ਭਾਰਤੀ ਫੌਜ ਵਲੋਂ ਰੋਸ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਤੋਂ ਬਾਅਦ ਕਸ਼ਮੀਰੀ ਇਕ ਵਾਰ ਫਿਰ ਸੋਗ ਵਿੱਚ ਡੁੱਬੇ, ਤਿੰਨ ਜਣੇ ਮਾਰੇ ਗਏ।

Indian Army on duty in Jammu and Kashmir. Image from Flickr by Kris Liao. CC BY-NC-ND 2.0

ਜੰਮੂ ਅਤੇ ਕਸ਼ਮੀਰ ਵਿਚ ਡਿਊਟੀ ਤੇ ਭਾਰਤੀ ਫੌਜ ਕ੍ਰਿਸ ਲੀਆ ਦੁਆਰਾ ਫਲਿਕਰ ਦੀ ਤਸਵੀਰ। CC BY-NC-ND 2.0

ਭਾਰਤੀ-ਪ੍ਰਸ਼ਾਸਿਤ ਕਸ਼ਮੀਰ ਦੇ ਦੱਖਣ ਵਿਚ ਹਿੰਸਾ ਦੀ ਨਵੀਨਤਮ ਘਟਨਾ ਵਿਚ ਭਾਰਤੀ ਫ਼ੌਜਾਂ ਵਲੋਂ ਰੋਸ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਦੇ ਬਾਅਦ ਤਿੰਨ ਨਾਗਰਿਕ ਮਾਰੇ ਗਏ ਸਨ, ਜਿੱਥੇ ਪਿਛਲੇ ਕੁਝ ਸਾਲਾਂ ਤੋਂ ਸਵੈ-ਨਿਰਣੇ ਦੀ ਲਹਿਰ ਤੇਜ਼ ਹੋ ਗਈ ਹੈ।

ਫੌਜ ਦੇ ਜਵਾਨ ਕਸ਼ਮੀਰ ਘਾਟੀ ਵਿਚ ਭਾਰਤੀ ਸ਼ਾਸਨ ਵਿਰੁੱਧ ਹਥਿਆਰ ਚੁੱਕਣ ਵਾਲੇ ਸ਼ੱਕੀ ਅਤਿਵਾਦੀਆਂ ਲਈ ਖੋਜ ਮੁਹਿੰਮ ਚਲਾਉਣ ਲਈ ਸੂਬੇ ਦੇ ਦੱਖਣ ਵਿਚ ਰੇਡਵਾਨੀ ਪਿੰਡ ਵਿਚ ਦਾਖ਼ਲ ਹੋ ਗਏ ਸਨ। ਹੋਏ, ਕੁਝ ਨੇ ਸੈਨਿਕਾਂ ਤੇ ਪਥਰ ਸੁੱਟਣੇ ਸ਼ੁਰੂ ਕਰ ਦਿੱਤੇ। ਗਵਾਹਾਂ ਦਾ ਕਹਿਣਾ ਹੈ ਕਿ ਫੌਜੀਆਂ ਨੇ ਲੋਕਾਂ ਨੂੰ ਕੁੱਟਣਾ ਸ਼ੁਰੂ ਕੀਤਾ। ਗੁੱਸੇ ਹੋਏ, ਵਸਨੀਕ ਸੜਕਾਂ ‘ਤੇ ਇਕੱਠੇ ਹੋ ਗਏ ਅਤੇ ਕੁਝ ਲੋਕਾਂ ਨੇ ਸੈਨਿਕਾਂ ਤੇ ਪਥਰ ਸੁੱਟਣੇ ਸ਼ੁਰੂ ਕਰ ਦਿੱਤੇ।

ਜਵਾਬ ਵਿਚ, ਫ਼ੌਜ ਨੇ ਇਕੱਠੀ ਭੀੜ ਤੇ ਗੋਲੀਬਾਰੀ ਕੀਤੀ। ਮਾਰੇ ਗਏ ਲੋਕਾਂ ਵਿਚ ਇਕ ਅੱਲ੍ਹੜ ਲੜਕੀ ਸੀ, ਜਿਸ ਦੀ  ਪਹਿਚਾਣ ਅੰਦਲੀਬ ਜਾਨ ਵਜੋਂ ਹੋਈ ਹੈ। ਦੂਜੇ ਮ੍ਰਿਤਕ ਸ਼ਕੀਰ ਅਹਿਮਦ ਖਾਂਡੇ (22) ਅਤੇ ਇਰਸ਼ਾਦ ਅਹਿਮਦ (20) ਸਨ।

ਪੱਤਰਕਾਰ ਉਮਰ ਮੇਰਾਜ ਨੇ ਮਾਰੇ ਗਿਆਂ ਦੇ ਜਨਾਜ਼ੇ ਦੀ ਇਕ ਵੀਡੀਓ ਪੋਸਟ ਕਰਦੇ ਹਨ:

ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਫ਼ੌਜ ਦੁਆਰਾ ਹੋਏ ਹਮਲੇ ਬਾਅਦ ਮਾਰੇ ਗਏ ਲੋਕਾਂ ਦੇ ਜਨਾਜ਼ੇ ਉੱਤੇ ਦੁਖਦਈ ਮਾਹੌਲ। ਇੱਕ ਪਿਤਾ ਆਪਣੀ ਮਰਹੂਮ ਧੀ ਨੂੰ ਆਖ਼ਰੀ ਬਾਅਦ ਅਲਵਿਦਾ ਕਹਿੰਦਾ ਹੋਇਆ – ਉਹ ਉਸਨੂੰ ਜੱਫੀ ਪਾ ਰਿਹਾ ਹੈ ਅਤੇ ਚੁੰਮ ਰਿਹਾ ਹੈ ਅਤੇ ਇੱਕ ਭਾਈ ਆਪਣੇ ਮਰਹੂਮ ਭਾਈ ਦੇ ਵਾਲਾਂ ਉੱਤੇ ਪਿਆਰ ਨਾਲ ਛੋਹ ਰਿਹਾ ਹੈ। — ਉਮਰ ਮੇਰਾਜ

ਗੋਲੀਬਾਰੀ ਵਿਚ ਤਿੰਨ ਹੋਰ ਨਾਗਰਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਇਲਾਜ ਕਰਵਾ ਰਹੇ ਹਨ।

ਹੱਤਿਆਵਾਂ ਦੇ ਬਾਅਦ, ਖੇਤਰ ਵਿੱਚ ਰੋਸ ਪ੍ਰਗਟਾਵੇ ਸ਼ੁਰੂ ਹੋ ਗਏ। ਭਾਰਤੀ ਹਕੂਮਤ ਦੇ ਵਿਰੋਧ ਅੰਦੋਲਨ ਦੇ ਨੇਤਾਵਾਂ ਨੇ ਭਾਰਤੀ ਜਾਂਚ ਏਜੰਸੀ, ਕੌਮੀ ਜਾਂਚ ਏਜੰਸੀ (ਐਨਆਈਏ) ਦੁਆਰਾ ਵੱਖਵਾਦੀ ਨੇਤਾ ਆਸਿਆ ਅੰਦਰਾਬੀ ਦੀ ਨਜ਼ਰਬੰਦੀ ਦੇ ਖਿਲਾਫ ਰੋਸ ਪ੍ਰਗਟਾਵਿਆਂ ਲਈ ਵੀ ਸੱਦਾ ਦਿੱਤਾ। ਅਧਿਕਾਰੀ ਉਸ ਦੇ ਖਿਲਾਫ ਦੇਸ਼ ਵਿਰੁੱਧ ਜੰਗ ਛੇੜਣ ਅਤੇ ਨਫ਼ਰਤ ਦੇ ਭਾਸ਼ਣ ਦੇਣ ਦਾ ਦੋਸ਼ ਲਾਉਂਦੇ ਹਨ।

ਸਰਕਾਰ ਨੇ ਘਾਟੀ ਵਿਚ ਮੋਬਾਈਲ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ ਅਤੇ ਹੋਰ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਲਈ ਕਈ ਖੇਤਰਾਂ ਵਿਚ ਕਰਫਿਊ ਵਰਗੀਆਂ ਪਾਬੰਦੀਆਂ ਲਾ ਦਿੱਤੀਆਂ।

8 ਜੁਲਾਈ 2016 ਤੋਂ, ਜਦੋਂ ਕਸ਼ਮੀਰ ਵਿਚ ਵੱਖਵਾਦੀ ਅੱਤਵਾਦੀ ਸੰਗਠਨ ਦੇ ਕਮਾਂਡਰ ਬੁਰਹਾਨ ਮੁਜ਼ਫਰ ਵਾਨੀ ਨੂੰ ਭਾਰਤੀ ਸੁਰੱਖਿਆ ਫੋਰਸਾਂ ਨੇ ਇਕ ਦਹਿਸ਼ਤਗਰਦੀ-ਵਿਰੋਧੀ ਆਪਰੇਸ਼ਨ ਵਿਚ ਮਾਰ ਦਿੱਤਾ ਸੀ, ਉਦੋਂ ਤੋਂ ਕਸ਼ਮੀਰ ਵਿਚ ਨਵਾਂ ਅੰਦੋਲਨ ਸ਼ੁਰੂ ਹੋਇਆ ਹੈ।

ਵਾਨੀ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਸੀ, ਅਤੇ ਤਿੰਨ ਸਾਲ ਪਹਿਲਾਂ ਯੂਕੇ ਦੇ ਦਿ ਗਾਰਡੀਅਨ ਅਖਬਾਰ ਨੇ ਇਕ ਲੇਖ ਵਿਚ ਝਗੜੇ ਵਾਲੇ ਰਾਜ ਵਿਚ ਭਾਰਤੀ ਹਕੂਮਤ ਦੇ ਖਿਲਾਫ ਹਥਿਆਰ ਚੁੱਕ ਰਹੇ ਕਈ ਨੌਜਵਾਨ ਮੁੰਡੇ-ਕੁੜੀਆਂ ਸਹਿਤ ਉਸ ਦੇ ਬਾਰੇ ਲਿਖਿਆ ਸੀ।

ਉਸ ਦੀ ਮੌਤ ਤੋਂ ਬਾਅਦ ਦੇ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ; ਆਨਲਾਈਨ ਖਬਰ ਪੋਰਟਲ ਕਸ਼ਮੀਰ ਵਾਲਾ ਨੇ 2015 ਤੋਂ ਜੰਮੂ ਅਤੇ ਕਸ਼ਮੀਰ ਰਾਜ ਵਿਚ ਮਾਰੇ ਗਏ ਸਾਰੇ ਨਾਗਰਿਕਾਂ ਦੀ ਇਕ ਸੂਚੀ ਤਿਆਰ ਕੀਤੀ ਹੈ।

ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਬਗਾਵਤ ਨੂੰ ਖਤਮ ਕਰਨ ਦੀ ਆਪਣੀ ਕੋਸ਼ਿਸ਼ ਵਿਚ, ਹੱਤਿਆਵਾਂ , ਅਪਹਰਣ ਅਤੇ ਤਸੀਹਿਆਂ ਸਮੇਤ ਦੀ ਉਨ੍ਹਾਂ ਗੰਭੀਰ ਦੁਰਵਿਹਾਰ ਕੀਤੇ ਹਨ ਅਤੇ ਇਹ ਸਭ ਕਿਸੇ ਬਿਨਾਂ ਸਜ਼ਾ ਦੇ ਕਿਸੇ ਡਰ ਦੇ ਕੀਤਾ ਜਾ ਰਿਹਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.