ਸੁੱਖੇ (ਭੰਗ) ਦੇ ਨਾਲ ਆਜ਼ਾਦੀ ਦਾ ਪੰਧ

ਤ੍ਰਿਨੀਦਾਦ ਅਤੇ ਟੋਬੈਗੋ ਦਾ ਝੰਡਾ, ਜਨਤਕ ਡੋਮੇਨ। ਓਰੇਨ ਨੂ ਡਗ ਦੁਆਰਾ ਸੁੱਖੇ ਦਾ ਪੱਤਾ (CC BY-SA 3.0), ਵਾਇਆ ਵਿਕਿਮੀਡਿਆ ਕਾਮਨਜ਼. ਜਾਰਜੀਆ ਪੌਪਲਵੇਲ ਦੁਆਰਾ ਰੀਮਿਕਸ ਕੀਤਾ ਗਿਆ ਚਿੱਤਰ

ਨਜ਼ਮਾ ਮੁੱਲਰ ਦੁਆਰਾ

ਤ੍ਰਿਨੀਦਾਦ ਅਤੇ ਟੋਬੈਗੋ ਅਤੇ ਬਾਕੀ ਦੇ ਅੰਗਰੇਜ਼ੀ ਬੋਲਣ ਵਾਲੇ ਕੈਰੇਬੀਅਨ ਖੇਤਰ ਵਿੱਚ  ਤਾਜ ਦੀ ਕਾਲੋਨੀ ਸਰਕਾਰ ਨੇ ਭੰਗ ਜਾਂ ਗਾਂਜਾ, ਜਿਵੇਂ ਕਿ ਸੁੱਖੇ ਦੇ ਪੌਦੇ ਦੇ ਪੱਤਿਆਂ ਨੂੰ ਪੀਹ ਕੇ ਤਿਆਰ ਕੀਤੇ ਰੂਪ ਨੂੰ ਆਮ ਤੌਰ ਤੇ ਜਾਣਿਆ ਜਾਂਦਾ ਹੈ – ਤੇ ਪਾਬੰਦੀ ਬਸਤੀਵਾਦੀ ਜ਼ਮਾਨੇ ਵਿੱਚ ਲਾਈ ਸੀ। ਇਸ ਨੂੰ 1961 ਦੇ ਨਾਰਕੋਟਿਕ ਡਰੱਗਜ਼ ਬਾਰੇ ਸਿੰਗਲ ਕਨਵੈਨਸ਼ਨ ਤੇ ਹਸਤਾਖ਼ਰ ਕਰਕੇ ਮੁੜ-ਦਮਦਾਰ ਬਣਾ ਦਿੱਤਾ ਗਿਆ ਸੀ। ਇਹ ਖਾਸ (ਮਾਨਸਿਕ ਤੌਰ ਤੇ ਨਸ਼ੀਲੇ ਪਦਾਰਥ) ਦਵਾਈਆਂ ਦੀ ਅਤੇ ਡਾਕਟਰੀ ਇਲਾਜ ਲਈ ਲਾਇਸੈਂਸੀ ਦਵਾਈਆਂ ਤੋਂ ਇਲਾਵਾ ਅਜਿਹੇ ਨਸ਼ੀਲੇ ਪ੍ਰਭਾਵ ਪੈਦਾ ਕਰਨ ਵਾਲੀਆਂ ਹੋਰ ਕੁਝ ਦਵਾਈਆਂ ਦੀ ਪੈਦਾਇਸ਼ ਅਤੇ ਸਪਲਾਈ ਨੂੰ ਵਰਜਿਤ ਕਰਨ ਲਈ ਇੱਕ ਕੌਮਾਂਤਰੀ ਸੰਧੀ ਸੀ।

ਅੱਜ, ਜਦੋਂ ਤ੍ਰਿਨੀਦਾਦ ਅਤੇ ਟੋਬੈਗੋ ਆਪਣੀ ਆਜ਼ਾਦੀ ਦੀ 56 ਵੀਂ ਵਰ੍ਹੇਗੰਢ ਮਨਾ ਰਹੇ ਹਨ, ਇਹ ਸੰਧੀ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸ਼ੈਡਿਊਲ 1 ਡਰੱਗ ਵਜੋਂ ਗਾਂਜੇ ਦੇ ਵਰਗੀਕਰਨ ਸਮੇਤ ਇਸ ਦੇ ਸਾਰੇ ਡੈਰੀਵੇਟਿਵਾਂ ਨੂੰ ਸਾਡੇ ਡਰੱਗ ਕਾਨੂੰਨਾਂ ਦੇ ਕਿਸੇ ਵੀ ਕਾਨੂੰਨੀ ਸੁਧਾਰ ਦੇ ਲਈ ਰੁਕਾਵਟਾਂ ਵਜੋਂ ਵਰਤਿਆ ਜਾਣਾ ਜਾਰੀ ਰਿਹਾ ਹੈ। ਇਹ ਗ਼ੈਰਕਾਨੂੰਨੀ ਡਰੱਗ ਵਪਾਰ ਹੋਣ ਦੇ ਬਾਵਜੂਦ ਦੇਸ਼ ਵਿੱਚ ਤਬਾਹੀ ਮਚਾਉਂਦਾ ਹੈ, ਸੈਂਕੜੇ ਜਾਨਾਂ ਲੈ ਲੈਂਦਾ ਹੈ ਅਤੇ ਪੁਲਿਸ ਬਲ ਨੂੰ ਭ੍ਰਿਸ਼ਟ ਬਣਾ ਰਹੀ ਹੈ, ਕੋਸਟ ਗਾਰਡ, ਡਿਫੈਂਸ ਫੋਰਸ, ਅਤੇ ਕਸਟਮ ਅਧਿਕਾਰੀ ਭਾਰੀ ਰਿਸ਼ਵਤਾਂ ਲੈਂਦੇ ਹਨ।. ਸਾਡੀ ਉਦਯੋਗਿਕ/ਉਪਭੋਗਤਾਵਾਦੀ ਜੀਵਨ ਸ਼ੈਲੀ ਵਿਚ ਜੜੇ ਕੈਂਸਰ ਸੰਕਟ ਨਾਲ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਗਾਂਜੇ ਦੀ ਬਰਾਮਦ ਲਈ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜਿਆ ਗਿਆ ਹੈ ਜਦੋਂ ਕਿ ਇਕ ਭ੍ਰਿਸ਼ਟ, ਲੋੜੋਂ ਵੱਧ ਲੱਦੀ ਹੋਈ ਨਿਆਂ ਪ੍ਰਣਾਲੀ ਢਹਿਢੇਰੀ ਹੋ ਗਈ ਹੈ।

ਤ੍ਰਿਨੀਦਾਦ ਅਤੇ ਟੋਬੈਗੋ ਲਈ, ਇਸ ਵੇਲੇ ਪੈਟਰੋਤ੍ਰਿਨ ਵਿਖੇ ਇੱਕ ਪ੍ਰਮੁੱਖ ਤੇਲ ਰਿਫਾਇਨਰੀ ਦੇ ਅਚਾਨਕ ਬੰਦ ਹੋਣ  ਦਾ ਸਾਹਮਣਾ ਕਰ ਰਿਹਾ ਹੈ, ਇਹ ਇੱਕ ਬਹੁਤ ਗੰਭੀਰ ਸਮਾਂ ਹੈ, ਲੇਕਿਨ ਇਹ ਲੰਬੇ ਸਮੇਂ ਤੋਂ ਮੰਡਰਾ ਰਿਹਾ ਸੀ। ਅਤੇ ਪਛਤਾਵਾ ਕਰਨ ਲਈ ਸਮਾਂ ਨਹੀਂ ਹੈ। ਦੇਸ਼ ਦੇ ਨਾਗਰਿਕ ਡੁੱਲੇ ਅਰਬਾਂ ਤੇ ਰੋਂਦੇ ਰਹੇ ਹਨ ਪਰ ਖਜ਼ਾਨਾ ਵਿਚ ਬਹੁਤ ਕੁਝ ਬਚਿਆ ਨਹੀਂ ਹੈ, ਅਤੇ ਸਾਨੂੰ ਫੌਰਨ ਸੋਚਣਾ ਪਵੇਗਾ ਕਿ ਜਦੋਂ ਅਸੀਂ ਤੇਲ / ਗੈਸ ਦੇ ਭੰਡਾਰ ਤੋਂ ਮੱਲੋਜ਼ੋਰੀ “ਆਜ਼ਾਦ” ਕੀਤੇ ਜਾਂਦੇ ਹਾਂ ਜਿਸ ਉੱਤੇ ਅਸੀਂ ਪਿਛਲੇ 100 ਜਾਂ ਇਸ ਤੋਂ ਵੱਧ ਸਾਲਾਂ ਤੋਂ ਉੱਡਦੇ ਆ ਰਹੇ ਸੀ।

ਕਈ ਦਹਾਕਿਆਂ ਤੋਂ ਅਰਥ ਸ਼ਾਸਤਰੀ ਆਰਥਿਕਤਾ ਦੇ ਭਿੰਨਕਰਨ ਲਈ ਸਰਕਾਰ ਨੂੰ ਬੇਨਤੀ ਕਰ ਰਹੇ ਹਨ। ਠੀਕ ਹੈ, ਉਨ੍ਹਾਂ ਕੋਲ ਹੁਣ ਕੋਈ ਚਾਰਾ ਨਹੀਂ ਹੈ। ਅਤੇ ਇਕ ਸਪੱਸ਼ਟ ਚੋਣ ਭੰਗ ਹੋਵੇਗੀ। ਮੇਰਾ ਮਤਲਬ ਹੈ, ਜੇ ਕੈਨੇਡਾ ਸੋਚਦਾ ਹੈ ਕਿ ਉਨ੍ਹਾਂ ਨੂੰ ਮਨੋਰੰਜਕ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੀ ਜ਼ਰੂਰਤ ਹੈ, ਤਾਂ ਅਸੀਂ ਕੌਣ ਹਾਂ ਕਿ ਅਸੀਂ ਇਕ ਛੋਟੇ ਜਿਹੇ ਤਪਤਖੰਡੀ ਟਾਪੂ ਹੋਣ ਨਾਤੇ ਹਰੇ ਸੋਨੇ ਨੂੰ ਠੁਕਰਾਈਏ।

2015 ਦੀਆਂ ਪਿਛਲੀਆਂ ਆਮ ਚੋਣਾਂ ਤਕ ਤ੍ਰਿਨੀਦਾਦ ਅਤੇ ਟੋਬੈਗੋ ਦਾ ਮੌਜੂਦਾ ਪ੍ਰਧਾਨ ਮੰਤਰੀ, ਕੀਥ ਰੋਲੇ ਅਤੇ ਉਸਦਾ ਪੂਰਬਲਾ, ਕਮਲਾ ਪ੍ਰਸ਼ਾਦ-ਬਿਸੇਸਰ ਦੋਵਾਂ ਨੇ ਭੰਗ ਸੁੱਖੇ ਨੂੰ ਗੈਰਮੁਜਰਮਾਨਾ ਕਰਨ ਦੇ ਬਾਰੇ ਵਿਚ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਮਾਮਲੇ ਨੂੰ ਖੇਤਰੀ ਸੰਸਥਾ ਕੈਰੀਕੌਮ ਦੇ ਹਵਾਲੇ ਕਰ ਦੇਣਗੇ, ਜਿਸ ਨੇ 2014 ਵਿਚ ਸੁੱਖੇ ਬਾਰੇ ਖੇਤਰੀ ਕਮਿਸ਼ਨ  ਦੀ ਸਥਾਪਨਾ ਕੀਤੀ ਸੀ।

ਵੈਸਟਇੰਡੀਜ਼ ਯੂਨੀਵਰਸਿਟੀ ਦੇ ਤ੍ਰਿਨੀਦਾਦ ਕੈਂਪਸ ਵਿਚ ਕਾਨੂੰਨ ਫੈਕਲਟੀ ਦੇ ਪ੍ਰੋਫੈਸਰ, ਡੀਨ ਰੋਜ਼-ਮੈਰੀ ਬੇਲਟ ਐਂਟੋਇਨ ਦੀ ਅਗਵਾਈ ਹੇਠ ਕਮਿਸ਼ਨ ਦੇ ਮੈਂਬਰ ਆਪਣੇ ਆਪਣੇ ਖੇਤਰਾਂ ਵਿੱਚ ਸਭ ਤੋਂ ਪ੍ਰਸਿੱਧ ਪ੍ਰੈਕਟੀਸ਼ਨਰਾਂ ਵਿੱਚੋਂ ਇੱਕ ਸਨ। ਉਪ ਚੇਅਰਮੈਨ ਵੈਸਟ ਇੰਡੀਜ਼ ਦੇ ਯੂਨੀਵਰਸਿਟੀ ਹਸਪਤਾਲ ਦੇ ਇਕ ਸਲਾਹਕਾਰ ਮਨੋ-ਚਿਕਿਤਸਕ ਅਤੇ ਵੈਸਟ ਇੰਡੀਜ਼ ਦੇ ਜਮਾਇਕਾ ਕੈਂਪਸ ਯੂਨੀਵਰਸਿਟੀ ਵਿਚ ਮੈਡੀਕਲ ਸਾਇੰਸਜ਼ ਦੇ ਫੈਕਲਟੀ ਵਿਚ ਸਾਈਕੈਟਰੀ ਦਾ ਮੁਖੀ ਪ੍ਰੋਫੈਸਰ ਵੈਂਡਲ ਹਾਬਲ ਹੈ। ਪ੍ਰੋਫੈਸਰ ਹਾਬਲ ਨੇ ਜਮਾਈਕਾ ਅਤੇ ਕੈਰੀਬੀਅਨ ਵਿੱਚ ਕਈ ਸਾਲਾਂ ਤੋਂ ਮਾਨਸਿਕ ਸਿਹਤ ਦੇ ਖੇਤਰ ਵਿੱਚ ਕੰਮ ਕੀਤਾ ਹੈ ਅਤੇ ਹੋਰਨਾਂ ਯੋਗਤਾਵਾਂ ਦੇ ਨਾਲ ਜੋਨਸ ਹੌਪਕਿੰਸ ਯੂਨੀਵਰਸਿਟੀ ਤੋਂ ਪਬਲਿਕ ਹੈਲਥ ਵਿੱਚ ਮਾਸਟਰ ਦੀ ਡਿਗਰੀ ਕੀਤੀ ਹੋਈ ਹੈ। ਪ੍ਰੋਫੈਸਰ ਹਾਬਲ ਨੇ ਕਈ ਹਾਣੀਆਂ ਦੇ ਰੀਵਿਊ ਕੀਤੇ ਕਿਤਾਬਾਂ ਦੇ ਅਧਿਆਏ, ਤਕਨੀਕੀ ਕਾਗਜ਼ਾਤ ਅਤੇ ਜਰਨਲ ਲੇਖ ਪ੍ਰਕਾਸ਼ਿਤ ਕੀਤੇ ਹਨ ਜੋ ਮਾਨਸਿਕ ਸਿਹਤ ਅਤੇ ਸਿਹਤ ਨੀਤੀ ਦੇ ਮੁੱਦਿਆਂ ਜਿਵੇਂ ਕਿ ਖੁਦਕੁਸ਼ੀ, ਨਿਰਾਸ਼ਾ ਅਤੇ ਕਮਿਊਨਿਟੀ ਮਾਨਸਿਕ ਸਿਹਤ ਸੇਵਾਵਾਂ ਤੇ ਕੇਂਦਰਤ ਹਨ। ਉਹ ਭੰਗ ਦੇ ਮਾਨਸਿਕ ਸਿਹਤ ਪ੍ਰਭਾਵਾਂ ਬਾਰੇ ਕੈਰੇਬੀਅਨ ਦੀ ਪ੍ਰਮੁੱਖ ਅਨੁਭਵ-ਸਿੱਧ ਖੋਜ ਦੀ ਮੋਹਰੀ ਕਤਾਰ ਵਿੱਚ ਰਿਹਾ ਹੈ। ਇਕ ਹੋਰ ਕਮਿਸ਼ਨਰ ਹੈ ਐਸਟਰ ਬੈਸਟ, ਨੈਸ਼ਨਲ ਡਰੱਗ ਕੌਂਸਲ ਆਫ਼ ਟਰਿਨੀਡਾਡ ਦੀ ਅਤੇ ਦੇਸ਼ ਦੀ ਵਿਆਪਕ ਡਰੱਗ ਨੀਤੀ ਅਤੇ ਰਣਨੀਤੀ ਦੀ ਮੈਨੇਜਰ। ਉਸਨੇ ਨਸ਼ਾ ਸੁਧਾਰ ਅਤੇ ਨੀਤੀ ਬਾਰੇ ਕਈ ਮਹੱਤਵਪੂਰਨ ਅੰਤਰਰਾਸ਼ਟਰੀ ਮੰਚਾਂ ਤੇ ਦੇਸ਼ ਅਤੇ ਖੇਤਰ ਦੀ ਨੁਮਾਇੰਦਗੀ ਕੀਤੀ ਹੈ।

ਖੇਤਰੀ ਕਮਿਸ਼ਨ ਨੇ ਆਪਣੀ  ਅੰਤਿਮ ਰਿਪੋਰਟ 3 ਅਗਸਤ ਨੂੰ ਜਨਤਕ ਕੀਤੀ ਸੀ। ” ਜਨਤਾ ਤੋਂ ਵਿਗਿਆਨਕ ਅੰਕੜੇ ਅਤੇ ਗਵਾਹੀਆਂ ਦਾ ਮੁਲਾਂਕਣ ਕਰਨ ਦੇ ਬਾਅਦ, ਕਮਿਸ਼ਨ ਦਾ ਵਿਚਾਰ ਬਣਿਆ ਕਿ ਕਈ ਖੇਤਰਾਂ ਵਿੱਚ ਭੰਗ / ਸੁੱਖਾ ਦੇ ਸਿੱਧ ਹੋਏ ਡਾਕਟਰੀ ਲਾਭ ਜੋਖਮ ਨਾਲੋਂ ਕਾਫੀ ਵੱਧ ਹਨ,” ਰਿਪੋਰਟ ਦੱਸਦੀ ਹੈ। “ਸੁੱਖੇ ਬਾਰੇ ਜ਼ਿੰਮੇਵਾਰ ਸਮਾਜਿਕ-ਕਾਨੂੰਨੀ ਨੀਤੀ ਦੇ ਜ਼ਰੀਏ ਸਾਡੇ ਭਵਿੱਖ ਨੂੰ ਬਚਾਉਣ ਲਈ – ਦੋਚਿੱਤੀ ਦੀਆਂ ਬਰੂਹਾਂ”:ਸਿਰਲੇਖ ਵਾਲੀ ਰਿਪੋਰਟ ਦੇ ਅਨੁਸਾਰ:

“ਇਹ ਖੋਜ ਖੇਤਰੀ ਅਤੇ ਵਿਸ਼ਵ ਪੱਧਰ ਤੇ ਕਈ ਹੋਰ ਕੌਮੀ ਸੰਸਥਾਵਾਂ / ਕਮਿਸ਼ਨਾਂ ਦੀਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਖੋਜਾਂ ਦੇ ਨਾਲ ਇਕਸਾਰ ਹੈ, ਜਿਨ੍ਹਾਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਤੇ ਵਰਤਮਾਨ ਕਾਨੂੰਨੀ ਪ੍ਰਣਾਲੀ ‘ਬੇਲੋੜੇ’ ਅਤੇ ‘ਅੜਿੱਕੇਬਾਜ਼’ ਦਾ ਫੱਟਾ ਲਾਇਆ ਹੋਇਆ ਹੈ….ਵਿਗਿਆਨਕ ਡੇਟਾ, ਸੁੱਖੇ ਦੀ ਵਰਤੋਂ ਲਈ ਆਗਿਆ ਦੇਣ ਵਾਸਤੇ ਕਾਨੂੰਨ ਵਿੱਚ ਸੁਧਾਰ ਦਾ, ਪਰੰਤੂ ਇੱਕ ਨਿਯੰਤ੍ਰਤ ਰੈਗੂਲੇਟਰੀ ਵਾਤਾਵਰਣ ਵਿੱਚ ਪੱਖ ਪੂਰਦਾ ਹੈ। ਜਨ ਸਿਹਤ, ਅਧਿਕਾਰ-ਅਧਾਰਿਤ, ਗੈਰ-ਮਨਾਹੀਵਾਦੀ ਪਹੁੰਚ ਜਿਸ ਦਾ ਫ਼ੋਕਸ ਉੱਚ ਖਤਰੇ ਵਾਲੇ ਉਪਭੋਗੀ ਅਤੇ ਅਭਿਆਸ ਹੋਣ – ਅਲਕੋਹਲ ਅਤੇ ਤੰਬਾਕੂ ਦੇ ਪ੍ਰਤੀ ਪਹੁੰਚ ਦੇ ਸਮਾਨ ਪਹੁੰਚ ਸੁੱਖੇ ਨਾਲ ਸਬੰਧਤ ਨੁਕਸਾਨਾਂ ਨਾਲ ਜੁੜੇ ਹੋਏ ਜੋਖਮ ਤੱਤਾਂ ਉੱਤੇ ਹੁਣ ਵਾਲੀ ਬੇਅਸਰ ਮਨਾਹੀ ਨਾਲੋਂ ਵਧੇਰੇ ਕਾਬੂ ਰੱਖਣ ਦੀ ਆਗਿਆ ਦਿੰਦਾ ਹੈ। ਵਰਤਮਾਨ ਮਨਾਹੀ ਸਿਹਤ ਨੂੰ ਖਤਰੇ ਵਧਾਉਂਦੀ ਹੈ ਅਤੇ ਸਮਾਜਿਕ ਨੁਕਸਾਨ ਤਿੱਖੇ ਕਰਦੀ ਹੈ।”

“This finding is consistent with those of numerous other national bodies/ Commissions in the region and globally and that of international bodies, the most influential of which have labelled the current legal regime ‘redundant’ and ‘obstructionist’. . . . The scientific data supports law reform to permit the use of marijuana, but in a controlled regulatory environment. A public health, rights-based, non-prohibitionist approach focused on high‐risk users and practices – similar to the approach favoured with alcohol and tobacco – allows for more control over the risk factors associated with cannabis‐related harms than the current, ineffective prohibition, which heightens health risks and induces social harms.”

ਰਿਪੋਰਟ ਵਿੱਚ ਤਿੰਨ ਸੰਭਵ ਵਿਕਲਪਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜੋ ਵਿਅਕਤੀਗਤ ਸਰਕਾਰਾਂ ਇਸਦੇ ਨਤੀਜਿਆਂ ਨੂੰ ਲਾਗੂ ਕਰਦਿਆਂ ਆਪਣਾ ਸਕਦੀਆਂ ਹਨ: ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨਾ, ਰਾਜਕੀ ਉਤਪਾਦਨ ਨਾਲ ਕਾਨੂੰਨੀ ਮਾਨਤਾ ਦੇਣਾ ਜਾਂ ਨਿੱਜੀ ਖੇਤਰ ਦੇ ਉਤਪਾਦਨ ਅਤੇ ਰਾਜ ਦੀ ਨਿਗਰਾਨੀ ਦੇ ਨਾਲ ਕਾਨੂੰਨੀ ਮਾਨਤਾ ਦੇਣਾ। .

ਤ੍ਰਿਨੀਦਾਦ ਅਤੇ ਟੋਬੈਗੋ ਦੀ ਸਰਕਾਰ ਕਾਰੀਕੋਮ ਵਿਆਪਕ ਸੁੱਖੇ ਅਤੇ ਪਟਸਨ ਇੰਡਸਟਰੀ ਵਿਚ ਇਕ ਪ੍ਰਮੁੱਖ ਆਗੂ ਅਤੇ ਮੁੱਖ ਪ੍ਰੇਰਕ ਬਣਨ ਲਈ ਇਸ ਤੇਲ ਅਤੇ ਗੈਸ ਉਤਪਾਦਕ ਦੇਸ਼ ਦੀ ਬੇਅੰਤ ਤਕਨੀਕੀ ਸਮਰੱਥਾ ਅਤੇ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਤਿਆਰ ਹੈ। ਸਾਡੇ ਕੋਲ ਕਾਰੀਕੋਮ ਦੇ ਅੰਦਰ ਤਕਨੀਕੀ ਸਹਿਯੋਗ ਲਈ ਲੋੜੀਂਦੀਆਂ ਸਾਰੀਆਂ ਸ਼ਰਤਾਂ ਅਤੇ ਮੁਹਾਰਤ ਅਤੇ ਸੁੱਖੇ ਅਤੇ ਭੰਗ ਦੀ ਕਾਫੀ ਮਾਤਰਾ ਦੀ ਕਾਸ਼ਤ ਲਈ ਹੈ। ਅਤੇ ਇਸ ਖੇਤਰ ਦਾ ਵਿਲੱਖਣ ਲਗਪਗ ਇੱਕ ਸਦੀ ਪੁਰਾਣੀ ਧਾਰਮਿਕ ਅਤੇ ਸਮਾਜਿਕ ਲਹਿਰ ਹੈ —ਰਸਤਫਰੀ —ਜਿਸ ਵਿੱਚ ਸੁੱਖੇ ਦੀ ਵਰਤੋਂ ਇੱਕ ਕੇਂਦਰੀ ਭੂਮਿਕਾ ਅਦਾ ਕਰਦੀ ਹੈ, ਇੱਕ ਅਜਿਹੀ ਗਤੀਵਿਧੀ ਜਿਸ ਲਈ ਸ਼ਰਧਾਲੂਆਂ ਨੇ ਬੇਲੋੜੀ ਕੀਮਤ ਦਾ ਭੁਗਤਾਨ ਕੀਤਾ ਹੈ। ਇਕ ਵਿਕਸਤ ਸੁੱਖਾ ਉਦਯੋਗ ਸਾਡੇ ਲੋਕਾਂ ਦੀਆਂ ਡਾਕਟਰੀ ਲੋੜਾਂ ਪੂਰੀਆਂ ਕਰ ਸਕਦਾ ਹੈ, ਮੁੱਲ-ਵਾਧਾ ਉਤਪਾਦ ਤਿਆਰ ਕਰ ਸਕਦਾ ਹੈ ਜੋ ਅੰਤਰਾਖੇਤਰੀ ਪੱਧਰ ਤੇ (ਨਿਊਟਰਾਸੇਟੀਕਲ, ਕਾਗਜ਼ੀ ਹੈਂਪਕਰੀਟ ਆਦਿ) ਵੇਚੇ ਜਾ ਸਕਦੇ ਹਨ, ਨੌਕਰੀਆਂ ਦਾ ਨਿਰਮਾਣ ਕਰਦੇ ਹਨ ਅਤੇ ਖਿੱਤੇ ਦੇ ਮਜ਼ਦੂਰ ਵਰਗ ਅਤੇ ਹਾਸ਼ੀਏ ਤੇ ਰਹਿੰਦੇ ਲੋਕਾਂ ਦੇ ਜੀਵਨ ਪੱਧਰ ਨੂੰ ਵਧਾ ਸਕਦੇ ਹਨ। ਇਹ ਇੱਕ ਸੱਚਮੁਚ ਸੁਤੰਤਰ ਕਦਮ ਹੋਵੇਗਾ।

ਨਜ਼ਮਾ ਮੁਲਰ ਰਸਤਫਰੀ ਲਹਿਰ ਦੀ ਤ੍ਰਿਨੀਦਾਦ ਦਾ ਜਨਮੀ ਮੈਂਬਰ ਹੈ। ਉਹ ਕੈਰੀਬੀਅਨ ਕਲੈਕਟਿਵ ਫਾਰ ਜਸਟਿਸ ਦੀ ਨੇਤਾ ਹੈ, ਜੋ ਪੂਰੇ ਖੇਤਰ ਲਈ ਵਾਤਾਵਰਨ ਅਤੇ ਸਮਾਜਕ ਨਿਆਂ ਦੀ ਵਕਾਲਤ ਕਰਦੀ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.