ਸੂਰੀਨਾਮ ਵਿੱਚ ਪਰਮਾਕਲਚਰ ਦੇ ਲਈ ਜੋਸ਼ੀਲੇ ਯਤਨ

ਕਾਮਪੋਂਗ ਬਾਰੋਏ, ਸੂਰੀਨਾਮ ਵਿਚ ਪਰਮਾਕਲਚਰ ਨੂੰ ਪ੍ਰਣਾਇਆ ਇੱਕ ਸਮੂਹ ਕੰਮ ਕਰਦਾ ਹੋਇਆ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ

ਪਿਛਲੇ ਤਿੰਨ ਸਾਲਾਂ ਤੋਂ, ਅਲੈਕਸ ਯਾਕੁਯੂਮੋ ਨੇ ਸੂਰੀਨਾਮ ਦੇ ਕੁਦਰਤੀ ਮਾਹੌਲ ਵਿਚ ਲੋਕਾਂ ਨੂੰ ਸਿੱਖਿਅਤ ਕਰਨ ਲਈ ਪਰਮਾਸਕਲਚਰ ਦਾ ਗਿਆਨ ਵਰਤਿਆ ਹੈ।

ਹਾਲਾਂਕਿ ਸੂਰੀਨਾਮ ਦੇ ਖੇਤੀਬਾੜੀ ਖੇਤਰ ਵਿੱਚ ਰਸਾਇਣਾਂ ਦੀ ਆਮ ਤੌਰ ਤੇ ਵਰਤੀ ਜਾਂਦੀ ਹੈ, ਪਰੰਤੂ ਪਾਇਦਾਰੀ ਲਈ ਇੰਟਰਨੈਸ਼ਨਲ ਇੰਸਟੀਚਿਊਟ ਦੀ 2012 ਦੀ ਰਿਪੋਰਟ ਅਨੁਸਾਰ, ਪਾਇਦਾਰ ਖੇਤੀਬਾੜੀ ਦੇ ਦੇਸ਼ ਵਿੱਚ ਪੈਰ ਲਾਉਣ ਦੀਆਂ ਸੰਭਾਵਨਾਵਾਂ ਹਨ। ਪਰ, ਕੁਝ ਦੂਰ ਕਰਨ ਵਾਲੀਆਂ ਕੁਝ ਰੁਕਾਵਟਾਂ ਹਨ, ਅਤੇ ਉਨ੍ਹਾਂ ਵਿਚੋਂ ਇਕ ਸਿਖਲਾਈ ਦੀ ਕਮੀ ਹੈ।

ਯਾਕੁਮੋ ਇਸ ਨੂੰ ਬਦਲਣ ਵਿਚ ਮਦਦ ਕਰ ਰਿਹਾ ਹੈ। ਕੈਰੀਬੀਅਨ ਪਰਮਾਕਲਚਰ ਰਿਸਰਚ ਇੰਸਟੀਚਿਊਟ ਆਫ ਬਾਰਬਾਡੋਜ਼ ਤੋਂ ਪਰਮਾਕਲਚਰ ਡਿਜ਼ਾਇਨ ਸਰਟੀਫਿਕੇਟ (ਪੀਡੀਸੀ) ਲੈਣ ਤੋਂ ਬਾਅਦ, ਉਸਨੇ ਆਪਣਾ ਸਮਾਂ ਜਿੱਥੇ ਉਹ ਰਹਿੰਦਾ ਹੈ ਉਥੇ ਸਵੈ-ਨਿਰਭਰ ਖੇਤੀਬਾੜੀ ਈਕੋਪ੍ਰਣਾਲੀਆਂ ਬਾਰੇ ਲੈਕਚਰ ਦੇਣ ਅਤੇ ਕਾਮਵਿਯਨ ਦੀਆਂ ਵਰਕਸ਼ਾਪਾਂ ਲਾਉਣ ਲਈ ਅਰਪਿਤ ਕਰਨ ਦਾ ਫੈਸਲਾ ਕੀਤਾ।

ਸੂਰੀਨਾਮ ਦਰਿਆ ਦੇ ਸੱਜੇ ਕੰਢੇ ਤੇ ਸਥਿਤ, ਇਸਦੇ ਭਾਈਚਾਰੇ ਨੇ ਹੋਰ ਹਮਖ਼ਿਆਲ ਸੰਗਠਨਾਂ ਦੇ ਨਾਲ ਸਾਂਝ ਪਾਈ ਹੈ ਅਤੇ ਹੋਰ ਅੰਦਰੂਨ ਤੱਕ ਅਤੇ ਨਾਲ ਹੀ ਆਦਿਵਾਸੀ ਪਿੰਡ ਵੀ ਸ਼ਾਮਲ ਕੀਤੇ ਹਨ। ਯਾਕਾਉਮੋ ਦਾ ਕਹਿਣਾ ਹੈ ਕਿ ਉਹ ਪਰਮਾਕਲਚਰ ਜੀਵਨ ਸ਼ੈਲੀ ਬਾਰੇ ਸਿੱਖਣ ਲਈ ਲੋਕਾਂ ਤੇ ਕਦੇ ਵੀ ਦਬਾਅ ਨਹੀਂ ਪਾਉਂਦਾ; ਇਸਦੇ ਉਲਟ, ਉਹ ਉਡੀਕ ਕਰਦਾ ਹੈ ਕਿ ਕਦ ਉਹ ਉਸਦੇ ਸਿਧਾਂਤਾਂ ਨੂੰ ਸਿੱਖਣ ਲਈ ਤਿਆਰ ਹੁੰਦੇ ਹਨ – ਅਤੇ ਉਸ ਤੋਂ ਬਾਅਦ, ਸਿੱਖਿਆ ਸ਼ੁਰੂ ਹੋ ਜਾਂਦੀ ਹੈ।

“ਇਹ ਉਹ ਚੀਜ਼ ਹੈ ਜੋ ਲੋਕਾਂ ਤੋਂ ਆਉਣੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਲਈ ਹੈ”, ਉਹ ਕਹਿੰਦਾ ਹੈ “ਇਸ ਲਈ ਮੈਂ [ਮੁੱਦੇ] ਲਈ ਮਜਬੂਰ ਨਹੀਂ ਕਰ ਰਿਹਾ, ਮੈਂ ਸਿਰਫ ਇਸ ਮੌਕੇ ਦੀ ਪੇਸ਼ਕਸ਼ ਕਰ ਰਿਹਾ ਹਾਂ ਅਤੇ ਜੇਕਰ ਲੋਕ ਤਿਆਰ ਹਨ, ਉਹ ਹਿੱਸਾ ਲੈ ਸਕਦੇ ਹਨ।”

ਲੋਕ ਪਰਮਾਕਲਚਰ ਖੇਤੀ ਦੀ ਵਰਤੋਂ ਕਰਨ ਤੋਂ ਕੁਝ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ ਜਿਨ੍ਹਾਂ ਵਿੱਚ ਸਵੈ-ਪਾਇਦਾਰੀ ਅਤੇ ਆਪਣੇ ਆਪ ਨੂੰ ਜਾਂ ਧਰਤੀ ਨੂੰ ਨੁਕਸਾਨਦੇਹ ਰਸਾਇਣਾਂ ਤੋਂ ਦੂਰ ਰੱਖਣਾ ਸ਼ਾਮਲ ਹਨ।

ਕਾਮਾਵਿਯਨ ਵਿਚ ਪਰਮਾਕਲਚਰ, ਯਾਕਾਉਮੋ ਦੇ ਫੇਸਬੁੱਕ ਪੇਜ ਉੱਤੇ, ਲੋਕ ਅਪਡੇਟਸ ਪ੍ਰਾਪਤ ਕਰ ਸਕਦੇ ਹਨ ਅਤੇ ਜੇ ਉਹ ਕਿਸੇ ਭਾਸ਼ਣ ਜਾਂ ਵਰਕਸ਼ਾਪ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਪਹੁੰਚ ਸਕਦੇ ਹਨ।

ਉਸਨੇ ਗਲੋਬਲ ਵੋਆਇਸਿਸ ਦੇ ਨਾਲ ਆਪਣੇ ਕੰਮ ਬਾਰੇ ਗੱਲ ਕੀਤੀ।

ਪਰਮਾਕਲਚਰਲਿਸਟ ਐਲੇਕਸ ਯਾਕਾਉਮੋ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਗਲੋਬਲ ਵੋਆਇਸਿਸ (ਜੀਵੀ): ਪਰਮਾਕਲਚਰ ਦੇ ਲਾਭਾਂ ਦੀ ਵਿਆਖਿਆ ਕਰੋ ਅਤੇ ਤੁਸੀਂ ਇਸ ਵਿਚ ਦਿਲਚਸਪੀ ਕਿਉਂ ਲਈ?

Alex Yakaumo (AY): I came to Suriname in 2011 to live self-sustainably. Before that, I lived in Holland, but I travelled for a few years, in India mostly, and I really got the taste of being free — just self-supporting — and when I came to Suriname, I eventually started looking for ways to grow [food] in a sustainable way, and this is how I came across permaculture. I started to look for courses, and the second course was just starting in Barbados at the Caribbean Permaculture Research Institute. So, I was quite lucky.

To me, permaculture is bringing the different components of nature together in such a way that they enhance each other for the benefit of all beings.

ਐਲੈਕਸ ਯਾਕੁਉਮੋ (ਏਵਾਈ): ਮੈਂ ਸਵੈ-ਨਿਰਭਰ ਤੌਰ ਤੇ ਰਹਿਣ ਲਈ 2011 ਵਿੱਚ ਸੂਰੀਨਾਮ ਵਿੱਚ ਆਇਆ ਸਾਂ ਇਸਤੋਂ ਪਹਿਲਾਂ, ਮੈਂ ਹਾਲੈਂਡ ਵਿੱਚ ਰਹਿੰਦਾ ਸੀ, ਪਰ ਮੈਂ ਕੁਝ ਸਾਲਾਂ ਲਈ ਯਾਤਰਾ ਕੀਤੀ, ਖ਼ਾਸ ਕਰ ਭਾਰਤ ਵਿੱਚ ਅਤੇ ਮੈਨੂੰ ਸੱਚਮੁੱਚ ਆਜ਼ਾਦ ਹੋਣ ਦਾ ਸਵਾਦ ਮਿਲਿਆ – ਕੇਵਲ ਸਵੈ-ਸਹਾਇਤਾ – ਅਤੇ ਜਦੋਂ ਮੈਂ ਸੂਰੀਨਾਮ ਵਿੱਚ ਆਇਆ, ਮੈਂ ਅੰਤ ਨੂੰ ਅਜਿਹੇ ਤਰੀਕਿਆਂ ਦੀ ਤਲਾਸ਼ ਕਰਨਾ ਸ਼ੁਰੂ ਕਰ ਦਿੱਤੀ ਕਿ [ਖਾਣਾ] ਕਾਇਮਰਹਿਣਯੋਗ ਤਰੀਕੇ ਨਾਲ ਉਗਾਇਆ ਜਾ ਸਕੇ। ਅਤੇ ਇਸ ਤਰ੍ਹਾਂ ਮੈਂ ਪਰਮਾਕਲਚਰ ਦੇ ਸੰਪਰਕ ਵਿੱਚ ਆਇਆ। ਮੈਂ ਕੋਰਸਾਂ ਦੀ ਖੋਜ ਕਰਨਾ ਸ਼ੁਰੂ ਕਰ ਦਿੱਤਾ, ਅਤੇ ਦੂਜਾ ਕੋਰਸ ਬਾਰਬਾਡੋਜ਼ ਵਿੱਚ ਕੈਰਬੀਅਨ ਪਰਮਾਕਲਚਰ ਰਿਸਰਚ ਇੰਸਟੀਚਿਊਟ ਵਿਖੇ ਸ਼ੁਰੂ ਹੋਣ ਲੱਗਿਆ ਸੀ। ਇਸ ਲਈ, ਮੈਂ ਕਾਫੀ ਖੁਸ਼ਕਿਸਮਤ ਸੀ।

ਮੇਰੇ ਲਈ, ਪਰਮਾਕਲਚਰ ਕੁਦਰਤ ਦੇ ਵੱਖ ਵੱਖ ਹਿੱਸਿਆਂ ਨੂੰ ਇਸ ਤਰ੍ਹਾਂ ਇੱਕ ਥਾਂ ਲਿਆਉਂਦਾ ਹੈ ਕਿ ਉਹ ਸਰਬੱਤ ਦੇ ਭਲੇ ਲਈ ਇਕ ਦੂਜੇ ਨੂੰ ਤਕੜਾ ਕਰਦੇ ਹਨ।

ਐਲੇਕਸ ਯਾਕਾਉਮੋ ਇੱਕ ਵਰਕਸ਼ਾਪ ਵਿੱਚ ਕਾਮਵਿਯਨ ਕਮਿਊਨਿਟੀ ਦੇ ਮੈਂਬਰਾਂ ਨਾਲ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਜੀ.ਵੀ.: ਲੋਕਾਂ ਨੂੰ ਸਿੱਖਿਆ ਦੇਣ ਵੇਲੇ ਤੁਸੀਂ ਕਿਹੜੇ ਖ਼ਾਸ ਖੇਤਰਾਂ ‘ਤੇ ਧਿਆਨ ਕੇਂਦਰਤ ਕਰਦੇ ਹੋ?

AYI'm focusing now on teaching people how to grow without [using] synthetic products. It's the starting point — because most people in Suriname only know how to use chemicals — chemical fertilisers and herbicides are so ingrained in the system. My first aim is really to get people to understand the purpose of the soil itself, so they can start to appreciate the benefit of healthy soil and stop spraying.

ਏਵਾਈਮੈਂ ਲੋਕਾਂ ਨੂੰ ਸਿਖਾਉਣ ਤੇ ਧਿਆਨ ਕੇਂਦਰਤ ਕਰ ਰਿਹਾ ਹਾਂ ਕਿ ਕਿਵੇਂ ਸਿੰਥੈਟਿਕ ਉਤਪਾਦਾਂ ਦੇ ਬਿਨਾਂ ਪੈਦਾ ਕਰਨਾ ਹੈ ਇਹ ਸ਼ੁਰੂਆਤੀ ਬਿੰਦੂ ਹੈ- ਕਿਉਂਕਿ ਸੂਰੀਨਾਮ ਦੇ ਬਹੁਤੇ ਲੋਕ ਸਿਰਫ ਰਸਾਇਣਾਂ ਦੀ ਵਰਤੋਂ ਬਾਰੇ ਜਾਣਦੇ ਹਨ – ਰਸਾਇਣਕ ਖਾਦਾਂ ਅਤੇ ਜੜੀ-ਬੂਟੀਆਂ ਮਾਰਨ ਦੇ ਸਿਸਟਮ ਵਿਚ ਇੰਨੇ ਖੁਭੇ ਹਨ ਕਿ ਮੇਰਾ ਪਹਿਲਾ ਟੀਚਾ ਅਸਲ ਵਿੱਚ ਲੋਕਾਂ ਨੂੰ ਮਿੱਟੀ ਦਾ ਮਤਲਬ ਸਮਝਾਉਣਾ ਹੈ, ਤਾਂ ਜੋ ਉਹ ਸਿਹਤਮੰਦ ਮਿੱਟੀ ਦਾ ਫਾਇਦਾ ਸਮਝਣ ਲੱਗ ਪੈਣ ਅਤੇ ਛਿੜਕਾਅ ਬੰਦ ਕਰ ਦੇਣ।

ਸਕੂਲੀ ਬੱਚੇ ਸਕੂਲੀ ਬਾਗ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਵਿੱਚ ਪਰਾਮਕਲਚਰ ਦੇ ਸਿਧਾਂਤਾਂ ਬਾਰੇ ਸਿੱਖ ਰਹੇ ਹਨ ਜਿਸ ਵਿੱਚ ਯਾਕਾਉਮੋ ਸ਼ਾਮਲ ਹੈ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਜੀਵੀ: ਤੁਸੀਂ ਕਿੰਨੇ ਲੋਕਾਂ ਨੂੰ ਸ਼ਾਮਲ ਕੀਤਾ ਹੈ?

AY: Up to 1,000 people now. For the last two months I’ve been busy every weekend, training teachers. I'm also doing school garden projects with two organisations. There's a big interest in permaculture here, because most people know that all the vegetables are being sprayed [with chemicals] and they really want to learn an alternative method, but nobody is sharing this knowledge. You just have to know the dynamics of nature, so we can let nature do the work for us instead of fighting against it. For such a small population [in the area], most of the time my lectures are full. Most of the time, a lot of people come because they are so interested in learning how to grow.

ਏਵਾਈ: ਹੁਣ ਤਕ ਤਕਰੀਬਨ 1,000 ਲੋਕ। ਪਿਛਲੇ ਦੋ ਮਹੀਨਿਆਂ ਤੋਂ ਮੈਂ ਹਰ ਹਫਤੇ ਦੇ ਅੰਤਲੇ ਦਿਨਾਂ ਦੌਰਾਨ ਅਧਿਆਪਕਾਂ ਨੂੰ ਸਿਖਲਾਈ ਦੇਣ ਵਿੱਚ ਵਿਅਸਤ ਰਿਹਾ ਹਾਂ। ਮੈਂ ਦੋ ਸੰਗਠਨਾਂ ਦੇ ਨਾਲ ਸਕੂਲ ਗਾਰਡਨ ਪ੍ਰਾਜੈਕਟ ਵੀ ਕਰ ਰਿਹਾ ਹਾਂ। ਇੱਥੇ ਪਰਮਾਕਲਚਰ ਵਿੱਚ ਬਹੁਤ ਦਿਲਚਸਪੀ ਹੈ, ਕਿਉਂਕਿ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਸਾਰੀਆਂ ਸਬਜ਼ੀਆਂ ਤੇ [ਰਸਾਇਣਾਂ] ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਉਹ ਅਸਲ ਵਿਚ ਇਕ ਬਦਲਵੀਂ ਵਿਧੀ ਸਿੱਖਣਾ ਚਾਹੁੰਦੇ ਹਨ, ਪਰ ਕੋਈ ਵੀ ਇਹ ਗਿਆਨ ਨਹੀਂ ਦੇ ਰਿਹਾ। ਤੁਹਾਨੂੰ ਬਸ ਕੁਦਰਤ ਦੀ ਗਤੀਸ਼ੀਲਤਾ ਨੂੰ ਜਾਣਨਾ ਚਾਹੀਦਾ ਹੈ, ਇਸ ਤਰ੍ਹਾਂ ਅਸੀਂ ਕੁਦਰਤ ਨੂੰ ਇਸ ਦੇ ਵਿਰੁੱਧ ਲੜਨ ਦੀ ਬਜਾਏ ਸਾਡੇ ਲਈ ਕੰਮ ਕਰਨ ਦੇ ਸਕਦੇ ਹਾਂ। ਇਸ [ਖੇਤਰ ਵਿਚ] ਏਨੀ ਛੋਟੀ ਜਿਹੀ ਆਬਾਦੀ ਲਈ ਜ਼ਿਆਦਾ ਵਾਰ ਮੇਰੇ ਭਾਸ਼ਣ ਭਰੇ ਹੁੰਦੇ ਹਨ। ਬਹੁਤੀ ਵਾਰ, ਬਹੁਤ ਸਾਰੇ ਲੋਕ ਆਉਂਦੇ ਹਨ ਕਿਉਂਕਿ ਉਹ ਇਹ ਸਿੱਖਣ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਕਿ ਕਿਵੇਂ ਪੈਦਾ ਕਰਨਾ ਹੈ।

ਐਲੇਕਸ ਯਾਕਾਉਮੋ ਸੂਰੀਨਾਮ ਵਿੱਚ ਪਰਮਾਕਲਚਰ ਬਾਰੇ ਇੱਕ ਭਾਸ਼ਣ ਦਿੰਦੇ ਹੋਏ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਜੀ.ਵੀ.: ਪਰਮਕਲਚਰ ਬਾਰੇ ਲੋਕਾਂ ਨੂੰ ਸਿਖਾਉਂਦੇ ਸਮੇਂ ਤੁਸੀਂ ਕਿਹੜੀ ਪਹੁੰਚ ਅਪਣਾਉਂਦੇ ਹੋ?

ਇੱਕ ਔਰਤ ਇੱਕ ਉਚੇ ਬੈੱਡ ਤੇ ਪਨੀਰੀ ਨੂੰ ਪਾਣੀ ਲਗਾਉਂਦੀ ਹੈ ਜੋ ਪਰਮਾਕਲਚਰ ਦੇ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ ਸਥਾਨਕ ਸਰੋਤਾਂ ਦੇ ਨਾਲ ਬਣਾਇਆ ਗਿਆ ਹੈ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

AY: I do it in two ways. I do a lecture, and based on the lecture, they have the opportunity to do a workshop. In the lecture, I am sharing an introduction about just one part of permaculture, which I call ecological gardening. That's the biggest interest now for people: how to grow their own vegetables. In my talk, I stress the importance of taking care of the earth, and explore the different dynamics of Mother Nature in a very basic way.

I explain what soil is and talk about its importance. Then, I show them the pictures from my own garden — including composting — so they see what is possible. I talk about fertilisers; I talk about different herbicides and pesticides, and then I invite them to join the workshops so they can learn — the easy way — to set up their own garden, all with local resources, like branches, stems, and leaves.

It's not so technical; it's really about giving people the experience, so they can relate to the concept a lot better.

It's just opening people's eyes to what they already have — most of them have seen this already, but they couldn't connect the dots. I think permaculture really speaks to people. Still, I'm always surprised at the amount of people who come to the lectures.

ਏਵਾਈ: ਮੈਂ ਇਸਨੂੰ ਦੋ ਤਰੀਕਿਆਂ ਨਾਲ ਕਰਦਾ ਹਾਂ। ਮੈਂ ਇੱਕ ਲੈਕਚਰ ਕਰਦਾ ਹਾਂ, ਅਤੇ ਲੈਕਚਰ ਦੇ ਅਧਾਰ ‘ਤੇ, ਉਨ੍ਹਾਂ ਕੋਲ ਇੱਕ ਵਰਕਸ਼ਾਪ ਕਰਨ ਦਾ ਮੌਕਾ ਹੁੰਦਾ ਹੈ। ਲੈਕਚਰ ਵਿਚ, ਮੈਂ ਪਰਮਾਕਲਚਰ ਦੇ ਸਿਰਫ ਇਕ ਹਿੱਸੇ ਬਾਰੇ ਜਾਣੂ ਕਰਵਾਉਂਦਾ ਹਾਂ, ਜਿਸ ਨੂੰ ਮੈਂ ਇਕਾਲੋਜੀਕਲ ਬਾਗਬਾਨੀ ਕਹਿੰਦਾ ਹਾਂ। ਹੁਣ ਲੋਕਾਂ ਲਈ ਇਹ ਸਭ ਤੋਂ ਵੱਡੀ ਦਿਲਚਸਪੀ ਦੀ ਚੀਜ਼ ਹੈ: ਆਪਣੀਆਂ ਖੁਦ ਦੀਆਂ ਸਬਜ਼ੀਆਂ ਕਿਵੇਂ ਉਗਾਈਆਂ ਜਾਣ। ਮੇਰੇ ਭਾਸ਼ਣ ਵਿਚ, ਮੈਂ ਧਰਤੀ ਦੀ ਸੰਭਾਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹਾਂ, ਅਤੇ ਕੁਦਰਤ ਮਾਂ ਦੀ ਵੱਖ ਵੱਖ ਗਤੀਸ਼ੀਲਤਾਵਾਂ ਨੂੰ ਇੱਕ ਬਹੁਤ ਹੀ ਬੁਨਿਆਦੀ ਢੰਗ ਨਾਲ ਦੱਸਦਾ ਹਾਂ।

ਮੈਂ ਵਿਆਖਿਆ ਕਰਦਾ ਹਾਂ ਕਿ ਮਿੱਟੀ ਕੀ ਹੈ ਅਤੇ ਇਸਦੇ ਮਹੱਤਵ ਬਾਰੇ ਗੱਲ ਕਰਦਾ ਹਾਂ। ਫਿਰ, ਮੈਂ ਉਨ੍ਹਾਂ ਨੂੰ ਆਪਣੇ ਬਾਗ ਤੋਂ ਤਸਵੀਰਾਂ ਦਿਖਾਉਂਦਾ ਹਾਂ – ਜਿਸ ਵਿਚ ਰੂੜੀ-ਖਾਦ ਸ਼ਾਮਲ ਹੈ – ਤਾਂ ਜੋ ਉਹ ਦੇਖ ਸਕਣ ਕਿ ਕੀ ਸੰਭਵ ਹੈ। ਮੈਂ ਦੂਜੀਆਂ ਖਾਦਾਂ ਬਾਰੇ ਗੱਲ ਕਰਦਾ ਹਾਂ; ਮੈਂ ਵੱਖੋ-ਵੱਖਰੀ ਨਦੀਨਮਾਰ ਅਤੇ ਕੀੜੇਮਾਰ ਦਵਾਈਆਂ ਬਾਰੇ ਗੱਲ ਕਰਦਾ ਹਾਂ, ਅਤੇ ਫਿਰ ਮੈਂ ਉਨ੍ਹਾਂ ਨੂੰ ਵਰਕਸ਼ਾਪਾਂ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ ਤਾਂ ਜੋ ਉਹ ਸ਼ਾਖਾਵਾਂ, ਤਣਿਆਂ ਅਤੇ ਪੱਤਿਆਂ ਵਰਗੇ ਸਥਾਨਕ ਸਰੋਤਾਂ ਨਾਲ ਆਪਣਾ ਬਾਗ ਬਣਾਉਣ ਦਾ ਆਸਾਨ ਤਰੀਕਾ ਸਿੱਖ ਸਕਣ।

ਇਹ ਇੰਨਾ ਤਕਨੀਕੀ ਨਹੀਂ ਹੈ; ਇਹ ਅਸਲ ਵਿੱਚ ਲੋਕਾਂ ਨੂੰ ਅਨੁਭਵ ਦੇਣ ਬਾਰੇ ਹੈ, ਤਾਂ ਜੋ ਉਹ ਇਸ ਸੰਕਲਪ ਨਾਲ ਬਿਹਤਰ ਜੁੜ ਸਕਣ।

ਇਹ ਕੇਵਲ ਲੋਕਾਂ ਦੀਆਂ ਅੱਖਾਂ ਨੂੰ ਉਹੀ ਦਿਖਾਉਣਾ ਹੈ ਜੋ ਉਹਨਾਂ ਦੇ ਕੋਲ ਪਹਿਲਾਂ ਹੀ ਹੈ – ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਪਹਿਲਾਂ ਹੀ ਇਸ ਨੂੰ ਦੇਖਿਆ ਹੈ, ਪਰ ਉਹ ਬਿੰਦੀਆਂ ਨੂੰ ਜੋੜ ਨਹੀਂ ਸਕਦੇ ਸਨ। ਮੈਂ ਸੋਚਦਾ ਹਾਂ ਕਿ ਪਰਮਾਕਲਚਰ ਸਚਮੁਚ ਲੋਕਾਂ ਨਾਲ ਗੱਲਾਂ ਕਰਦਾ ਹੈ। ਫਿਰ ਵੀ, ਮੈਂ ਹਮੇਸ਼ਾ ਉਨ੍ਹਾਂ ਲੋਕਾਂ ਦੀ ਗਿਣਤੀ ਤੇ ਹੈਰਾਨ ਹੁੰਦਾ ਹਾਂ ਜੋ ਭਾਸ਼ਣ ਸੁਣਨ ਆਉਂਦੇ ਹਨ।

ਜੀ.ਵੀ: ਤੁਹਾਡੇ ਕੰਮ ਦਾ ਸਭ ਤੋਂ ਵੱਡਾ ਲਾਭਕਾਰੀ ਪਹਿਲੂ ਕੀ ਹੈ?

AY: I enjoy seeing the pictures people share with me of their own gardens. I especially like to see when the children in the community are learning to grow plants in this way. Then is when I really feel the satisfaction that comes from doing all this work.

ਏਵਾਈ: ਮੈਂ ਉਹਨਾਂ ਲੋਕਾਂ ਦੇ ਬਾਗਾਂ ਦੀਆਂ ਫੋਟੋਆਂ ਦੇਖ ਕੇ ਆਨੰਦਿਤ ਹੁੰਦਾ ਹਾਂ ਜੋ ਉਹ ਮੇਰੇ ਨਾਲ ਸ਼ੇਅਰ ਕਰਦੇ ਹਨ। ਮੈਨੂੰ ਵਿਸ਼ੇਸ਼ ਤੌਰ ਤੇ ਇਹ ਦੇਖਣਾ ਚੰਗਾ ਲੱਗਦਾ ਹੈ ਕਿ ਜਦੋਂ ਕਮਿਊਨਿਟੀ ਦੇ ਬੱਚੇ ਇਸ ਤਰੀਕੇ ਨਾਲ ਪੌਦੇ ਉਗਾਉਣਾ ਸਿੱਖਦੇ ਹਨ। ਉਦੋਂ ਮੈਨੂੰ ਸੱਚਮੁੱਚ ਇਹ ਸਾਰਾ ਕੰਮ ਕਰਨ ਤੋਂ ਸੰਤੁਸ਼ਟੀ ਮਹਿਸੂਸ ਹੁੰਦੀ ਹੈ।

ਜੀਵੀ: ਕੀ ਤੁਸੀਂ ਜਾਗਰੂਕਤਾ ਵਧਾਉਣ ਜਾਂ ਸ਼ਮੂਲੀਅਤ ਵਧਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ?

AY:Facebook is the most used social media platform over here. I'm not a big fan of it, but in this case it's the best way to reach people. I'm looking for help from social media professionals who like to do this sort of posting, so I can just oversee what's happening.

ਏਵਾਈਫੇਸਬੁੱਕ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ। ਮੈਂ ਇਸਦਾ ਵੱਡਾ ਪ੍ਰਸ਼ੰਸਕ ਨਹੀਂ ਹਾਂ, ਪਰ ਇਸ ਮਾਮਲੇ ਵਿੱਚ ਇਹ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਹੈ। ਮੈਂ ਸੋਸ਼ਲ ਮੀਡੀਆ ਪ੍ਰੋਫੈਸ਼ਨਲਜ਼ ਤੋਂ ਮਦਦ ਦੀ ਭਾਲ ਕਰ ਰਿਹਾ ਹਾਂ ਜੋ ਇਸ ਤਰ੍ਹਾਂ ਦੀਆਂ ਪੋਸਟਾਂ ਪਸੰਦ ਕਰਦਾ ਹਨ। ਇਸ ਲਈ ਮੈਂ ਜੋ ਹੋ ਰਿਹਾ ਹੈ ਉਸ ਦੀ ਬਸ ਨਿਗਰਾਨੀ ਕਰ ਸਕਦਾ ਹਾਂ।

ਨੌਜਵਾਨ ਲੜਕਿਆਂ ਨੇ ਪਰਮਾਕਲਚਰ ਦੇ ਅਸੂਲ ਵਰਤ ਕੇ ਉਗਾਈਆਂ ਸਬਜ਼ੀਆਂ ਫੜੀਆਂ ਹੋਈਆਂ ਹਨ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਪਰਮਾਕਲਚਰ ਦੇ ਸਭ ਤੋਂ ਵੱਡੇ ਲਾਭਾਂ ਵਿੱਚੋਂ ਇੱਕ ਇਹ ਹੈ ਕਿ ਇਹ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਦਾ ਹੈ। ਫੋਟੋ ਕਰਟਸੀ ਕਾਮਵਿਯਨ ਵਿੱਚ ਪਰਮਾਕਲਚਰ, ਇਜਾਜ਼ਤ ਨਾਲ ਵਰਤੀ।

ਜੀਵੀ: ਭਵਿੱਖ ਲਈ ਤੁਹਾਡੇ ਕਿਹੜੇ ਟੀਚੇ ਹਨ?

AY: I am looking to set up an organisation called Wholesome Living. Wholesome Living consists of five pillars: care of the mind, physical exercise, knowledge of food, permaculture or living in harmony with nature, and contributing to society in a beneficial way. This is my way of life.

ਏਵਾਈ: ਮੈਂ ਨੇਕ-ਨਰੋਆ ਜੀਵਨ ਨਾਮ ਦੀ ਇੱਕ ਸੰਸਥਾ ਸਥਾਪਤ ਕਰਨ ਦੀ ਤਿਆਰੀ ਕਰ ਰਿਹਾ ਹਾਂ। ਨੇਕ-ਨਰੋਆ ਜੀਵਨ ਦੇ ਪੰਜ ਥੰਮ ਹਨ: ਮਨ ਦੀ ਸੰਭਾਲ, ਸਰੀਰਕ ਕਸਰਤ, ਭੋਜਨ ਦਾ ਗਿਆਨ, ਪਰਮਾਕਲਚਰ ਜਾਂ ਕੁਦਰਤ ਨਾਲ ਇੱਕਸੁਰਤਾ ਨਾਲ ਰਹਿਣਾ, ਅਤੇ ਸਮਾਜ ਨੂੰ ਇਕ ਲਾਭਕਾਰੀ ਤਰੀਕੇ ਨਾਲ ਯੋਗਦਾਨ ਦੇਣਾ। ਇਹੀ ਮੇਰੀ ਜੀਵਨ ਜਾਚ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.