- Global Voices ਪੰਜਾਬੀ ਵਿੱਚ - https://pa.globalvoices.org -

ਅਫੋਂਸੋ ਡਲਕਾਮਾ ਦੀ ਮੌਤ: ਮੌਜ਼ਮਬੀਕ ਦੇ ਮਸ਼ਹੂਰ ਸਿਆਸਤਦਾਨ ਅਤੇ ਸਾਬਕਾ ਗੁਰੀਲਾ ਦੀ ਵਿਰਾਸਤ

ਸ਼੍ਰੇਣੀਆਂ: ਉਪ-ਸਹਾਰਵੀ ਅਫ਼ਰੀਕਾ, ਮੋਜ਼ੈਂਬੀਕ, ਇਤਿਹਾਸ, ਜੰਗ ਅਤੇ ਕਸ਼ਮਕਸ਼, ਨਾਗਰਿਕ ਮੀਡੀਆ, ਰਾਜਨੀਤੀ

2014 ਚੋਣਾਂ ਦੌਰਾਨ ਮੋਪੂਤੋ, ਮੌਜ਼ਮਬੀਕ ਵਿੱਚ ਮੌਜ਼ਮਬੀਕਨ ਨੈਸ਼ਨਲ ਰੈਜ਼ਿਸਟੈਂਸ ਦੇ ਨਾਲ ਚੋਂ ਮੁਹਿੰਮ ਤੇ ਐਫੋਂਸੋ ਢਲਕਾਮਾ। ਫੋਟੋ: Adrien Berbier/Flickr CC BY-SA 2.0

3 ਮਈ 2018 ਨੂੰ, ਮੌਜ਼ਮਬੀਕ ਅਤੇ ਦੁਨੀਆ ਨੂੰ ਖ਼ਬਰ ਮਿਲੀ ਕਿ ਮੌਜ਼ਮਬੀਕ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨ ਅਫੋਂਸੋ ਢਲਕਾਮਾ ਦੀ ਮੌਤ ਹੋ ਗਈ ਹੈ।

ਸਾਬਕਾ ਗੁਰੀਲਾ ਘੁਲਾਟੀਏ ਅਤੇ ਮੌਜ਼ਮਬੀਕ ਦੀ ਨੈਸ਼ਨਲ ਰੈਜ਼ਿਸਟੈਂਸ (ਸਭ ਤੋਂ ਵੱਡੀ ਵਿਰੋਧੀ ਧਿਰ ਜਿਸਨੂੰ ਰੇਨਾਮੋ ਨਾਮ ਨਾਲ ਜਾਣਿਆ ਜਾਂਦਾ ਹੈ) ਦੇ ਆਗੂ ਦੀ, ਦੇਸ਼ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਬਿੰਦੂਆਂ ਵਿਚੋਂ ਇੱਕ, ਸ਼ਾਂਤੀ ਵਾਰਤਾ ਦੇ ਸਮੇਂ ਸਿਹਤ ਦੀਆਂ ਸਮੱਸਿਆਵਾਂ ਕਾਰਨ ਮੌਤ ਹੋ ਗਈ [1]

40 ਸਾਲਾਂ ਤੋਂ, ਢਲਕਾਮਾ ਦੀ ਅਗਵਾਈ ਵਿਚ ਰੇਨਾਮੋ ਇਕ ਮਿਲੀਟੈਂਟ ਸੰਗਠਨ ਹੈ ਜਿਸ ਦੀ ਨੀਂਹ 1977 ਵਿਚ ਰੱਖੀ ਗਈ ਸੀ ਅਤੇ ਇਸਨੂੰ ਕਮਿਊਨਿਸਟ ਵਿਰੋਧੀ, ਗੁਆਂਢੀ ਰੋਡੇਸੀਆ (ਹੁਣ ਜ਼ਿਮਬਾਬਵੇ) ਅਤੇ ਦੱਖਣੀ ਅਫ਼ਰੀਕਾ ਦੀਆਂ ਗੋਰੀਆਂ ਘੱਟ-ਗਿਣਤੀ ਸਰਕਾਰਾਂ ਦਾ ਸਮਰਥਨ ਪ੍ਰਾਪਤ ਸੀ, ਜਿਸਨੇ ਘਰੇਲੂ ਯੁੱਧ ਲੜਿਆ ਸੀ ਜਿਸ ਨੇ ਮੋਜ਼ੈਂਬੀਕ ਨੂੰ 16 ਸਾਲ ਤਬਾਹ ਕੀਤਾ।

1992 ਵਿਚ, ਬਹੁਤਾ ਗਰੁੱਪ ਹਥਿਆਰ ਤਿਆਗ ਕੇ ਅਤੇ ਇਕ ਸਿਆਸੀ ਪਾਰਟੀ ਬਣ ਗਿਆ, ਪਰ ਹੁਣ ਤਕ ਇਸ ਨੇ ਕਦੇ ਵੀ ਗਣਰਾਜ ਦੀ ਵਿਧਾਨ ਸਭਾ ਵਿਚ ਸੰਸਦੀ ਬਹੁਮਤ ਪ੍ਰਾਪਤ ਨਹੀਂ ਕੀਤੀ ਜਾਂ ਪ੍ਰਧਾਨ ਦੇ ਅਹੁਦੇ ਲਈ ਮੋਜ਼ਾਮਬੀਕ ਲਿਬਰੇਸ਼ਨ ਫਰੰਟ (ਫਰੇਲੀਮੋ) ਨੂੰ ਕਦੇ ਹਰਾ ਨਹੀਂ ਸਕੀ।

2012 ਵਿੱਚ ਸਰਕਾਰ ਨਾਲ ਤਨਾਅ ਵਧਣ ਤੇ ਰੇਨਾਮੋ ਨੇ ਦੋਬਾਰਾ ਹਥਿਆਰ ਚੁੱਕ ਲਏ ਅਤੇ ਗੋਰੋਂਗੋਸਾ ਪਹਾੜ ਦੀ ਰੇਂਜ (ਸੋਫਾਲਾ ਪ੍ਰਾਂਤ) ਦੇ ਜੰਗਲਾਂ ਵਿੱਚ ਚਲਾ ਗਿਆ ਜਿੱਥੇ ਢਲਕਾਮਾ 2015 ਤੋਂ ਸ਼ਰਨ ਲਈ ਹੋਈ ਸੀ।

ਰੇਨਾਮੋ ਦੀਆਂ ਮੁੱਖ ਮੰਗਾਂ ਵਿਚ ਸੱਤਾ ਦਾ ਵਿਕੇਂਦਰੀਕਰਨ ਹੈ ਜੋ ਹੋਰਨਾਂ ਚੀਜਾਂ ਦੇ ਨਾਲ-ਨਾਲ ਪ੍ਰਾਂਤੀ ਗਵਰਨਰਾਂ ਦੇ ਚੋਣ ਦੀ ਮੰਗ ਕਰਦਾ ਹੈ, ਜਿਨ੍ਹਾਂ ਨੂੰ ਵਰਤਮਾਨ ਸਮੇਂ ਪ੍ਰਧਾਨ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ. ਰੇਨਾਮੋ ਦੇ ਪ੍ਰਸਤਾਵ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਾਜੈਕਟ ਨੇ ਪਹਿਲਾਂ ਹੀ ਸੰਵਿਧਾਨਕ ਸੋਧ ਦੀ ਪ੍ਰਵਾਨਗੀ  [2]ਨਾਲ ਕਾਮਯਾਬੀ ਦੇਖੀ ਹੈ।

ਦਸੰਬਰ 2017 ਵਿਚ ਇਕ ਜੰਗਬੰਦੀ ਦੀ ਘੋਸ਼ਣਾ ਕੀਤੀ ਗਈ ਸੀ, ਪਰ ਰੇਨਾਮੋ ਦੇ ਨੇਤਾ ਦੀ ਮੌਤ ਨੇ ਦੇਸ਼ ਦੇ ਭਵਿੱਖ ਨੂੰ ਅਨਿਸ਼ਚਿਤਤਾ ਵਿੱਚ ਛੱਡ ਦਿੱਤਾ ਹੈ, ਕਿਉਂ ਜੋ ਉਹੀ ਇਕੋ ਇਕ ਵਿਅਕਤੀ ਸੀ ਜੋ ਸਿੱਧੇ ਤੌਰ ਤੇ ਪ੍ਰਧਾਨ ਫਿਲਿਪ ਨਿਊਜੀ ਨਾਲ ਗੱਲਬਾਤ ਕਰਦਾ ਸੀ।

ਇਕ ਸਪਸ਼ਟ ਉੱਤਰ-ਅਧਿਕਾਰੀ ਦੀ ਕਮੀ ਹੁਣ ਪਾਰਟੀ ਤੇ ਮੰਡਰਾ ਰਹੀ ਹੈ, ਜੋ ਮਰਹੂਮ ਆਗੂ ਦੀ ਏਕਾਧਿਕਾਰਵਾਦੀ ਲੀਡਰਸ਼ਿਪ ਸ਼ੈਲੀ ਦਾ ਨਤੀਜਾ ਹੈ। ਰੈਨਾਮੋ ਦੇ ਰੱਖਿਆ ਵਿਭਾਗ ਦੇ ਸੰਸਦੀ ਡਿਪਟੀ ਅਤੇ ਮੌਜੂਦਾ ਮੁਖੀ ਜਨਰਲ ਓਸਫੋ ਮੌਮੇਡ ਨੇ ਹਾਲ ਹੀ ਵਿਚ ਲੀਡਰਸ਼ਿਪ ਸਾਂਭੀ ਹੈ।

ਰੇਨਾਮੋ ਅਤੇ ਫਰੇਲੀਮੋ ਦੋਵੇਂ ਸ਼ਾਂਤੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਪ੍ਰਤੀਬੱਧ ਜਾਪਦੇ ਹਨ। ਪ੍ਰਧਾਨ ਨਿਊਜੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸ਼ਾਂਤੀ ਵਾਰਤਾ ਦੇ ਰੂਪ ਵਿੱਚ ਯੋਜਨਾਬੱਧ ਤੌਰ ਤੇ ਹਰ ਚੀਜ ਜਾਰੀ ਰਹੇਗੀ। ਮੋਮਾਡੇ ਨੇ ਕਿਹਾ ਕਿ ਢਲਕਾਮਾ ਦਾ ਸਨਮਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ [3] ਗੱਲਬਾਤ ਨੂੰ ਨੇਪਰੇ ਚੜਾਉਣਾ ਅਤੇ ਸਰਕਾਰ ਦਾ ਵਿਕੇਂਦਰੀਕਰਨ ਕਰਨਾ ਹੋਵੇਗਾ।

ਢਲਕਾਮਾ ਦੀ ਮੌਤ ਦੇ ਦਿਨ ਰਾਸ਼ਟਰਪਤੀ ਨਿਊਜੀ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਉਸ ਨੇ ਅਫੋਂਸੋ ਢਲਕਾਮਾ ਦੀ ਜ਼ਿੰਦਗੀ ਨੂੰ ਵਧਾਉਣ ਲਈ ਜੋ ਵੀ ਉਹ ਕਰ ਸਕਦਾ ਸੀ ਉਹ ਕੀਤਾ, ਜਿਸ ਵਿਚ ਢਲਕਾਮਾ ਦੇ ਡਾਕਟਰੀ ਇਲਾਜ ਵਿੱਚ ਮਦਦ ਲਈ ਗੁਆਂਢੀ ਦੇਸ਼ਾਂ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਨੂੰ ਬੇਨਤੀ ਕਰਨਾ ਵੀ ਸ਼ਾਮਲ ਸੀ।

9 ਮਈ ਨੂੰ ਬੇਈਰਾ ਸ਼ਹਿਰ ਵਿਚ ਉਸਦੇ ਅੰਤਿਮ-ਸਸਕਾਰ [4] ਸਮੇਂ ਨਿਊਜ਼ੀ ਨੇ ਕਿਹਾ:

Que fique claro que irei dar continuidade a todo processo da paz juntamente com a nova liderança do partido de Dhlakama respeitando sempre o quadro legal e constitucional. Estaremos honrando a sua memória se soubermos concluir de forma responsavel e célere o diálogo político que agora se centra sobre no processo de descentralização desmobilização e reintegração social dos militares da Renamo.

ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਮੈਂ ਢਲਕਾਮਾ ਦੀ ਪਾਰਟੀ ਦੀ ਨਵੀਂ ਲੀਡਰਸ਼ਿਪ ਦੇ ਨਾਲ ਸ਼ਾਂਤੀ ਪ੍ਰਕਿਰਿਆ ਜਾਰੀ ਰੱਖਾਂਗਾ, ਹਮੇਸ਼ਾ ਕਾਨੂੰਨੀ ਅਤੇ ਸੰਵਿਧਾਨਕ ਢਾਂਚੇ ਦਾ ਸਤਿਕਾਰ ਕਰਾਂਗਾ। ਅਸੀਂ ਉਸ ਦੀ ਯਾਦਾਸ਼ਤ ਦਾ ਸਨਮਾਨ ਕਰ ਰਹੇ ਹੋਵਾਂਗੇ ਜੇ ਅਸੀਂ ਜ਼ਿੰਮੇਵਾਰੀ ਅਤੇ ਤੇਜ਼ੀ ਨਾਲ ਸਿਆਸੀ ਸੰਵਾਦ ਨੂੰ ਨੇਪਰੇ ਚਾੜ੍ਹਨ ਦੇ ਯੋਗ ਹੋ ਜਾਂਦੇ ਹਾਂ ਜੋ ਹੁਣ ਵਿਕੇਂਦਰੀਕਰਣ ਦੀ ਪ੍ਰਕਿਰਿਆ, ਅਤੇ ਰੇਨੋਮੋ ਦੇ ਲੜਾਕੂਆਂ ਤੋਂ ਲੜਾਈ ਛੁਡਵਾ ਕੇ ਸਮਾਜਿਕ ਬਹਾਲੀ ਤੇ ਕੇਂਦਰਿਤ ਹੈ।

ਢਲਕਾਮਾ ਦੇ ਅੰਤਿਮ-ਸੰਸਕਾਰ ਤੇ ਗਣਤੰਤਰ ਦੇ ਪ੍ਰਧਾਨ ਦੀ ਹਾਜ਼ਰੀ ਅਤੇ ਸਰਕਾਰੀ ਸਮਾਰੋਹ ਆਯੋਜਿਤ ਕਰਨ ਦੀ ਮੋਜ਼ਮਬੀਕ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਤਾਕਤ (ਐਮਡੀਐਮ) ਦੇ ਮੈਂਬਰ ਮੈਨੂਅਲ ਦ ਅਰਾਊਜੋ [5], ਵਰਗੇ ਵਭਿੰਨ ਹਲਕਿਆਂ ਵਲੋਂ ਪ੍ਰਸ਼ੰਸਾ ਕੀਤੀ ਗਈ:

O seu discurso foi impecavel, respeitoso e dignificante nao so para ele como pessoa, mas também para a função que desempenha. Saiu a ganhar Moçambique a nossa pátria comum. Perante uma audiencia hostil, Nyusi soube arrancar, se a memória nçao me trai tres momentos de aplausos, todos referentes ao Grande Homem e patriota que era Afosno Dhlakama!

ਉਸ ਦਾ ਭਾਸ਼ਣ ਬੇਮਿਸਾਲ, ਆਦਰਯੋਗ ਅਤੇ ਧੜੱਲੇਦਾਰ ਸੀ ਨਾ ਸਿਰਫ ਉਸਦੇ ਲਈ ਨਿਜੀ ਤੌਰ ਤੇ, ਬਲਕਿ ਭੂਮਿਕਾ ਲਈ ਵੀ ਜੋ ਉਸ ਨੇ ਨਿਭਾਈ। ਮੌਜ਼ਮਬੀਕ, ਸਾਡਾ ਸਾਂਝਾ ਦੇਸ਼, ਜਿੱਤ ਕੇ ਨਿਕਲਿਆ। ਬੇਗਾਨੇ ਵਿਰੋਧੀ ਸ਼ਰੋਤਿਆਂ ਦੇ ਸਾਹਮਣੇ, ਨਿਊਜੀ, ਜੇ ਮੇਰੀ ਯਾਦ ਮੈਨੂੰ ਧੋਖਾ ਨਹੀਂ ਦੇਂਦੀ, ਉਹ ਤਾੜੀਆਂ ਦੇ ਤਿੰਨ ਦੌਰ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਿਆ, ਸਾਰੇ ਉਸ ਮਹਾਨ ਆਦਮੀ ਅਤੇ ਦੇਸ਼ਭਗਤ, ਜੋ ਅਫੋਂਸੋ ਢਲਕਾਮਾ ਸੀ, ਦੇ ਜ਼ਿਕਰ ਤੇ ਬੱਜੀਆਂ ਸੀ!

ਨਾਇਕ ਜਾਂ ਖਲਨਾਇਕ?

ਢਲਕਾਮਾ  ਦੀ ਬਹਾਦਰੀ ਬਾਰੇ ਵੱਖੋ-ਵੱਖਰੇ ਵਿਚਾਰ ਹੋ ਜਾਂਦੇ ਹਨ, ਇਸ ਤੱਥ ਦੇ ਰੂਪ ਵਿਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਲਗਭਗ ਮੌਜੂਦਾ ਸਾਰੇ ਨਾਇਕ ਸੱਤਾਧਾਰੀ ਪਾਰਟੀ ਫਰੇਲੀਮੋ ਤੋਂ ਆਉਂਦੇ ਹਨ। ਪੱਤਰਕਾਰ ਅਤੇ ਰਾਜਨੀਤਕ ਟਿੱਪਣੀਕਾਰ ਫ਼ਾਤਿਮਾ ਮਿਮਬਰ ਨੇ ਇਹ ਤੱਥ ਉਜਾਗਰ ਕੀਤਾ ਸੀ:

ਪੱਤਰਕਾਰ ਅਤੇ ਰਾਜਨੀਤਕ ਟਿੱਪਣੀਕਾਰ ਫਾਤਿਮਾ ਮਿਮਬਰ [6] ਨੇ ਇਹ ਤੱਥ ਉਜਾਗਰ ਕੀਤਾ ਸੀ:

O líder da Renamo, Afonso Dhlakama foi herói para uns e um vilão e se calhar o diabo para outros. As razões para ser considerado como um ou outro são justas.

Uns o odeiam porque ele desencadeou uma guerra que matou milhares de moçambicanos. Alguns viram suas casas serem detruídas, outros seus familiares serem mortos. Eu inclusive, tive familiares mortos, primas violadas. São situações que acontecem numa guerra, onde há suspensão de direitos. Uns ainda guardam essas máguas e é justo. Outros colocaram uma pedra sobre elas e entregaram a Deus o julgamento de tudo.

Outros amam, admiram e o têm como herói, não pelas armas que ele empunhou, mas pela capacidade que ele teve de afrontar o sistema opressor da Frelimo. Sim, opressor. Ele conseguiu colocar a Frelimo de joelhos muitas vezes e se calhar não vivemos pior neste país por causa dessa capacidade que ele teve de desafiar o establisment.

ਰੇਨਾਮੋ ਦੇ ਨੇਤਾ ਅਫੋਂਸੋ ਢਲਾਕਾਮਾ, ਕਈਆਂ ਲਈ ਇੱਕ ਨਾਇਕ ਅਤੇ ਕਈਆਂ ਲਈ ਖਲਨਾਇਕ, ਇਥੋਂ ਤੱਕ ਕਿ ਸ਼ੈਤਾਨ ਵੀ ਸੀ। ਉਸ ਨੂੰ ਇਕ ਜਾਂ ਦੂਜੇ ਦੇ ਰੂਪ ਵਿਚ ਵਿਚਾਰਨ ਦੇ ਕਾਰਨ ਹਨ।

ਕਈਆਂ ਉਸ ਨਾਲ ਨਫ਼ਰਤ ਕਰਦੇ ਸਨ ਕਿਉਂਕਿ ਉਸ ਨੇ ਇੱਕ ਜੰਗ ਛੇੜੀ ਸੀ ਜਿਸ ਨੇ ਹਜ਼ਾਰਾਂ ਮੋਜ਼ਮਬੀਕੀਆਂ ਦੀ ਜਾਨ ਲਈ ਸੀ। ਕਈਆਂ ਨੇ ਆਪਣੇ ਘਰਾਂ ਨੂੰ ਤਬਾਹ ਹੁੰਦੇ ਦੇਖਿਆ, ਹੋਰਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਰਦੇ ਦੇਖਿਆ। ਮੇਰਾ ਖ਼ੁਦ ਇੱਕ ਅਜਿਹਾ ਪਰਿਵਾਰ ਸੀ ਜੋ ਮਾਰਿਆ ਗਿਆ ਸੀ, ਕਜ਼ਨ ਭੈਣਾਂ ਨਾਲ ਬਲਾਤਕਾਰ ਹੋਇਆ ਸੀ। ਇਹ ਉਹ ਗੱਲਾਂ ਹਨ ਜੋ ਜੰਗ ਵਿੱਚ ਹੁੰਦੀਆਂ ਹਨ, ਜਿੱਥੇ ਅਧਿਕਾਰ ਮੁਅੱਤਲ ਕਰ ਦਿੱਤੇ ਜਾਂਦੇ ਹਨ। ਕੁਝ ਅਜੇ ਵੀ ਇਸ ਦੁਖ ਨੂੰ ਮਹਿਸੂਸ ਕਰਦੇ ਹਨ ਅਤੇ ਇਹ ਜਾਇਜ਼ ਹੈ। ਦੂਸਰਿਆਂ ਨੇ ਇਸ ਦੇ ਥੱਲੇ ਇੱਕ ਲਾਈਨ ਖਿੱਚ ਦਿੱਤੀ ਅਤੇ ਸਭ ਕੁਝ ਪਰਮੇਸ਼ੁਰ ਦੇ ਨਿਰਣੇ ਲਈ ਛੱਡ ਦਿੱਤਾ।

ਦੂਸਰੇ ਉਸਨੂੰ ਪਿਆਰ ਕਰਦੇ ਹਨ, ਉਸਦੇ ਪ੍ਰਸ਼ੰਸਕ ਹਨ, ਅਤੇ ਉਸਨੂੰ ਇਕ ਨਾਇਕ ਵਜੋਂ ਵੇਖਦੇ ਹਨ, ਹਥਿਆਰਾਂ ਦਾ ਧਨੀ ਹੋਣ ਲਈ ਨਹੀਂ, ਸਗੋਂ ਉਸ ਦੀ ਸਮਰੱਥਾ ਲਈ ਜਿਸ ਨਾਲ ਉਸਨੇ ਫਰੇਲੀਮੋ ਦੀ ਦਮਨ ਦੀ ਪ੍ਰਣਾਲੀ ਦਾ ਸਾਮ੍ਹਣਾ ਕੀਤਾ। ਹਾਂ, ਦਮਨ ਦੀ ਪ੍ਰਣਾਲੀ। ਉਸ ਨੇ ਕਈ ਵਾਰੀ ਫਰੇਲੀਮੋ ਨੂੰ ਝੁਕਣ ਲਈ ਮਜਬੂਰ ਕੀਤਾ ਸੀ ਅਤੇ ਹੋ ਸਕਦਾ ਹੈ ਕਿ ਸਥਾਪਤੀ ਨੂੰ ਠੁੱਠ ਦਿਖਾਉਣ ਦੀ ਉਸ ਦੀ ਇਸ ਯੋਗਤਾ ਦੇ ਨਤੀਜੇ ਵਜੋਂ ਅਸੀਂ ਇਸ ਦੇਸ਼ ਵਿੱਚ ਹੋਰ ਖਰਾਬ ਸਥਿਤੀ ਵਿੱਚ ਨਹੀਂ ਰਹਿ ਰਹੇ।

ਇੱਕ ਪ੍ਰਭਾਵਸ਼ਾਲੀ ਫੇਸਬੁੱਕ ਟਿੱਪਣੀਕਾਰ  ਜੁਮਾ ਅਯੂਬਾ [7] ਨੇ ਕਿਹਾ ਕਿ ਢਲਕਾਮਾ ਮੌਜ਼ਮਬੀਕ ਦੇ ਇਤਿਹਾਸ ਦੇ ਪੰਨਿਆਂ ਵਿੱਚ ਰਹੇਗਾ::

Dizer que a morte de Afonso Dhlakama é um retrocesso à democracia é uma grande ingratidão. Dhlakama já semeou, regou e a planta cresceu. Se amanhã a planta morrer, a culpa não será dele. É agora que a verdadeira liderança de Dhlakama virá à tona, porque, afinal de contas, os verdadeiros líderes se fazem desnecessários. Ou seja, a obra de um grande líder se manifesta quando ele se ausenta. Isto é, a obra de um grande líder não morre com o líder. Morre o “obreiro”, mas a obra fica e continua. Morre o mensageiro, mas a mensagem fica e se alastra.

ਇਹ ਕਹਿਣਾ ਕਿ ਅਫੋਂਸੋ ਢਲਕਾਮਾ ਦੀ ਮੌਤ, ਲੋਕਤੰਤਰ ਲਈ ਇੱਕ ਰੀਗਰੈਸ਼ਨ ਬਹੁਤ ਅਕਿਰਤਘਣਤਾ ਹੋਵੇਗਾ। ਢਲਕਾਮਾ ਨੇ ਪਹਿਲਾਂ ਹੀ [ਬੀਜ] ਬੀਜ ਦਿੱਤਾ, ਉਸਨੂੰ ਸਿੰਜਿਆ ਅਤੇ ਪੌਦਾ ਵੱਡਾ ਹੋ ਗਿਆ। ਜੇ ਕਲ੍ਹ ਪੌਦਾ ਮਰ ਜਾਵੇ, ਤਾਂ ਕਸੂਰ ਉਸ ਦਾ ਨਹੀਂ ਹੋਵੇਗਾ। ਇਹ ਹੁਣ ਹੈ ਕਿ ਢਲਕਾਮਾ ਦੀ ਸੱਚੀ ਲੀਡਰਸ਼ਿਪ ਆਪਣੇ ਆਪ ਨੂੰ ਦਰਸਾਏਗੀ, ਕਿਉਂਕਿ ਆਖਿਰਕਾਰ ਸੱਚਾ ਨੇਤਾ ਆਪਣੇ ਆਪ ਨੂੰ ਬੇਲੋੜਾ ਬਣਾ ਲੈਂਦੇ ਹਨ. ਭਾਵ ਮਹਾਨ ਲੀਡਰ ਦਾ ਕੰਮ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਉਹ ਗ਼ੈਰ ਹਾਜ਼ਰ ਹੁੰਦਾ ਹੈ. ਜਾਂ, ਇੱਕ ਮਹਾਨ ਲੀਡਰ ਦਾ ਕੰਮ ਲੀਡਰ ਦੇ ਮਰਨ ਨਾਲ ਨਹੀਂ ਮਰਦਾ। ‘ਵਰਕਰ’ ਦੀ ਮੌਤ ਹੋ ਜਾਂਦੀ ਹੈ, ਪਰ ਕੰਮ ਰਹਿੰਦਾ ਹੈ ਅਤੇ ਜਾਰੀ ਰਹਿੰਦਾ ਹੈ। ਦੂਤ ਮਰਦਾ ਹੈ, ਪਰ ਸੁਨੇਹਾ ਰਹਿੰਦਾ ਹੈ ਅਤੇ ਫੈਲਦਾ ਹੈ।

ਸੋਸ਼ਲ ਮੀਡੀਆ ਤੇ ਬਾਈਟੋਨ ਵੇਆਜ [8], ਵਿਦਿਆਰਥੀ ਅਤੇ ਰਾਏ-ਨਿਰਮਾਤਾ ਨੇ ਇਸ ਵਿਚਾਰ ਨੂੰ ਸਮਰਥਨ ਦਿੱਤਾ ਕਿ ਢਲਕਾਮਾ ਰਾਸ਼ਟਰੀ ਨਾਇਕ ਦੀ ਸਥਿਤੀ ਦਾ ਹੱਕਦਾਰ ਹੈ:

Dlhakama foi vítima de uma história narrada pelos pseudos-historiadores.

Dlhakama foi uma lenda, os maiores criminosos foram os que escreveram a nossa história, estes foram os culpados pelo branqueamento dos fatos como forma de salvaguardar os interesses de quem os ordenou a narrarem os fatos a luz dos seus interesses. Os pseudos- historiadores deturparam a nossa história e com a morte de Dlhakama ficou mais difícil saber quem realmente merece o estatuto de herói.

A heroicidade de Dlhakama foi negada por conta da forma que a nossa história foi narrada e consequentemente a definição da heroicidade foi para acomodar os interesses daqueles que foram exaltados vencedores por uma história mal narrada.

ਢਲਕਾਮਾ ਸੂਡੋ-ਇਤਿਹਾਸਕਾਰਾਂ ਦੇ ਦੱਸੇ ਗਏ ਇਤਿਹਾਸ ਦਾ ਸ਼ਿਕਾਰ ਸੀ।

ਢਲਕਾਮਾ ਇਕ ਦੰਦ-ਕ੍ਥਾਈ ਹਸਤੀ ਸੀ, ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ, ਉਹ ਸਭ ਤੋਂ ਵੱਡੇ ਅਪਰਾਧੀ ਸਨ, ਉਹ ਤੱਥਾਂ ਤੇ ਪੋਚਾ ਫੇਰਨ ਨਾਲ ਉਨ੍ਹਾਂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਦੋਸ਼ੀ ਸੀ, ਜਿਨ੍ਹਾਂ ਨੇ ਆਪਣੇ ਹਿੱਤਾਂ ਦੇ ਅਨੁਸਾਰ ਤੱਥਾਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਸੂਡੋ-ਇਤਿਹਾਸਕਾਰਾਂ ਨੇ ਸਾਡੇ ਇਤਿਹਾਸ ਦੀ ਗਲਤ ਜਾਣਕਾਰੀ ਦਿੱਤੀ ਅਤੇ ਢਲਕਾਮਾ ਦੀ ਮੌਤ ਨਾਲ ਇਹ ਜਾਣਨਾ ਵਧੇਰੇ ਔਖਾ ਹੋ ਗਿਆ ਹੈ ਕਿ ਕੌਣ ਅਸਲ ਵਿਚ ਨਾਇਕ ਦੀ ਸਥਿਤੀ ਦਾ ਹੱਕਦਾਰ ਹੈ।

ਢਲਕਾਮਾ ਦੀ ਸੂਰਬੀਰਤਾ ਤੋਂ ਸਾਡੇ ਇਤਿਹਾਸ ਨੂੰ ਪੇਸ਼ ਕਰਨ ਦੇ ਢੰਗ ਨਾਲ ਮੁਕਰਿਆ ਗਿਆ ਸੀ ਅਤੇ ਨਤੀਜੇ ਵਜੋਂ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਲਈ ਸੂਰਬੀਰਤਾ ਦੀ ਪਰਿਭਾਸ਼ਾ ਕੀਤੀ ਗਈ ਸੀ ਜਿਨ੍ਹਾਂ ਨੂੰ ਭੈੜੇ ਲਿਖੇ ਇਤਿਹਾਸ ਵੱਲੋਂ ਜੇਤੂਆਂ ਵਜੋਂ ਵਡਿਆਇਆ ਗਿਆ ਸੀ।