ਹੇਲਮੰਦ ਦਾ ਅਮਨ ਕਾਫ਼ਲਾ ਅਫਗਾਨਿਸਤਾਨ ਦੀ ਕਹਾਣੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ

ਸ਼ਾਂਤੀ ਮਾਰਚ ਦੀ ਤਸਵੀਰ ਏਤੀਲਾਤਰੋਜ਼ ਨਿਊਜ਼ ਵੈੱਬਸਾਈਟ ਤੋਂ ਲਈ ਗਈ ਹੈ ਅਤੇ ਇਜਾਜ਼ਤ ਲੈ ਕੇ ਵਰਤੀ ਗਈ ਹੈ।

ਕੁੱਲ 10,453 ਸਿਵਲ ਨਾਗਰਿਕ ਹਲਾਕ —  – 3,438 ਲੋਕ ਮਾਰੇ ਗਏ ਅਤੇ 7,015 ਜ਼ਖ਼ਮੀ ਹੋਏ – 2017 ਵਿਚ ਅਫਗਾਨਿਸਤਾਨ ਵਿਚ ਦਸਤਾਵੇਜ਼ ਦੱਸਦੇ ਹਨ। ਰਾਜਧਾਨੀ ਕਾਬੁਲ ਤੋਂ ਬਾਅਦ ਇਹ ਦੱਖਣੀ ਪ੍ਰਾਂਤ ਹੈਲਮੰਡ ਦੇ ਨਿਵਾਸੀ ਸੀ, ਜਿਨ੍ਹਾਂ ਨਾਲ ਸਭ ਤੋਂ ਭੈੜੀ ਬੀਤੀ।

#ਹੇਲਮੰਦ ਅਮਨ ਮਾਰਚ ਸੂਬੇ ਦੇ ਨੌਜਵਾਨਾਂ ਦੀ ਅਗਵਾਈ ਵਾਲੀ ਲਹਿਰ ਜੰਗ ਤੋਂ ਥਕਾਵਟ ਦੀ ਕਹਾਣੀ ਦੱਸਦੀ ਹੈ ਅਤੇ ਅਗਲੀ ਪੀੜ੍ਹੀ ਦੀ ਹਿੰਸਾ ਨਾਲ ਪੀੜੇ ਹੋਏ ਦੇਸ਼ ਵਿਚ ਬਿਹਤਰ ਜ਼ਿੰਦਗੀ ਦੀ ਭਾਲ ਤੇ ਰੋਸ਼ਨੀ ਪਾਉਂਦੀ ਹੈ।

ਅਫਗਾਨਿਸਤਾਨ ਦੇ ਸਭ ਤੋਂ ਜ਼ਿਆਦਾ ਅਸੁਰੱਖਿਅਤ ਸੂਬਿਆਂ – ਹੇਲਮੰਦ, ਜ਼ਬੁਲ, ਗਜ਼ਨੀ ਅਤੇ ਮੈਦਾਨ ਵਰਦਕ ਰਾਹੀਂ 700 ਕਿਲੋਮੀਟਰ ਪੈਦਲ ਯਾਤਰਾ ਮਗਰੋਂ ਇਹ ਮਾਰਚ ਹੁਣ ਕਾਬੁਲ ਪਹੁੰਚ ਚੁੱਕਾ ਹੈ। ਆਪਣੇ ਰਸਤੇ ਵਿੱਚ ਮਾਰਚਕਾਰੀਆਂ ਨੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਆਪਣੇ ਮਾਰਚ ਦੇ ਮਕਸਦ ਦੀ ਵਿਆਖਿਆ ਕੀਤੀ। ਉਹ ਸ਼ੁਰੂ ਵਿੱਚ 7 ਜਣੇ ਚੱਲੇ ਸਨ ਪਰ ਆਪਣੇ ਸਫਰ ਦੌਰਾਨ 59 ਹੋ ਗਏ।

ਇਹ ਅਮਨ ਕਾਫ਼ਲਾ ਕੰਧਾਰ ਪਹੁੰਚਿਆ। ਉਹ ਆਪਣੇ ਦੇਸ਼ ਲਈ ਅਮਨ ਅਤੇ ਸੁਰੱਖਿਆ ਦੀ ਭਾਲ ਵਿੱਚ ਹੇਲਮੰਦ ਤੋਂ ਕਾਬੁਲ ਵੱਲ ਚਲੇ। ਇਨ੍ਹਾਂ ਅਜ਼ੀਜ਼ਾਂ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਪੱਕਾ ਇਰਾਦਾ, ਈਮਾਨਦਾਰੀ ਅਤੇ  ਮਿਹਨਤ ਤਾਰੀਫ਼ਯੋਗ ਹਨ। ਉਮੀਦ ਕਰਦੀ ਹਾਂ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਉਨ੍ਹਾਂ ਨੂੰ ਲੋੜੀਦਾ ਨਤੀਜਾ ਮਿਲੇਗਾ।

ਹੇਲਮੰਦ ਸਰਕਾਰ ਅਤੇ ਤਾਲਿਬਾਨ ਦੋਵਾਂ ਲਈ ਇਕ ਰਣਨੀਤਕ ਇਨਾਮ ਹੈ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਹੇਲਮੰਦ ਦੀ ਸਥਾਨਕ ਆਬਾਦੀ, ਵਿਦਰੋਹੀਆਂ ਦੇ ਨਾਲ ਇੱਕ ਸਮਝੌਤੇ ਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦਾ ਸਰਕਾਰ ਦੇ ਮੁਕਾਬਲੇ ਜ਼ਿਆਦਾ ਖੇਤਰਾਂ ਤੇ ਕੰਟਰੋਲ ਹੈ।

ਮਾਰਚ ਨੂੰ ਇਸ ਸਟੀਰੀਓਟਾਈਪ ਦਾ ਪਾਲਣ ਨਾ ਕਰਨ ਦੀ ਕੋਸ਼ਿਸ਼ ਕੀਤੀ।

ਇਹ ਪੇਂਡੂ-ਇਲਾਕੇ ਵਿੱਚੋਂ ਜਨਮਿਆ ਅਮਨ ਕਾਫਲਾ ਹੇਲਮੰਦ ਵਿਚ ਇਕ ਤਾਲਿਬਾਨ ਬੰਬ ਧਮਾਕੇ ਤੋਂ ਸ਼ੁਰੂ ਹੋਇਆ ਜਿਸ ਵਿੱਚ 15 ਹਲਾਕ ਹੋਏ ਅਤੇ ਦਰਜਨਾਂ ਜ਼ਖਮੀ ਹੋਏ।

ਸਭ ਤੋਂ ਪਹਿਲਾਂ ਹੇਲਮੰਦ ਅਤੇ ਹੋਰ ਸੂਬਿਆਂ  – ਹੇਰਾਤ, ਨਿਮਰੋਜ਼, ਫ਼ਰਾਹ, ਜ਼ਬੁਲ, ਕੰਧਹਾਰ, ਉਰੁਜ਼ਗਨ, ਗਜ਼ਨੀ, ਪਕਟੀਆ, ਕੁੰਦੁਜ, ਕੁਨਰ, ਨੰਗੜਹਾਰ, ਬਲਖ, ਪਰਵਾਨ, ਦੇਕੁੰਦੀ, ਮੈਦਾਨ ਵਾਰਦਕ, ਬਾਮਿਆਨ ਅਤੇ ਜਾਜ਼ਜਾਨ ਵਿੱਚ -ਕਈ ਧਰਨਿਆਂ ਵਾਲੇ ਤੰਬੂ ਲੱਗ ਗਏ ਸਨ। ਫਿਰ ਭੁੱਖ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਹੇਲਮੰਦ ਤੋਂ ਕਾਬੁਲ ਤੱਕ ਮਾਰਚ  ਦੀਆਂ ਚਾਰ ਮੁੱਖ ਮੰਗਾਂ ਹਨ:

  1. ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਸਤਿਕਾਰ ਕਰਦੇ ਹੋਏ, ਜੰਗ ਦੇ ਸਾਰੇ ਪੱਖਾਂ ਤੋਂ ਜੰਗਬੰਦੀ ਦਾ ਐਲਾਨ ਕਰਨਾ ਚਾਹੀਦਾ ਹੈ. (ਰਮਜ਼ਾਨ ਪਿਛਲੇ ਹਫਤੇ ਖਤਮ ਹੋਇਆ ਅਤੇ ਇੱਕ ਸੰਖੇਪ ਜੰਗਬੰਦੀ ਦੇ ਬਾਵਜੂਦ, ਤਾਲਿਬਾਨ ਨੇ ਸਰਕਾਰੀ ਟੀਚਿਆਂ ‘ਤੇ ਹਮਲੇ ਦੁਬਾਰਾ ਕੀਤੇ ਹਨ);
  2. ਸ਼ਾਂਤੀ ਵਾਰਤਾਵਾਂ ਲਈ ਖਾਸ ਚੈਨਲਾਂ ਅਤੇ ਪਤਿਆਂ ਦੀ ਪਛਾਣ ਜੰਗ ਦੇ ਸਾਰੇ ਪਾਸਿਆਂ ਵਿਚ ਹੋਣੀ ਚਾਹੀਦੀ ਹੈ, ਅਤੇ ਸ਼ਾਂਤੀ ਵਾਰਤਾਵਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ;
  3. ਇਸਲਾਮੀ ਅਤੇ ਕੌਮੀ ਕਦਰਾਂ-ਕੀਮਤਾਂ ਅਤੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਪ੍ਰਣਾਲੀ ਬਣਾਉਣ ਲਈ ਅਮਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਜੋ ਸਾਰੇ ਪਾਸਿਆਂ ਲਈ ਸਵੀਕਾਰਯੋਗ ਹੋਣ;
  4. ਇਸ ਯੁੱਧ ਵਿਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਦੇ ਅਧਾਰ ਤੇ, ਅਫਗਾਨਿਸਤਾਨ ਤੋਂ ਅੰਤਰਰਾਸ਼ਟਰੀ ਫ਼ੌਜਾਂ ਵਾਪਸ ਲੈਣ ਲਈ ਇਕ ਖਾਸ ਸਮਾਂ-ਸੀਮਾ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ।

ਕਾਬੁਲ ਨੂੰ ਜਾਂਦੇ ਰਸਤੇ ਤੇ ਲੋਕਾਂ ਨੇ ਕਾਫਲੇ ਦਾ ਜਿਆਦਾਤਰ ਨਿੱਘਾ ਸਵਾਗਤ ਕੀਤਾ ਹੈ। ਕੁਝ ਲੋਕਾਂ ਨੇ ਸ਼ਾਂਤੀ ਲਈ ਫੁੱਲਾਂ ਅਤੇ ਗਾਣਿਆਂ ਦੇ ਨਾਲ ਉਨ੍ਹਾਂ ਦੇ ਵਿਰੋਧ ਪ੍ਰਤੀ ਹੁੰਗਾਰਾ ਭਰਿਆ।

ਹੇਲਮੰਦ ਸੂਬੇ ਤੋਂ ਸ਼ਾਂਤੀ ਦੇ ਸਮਰਥਨ ਵਿੱਚ ਚੱਲਿਆ ਕਾਫਲਾ ਸ਼ਜੋਈ ਜ਼ਿਲ੍ਹੇ ਵਿੱਚ ਹੁਣੇ ਹੁਣੇ ਪਹੁੰਚਿਆ ਹੈ ਅਤੇ ਉਹ ਰਾਜਧਾਨੀ ਕਾਬੁਲ ਪਹੁੰਚਣ ਤੱਕ ਤੁਰਦੇ ਰਹਿਣਗੇ। ਇਹ ਲੋਕ ਅਫ਼ਗ਼ਾਨ ਸਰਕਾਰ ਅਤੇ ਤਾਲਿਬਾਨ ਵਿੱਚ ਗੋਲਾਬਾਰੀ ਬੰਦ ਕਰਵਾਉਣ ਲਈ “ਪੈਦਲ ਰੋਸ” ਕਰ ਰਹੇ ਹਨ।

#Helmand2Kabul and #HelmandPeaceMarch hashtags have widely shared on social media by men, women, boys and girls of all ethnic backgrounds.

ਗ਼ਜ਼ਨੀ ਸੂਬੇ ਵਿੱਚ ਹਜ਼ਾਰਾ ਕੁੜੀਆਂ ਹੇਲਮੰਦ ਸੂਬੇ ਦੇ ਪਸ਼ਤੂਨ ਮੁੰਡਿਆਂ ਦੇ ਸਵਾਗਤ ਲਈ ਖੜ੍ਹੀਆਂ ਹਨ, ਜੋ ਸ਼ਾਂਤੀ ਦੇ ਲਈ 600 ਕਿਲੋਮੀਟਰ ਦਾ ਪੈਦਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੰਦੇਸ਼ ਜ਼ੋਰਦਾਰ ਅਤੇ ਸਪਸ਼ਟ ਹੈ ਕਿ ਜੰਗ ਅਤੇ ਹਿੰਸਾ ਨਾਲ ਸਭ ਦਾ ਨੁਕਸਾਨ ਹੁੰਦਾ ਹੈ, ਕਿਸੇ ਇੱਕ ਨਸਲ ਦਾ ਨਹੀਂ।

ਕਾਬੁਲ ਹੇਲਮੰਦ ਸ਼ਾਂਤੀ ਰੋਸ ਪ੍ਰਦਰਸ਼ਨਕਾਰੀਆਂ ਦੀ ਉਡੀਕ ਕਰ ਰਿਹਾ ਹੈ। @ArtLordsWorld ਨੇ ਪ੍ਰਦਰਸ਼ਨਕਾਰੀਆਂ ਦੇ ਸਵਾਗਤ ਲਈ ਕਾਬੁਲ ਤੱਕ ਆਉਂਦੇ ਰਾਹ ਵਿੱਚ ਥਾਂ-ਥਾਂ ਉੱਤੇ ਮੁਰਾਲ ਚਿੱਤਰ ਬਣਾਏ ਹਨ।

ਹੇਲਮੰਦ ਸ਼ਾਂਤੀ ਮਾਰਚ ਹੁਣ ਕਾਬੁਲ ਪਹੁੰਚ ਗਿਆ ਹੈ। ਮੈਂ ਅਤੇ ਮੇਰੀ ਮਾਂ ਪ੍ਰਦਰਸ਼ਨਕਾਰੀਆਂ ਦੇ ਸਵਾਗਤ ਲਈ ਗਏ। ਉਹ ਹਬੀਬੀਆ ਸਕੂਲ ਦੇ ਨੇੜੇ ਮਸੀਤ ਦੇ ਸਾਹਮਣੇ ਹਨ। ਉਹਨਾਂ ਨੂੰ ਵੇਖਣਾ ਮੇਰੇ ਅਤੇ ਮਾਂ ਲਈ ਖੁਸ਼ੀ ਦੇ ਪਲ ਸਨ। ਆਓ ਕਾਬੁਲ ਵਿੱਚ ਇਹਨਾਂ ਦਾ ਤਹਿਦਿਲ ਅਤੇ ਸਮਰਥਨ ਦੇ ਨਾਲ ਸਵਾਗਤ ਕਰੀਏ।

9 ਜੂਨ ਨੂੰ, ਕਾਫਲੇ ਨੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ, ਕਾਬਲ ਵਿਚ ਰਾਸ਼ਟਰਪਤੀ ਦੇ ਮਹਿਲ ਦੇ ਵਿਹੜੇ ਵਿਚ ਨਹੀਂ ਜਿਵੇਂ ਅਧਿਕਾਰੀਆਂ ਨੇ ਸ਼ੁਰੂ ਵਿਚ ਪੇਸ਼ਕਸ਼ ਕੀਤੀ ਸੀ, ਸਗੋਂ ਸੜਕ ਤੇ, ਜਿੱਥੇ ਉਨ੍ਹਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ। ਤਾਲਿਬਾਨ ਨੇ ਅਜੇ ਤੱਕ ਕਿਸੇ ਅਧਿਕਾਰਿਤ ਸੂਰਤ ਵਿਚ ਉਨ੍ਹਾਂ ਨਾਲ ਮਿਲਣ ਤੋਂ ਇਨਕਾਰ ਕੀਤਾ ਹੈ, ਭਾਵੇਂ, ਕਾਫਲੇ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਰਸਤੇ ਵਿੱਚ ਮਿਲੇ ਹਨ ਅਤੇ ਕਾਫਲੇ ਦੇ ਘੁਲਾਟੀਆਂ ਨਾਲ ਗੱਲਾਂ ਕੀਤੀਆਂ ਹਨ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.