬੁਕ ਸਭ ਤੋਂ ਵੱਧ ਪ੍ਰਸਿੱਧ ਮੈਸੇਜਿੰਗ ਐਪ ਹੈ, ਜਿਨਸੀ ਛੇੜਛਾੜ ਅਤੇ ਹਮਲਿਆਂ ਨਾਲ ਕਿਵੇਂ ਨਜਿਠਣਾ ਹੈ, ਇਸ ਬਾਰੇ ਜਾਣਕਾਰੀ ਦੇਣ ਲਈ ਗੈਬੀ ਜੇ ਸੰਪੂਰਨ ਨਹੀਂ ਤਾਂ ਵੀ ਪ੍ਰਭਾਵਸ਼ਾਲੀ ਔਜਾਰ ਹੈ। ਜਿਵੇਂ ਗੈਬੀ ਅਗਲੇ ਮਹੀਨੇ ਇਕ ਸਾਲ ਪੂਰਾ ਕਰ ਲਵੇਗਾ, ਗੈਬਰੀਲਾ ਵੀ ਇਸਦੇ ਵਧੇਰੇ ਮਜ਼ਬੂਤ ਅਤੇ ਵਧੇਰੇ ਸੁਰੱਖਿਅਤ ਤਰੀਕਿਆਂ ਦੀ ਭਾਲ ਕਰੇਗਾ ਕਿ ਇਸ ਦੀ ਪ੍ਰਸਿੱਧੀ ਅਤੇ ਪਹੁੰਚ ਨੂੰ ਅਧਿਕਤਮ ਕਰਦੇ ਹੋਏ ਨਾਲ ਨਾਲ ਇਸ ਦੇ ਵਰਤੋਂਕਾਰਾਂ ਦੀ ਨਿੱਜਤਾ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ।