- Global Voices ਪੰਜਾਬੀ ਵਿੱਚ - https://pa.globalvoices.org -

ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਸ਼੍ਰੇਣੀਆਂ: ਦੱਖਣੀ ਏਸ਼ੀਆ, ਭਾਰਤ, ਕਾਨੂੰਨ, ਜੰਗ ਅਤੇ ਕਸ਼ਮਕਸ਼, ਤਾਜ਼ਾ ਖ਼ਬਰ, ਨਸਲ, ਨਾਗਰਿਕ ਮੀਡੀਆ, ਪ੍ਰਸ਼ਾਸਨ, ਬੋਲਣ ਦੀ ਆਜ਼ਾਦੀ, ਮਨੁੱਖੀ ਹੱਕ, ਰਾਜਨੀਤੀ, ਗਲੋਬਲ ਵੋਆਇਸਿਸ ਐਡਵੋਕੇਸੀ
[1]

ਸ਼ੂਜਾਤ ਬੁਖਾਰੀ, ਸ੍ਰੀਨਗਰ ਆਧਾਰਿਤ ਪੱਤਰਕਾਰ/ਲੇਖਕ ਅਤੇ ਰਾਇਜ਼ਿੰਗ ਕਸ਼ਮੀਰ ਦਾ ਮੁੱਖ ਸੰਪਾਦਕ। ਸ਼ੁਜਾਤ ਬੁਖਾਰੀ ਦੇ ਟਵਿੱਟਰ ਅਕਾਊਂਟ ਤੋਂ ਲਿਆ ਚਿੱਤਰ

ਪ੍ਰਮੁੱਖ ਕਸ਼ਮੀਰੀ ਅੰਗਰੇਜ਼ੀ ਰੋਜ਼ਾਨਾ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ [2]  ਨੂੰ ਜੰਮੂ ਅਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਗੋਲੀ ਮਾਰ ਦਿੱਤੀ ਗਈ।

ਉਸ ਦਾ ਵਾਹਨ ਸ਼ੱਕੀ ਅਤਿਵਾਦੀਆਂ ਦੇ ਇਕ ਗਰੁੱਪ ਨੇ ਘੇਰ ਲਿਆ, ਜਿਨ੍ਹਾਂ ਨੇ ਉਸ ਤੇ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ਤੇ ਗੋਲੀਬਾਰੀ ਕੀਤੀ। ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦੋ ਸੁਰੱਖਿਆ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ।

ਬੁਖਾਰੀ ਦੇ ਇੱਕ ਸਾਥੀ ਨੇ ਕਿਹਾ ਕਿ ਉਹ ਆਪਣੇ ਰੋਜ਼ਾਨਾ ਦੇ ਕੰਮ ਨੂੰ ਖਤਮ ਕਰਨ ਤੋਂ ਬਾਅਦ ਆਪਣਾ ਵਰਤ ਤੋੜਨ ਲਈ ਆਪਣੇ ਦਫਤਰ ਤੋਂ ਬਾਹਰ ਨਿਕਲਿਆ ਹੀ ਸੀ ਅਤੇ ਜਦੋਂ ਉਸਤੇ ਹਮਲਾ ਕੀਤਾ ਗਿਆ।

(Warning: Graphic image in the tweet below.)

ਸ਼੍ਰੀਨਗਰ ਵਿੱਚ ਪ੍ਰੈਸ ਕਲੋਨੀ ਨੇੜੇ ਪੱਤਰਕਾਰ ਸ਼ੁਜਾਤ ਬੁਖਾਰੀ ਉੱਤੇ ਹਮਲਾ। ਉਸਦਾ ਪੀਐਸਓ ਵੀ ਬੁਰਾ ਤਰ੍ਹਾਂ ਜ਼ਖਮੀ।
– ਜਯੋਤੀ ਐਨਐੱਸ ਪਚਨੰਦਾ

ਸ਼ੁਜਾਤ ਬੁਖਾਰੀ ਉੱਤੇ ਹਮਲੇ ਤੋਂ ਬਾਅਦ ਇਹ ਸਾਫ ਸੰਕੇਤ ਹੈ ਕਿ ਕੋਈ ਵੀ ਕਸ਼ਮੀਰ ਵਿਚ ਸੁਰੱਖਿਅਤ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਲਾਲ ਚੌਂਕ ਦੇ ਕੇਂਦਰ ਵਿਚ ਹੋਈ। ਸ਼ੁਜਾਤ ਬੁਖਾਰੀ ਸ਼ਾਇਦ ਆਪਣੇ ਦਫ਼ਤਰ ਤੋਂ ਨਿਕਲ ਰਿਹਾ ਸੀ ਜਦੋਂ ਉਸ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਜਿਸ ਕਿਸੇ ਨੇ ਇਹ ਕੀਤਾ ਜਰੂਰ ਉਸ ਦਾ ਨਜ਼ਦੀਕੀ ਹੋਣਾ ਹੈ।

— Ibne Sina (@Ibne_Sena) June 14, 2018 [5]

ਇੱਕ ਦਿਨ ਵੀ ਨਹੀਂ ਲੰਘਦਾ ਜਿਸ ਦਿਨ #ਕਸ਼ਮੀਰ [6] ਵਿੱਚ ਖੂਨ ਨਾ ਡੁੱਲ੍ਹੇ। ਸ਼ੁਜਾਤ ਬੁਖਾਰੀ ਦੇ ਕੰਮ ਨੂੰ ਜਾਣ ਕੇ ਪਤਾ ਲੱਗੇਗਾ ਕਿ ਉਸ ਦੀ ਜਾਨ ਕੌਣ ਲੈਣਾ ਚਾਹੁੰਦਾ ਸੀ। ਹਰ ਚੀਜ਼ ਅਨਿਸ਼ਚਿਤ ਹੈ। ਕਿਸੇ ਨੂੰ ਕਿਤੇ ਵੀ ਅਤੇ ਕਦੇ ਵੀ ਮਾਰਿਆ ਜਾ ਸਕਦਾ ਹੈ।

ਕਸ਼ਮੀਰ ਵਿੱਚ ਬੁਖਾਰੀ ਥੋੜ੍ਹੀ ਜਿਹੀਆਂ ਉਦਾਰ ਅਤੇ ਦਲੇਰ ਆਵਾਜ਼ਾਂ ਵਿੱਚੋਂ ਇੱਕ ਸੀ ਜੋ ਕਸ਼ਮੀਰ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੇ ਹੱਕ ਵਿੱਚ ਸੀ।

Read more: The Kashmiri People Versus the Indian State [8]

ਕਸ਼ਮੀਰ ਵਾਦੀ ਵਿੱਚ ਆਜ਼ਾਦੀ ਅਤੇ ਸਵੈ-ਸ਼ਾਸਨ ਲਈ 1989 ਤੋਂ ਰੋਸ ਸੰਘਰਸ਼ ਸਰਗਰਮ ਰਿਹਾ ਸੀ ਅਤੇ ਉਦੋਂ ਤੋਂ ਲੈ ਕੇ, ਜੰਮੂ ਅਤੇ ਕਸ਼ਮੀਰ ਭਾਰਤੀ ਫੌਜੀ ਮੌਜੂਦਗੀ ਦੇ ਅਧੀਨ ਹੈ ਜਿਨ੍ਹਾਂ ਨੂੰ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ [9] ਅਤੇ ਪਬਲਿਕ ਸੇਫਟੀ ਐਕਟ ਨੇ ਵਿਸ਼ਾਲ ਸ਼ਕਤੀਆਂ ਦਿੱਤੀਆਂ ਹੋਈਆਂ ਹਨ। ਭਾਰਤ ਸਰਕਾਰ ਨੇ ਅਧਿਕਾਰਤ ਤੌਰ ਤੇ ਕਹਿੰਦੀ ਹੈ ਕਿ ਇਹ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਮੰਨਦੀ ਹੈ।

[10]

ਭਾਰਤੀ ਪ੍ਰਸ਼ਾਸਿਤ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਉੱਤਰੀ ਇਲਾਕੇ ਵਿਚ ਇਕ ਭਾਰਤੀ ਪੁਲਿਸ ਕਰਮਚਾਰੀ ਇਕ ਗਲੀ ਦੇ ਨੇੜੇ ਖੜ੍ਹਾ ਹੈ। ਲੇਖਕ ਦੁਆਰਾ ਇੰਸਟਾਗ੍ਰਾਮ ਦੁਆਰਾ ਚਿੱਤਰ।

ਬੁਖਾਰੀ ਨੇ ਕਈ ਉੱਘੇ ਕੌਮੀ ਅਤੇ ਕੌਮਾਂਤਰੀ ਪ੍ਰਕਾਸ਼ਨਾਂ ਲਈ ਕੰਮ ਕੀਤਾ ਸੀ ਅਤੇ ਬੜੇ ਤਿੱਖੇ ਲੇਖ ਲਿਖੇ ਸਨ, ਉਹ ਕਦੇ ਵੀ ਲੋਕਾਂ ਵਿੱਚ ਨਾਪਸੰਦ ਸਟੈਂਡ ਲੈਣ ਤੋਂ ਨਹੀਂ ਕਤਰਾਇਆ ਸੀ। ਉਹ 1997 ਤੋਂ 2012 ਤਕ ਦ ਹਿੰਦੂ ਅਖਬਾਰ ਦੇ ਨਾਲ ਵਿਸ਼ੇਸ਼ ਪੱਤਰਕਾਰ ਸੀ ਅਤੇ ਫਰੰਟਲਾਈਨ ਮੈਗਜ਼ੀਨ ਲਈ ਲਿਖਣਾ ਜਾਰੀ ਰੱਖਿਆ।

ਪ੍ਰੈਸ ਕਲੱਬ ਆਫ ਇੰਡੀਆ ਨੇ ਕਸ਼ਮੀਰ ਘਾਟੀ ਵਿੱਚ ਇਸ ਘਟਨਾ ਤੇ ਆਪਣਾ ਸਦਮਾ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ [11]

ਦ ਐਡੀਟਰਜ਼ ਗਿਲਡ ਆਫ ਇੰਡੀਆ ਨੇ ਇਕ ਬਿਆਨ [12] ਟਵੀਟ ਕੀਤਾ:

ਐਡੀਟਰਜ਼ ਗਿਲਡ ਆਫ ਇੰਡੀਆ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਦੀ ਹੱਤਿਆ ਦੀ ਸਪੱਸ਼ਟ ਨਿੰਦਾ ਕਰਦਾ ਹੈ। ਪ੍ਰੈਸ ਅਜ਼ਾਦੀ ਅਤੇ ਜਮਹੂਰੀ ਆਵਾਜ਼ਾਂ ਤੇ ਇਹ ਇਕ ਗੰਭੀਰ ਹਮਲਾ ਹੈ। ਅਸੀਂ ਛੇਤੀ ਹੀ ਇਕ ਹੋਰ ਵਿਸਤ੍ਰਿਤ ਬਿਆਨ ਜਾਰੀ ਕਰਾਂਗੇ।

ਸੋਸ਼ਲ ਮੀਡੀਆ ਰਾਹੀਂ ਸ਼ੋਕ ਸੁਨੇਹੇ ਆ ਰਹੇ ਹਨ।

ਵਾਇਰ ਨਿਊਜ਼ ਪੋਰਟਲ ਦੇ ਸੰਪਾਦਕ ਸਿਧਾਰਥ ਵਰਦਾਰਾਜਨ ਨੇ ਟਵੀਟ ਕੀਤਾ:

ਦ ਹਿੰਦੂ ਵਿੱਚ ਸ਼ੁਜਾਤ ਬੁਖਾਰੀ ਅਤੇ ਮੈਂ ਸਹਿਕਰਮੀ ਸੀ। ਉਹ ਇਕ ਦੁਰਲੱਭ ਪੱਤਰਕਾਰ ਸੀ, ਅਤੇ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਵਜੋਂ, ਲੜ ਰਹੇ ਮੀਡੀਆ ਭਾਈਚਾਰੇ ਲਈ ਇਕ ਸ਼ਕਤੀਸ਼ਾਲੀ ਆਵਾਜ਼ ਸੀ, ਸਮਝਦਾਰੀ ਅਤੇ ਤਰਕ ਦੀ ਸੱਚੀ ਆਵਾਜ਼। ਜਿਸ ਗੰਦ ਨੇ ਉਸ ਨੂੰ ਮਾਰ ਦਿੱਤਾ ਹੈ, ਉਸ ਲਈ ਨਿਖੇਧੀ ਦੇ ਕੋਈ ਵੀ ਸ਼ਬਦ ਕਾਫ਼ੀ ਨਹੀਂ ਹਨ।

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਜਕਾਰੀ ਕੌਂਸਲ (ਐਚ. ਆਰ. ਸੀ. ਪੀ.) ਦੇ ਮੈਂਬਰ ਅਤੇ ਡੇਲੀ ਟਾਈਮਜ਼ ਪਾਕਿਸਤਾਨ ਦੇ ਵਿਸ਼ੇਸ਼ ਪੱਤਰਕਾਰ ਮਾਰਵੀ ਸਰਮਦ ਨੇ ਟਵੀਟ ਕੀਤਾ:

ਸ਼ੁਜਾਤ ਬੁਖਾਰੀ ਕਸ਼ਮੀਰ ਦੀ ਇੱਕ ਤਾਰਕਿਕ ਆਵਾਜ਼ ਸੀ। ਉਹ ਇੱਕ ਸ਼ਾਨਦਾਰ ਪੱਤਰਕਾਰ ਸੀ ਜੋ ਹਰ ਮੁਸੀਬਤ ਦਾ ਸਾਹਮਣਾ ਕਰਦਾ ਸੀ। ਉਸਨੇ ਆਪਣੇ ਆਖ਼ਰੀ ਸਾਂਹ ਤੱਕ ਆਪਣੀ ਨੌਕਰੀ ਇਮਾਨਦਾਰੀ ਨਾਲ ਕੀਤੀ ਅਤੇ ਉਸਨੂੰ ਇਸਦੀ ਕੀਮਤ ਅਦਾ ਕਰਨੀ ਪਾਈ। ਕਸ਼ਮੀਰ ਵਿਚ ਭਾਰਤੀ ਫ਼ੌਜਾਂ ਅਤੇ ਅੱਤਵਾਦੀਆਂ ਦੇ ਹੱਥੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਉਸ ਨੇ ਨਿਰਪੱਖਤਾ ਨਾਲ ਲਿਖਿਆ।

ਇਹ ਪਹਿਲੀ ਵਾਰ ਨਹੀਂ ਸੀ ਕਿ ਬੁਖਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

8 ਜੁਲਾਈ 1996 ਨੂੰ, ਇਕ ਅੱਤਵਾਦੀ ਸਮੂਹ ਨੇ ਅਨੰਤਨਾਗ ਜ਼ਿਲ੍ਹੇ ਦੇ 19 ਸਥਾਨਕ ਪੱਤਰਕਾਰਾਂ ਨੂੰ ਅਗਵਾ ਕੀਤਾ ਅਤੇ ਘੱਟੋ-ਘੱਟ ਸੱਤ ਘੰਟਿਆਂ ਲਈ ਉਨ੍ਹਾਂ ਨੂੰ ਬੰਧਕ ਬਣਾਇਆ ਸੀ। ਬੁਖਾਰੀ ਉਨ੍ਹਾਂ ਅਗਵਾ ਕੀਤੇ ਗਿਆਂ ਵਿੱਚ ਸੀ।

2000 ਵਿਚ ਉਸ ਦੇ ਖਿਲਾਫ ਹਮਲੇ ਤੋਂ ਬਾਅਦ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਸੀ।

ਵਿਦਿਆਰਥੀ ਸਿਆਸਤਦਾਨ ਸ਼ੇਹਲਾ ਰਾਸ਼ੀਦ ਨੇ ਟਵੀਟ ਕੀਤਾ:

ਭਾਵੇਂ ਕਸ਼ਮੀਰ ਵਿੱਚ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਬਣਦਾ ਪਰ ਫਿਰ ਵੀ ਇੱਥੇ ਸ਼ੁਜਾਤ ਬੁਖਾਰੀ ਦੇ ਕਤਲ ਹੋਣ ਬਾਰੇ ਸਮਝ ਨਹੀਂ ਆਉਂਦਾ। ਸੂਬੇ ਵਿੱਚ ਹਰ ਕੋਈ ਇੱਕੋ ਸਵਾਲ ਪੁੱਛ ਰਿਹਾ ਹੈ: “ਉਸਦੀ ਮੌਤ ਕੌਣ ਚਾਹੁੰਦਾ ਹੋਵੇਗਾ?”

ਪਰ ਲੱਗਦਾ ਹੈ ਕਿ ਸਰਕਾਰ ਸਿੱਟੇ ਉੱਤੇ ਪਹੁੰਚ ਚੁੱਕੀ ਹੈ

ਮਹਿਬੂਬਾ ਮੁਫਤੀ ਨੂੰ  ਕਰਦੀ ਹਾਂ ਨਿਸ਼ਚਿਤ ਤੌਰ ਉੱਤੇ ਜਾਂਚ ਕਾਰਵਾਈ ਜਾਵੇ

ਭਾਰਤੀ ਪ੍ਰਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ:

ਕਹਾਣੀ ਤੁਰਦੀ ਰਹੇਗੀ। ਜਿਵੇਂ ਸ਼ੁਜਾਤ ਦੀ ਇੱਛਾ ਹੋਣੀ ਸੀ। ਇਹ ਅੱਜ ਦੇ ਰਾਇਜ਼ਿੰਗ ਕਸ਼ਮੀਰ ਦਾ ਅੰਕ ਹੈ। ਸ਼ੁਜਾਤ ਦੇ ਸਾਥੀਆਂ ਨੇ ਅਜਿਹੇ ਦੁੱਖ ਦੇ ਚਲਦੇ ਹੋਏ ਵੀ ਅਖ਼ਬਾਰ ਕੱਢਿਆ, ਇਹਉਨ੍ਹਾਂ ਦੀ ਪੇਸ਼ੇਵਰਤਾ ਦਾ ਸਬੂਤ ਹੈ ਅਤੇ ਉਨ੍ਹਾਂ ਦੇ ਬੌਸ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਹੈ।

ਰਿਪੋਰਟਰਜ਼ ਵਿਦਆਊਟ ਬਾਰਡਰਸ ਅਨੁਸਾਰ, ਸ਼ੁਜਾਤ ਬੁਖਾਰੀ ਜੂਨ 2006 ਵਿਚ ਹਥਿਆਰਬੰਦ ਆਦਮੀਆਂ ਵਲੋਂ ਕੀਤੀ ਕਤਲ ਦੀ ਕੋਸ਼ਿਸ਼ ਤੋਂ ਬਚ ਗਿਆ ਸੀ। ਸ਼ੁਜਾਤ ਬੁਖਾਰੀ ਨੇ ਰਿਪੋਰਟਰਜ਼ ਵਿਦਆਊਟ ਬਾਰਡਰਸ ਨੂੰ ਦੱਸਿਆ ਸੀ [21]  “ਇਹ ਜਾਣਨਾ ਦਰਅਸਲ ਅਸੰਭਵ ਹੈ ਕਿ ਸਾਡੇ ਦੁਸ਼ਮਨ ਕੌਣ ਹਨ ਅਤੇ ਸਾਡੇ ਮਿੱਤਰ ਕੌਣ ਹਨ।”

ਇਸ ਦੇ ਬਾਵਜੂਦ, ਬੰਦੂਕਾਂ ਉਸਦੀ ਕਲਮ ਨੂੰ ਸ਼ਾਂਤ ਨਹੀਂ ਕਰ ਸਕੀਆਂ।