ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀ ਫੋਟੋ ਜਰਨਲਿਸਟ ਸ਼ਾਹੀਦੁਲ ਆਲਮ ਨੇ ਇਕ ਵਾਰ ਫਿਰ “ਵਿਦਿਆਰਥੀਆਂ ਨੂੰ ਸਰਕਾਰ ਦੇ ਵਿਰੁੱਧ ਅੰਦੋਲਨ ਜਾਰੀ ਰੱਖਣ” ਅਤੇ “ਸਰਕਾਰ ਵਿਰੁੱਧ ਪ੍ਰਚਾਰ ਫੈਲਾਉਣ” ਲਈ ਉਕਸਾਉਣ ਦਾ ਦੋਸ਼ ਤਹਿਤ ਸੂਚਨਾ, ਸੰਚਾਰ ਅਤੇ ਟੈਕਨਾਲੋਜੀ ਐਕਟ (ਆਈ.ਸੀ.ਟੀ.) ਤਹਿਤ ਦਾਇਰ ਇੱਕ ਕੇਸ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਲਮ ਅਤੇ ਉਸ ਦੇ ਜਾਣਕਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹਨ।
ਇਸ ਦੌਰਾਨ, ਫੋਟੋਗ੍ਰਾਫਰ ਅਤੇ ਹੋਰ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਨੂੰ ਰਿਹਾਅ ਕਰਨ ਲਈ ਦੇਸ਼ ਤੇ ਵਿਦੇਸ਼ਾਂ ਵਿਚ ਪ੍ਰਦਰਸ਼ਨ ਜਾਰੀ ਹਨ। ਕਈ ਹਫ਼ਤੇ ਪਹਿਲਾਂ ਕਈ ਵਿਦਿਆਰਥੀਆਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਇਕ ਅਗਿਆਤ ਗਿਣਤੀ ਅਜੇ ਵੀ ਹਿਰਾਸਤ ਵਿਚ ਹੈ।
ਆਲਮ ਨੂੰ 5 ਅਗਸਤ, 2018 ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਨੂੰ ਆਫੀਸ਼ੀਅਲ ਤੌਰ ਤੇ ਅਗਲੇ ਦਿਨ ਗ੍ਰਿਫਤਾਰ ਕੀਤਾ ਸੀ ਅਤੇ ਆਖਰਕਾਰ ਆਈਸੀਟੀ ਐਕਟ ਅਧੀਨ ਮੁਕਦਮਾ ਚਲਾਇਆ ਗਿਆ ਸੀ, ਜਿਸ ਤੇ ਉਸ ਦੇ ਵਕੀਲਾਂ ਨੇ 28 ਅਗਸਤ ਨੂੰ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ।
4 ਸਤੰਬਰ ਨੂੰ ਦੋ ਮੈਂਬਰੀ ਹਾਈ ਕੋਰਟ ਦੇ ਬੈਂਚ ਨੇ ਇਸ ਮਾਮਲੇ ਵਿੱਚ ਆਲਮ ਦੀ ਜ਼ਮਾਨਤ ਨੂੰ ਸੁਣਨ ਲਈ ਸ਼ਰਮਿੰਦਗੀ’ ਮਹਿਸੂਸ ਕੀਤੀ। ਬੰਗਲਾਦੇਸ਼ੀ ਨਿਆਂਇਕ ਪ੍ਰੈਕਟਿਸ ਵਿੱਚ, ਜੱਜ ਕਈ ਵਾਰ ਨਿਰਪੱਖ ਨਿਆਂ ਦੀ ਮੰਗ ਕਰਦੇ ਕੇਸਾਂ ਦੇ ਨਿਪਟਾਉਣ ਲਈ ਸ਼ਰਮ ਮਹਿਸੂਸ ਕਰਦੇ ਹਨ ਖਾਸ ਤੌਰ ਤੇ ਜੇਕਰ ਕੋਈ ਧਿਰ ਨਿੱਜੀ ਤੌਰ ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਾਣੀ ਪਛਾਣੀ ਹੋਵੇ, ਜਾਂ ਜੇ ਉਨ੍ਹਾਂ ਨੂੰ ਡਰ ਹੋਵੇ ਕਿ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਵੇਗਾ। ਆਲਮ ਦੇ ਵਕੀਲਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ, ਜਿਸ ਨੇ ਮੰਗਲਵਾਰ ਨੂੰ ਪਟੀਸ਼ਨ ਦਾ ਨਿਪਟਾਰਾ ਕਰਨ ਲਈ ਮਾਮਲੇ ਨਾਲ ਜੁੜੀ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ।
“# ਬੰਗਲਾਦੇਸ਼ ਦੇ # ਹਾਈਕੋਰਟ ਦੇ ਜੱਜਾਂ ਨੇ # ਅਟਾਰਨੀ ਜਨਰਲ ਨੂੰ # ਸਰਕਾਰ ਦੇ ਪੱਖ ਵਿਚ ਦਲੀਲ ਪੇਸ਼ ਕਰਨ ਦੀ ਇਕ ਦਿਨ ਦੇ ਦੇਰੀ ਤੋਂ ਬਾਅਦ ਇਜਾਜ਼ਤ ਦੇਣ ਦੇ# ਬਾਅਦ ਮਨਮਾਨੇ ਤੌਰ ਤੇ ਗ੍ਰਿਫਤਾਰ #ਫੋਟੋਗ੍ਰਾਫਰ # ਸ਼ਾਹੀਦੁਲ ਆਲਮ ਦੀ # ਜਮਾਨਤ ਦੀ ਪਟੀਸ਼ਨ ਸੁਣਨ ਲਈ # ਸ਼ਰਮਿੰਦਗਗੀ ਮਹਿਸੂਸ ਕੀਤੀ। ਇਸ ਤਰ੍ਹਾਂ, #ਬੇਇੰਸਾਫੀ ਆਪਣੀਆਂ ਜੜ੍ਹਾਂ ਲਾਉਂਦੀ ਹੈ! https://t.co/LAj3iHpNGY- ਅਸ਼ਰਫ ਜ਼ਮਾਨ (@ZamanAshraf) 4 ਸਤੰਬਰ 2018
#Bangladesh‘s #HighCourt judges felt #embarassed to hear #BailPetition of #ArbitrarilyDetained #Protographer #ShahidulAlam after a day's delay for allowing #AttorneyGeneral a #chance to argue in favour of the #Government. Thus, #injustice takes its roots! https://t.co/LAj3iHpNGY
— Ashraf Zaman (@ZamanAshraf) September 4, 2018
ਆਪਣੇ ਵਿਚਾਰ ਪ੍ਰਗਟ ਕਰਨ ਲਈ ਗ੍ਰਿਫਤਾਰ
ਆਲਮ ਨੂੰ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ ਤੇ ਬੰਗਲਾਦੇਸ਼ ਦੇ ਬੇਕਾਰ ਆਵਾਜਾਈ ਕਾਨੂੰਨਾਂ ਵਿਰੁੱਧ ਵਿਦਿਆਰਥੀਆਂ ਦੇ ਰੋਸ ਦੀ ਅਤੇ ਫੇਸਬੁੱਕ ਲਾਈਵ ਤੇ ਰੋਸ ਪ੍ਰਦਰਸ਼ਨਾਂ ਬਾਰੇ ਚਰਚਾ ਤੋਂ ਬਾਅਦ ਅਗਸਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਢਾਕਾ ਰਾਜਧਾਨੀ ਸ਼ਹਿਰ ਦੀਆਂ ਗਲੀਆਂ ਵਿੱਚ ਹਜ਼ਾਰਾਂ ਸੈਕੰਡਰੀ ਸਕੂਲ ਵਿਦਿਆਰਥੀਆਂ ਨੇ ਇੱਕ ਜਨਤਕ ਬੱਸ ਦੁਆਰਾ ਲਾਪਰਵਾਹ ਡ੍ਰਾਈਵਿੰਗ ਕਰਕੇ ਦੋ ਵਿਦਿਆਰਥੀਆਂ ਦੀ ਮੌਤ ਪਿੱਛੋਂ ਕਾਰਗਰ ਸੜਕ ਸੁਰੱਖਿਆ ਅਤੇ ਨਿਯਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ 29 ਜੁਲਾਈ ਤੋਂ ਸੜਕਾਂ ਤੇ ਇਕ ਹਫ਼ਤੇ ਤੋਂ ਵੱਧ ਸਮੇਂ ਲਈ ਰੋਸ ਪ੍ਰਗਟ ਕੀਤਾ ਸੀ।
ਰੋਸ ਪ੍ਰਦਰਸ਼ਨਾਂ ਬਾਰੇ ਸੋਸ਼ਲ ਮੀਡੀਆ ਦੀ ਕਵਰੇਜ ਦੇ ਨਾਲ ਨਾਲ ਆਲਮ ਨੇ ਅਲ ਜਾਜ਼ੀਰਾ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਦਿੱਤੀ ਜਿਸ ਦੌਰਾਨ ਉਸਨੇ ਬੰਗਲਾਦੇਸ਼ ਦੀ ਹਾਲ ਦੀ ਸਥਿਤੀ ਬਾਰੇ ਗੱਲ ਕੀਤੀ ਅਤੇ ਸਰਕਾਰ ਦੀ ਆਲੋਚਨਾ ਕੀਤੀ।
“#ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਇਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਨੁਕਤਾਚੀਨੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤੇ ਫੋਟੋਗ੍ਰਾਫਰ ਸ਼ਹੀਦੁਲ ਆਲਮ ਨੂੰ ਜ਼ਮਾਨਤ ਦੇ ਦਿੱਤੀ ਹੈ. ਇੱਥੇ ਉਸਦੇ ਪੁਰਸਕਾਰ-ਜਿੱਤਣ ਦੇ ਕੰਮ ਦੀ ਸਮੱਰਥਾ ਹੈ
- https://t.co/ESlMbpRIun- ਸਦਾਨੰਦ ਧੁੰਮੇ
A #Bangladesh court has rejected bail for photographer Shahidul Alam, who was arrested after criticizing Prime Minister Sheikh Hasina in an interview. Here’s a smattering of his award-winning work. https://t.co/ESlMbpRIun
— Sadanand Dhume (@dhume) 11 ਸਤੰਬਰ 2018
ਗਲੋਬਲ ਰੌਲਾ, ਦਿਲਕਸ਼ ਵਿਰੋਧ
ਅਨੇਕ ਕੌਮਾਂਤਰੀ ਏਜੰਸੀਆਂ, ਨੋਬਲ ਪੁਰਸਕਾਰ ਵਿਜੇਤਾਵਾਂ, ਫੋਟੋਗ੍ਰਾਫੀ ਦੇ ਪੇਸ਼ੇਵਰ ਮਾਹਿਰਾਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਬੰਗਲਾਦੇਸ਼ ਸਰਕਾਰ ਨੂੰ ਆਲਮ ਨੂੰ ਰਿਹਾ ਕਰਨ ਲਈ ਅਪੀਲ ਕੀਤੀ ਹੈ।
“11 ਨੋਬਲ ਪੁਰਸਕਾਰ ਜੇਤੂਆਂ ਅਤੇ 17 ਉੱਘੇ ਨਾਗਰਿਕਾਂ ਨੇ ਬੰਗਲਾਦੇਸ਼ ਦੇ ਡਾ. ਸ਼ਾਹੀਦੁਲ ਆਲਮ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ। ਪੂਰਾ ਬਿਆਨ ਪੜ੍ਹਨ ਲਈ ਕਿਰਪਾ ਕਰਕੇ ਵੇਖੋ:: http://www.nobelforpeace.org
— ਮੁਹੰਮਦ ਯੂਨਸ (@Yunus_Centre) 2 ਸਤੰਬਰ 2018
ਸੁਣ ਕੇ ਖੁਸ਼ੀ ਹੋਈ ਹੈ ਕਿ ਮੇਰੇ #ਫ੍ਰੀਸ਼ਹੀਦੂਲਆਲਮ ਪੱਤਰ ਦੇ ਹੁੰਗਾਰੇ ਦੇ ਤੌਰ ਤੇ ਵਿਦੇਸ਼ੀ ਦਫਤਰ ਬੰਗਲਾਦੇਸ਼ ਪ੍ਰਸ਼ਾਸਨ ਕੋਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਆਵਾਜ਼ ਉਠਾ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਦਮਨਕਾਰੀ ਸਰਕਾਰ ਮੁੱਦੇ ਤੋਂ ਬਚਣ ਲਈ ਹੁਣ ਦੁਨੀਆ ਦੀਆਂ ਅੱਖਾਂ ਰੋਹਿੰਗਿਆ ਵੱਲ ਭਟਕਾਉਣ ਲਈ ਵਧੇਰੇ ਸਮਰਥ ਮਹਿਸੂਸ ਕਰਦੀ ਹੈ। pic.twitter.com / Jbd6eFjxKr
- ਰੁਪਾ ਹੱਕ ਐਮ ਪੀ (@RupaHuq) 7 ਸਤੰਬਰ 2018
11 Nobel Laureates and 17 Eminent Citizens call for the Unconditional Release of Dr Shahidul Alam of Bangladesh. To read the full statement please visit: https://t.co/Rq5IVU0sRi pic.twitter.com/LgFkOadXE0
Glad to hear Foreign Office are raising human rights abuses w/ authorities in Bangladesh in response to my #freeShahidulAlam letter to minister @MarkFieldUK One wonders if repressive government feels more able to get away with stuff now eyes of the world diverted to Rohinga pic.twitter.com/Jbd6eFjxKr
— Rupa Huq MP (@RupaHuq) September 7, 2018
ਭਾਰਤੀ ਲੇਖਕ ਅਰੁੰਧਤੀ ਰਾਏ, ਅਮਰੀਕੀ ਭਾਸ਼ਾ ਵਿਗਿਆਨੀ ਨੋਆਮ ਚੋਮਸਕੀ, ਕੈਨੇਡੀਅਨ ਲੇਖਕ ਨਾਓਮੀ ਕਲੇਨ, ਅਮਰੀਕੀ ਨਾਟਕਕਾਰ ਈਵ ਐਂਸਲਰ ਅਤੇ ਭਾਰਤੀ ਪੱਤਰਕਾਰ ਵਿਜੈ ਪ੍ਰਸਾਦ ਨੇ ਬੰਗਲਾਦੇਸ਼ ਸਰਕਾਰ ਨੂੰ ਆਲਮ ਵਿਰੁੱਧ ਦੋਸ਼ ਹਟਾਉਣ ਲਈ ਆਪਣਾ ਦੂਜਾ ਬਿਆਨ ਜਾਰੀ ਕੀਤਾ ਹੈ।
ਤੁਸੀਂ #ਦੁਨੀਆਂ ਵਿੱਚ ਆਲੇ-ਦੁਆਲੇ ਦੇਖਦੇ ਹੋ ਅਤੇ [ਦਸਤਾਵੇਜ਼ੀ #ਫੋਟੋਗ੍ਰਾਫੀ ਵਿੱਚ ਵਿਸ਼ਵ ਵਿਆਪੀ ਆਗੂ ਕੌਣ ਹਨ ਅਤੇ ਸੱਚਮੁੱਚ ਸ਼ਾਹੀਦੁਲ ਆਲਮ ਨਾਲੋਂ ਜਿਆਦਾ ਮਹੱਤਵਪੂਰਨ, ਖਾਸ ਕਰਕੇ ਸਾਡੇ ਖੇਤਰ ਵਿਚ, ਕੋਈ ਹੋਰ ਨਹੀਂ ਹੈ,- ਆਰਐਮਆਈਟੀ ਯੂਨੀਵਰਸਿਟੀ ਫੋਟੋਗ੍ਰਾਫ਼ੀ ਦੇ ਲੈਕਚਰਾਰ ਐਲਨ ਹਿੱਲ। https://t.co/0ZmDkKv4SW @SBSNews @_MAQUETTE_
— ਮੈਜੋਰਿਟੀ ਵਰਲਡ (@Majority_World) 12 ਸਤੰਬਰ 2018
You look around in the #world and who are the global leaders [in documentary #photography. and there is really no one more important than Shahidul Alam, especially in our region – RMIT University photography lecturer Alan Hill. https://t.co/0ZmDkKv4SW @SBSNews @_MAQUETTE_
— Majority World (@Majority_World) September 12, 2018
ਐਮਨੇਸਟੀ ਇੰਟਰਨੈਸ਼ਨਲ ਨੇ ਸ਼ਹੀਦੁਲ ਆਲਮ ਨੂੰ ਐਮਨੇਸਟੀ ਇੰਟਰਨੈਸ਼ਨਲ ਜਮੀਰ ਦਾ ਕੈਦੀ ਐਲਾਨ ਕੀਤਾ ਹੈ।
ਬੰਗਲਾਦੇਸ਼ ਵਿਚ, ਸ਼ਾਹੀਦੁਲ ਆਲਮ ਅਤੇ ਹੋਰ ਗ੍ਰਿਫਤਾਰ ਕੀਤੇ ਰੋਸ ਪ੍ਰਦਰਸ਼ਨਕਾਰੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਨ ਲਈ ਪਿਛਲੇ ਹਫ਼ਤੇ ਬਹੁਤ ਸਾਰੇ ਰੋਸ ਅੰਦੋਲਨਾਂ ਅਤੇ ਇਕਜੁੱਟਤਾ ਦੀਆਂ ਰੈਲੀਆਂ ਦਾ ਆਯੋਜਨ ਕੀਤਾ ਗਿਆ ਹੈ।
New graffiti at the Dhaka University campus demanding release of noted photographer Shahidul Alam. © Sudeepto Salam#drik #pathshala #ShahidulAlam #ChobiMela #photography #street #FreeShahidul #cycling #Dhaka #abduction #detained #remand #case #jail #interrogation #HumanRights pic.twitter.com/5pPng3ZB2b
— Sudeepto Salam (@sudeeptosalam) September 4, 2018
4 ਸਤੰਬਰ ਨੂੰ ਡ੍ਰਿਕ ਗੈਲਰੀ ਨੇ ਉਸਦੇ ਸੰਘਰਸ਼ਾਂ ਨੂੰ ਦਰਸਾਉਣ ਲਈ “ਅ ਸ੍ਰੋਗਗਲ ਫਾਰ ਡੈਮੋਕ੍ਰੇਸੀ” ਸਿਰਲੇਖ ਨਾਮ ਦੀ ਆਲਮ ਦੀਆਂ ਚੋਣਵੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਅਤੇ ਇਸ ਤੱਥ ਦਾ ਸਨਮਾਨ ਕੀਤਾ ਕਿ ਉਸਨੇ 29 ਸਾਲ ਪਹਿਲਾਂ ਤਸਵੀਰ ਗੈਲਰੀ ਦੀ ਸਥਾਪਨਾ ਕੀਤੀ ਸੀ।
ਆਲਮ, ਫੋਟੋਗਰਾਫੀ ਅਤੇ ਮਲਟੀਮੀਡੀਆ ਪੱਤਰਕਾਰੀ ਦੇ ਇਕ ਸਕੂਲ ਪਾਠਸ਼ਾਲਾ ਸਾਊਥ ਏਸ਼ੀਅਨ ਮੀਡੀਆ ਇੰਸਟੀਚਿਊਟ ਅਤੇ ਫੋਟੋਗ੍ਰਾਫੀ ਦੇ ਇਕ ਸਾਲਾ ਅੰਤਰਰਾਸ਼ਟਰੀ ਫੈਸਟੀਵਲ ਚੋਬੀ ਮੇਲਾ ਦਾ ਬਾਨੀ ਹੈ।
ਐਤਵਾਰ, 9 ਸਤੰਬਰ, ਢਾਕਾ ਦੇ ਸ਼ਾਹਬਾਗ ਸਕਵੇਅਰ ਵਿਚ “ਲੋਕਤੰਤਰ ਆਜ਼ਾਦ ਹੋਵੇ” ਨਾਮ ਦਾ ਇਕ ਜਨਤਕ ਇਕੱਠ ਕੀਤਾ ਗਿਆ ਜਿਸ ਵਿਚ ਕਈ ਹੋਰ ਵਿਦਿਆਰਥੀਆਂ ਦੇ ਨਾਲ ਨਾਲ ਆਲਮ ਦੀ ਕੈਦ ਦਾ ਵਿਰੋਧ ਕੀਤਾ ਗਿਆ। ਕੁੱਝ ਚਿੱਤਰ ਇਸ ਇੰਸਟਾਗ੍ਰਾਮ ਪੋਸਟ ਵਿੱਚ ਲੱਭੇ ਜਾ ਸਕਦੇ ਹਨ।
ਹਿੱਸਾ ਲੈਣ ਵਾਲਿਆਂ ਨੇ ਆਪਣੀਆਂ ਸ਼ਿਕਾਇਤਾਂ ਦਾ ਪ੍ਰਗਟਾਵਾ ਕਰਨ ਲਈ ਕਲਾ ਅਤੇ ਪੇਸ਼ਕਾਰੀਆਂ ਦਾ ਪ੍ਰਯੋਗ ਕੀਤਾ।
ਇੱਕ ਔਰਤ ਨੇ ਇੱਕ ਪੇਪਰ ਬੈਗ ਪਹਿਨਿਆ ਜੋ “ਅਖੇ ਸਾਡੇ ਕੋਲ ਸਿਰ ਨਹੀਂ ਹੋਣੇ ਚਾਹੀਦੇ” ਅਤੇ “ਸਾਡੇ ਕੋਲ ਜ਼ਬਾਨਾਂ, ਸ਼ਬਦ ਨਹੀਂ,”। ਇਕ ਹੋਰ ਰੋਸ ਪ੍ਰਦਰਸ਼ਨਕਾਰੀ ਨੇ ਇਕ ਆਰਜ਼ੀ. ਪਿੰਜਰੇ ਵਿੱਚ ਵੜ ਕੇ ਗੀਤ ਗਾਇਆ ਅਤੇ ਗਿਟਾਰ ਵਜਾਈ। ਪਿੰਜਰੇ ਦੇ ਸਾਹਮਣੇ ਇਕ ਹੈਲਮਟ ਅਤੇ ਹਥੌੜਾ ਰੱਖਿਆ ਗਿਆ ਸੀ, ਜੋ ਸਰਕਾਰ-ਪੱਖੀ ਹੈਲਮਟ ਪਹਿਨਦੇ ਰਖਵਾਲਿਆਂ ਦੇ ਪ੍ਰਤੀਕ ਸਨ ਜਿਨ੍ਹਾਂ ਨੇ ਹਥੌੜਿਆਂ ਨਾਲ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਤੇ ਹਮਲਾ ਕੀਤਾ ਗਿਆ ਸੀ।
A duct-taped camera was displayed along with a banner beside it that read “Let Democracy Be Free”.

“Let Democracy be free”. An innovative protest in Shahbag Square in Dhaka, demanding the release of Shahidul Alam. Image by Pranabesh Das, used with permission.
ਵਿਸ਼ਵਵਿਆਪੀ ਇਕਮੁੱਠਤਾ
ਵਿਦੇਸ਼ ਵਿਚ ਲੰਡਨ, ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਵਰਗੇ ਸ਼ਹਿਰਾਂ ਵਿਚ ਵੀ ਇਕਮੁੱਠਤਾ ਰੋਸ ਪ੍ਰਦਰਸ਼ਨ ਕੀਤੇ ਗਏ ਹਨ:
‘ਸਾਰਿਆਂ ਨੂੰ ਮਜ਼ਬੂਤ ਬਣਨ ਲਈ ਕਹੋ – ਮੈਂ ਹਾਂ’ ਲੰਡਨ ਵਿਚ #freeshahidulalam ਰੋਸ ਪ੍ਰਦਰਸ਼ਨ ਵਿਚ ਸ਼ਹੀਦੁਲ ਦੇ ਦੋਸਤਾਂ, ਸਹਿਯੋਗੀਆਂ ਅਤੇ ਵੱਡੀ ਭੈਣ ਤੋਂ ਸੁਣਨਾ ਚੰਗਾ ਲੱਗਦਾ ਹੈ। pic.twitter.com/8ej7GdoJ2u
—ਇੰਗਲਿਸ਼ PEN (@englishpen) 7 ਸਤੰਬਰ 2018
ਅਸੀਂ ਵਾਸ਼ਿੰਗਟਨ ਡੀ.ਸੀ. ਵਿਚ ਬੰਗਲਾਦੇਸ਼ੀ ਫੋਟੋਗ੍ਰਾਫਰ #ਸ਼ਾਹਿਦੁਲ ਆਲਮ ਨਾਲ ਇਕਮੁੱਠਤਾ ਵਿਚ ਖੜ੍ਹੇ ਹਾਂ. ਸ਼ਹਿਰ ਵਿਚ ਰੋਸ ਪ੍ਰਦਰਸ਼ਨਾਂ ਬਾਰੇ ਫੇਸਬੁੱਕ ‘ਤੇ ਇਕ ਵੀਡੀਓ ਪੋਸਟ ਕਰਨ ਤੋਂ ਬਾਅਦ 5 ਅਗਸਤ ਨੂੰ ਸ਼ਾਹੀਦੁਲ ਆਲਮ ਨੂੰ ਉਸਦੇ #ਢਾਕਾ ਵਿੱਚ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ. #freeshahidul #FreeShahidulAlam
ਤਸਵੀਰਾਂ @mdedora pic.twitter.com/yaKGDMABb2- ਤੋਂ
— ਪੱਤਰਕਾਰ ਬਚਾਓ ਕਮੇਟੀ (@pressfreedom) 7 ਸਤੰਬਰ, 2018
‘Tell everybody to be strong – I am’. Fascinating to hear from Shahidul's friends, colleagues and elder sister at the #freeshahidulalam protest in London. pic.twitter.com/8ej7GdoJ2u
— English PEN (@englishpen) September 7, 2018
We are standing in solidarity with Bangladeshi photographer #ShahidulAlam in Washington DC. Shahidul Alam was arrested from his home in #Dhaka on Aug 5, hours after he posted a video to Facebook about protests in the city. #freeshahidul #FreeShahidulAlam
Pictures by @mdedora pic.twitter.com/yaKGDMABb2
— Committee to Protect Journalists (@pressfreedom) September 7, 2018
ਇੰਸਟਾਗ੍ਰਾਮ ਦੇ ਵਿਜ਼ੂਅਲ ਪ੍ਰਦਰਸ਼ਨ
ਲੰਡਨ ਰਹਿੰਦੀ ਆਲਮ ਦੀ ਭਾਣਜੀ, ਸ਼ੈਲੀ ਕਰੀਮ ਨੇ, ਆਪਣੇ ਅੰਕਲ ਦੀ ਨਜ਼ਰਬੰਦੀ ਦਾ ਵਿਰੋਧ ਕਰਨ ਲਈ ਇੰਸਟਾਗ੍ਰਾਮ ਦੀ ਦਿੱਖ ਸ਼ਕਤੀ ਨੂੰ ਸਰਗਰਮ ਕੀਤਾ।
ਕਰੀਮ ਦੇ ਇੰਸਟਾਗ੍ਰਾਮ ਖਾਤੇ ਅਤੇ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਨਾਲ ਉਸ ਦੀ ਇੰਟਰਵਿਊ ਦੇ ਜ਼ਰੀਏ ਹੋਰ ਵਿਰੋਧ ਕਲਾ ਉਪਲਬਧ ਹੈ।
ਲੰਡਨ ਆਧਾਰਤ ਬੰਗਲਾਦੇਸ਼ੀ ਕਾਨੂੰਨੀ ਸਲਾਹਕਾਰ ਡਾ. ਰਿਆਨ ਰਸ਼ੀਦ ਨੇ ਫੇਸਬੁੱਕ ‘ਤੇ ਆਲਮ ਦੀ ਜ਼ਮਾਨਤ ਦੇ ਇਨਕਾਰ ਬਾਰੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕੀਤੀ: ਨਿਆਂਪਾਲਿਕਾ ਅਤੇ ਬੰਗਲਾਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਦੀ ਸਰਕਾਰ ਦੀ ਸ਼ਰਮਨਾਕ ਕਾਇਰਤਾ! ਜਦੋਂ ਇੱਕ ਹਕੂਮਤ ਡਰ ਦੇ ਸ਼ਾਸਨ ਦੇ ਬਿਨਾਂ ਹੋਰ ਕੁਝ ਨਹੀਂ ਹੈ, ਇਹ ਅਕਸਰ ਇਹ ਨਿਸ਼ਾਨੀ ਹੁੰਦੀ ਹੈ ਕਿ ਸਰਕਾਰ ਨੇ ਆਪਣੀ ਯੋਜਨਾ ਗੁਆ ਲਈ ਹੈ। ਨਾਗਰਿਕਾਂ ਤੇ ਹਕੂਮਤ ਲਈ ਡਰ ਦੇ ਔਜਾਰ, ਜਾਂ ਸਖ਼ਤ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨਾ – ਲੁਕੋ ਨਹੀਂ ਸਕਦੇ ਕਿ ਇੱਥੇ ਡਰੇ ਹੋਏ ਕੌਣ ਹਨ!
Disgraceful cowardice on the part of the judiciary and the ruling Awami League government in Bangladesh! When a regime is governed by nothing but fear, it is often a sign that the regime might have lost its plot. Weaponising fear as a tool to govern citizens, or trying to act tough – do not hide who are the afraid ones here!
ਜੇਕਰ ਸ਼ਹੀਦੁਲ ਆਲਮ ਅਤੇ ਹੋਰ ਵਿਦਿਆਰਥੀ ਆਗੂ ਰਿਲੀਜ਼ ਨਹੀਂ ਕੀਤੇ ਜਾਂਦੇ ਤਾਂ 17 ਸਤੰਬਰ ਨੂੰ ਵਿਦਿਆਰਥੀ ਸੰਗਠਨਾਂ ਵੱਲੋਂ ਇਕ ਕੌਮੀ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ।