- Global Voices ਪੰਜਾਬੀ ਵਿੱਚ - https://pa.globalvoices.org -

ਅਰਮੀਨੀਆ ਦੀ “ਮਖ਼ਮਲੀ ਕ੍ਰਾਂਤੀ” ਵਿੱਚ ਔਰਤਾਂ ਦਾ ਯੋਗਦਾਨ

ਸ਼੍ਰੇਣੀਆਂ: ਕੇਂਦਰੀ ਏਸ਼ੀਆ ਅਤੇ ਕਾਕੇਸਸ, ਆਰਮੇਨੀਆ, ਔਰਤਾਂ ਅਤੇ ਜੈਂਡਰ, ਨਾਗਰਿਕ ਮੀਡੀਆ, ਪ੍ਰਸ਼ਾਸਨ, ਮਨੁੱਖੀ ਹੱਕ

ਹੇਠਾਂ ਗਲੋਬਲ ਵੋਆਇਸਜ਼ ਦੀ ਪਾਰਟਨਰ ਚਾਏ-ਖਾਨਾ ਡਾਟ ਔਰਗ [1] ਵੱਲੋਂ ਇਕ ਸਹਿਭਾਗੀ ਪੋਸਟ [2]ਹੈ। ਅਰੇਨ ਮੇਲਿਕਿਆਨ [3] ਦੁਆਰਾ ਟੈਕਸਟ ਅਤੇ ਵੀਡੀਓ।

ਔਰਤਾਂ ਉਸ ਕਾਰਨ ਦਾ ਹਿੱਸਾ ਹਨ ਕਿ ਆਰਮੀਨੀਆ ਵਿੱਚ ਹੁਣ ਉਹ ਪ੍ਰਧਾਨ ਮੰਤਰੀ ਹੈ ਜੋ ਇਹ ਕਰਦਾ ਹੈ। ਫਿਰ ਵੀ ਬਹੁਤ ਸਾਰੇ ਲੋਕਾਂ ਲਈ, “ਇਨਕਲਾਬ” ਜਿਸ ਨੇ ਸੁਧਾਰਪਸੰਦ ਰੋਸ ਆਗੂ ਨਿਕੋਲ ਪਾਸ਼ਯਾਨਿਯਨ ਨੂੰ ਮਈ ਵਿੱਚ ਸੱਤਾ ਵਿਚ ਲਿਆਂਦਾ ਉਹ ਤਾਂ ਅਜੇ ਸਿਰਫ ਸ਼ੁਰੂਆਤ ਹੈ।

ਹਜ਼ਾਰਾਂ ਔਰਤਾਂ ਜੋ ਇਸ ਬਸੰਤ ਰੁੱਤੇ ਲਗਭਗ 40 ਦਿਨਾਂ ਲਈ ਆਰਮੀਨੀਆ ਦੀਆਂ ਸੜਕਾਂ ਤੇ ਆ ਗਈਆਂ ਸੀ, ਨਾ ਸਿਰਫ ਸਰਕਾਰ ਵਿਚ ਤਬਦੀਲੀ ਲਈ, ਸਗੋਂ ਇਕ ਰਵਾਇਤੀ ਮਰਦ ਪ੍ਰਧਾਨ ਸਮਾਜ ਵਿਚ ਆਪਣੇ ਅਧਿਕਾਰਾਂ [4] ਲਈ ਸੰਘਰਸ਼ ਕਰ ਰਹੀਆਂ ਸਨ।

ਇਨ੍ਹਾਂ ਰੋਸ ਪ੍ਰਦਰਸ਼ਨਕਾਰੀਆਂ ਵਿਚੋਂ ਤਿੰਨ – ਟਕਰਾਓ ਪਰਿਵਰਤਨ ਲਈ ਇਮੇਜਿਨ ਸੈਂਟਰ ਦੀ ਵਿਕਾਸ ਲਈ ਮੁੱਖੀ, 30 ਸਾਲਾ ਮਾਰੀਆ ਕਾਰਾਪੇਤਿਆਨ, ਗੈਰ-ਮੁਨਾਫ਼ਾ ਹਿੰਸਾ ਤੋਂ ਬਿਨਾਂ ਸੁਸਾਇਟੀ ਦੀ ਇਕ ਪ੍ਰਾਜੈਕਟ ਕੋਆਰਡੀਨੇਟਰ,22 ਸਾਲਾ ਅਵਨਿਕ ਮੇਲਿਕਿਆਨ ਅਤੇ 23 ਸਾਲਾ ਸਿਆਸੀ ਕਾਰਕੁਨ ਲੀਲਿਥ ਬਗਦਾਸਰੀਅਨ – – ਸੰਸਦ ਵਿਚ ਜਾਂ ਕੈਬਨਿਟ ਵਿਚ ਸਿਰਫ਼ ਇਕ ਸੀਟ ਤੋਂ ਵਧੇਰੇ ਕੁਝ ਦੀ ਮੰਗ ਕਰਦੀਆਂ ਸਨ।

ਇਸ ਲਈ ਵਤੀਰੇ ਬਦਲਣ ਦੀ ਅਤੇ ਆਰਮੀਨੀਆ ਦੀਆਂ ਹੋਰ ਵਧੇਰੇ ਔਰਤਾਂ ਨੂੰ ਸੱਤਾ ਤੇ ਬਣੇ ਰਹਿਣ ਲਈ ਲੋੜੀਂਦੇ ਹੁਨਰ ਦੇਣ ਦੀ ਜ਼ਰੂਰਤ ਹੈ।

ਇਸ ਪੱਖੋਂ, ਇਹ ਔਰਤਾਂ, ਸਚਮੁਚ “ਕ੍ਰਾਂਤੀਕਾਰੀ” ਹਨ।