- Global Voices ਪੰਜਾਬੀ ਵਿੱਚ - https://pa.globalvoices.org -

ਕਜ਼ਾਕਿਸਤਾਨ ਨੇ ਸਟਾਲਿਨ ਦੀ ਦਹਿਸ਼ਤ ਨੂੰ ਯਾਦ ਕੀਤਾ

ਸ਼੍ਰੇਣੀਆਂ: ਕੇਂਦਰੀ ਏਸ਼ੀਆ ਅਤੇ ਕਾਕੇਸਸ, ਕਜ਼ਾਖ਼ਸਤਾਨ, ਇਤਿਹਾਸ, ਨਾਗਰਿਕ ਮੀਡੀਆ, ਮਨੁੱਖੀ ਹੱਕ, ਮੂਲਵਾਸੀ

ਕਜ਼ਾਕਿਸਤਾਨ ਦੇ ਅਸਤਾਨਾ ਵਿਚ ਆਪਣੇ ਅਪਾਰਟਮੈਂਟ ਵਿਚ 78 ਸਾਲਾ ਸਵੇਤਲਾਨਾ ਤਾਇਨੀਬੇਕੋਵਾ ਸੰਨ 1939 ਵਿੱਚ ਪੈਦਾ ਹੋਈ, ਉਸ ਨੇ ਪੂਛਲੇ-ਅੰਤ ਵਿੱਚ ਸਟਾਲਿਨ ਦੀ ਦਹਿਸ਼ਤ ਦਾ ਅਨੁਭਵ ਕੀਤਾ ਜਿਸ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। (ਜੋਆਨਾ ਲਿਲੀਸ ਦੁਆਰਾ ਸਾਰੀਆਂ ਫੋਟੋਆਂ)

ਜੋਆਨਾ ਲਿਲੀਸ [1] ਦੁਆਰਾ ਲਿਖੀ ਗਈ ਯੂਰੇਸੀਆਨੈਟ ਡਾਟਔਰਗ (EurasiaNet.org [2]) ਤੋਂ ਹੇਠ ਇੱਕ  ਸਹਿਭਾਗੀ ਪੋਸਟ [3] ਹੈ । ਅਨੁਮਤੀ ਨਾਲ ਮੁੜ ਪ੍ਰਕਾਸ਼ਿਤ।

ਸਵੇਤਲਾਨਾ ਤਾਇਨੀਬੇਕੋਵਾ ਸੰਨ 1939 ਵਿੱਚ ਪੈਦਾ ਹੋਈ, ਉਸ ਨੇ ਸੋਵੀਅਤ ਯੂਨੀਅਨ ਵਿੱਚ ਸਟਾਲਿਨ ਦੀ ਜਬਰਦਸਤ ਦਹਿਸ਼ਤ ਦੇ ਪੂਛਲੇ-ਅੰਤ ਦਾ ਅਨੁਭਵ ਕੀਤਾ ਜਿਸ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ।

ਉਸ ਦਾ ਦਾਦਾ, ਮੱਧ ਏਸ਼ੀਆ ਦੀ ਸੋਵੀਅਤ ਸਰਕਾਰ ਦੇ ਇਕ ਕਜਾਖ ਬੌਧਿਕ ਅਤੇ ਸਾਬਕਾ ਮੰਤਰੀ ਸੀ ਜਿਸ ਨੂੰ ਲੋਕਾਂ ਦਾ ਦੁਸ਼ਮਣ ਦੱਸ ਕੇ ਗੋਲੀ ਮਾਰ ਮੁਕਾਇਆ ਸੀ। ਉਸ ਦੀ ਦਾਦੀ ਗੁਲਾਗ ਵਿਚ ਸੜ ਰਹੀ ਸੀ।

78 ਸਾਲ ਦੀ ਇਕ ਜ਼ਿੰਦਾਦਿਲ ਅਤੇ ਚੇਤੰਨ ਤਾਇਨੀਬੇਕੋਵਾ ਨੇ ਪਿਛਲੇ ਨਵੰਬਰ ਵਿਚ ਅਸਤਾਨਾ ਵਿੱਚ ਇੱਕ ਇੰਟਰਵਿਊ ਵਿੱਚ ਆਪਣੇ ਪਰਿਵਾਰ ਦਾ ਅਤੀਤ ਯਾਦ ਕਰਦੇ ਹੋਏ ਕਿਹਾ ਕਿ “ਇਹ ਗੈਰ ਕੁਦਰਤੀ ਹੈ, ਇਹ ਅਮਾਨਵੀ ਹੈ ਕਿ ਇਕ ਬੱਚਾ ਕਦੇ ਆਪਣੀ ਨਾਨੀ ਨੂੰ ਕਦੇ ਨਾ ਮਿਲੇ ਅਤੇ ਆਪਣੇ ਨਾਨਾ ਜੀ ਨੂੰ ਕਦੇ ਨਾ ਦੇਖਿਆ ਹੋਵੇ।”

31 ਮਈ ਨੂੰ ਕਜ਼ਾਖਾਸਤਾਨ ਉਨ੍ਹਾਂ ਲੋਕਾਂ ਲਈ ਸਾਲਾਨਾ ਸਮਾਰੋਹ ਦਾ ਆਯੋਜਨ ਕਰੇਗਾ, ਜਿਹਦੇ ਤਾਇਨੀਬਕੋਵਾ ਦੇ ਪਰਿਵਾਰ ਵਾਂਗ, ਸੋਵੀਅਤ ਦਮਨ ਦਾ ਸ਼ਿਕਾਰ ਹੋਏ ਸਨ।

“ਇਸ ਨੇ ਅਸਲ ਵਿੱਚ ਸਾਡੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮੇਰੀ ਮਾਂ ਅਸਲ ਵਿਚ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਜਦੋਂ ਉਹ ਉਸਦੇ ਬਾਰੇ ਗੱਲ ਕਰਦੀ ਤਾਂ ਉਹ ਇਕ ਬੱਚੇ ਦੀ ਤਰ੍ਹਾਂ ਬਣ ਜਾਂਦੀ। ਮੈਂ ਉਸ ਵੱਲ ਦੇਖਦਾ ਅਤੇ ਸੋਚਦਾ: ਇਹ ਉਹ ਵਿਅਕਤੀ ਹੈ ਜਿਸ ਤੋਂ ਉਸ ਦਾ ਬਚਪਨ ਲੁੱਟ ਲਿਆ ਗਿਆ ਸੀ। ਉਹ 16 ਸਾਲ ਦੀ ਸੀ [ਜਦੋਂ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ]। ਪਰਿਵਾਰ ਉਸ ਦੇ ਹੱਥ ਵਿੱਚ ਰਹਿ ਗਿਆ ਸੀ, “ਉਸਨੇ ਕਿਹਾ।

ਤਾਇਨੀਬੇਕੋਵਾ ਦਾ ਨਾਨਾ ਖੋਜ਼ਾਨੋਵ ਦਾ ਜਨਮ 1894 ਵਿੱਚ ਦੱਖਣੀ ਕਜ਼ਾਕਿਸਤਾਨ ਵਿੱਚ ਪਸ਼ੂ ਪਾਲਕਾਂ ਦੇ ਇੱਕ ਪਰਵਾਰ ਵਿੱਚ ਹੋਇਆ ਸੀ, ਜੋ ਉਦੋਂ ਰੂਸੀ ਸਾਮਰਾਜ ਦਾ ਹਿੱਸਾ ਸੀ। ਉਹ ਰੂਸੀ ਇਨਕਲਾਬ ਦੇ ਮੱਦੇਨਜ਼ਰ ਇੱਕ ਨਮੂਨੇ ਦੇ ਸੋਵੀਅਤ ਨਾਗਰਿਕ ਦੇ ਰੂਪ ਵਿੱਚ ਪ੍ਰੌਢ ਹੋਇਆ।

ਤਾਸ਼ਕੰਦ ਵਿੱਚ ਖੋਜ਼ਾਨੋਵ ਦੇ ਇਨਕਲਾਬੀ ਵਿਚਾਰ ਬਣੇ, ਜਿੱਥੇ ਉਹ ਅਧਿਆਪਕ-ਸਿੱਖਿਅਕ ਕਾਲਜ ਵਿੱਚ ਪੜ੍ਹਦਾ ਸੀ ਅਤੇ ਇੱਕ ਰੈਡੀਕਲ ਜ਼ਮੀਨਦੋਜ਼ ਵਿਦਿਆਰਥੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਸੀ, ਜੋ ਜ਼ਾਰਸ਼ਾਹੀ ਸ਼ਾਸਨ ਦੇ ਮਰਨ ਦੇ ਦਿਨਾਂ ਵਿੱਚ ਰਾਜਨੀਤਕ ਬਦਲਾਅ ਲਈ ਕੰਮ ਕਰ ਰਿਹਾ ਸੀ।

ਬੋਲਸ਼ਵਿਕ ਦੇ ਤਾਕਤ ਹਥਿਆਉਣ ਤੋਂ ਪਹਿਲਾਂ ਅਤੇ ਬਾਅਦ, ਖੋਜ਼ਾਨੋਵ, ਪ੍ਰਮੁੱਖ ਕੇਂਦਰੀ ਏਸ਼ੀਆਈ ਬੁੱਧੀਜੀਵੀਆਂ ਨਾਲ ਜੁੜੇ ਗਿਆ, ਜਿਨ੍ਹਾਂ ਵਿੱਚ ਕਜ਼ਾਖ ਮੁਸਤਫਾ ਸ਼ੌਕੇ ਵੀ ਸ਼ਾਮਲ ਸੀ, ਜਿਸ ਨੇ ਸਰਬ-ਤੁਰਕੀਵਾਦ ਦੇ ਆਦਰਸ਼ਾਂ ਦਾ ਸਮਰਥਕ ਸੀ, ਇੱਕ ਅੰਦੋਲਨ ਜੋ ਸਾਰੇ ਤੁਰਕੀ ਲੋਕਾਂ ਦੇ ਇੱਕ ਰਾਜਨੀਤਕ ਸੰਘ ਦੀ ਮੰਗ ਕਰਦਾ ਸੀ।

ਇਕ ਖੁਦਮੁਖਤਾਰ ਕੇਂਦਰੀ ਏਸ਼ੀਅਨ ਸਰਕਾਰ – ਜਿਸ ਨੂੰ ਆਮ ਤੌਰ ਤੇ ਤੁਰਕਸਤਾਨ ਜਾਂ ਕੋਕੰਦ ਆਟੋਮਨੀ ਕਿਹਾ ਜਾਂਦਾ ਹੈ – ਸਥਾਪਿਤ ਕਰਨ ਦੀ ਕੋਸ਼ਿਸ਼ ਨੂੰ 1918 ਵਿਚ ਬੋਲੋਸ਼ੇਵਿਕ ਫੌਜਾਂ ਦੁਆਰਾ ਹਰਾ ਦਿੱਤੇ ਜਾਣ ਤੋਂ ਬਾਅਦ ਸ਼ੋਕੇ ਤੁਰਕੀ ਨੂੰ ਭੱਜ ਗਿਆ।

ਹਾਲਾਂਕਿ, ਖੋਜ਼ਾਨੋਵ, ਬੋਲੇਸ਼ੇਵਿਕਾਂ ਦੇ ਨਾਲ ਲੱਗਿਆ ਰਿਹਾ ਅਤੇ ਤਰੱਕੀ ਕਰਦੇ ਕਰਦੇ ਤੁਰਕਸਤਾਨ ਆਟੋਨੋਮਸ ਸੋਵੀਅਤ ਸਮਾਜਵਾਦੀ ਗਣਰਾਜ, ਕੇਂਦਰੀ ਏਸ਼ੀਆ ਵਿੱਚ ਰਾਜ ਕਰਨ ਲਈ ਬਣਾਈ ਗਈ ਪ੍ਰਸ਼ਾਸਕੀ ਸੰਸਥਾ ਵਿੱਚ – ਇੱਕ ਮੰਤਰੀ ਦੇ ਬਰਾਬਰ ਬੋਲੇਸ਼ਿਵਿਕ ਪਦਵੀ, ਲੋਕ ਕੌਮੀਸਾਰ ਬਣ ਗਿਆ।

“ਨਾਨਾ ਜੀ ਨੂੰ ਕ੍ਰਾਂਤੀ ਤੋਂ ਵੱਡੀਆਂ ਉਮੀਦਾਂ ਸੀ,” ਵਰਦੀ ਵਿਚ ਇਕ ਸੁੰਦਰ ਨੌਜਵਾਨ ਦੀਆਂ 1920 ਦੇ ਦਹਾਕੇ ਦੀਆਂ ਕਾਲੀਆਂ ਅਤੇ ਚਿੱਟੀਆਂ ਦਿਖਾਉਂਦੇ ਹੋਏ ਤਾਇਨੀਬੇਕੋਵਾ ਨੇ ਕਿਹਾ।

ਉਸ ਨੇ ਆਸ ਪ੍ਰਗਟ ਕੀਤੀ ਕਿ ਸੋਵੀਅਤ ਸਰਕਾਰ ਲੋਕਾਂ ਨੂੰ ਬਰਾਬਰਤਾ ਅਤੇ ਸ਼ਕਤੀ ਦੇ ਆਪਣੇ ਬੁਲੰਦ ਨਾਅਰਿਆਂ ਤੇ ਖਰੀ ਉਤਰੇਗੀ, ਪਰ ਹੌਲੀ ਹੌਲੀ ਉਹ ਨਿਰਾਸ਼ ਹੋ ਗਿਆ, ਉਸ ਨੇ ਉਹ ਸਭ ਕੁਝ ਦੇਖਿਆ ਜੋ ਅਮਲ ਵਿਚ ਨਹੀਂ ਹੋ ਰਿਹਾ ਸੀ।

Sultanbek Khodzhanov, his wife Gulyandam Khodzhanova and daughter, Ziba. Photo by Joanna Lillis.

1924 ਵਿਚ ਖੋਜ਼ਾਨੋਵ ਨੂੰ ਕਜ਼ਾਕਿਸਤਾਨ ਭੇਜਿਆ ਗਿਆ ਸੀ। ਪਰ ਖੇਤਰੀ ਸੋਵੀਅਤ ਸੰਘ ਦੇ ਤੰਤਰ ਦੇ ਉਪਰਲੇ ਹਲਕਿਆਂ ਵਿਚ ਉਸ ਦਾ ਕਰੀਅਰ ਲੰਬਾ ਸਮਾਂ ਨਹੀਂ ਰਿਹਾ। 1925 ਵਿਚ, ਉਸ ਦੀ ਥਾਂ ਕਜ਼ਾਖ ਗਣਰਾਜ ਦਾ ਨਵਾਂ ਆਗੂ, ਫਿਲੀਪ ਗੋਲੋਸ਼ੀਚੀਕਿਨ  ਆ ਗਿਆ, ਜੋ ਇੱਕ ਪੁਰਾਤਨ ਖਾਨਾਬਦੋਸ਼ ਸਮਾਜ ਦਾ ਆਧੁਨਿਕੀਕਰਨ ਕਰਨ ਦੀਆਂ ਬੁਨਿਆਦੀ ਯੋਜਨਾਵਾਂ ਦੇ ਨਾਲ ਆਇਆ ਸੀ, ਕਿਉਂਕਿ ਸੋਵੀਅਤ ਸਰਕਾਰ ਰਵਾਇਤੀ ਸਮਾਜ ਨੂੰ ਪਛੜਿਆ ਹੋਇਆ ਅਤੇ ਆਧੁਨਿਕ ਯੁਗ ਲਈ ਬੇਲੋੜਾ ਗੋਲੋਸ਼ੀਚੀਕਿਨ ਦੇ ਅਧੀਨ, ਗਣਤੰਤਰ ਦੀ ਆਰਥਿਕਤਾ ਦਾ ਫ਼ੌਜੀ ਪੱਧਰ ਤੇ ਉਦਯੋਗੀਕਰਣ ਕੀਤਾ ਗਿਆ ਅਤੇ ਖੇਤੀਬਾੜੀ ਦਾ ਸਮੂਹੀਕਰਨ ਹੋਣ ਲੱਗਿਆ ਜਿਸ ਨੇ ਆਖਿਰਕਾਰ ਕਜ਼ਾਖਾਂ ਦੇ ਰਵਾਇਤੀ ਜੀਵਨ ਨੂੰ ਖ਼ਤਮ ਕਰ ਦਿੱਤਾ ਅਤੇ 1930 ਦੇ ਦਹਾਕੇ ਦੇ ਸ਼ੁਰੂ ਵਿਚ ਕਜ਼ਾਖਸਤਾਨ ਦੇ ਵਿਨਾਸ਼ਕਾਰੀ ਅਕਾਲ [4] ਦਾ ਕਾਰਣ ਬਣਿਆ।

ਸ਼ੁਰੂ ਤੋਂ ਹੀ, ਇਨ੍ਹਾਂ ਯੋਜਨਾਵਾਂ ਦਾ ਕਜ਼ਾਖ ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ, ਗੋਲੋਸ਼ੀਚੀਕਿਨ  ਸਰਕਾਰ ਦੇ ਮੰਤਰੀਆਂ ਸਮੇਤ, ਨੇ ਦਾ ਵਿਰੋਧ ਕੀਤਾ।

ਇਸ ਵਿਚ ਖੋਜ਼ਾਨੋਵ ਵੀ ਸ਼ਾਮਲ ਸੀ, ਜਿਸ ਨੇ ਉਸ ਦੀ ਦੋਹਤਰੀ ਦੇ ਅਨੁਸਾਰ ਉਨ੍ਹਾਂ ਦੇ ਵਿਰੁੱਧ ਜੋਸ਼ ਨਾਲ ਬਹਿਸ ਕੀਤੀ। ਇਸੇ ਤਰ੍ਹਾਂ ਸਮਾਗੁਲ ਸਦਵਾਕਾਸੋਵ ਨਾਮਕ ਇਕ ਮੰਤਰੀ ਨੇ ਵੀ ਕੀਤਾ, ਜਿਸ ਦੀਆਂ ਨਾਰਾਜ਼ਗੀਆਂ ਨੂੰ ਦੁਖ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਅੱਜ ਕਜ਼ਾਕਿਸਤਾਨ ਵਿਚ ਹਰੇਕ ਸਕੂਲੀ ਬੱਚੇ ਨੂੰ ਪੜ੍ਹਾਇਆ ਜਾਂਦਾ ਹੈ ਕਿ ਕਿਵੇਂ ਗੋਲੋਸ਼ੀਚੀਕਿਨ ਦੇ ਰਾਜ ਨੇ ਸਾਬਤ ਕਰ ਦਿੱਤਾ ਕਿ “ਕਜ਼ਾਕਿਸਤਾਨ ਇਕ ਕਾਲੋਨੀ ਸੀ ਅਤੇ ਬਣੀ ਰਹੀ।”

ਇਤਰਾਜ਼ਾਂ ਨੂੰ ਇਕ ਪਾਸੇ ਰੱਖ ਦਿੱਤਾ ਗਿਆ। ਆਲੋਚਕਾਂ ਤੇ “ਕੌਮੀ ਕੁਰਾਹੀਏ” ਦਾ ਲੇਬਲ ਲਾ ਦਿੱਤਾ ਗਿਆ ਅਤੇ ਸੱਤਾ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ।

ਖੋਜ਼ਾਨੋਵ ਨੂੰ ਪਹਿਲਾਂ ਮਾਸਕੋ ਲਈ ਭੇਜਿਆ ਗਿਆ, ਫਿਰ ਘੱਟ ਅਹਿਮ ਭੂਮਿਕਾਵਾਂ ਵਿੱਚ ਆਪਣਾ ਕਮਿਊਨਿਸਟ ਪਾਰਟੀ ਦਾ ਕੰਮ ਜਾਰੀ ਰੱਖਣ ਲਈ ਵਾਪਸ ਤਾਸ਼ਕੰਦ ਭੇਜ ਦਿੱਤਾ ਗਿਆ।

ਬਿਨਾਂ ਝੁਕੇ, ਉਸਨੇ ਕਜ਼ਾਖ ਕਾਜ ਦਾ ਪੱਖ ਪੂਰਨਾ ਜਾਰੀ ਰੱਖਿਆ।

ਵਲਾਦੀਮੀਰ ਲੈਨਿਨ ਦੀ ਮੌਤ ਤੋਂ ਚਾਰ ਸਾਲ ਬਾਅਦ, 1928 ਵਿਚ, ਉਸ ਨੇ ਸਟਾਲਿਨ ਦੇ ਲੋਕਾਂ ਲਈ ਸਵੈ-ਨਿਰਣੇ ਦੀ ਇਜਾਜ਼ਤ ਦੇਣ ਵਿਚ ਅਸਫਲ ਰਹਿਣ ਦੁਆਰਾ ਪਹਿਲੇ ਸੋਵੀਅਤ ਨੇਤਾ ਦੀ ਵਿਰਾਸਤ ਨੂੰ ਧੋਖਾ ਦੇਣ ਦਾ ਇਲਜਾਮ ਲਾਉਂਦਾ ਇੱਕ ਦਲੇਰਾਨਾ ਟਰੈਕਟ ਲਿਖਿਆ। ਖੋਜ਼ਾਨੋਵ ਦਾ ਮੂਲ ਤਰਕ ਇਹ ਸੀ ਕਿ ਸੋਵੀਅਤ ਰਿਪਬਲਿਕਾਂ ਦੇ ਜੋ ਵੀ ਚੰਗੇ ਚੰਗੇ ਨਾਂ ਰੱਖ ਦਿੱਤੇ ਜਾਣ, “ਇਕ ਬਸਤੀ ਅਜੇ ਵੀ ਇੱਕ ਬਸਤੀ ਹੈ,” ਤਾਇਨੀਬੇਕੋਵਾ ਨੇ ਕਿਹਾ।

ਤਕਰੀਬਨ ਇਕ ਸਦੀ ਬਾਅਦ, ਬਸਤੀਵਾਦੀ ਸਵਾਲ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਸਟਾਲਿਨ ਯੁੱਗ ਦੇ ਦਮਨ ਦਾ ਸਲਾਨਾ ਸਮਾਰੋਹ ਦੇ ਬਾਵਜੂਦ, ਆਲੋਚਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 27 ਸਾਲ ਬਾਅਦ, ਕਜ਼ਾਕਿਸਤਾਨ – ਜੋ ਹਾਲੇ ਵੀ ਆਪਣੇ ਆਖਰੀ ਸੋਵੀਅਤ ਜੁੱਗ ਦੇ ਨੇਤਾ ਨੂਰਸੁਲਤਾਨ ਨਜ਼ਾਰਬੇਯੇਵ ਦੇ ਸ਼ਾਸਨ ਹੇਠ ਹੈ, ਨੇ ਕਦੇ ਵੀ ਇਸਦੀ ਨਿਰੰਕੁਸ਼ਤਾਵਾਦੀ ਅਤੀਤ ਦੀ ਵਿਰਾਸਤ ਜਾਂ ਸਬਕਾਂ ਬਾਰੇ ਕੋਈ ਖੁੱਲ੍ਹੀ ਬਹਿਸ ਨਹੀਂ ਕਰਵਾਈ ਹੈ।

ਇੱਕ ਨਵੀਂ ਗਠਿਤ ਰਾਜਨੀਤਕ ਲਹਿਰ [5], ਫੋਰਮ ਜਾਨਾ ਕਜ਼ਾਕਿਸਤਾਨ ਨੇ ਹਾਲ ਹੀ ਵਿਚ ਇਹ ਦਲੀਲ ਦਿੱਤੀ ਹੈ [6]  ਕਿ ਦਮਨ ਅਤੇ ਅਕਾਲ ਵਰਗੀਆਂ ਇਤਿਹਾਸਕ ਮੁਸੀਬਤਾਂ ਦੇ ਇਮਾਨਦਾਰ ਮੁਲਾਂਕਣ ਤੋਂ ਬਿਨਾ ਕਜ਼ਾਖਸਤਾਨ ਅਤੀਤ ਵਿਚ ਫਸਿਆ ਰਹੇਗਾ ਅਤੇ ਕਦੇ ਵੀ ਡੀਕੋਲੋਨਾਈਜੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੇਗਾ।

ਖੋਜ਼ਾਨੋਵ ਨੂੰ 1937 ਵਿੱਚ ਇੱਕ ਸਵੇਰ ਨੂੰ ਤਾਸ਼ਕੰਦ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਕਿ ਉਹ ਰੋਸ ਕਰਦਾ ਰਿਹਾ ਕਿ ਉਹ ਪਾਰਟੀ ਅਤੇ ਕ੍ਰਾਂਤੀ ਲਈ ਵਫ਼ਾਦਾਰ ਸੀ। ਉਸਨੂੰ 1938 ਵਿਚ ਕਥਿਤ ਤੌਰ ਤੇ “ਸੋਵੀਅਤ ਵਿਰੋਧੀ ਕੌਮਵਾਦੀ ਸੰਗਠਨ” ਦਾ ਹਿੱਸਾ ਹੋਣ ਦੇ ਲਈ ਮਾਰ ਦਿੱਤਾ ਗਿਆ ਅਤੇ ਉਹ ਕਜ਼ਾਕਿਸਤਾਨ ਦੇ ਢਾਈ ਲੱਖ ਦੇ ਕਰੀਬ ਮਾਰੇ ਗਏ ਲੋਕਾਂ ਵਿੱਚ ਇੱਕ ਸੀ, ਜਿਨ੍ਹਾਂ ਨੂੰ ਦਮਨ ਦੇ ਦੌਰਾਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਨੇ ਕਰੀਬ ਸਮੁੱਚੇ ਕਜ਼ਾਖ ਬੁੱਧੀਜੀਵੀਆਂ ਦਾ ਜੀਵਨ ਖੋਹ ਲਿਆ ਸੀ। ਖੋਜ਼ਾਨੋਵ ਸਮੇਤ ਬਹੁਤ ਸਾਰੇ ਹੋਰਨਾਂ ਨੂੰ ਸਟਾਲਿਨ ਦੀ ਮੌਤ ਤੋਂ ਬਾਅਦ ਮੁੜ ਬਹਾਲ ਕੀਤਾ ਗਿਆ ਸੀ।

ਅਧਿਕਾਰਤ ਤੌਰ ਤੇ ਲੋਕਾਂ ਦੇ ਦੁਸ਼ਮਣ ਕਰਾਰ ਦਿੱਤੇ ਜਾਣ ਵਾਲੇ ਦੇ ਰਿਸ਼ਤੇਦਾਰ ਹੋਣ ਦੇ ਕਲੰਕ ਨੇ ਖੋਜ਼ਾਨੋਵ ਦੇ ਬੱਚਿਆਂ, ਤਾਇਨੀਬਕੋਵਾ ਦੀ ਮਾਂ ਜ਼ੀਬਾ ਅਤੇ ਉਸਦੇ ਦੋ ਭਰਾਵਾਂ ਦੇ ਜੀਵਨ ਉੱਤੇ ਦੂਰਗਾਮੀ ਪ੍ਰਭਾਵ ਪਾਇਆ।

“ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਫਿਰ ਫਲੈਟ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਅਤੇ ਸੜਕ ਤੇ ਛੱਡ ਦਿੱਤਾ ਗਿਆ, ਕਿਉਂਕਿ ਦੋ ਮਹੀਨੇ ਬਾਅਦ ਉਹ ਨਾਨੀ ਲਈ ਆਏ ਸਨ,” ਤਾਇਨੀਬੇਕੋਵਾ ਨੇ ਕਿਹਾ।

ਰਾਜਨੀਤਕ ਤੌਰ ਤੇ ਸ਼ੱਕੀ ਸਮਝ ਕੇ ਗੁਲਾਇਆਂਦਮ ਖੋਜ਼ਾਨੋਵਾ ਨੂੰ ਮੱਧ ਕਜ਼ਾਕਿਸਤਾਨ ਦੇ ਇਕ ਕੈਂਪ ਲਈ ਇੱਕ ਗੱਡੇ ਵਿੱਚ ਭੇਜ ਦਿੱਤਾ ਗਿਆ ਸੀ ਜੋ ਕਿ ਸਾਰੇ ਸੋਵੀਅਤ-ਪੈਮਾਨੇ ਦੇ ਕਿਰਤ ਕਲੋਨੀਆਂ ਦੇ ਇੱਕ ਟਾਪੂ-ਸਮੂਹ ਦਾ ਹਿੱਸਾ ਸੀ।

ਜ਼ੀਬਾ ਅਤੇ ਇੱਕ ਭਰਾ ਨੂੰ ਅਲਮਾ-ਅਤਾ ਵਿੱਚ ਰਿਸ਼ਤੇਦਾਰ ਨੇ ਲੈਲਿਆ ਸੀ, ਜਿਸ ਨੂੰ ਸੋਵੀਅਤ ਕਜ਼ਾਕਿਸਤਾਨ ਦੀ ਬਣਾਈ ਗਈ ਰਾਜਧਾਨੀ ਹੋ ਗਈ ਸੀ। ਅੰਤ ਵਿਚ ਉਹ ਆਪਣੀ ਸੈਕੰਡਰੀ ਸਿੱਖਿਆ ਨੂੰ ਪੂਰਾ ਕਰਨ ਵਿਚ ਸਫਲ ਹੋ ਗਈ ਅਤੇ ਇਤਿਹਾਸ ਦੀ ਡਿਗਰੀ ਕਰਨ ਲੱਗੀ, ਪਰ ਜਦੋਂ ਪਤਾ ਚੱਲਿਆ ਕਿ ਉਹ ਕਿਸਦੀ ਪੁੱਤਰੀ ਸੀ, ਤਾਂ ਉਸ ਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ। ਉਸ ਦਾ ਛੋਟਾ ਭਰਾ ਇੱਕ ਅਨਾਥ ਆਸ਼ਰਮ ਵਿੱਚ ਭੇਜਿਆ ਗਿਆ ਸੀ, “ਜਿੱਥੇ ਬੱਚਿਆਂ ਵਿੱਚ ਇਹ ਧੁਮਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਮਾਪੇ ਲੋਕਾਂ ਦੇ ਦੁਸ਼ਮਣ ਸਨ,” ਤਾਇਨੀਬੇਕੋਵਾ ਨੇ ਦੱਸਿਆ।

ਖੋਜ਼ਾਨੋਵਾ ਨੇ ਕਾਰਲਾਗ ਵਿਚ ਇਕ ਗ਼ੁਲਾਮ ਮਜ਼ਦੂਰ ਵਜੋਂ ਅੱਠ ਸਾਲ ਬਿਤਾਏ ਅਤੇ ਦੱਖਣੀ ਕਜ਼ਾਕਿਸਤਾਨ ਵਿਚ ਤਿੰਨ ਸਾਲਾਂ ਲਈ ਜਲਾਵਤਨੀ ਭੋਗੀ। ਉਹ ਫਿਰ ਜ਼ੀਬਾ ਅਤੇ ਉਸਦੇ ਪਰਿਵਾਰ ਨਾਲ ਰਹਿਣ ਲਈ ਅਲਮਾ-ਅਤਾ ਚਲੀ ਗਈ, ਉਦੋਂ ਕਿਤੇ ਤਾਇਨੀਬਕੋਵਾ ਨੂੰ ਆਖ਼ਰਕਾਰ ਆਪਣੀ ਨਾਨੀ ਨੂੰ ਜਾਣਨ ਦਾ ਮੌਕਾ ਮਿਲਿਆ। .

ਖੋਜ਼ਾਨੋਵਾ ਨੂੰ ਆਪਣੇ ਭਿਆਨਕ ਤਜ਼ਰਬਿਆਂ ਬਾਰੇ ਗੱਲਾਂ ਕਰਨ ਪਸੰਦ ਕਰਨਾ ਪਸੰਦ ਨਹੀਂ, ਜਿਸ ਨਾਲ ਪਰਿਵਾਰ ਤੇ ਉਦਾਸੀ ਛਾ ਜਾਂਦੀ, ਫਿਰ ਵੀ “ਉਹ ਬਚ ਗਈ” ਤਾਇਨੀਬਕੋਵਾ ਨੇ ਕਿਹਾ “ਉਹ ਇਕ ਮਜ਼ਬੂਤ-ਸ਼ਕਤੀਸ਼ਾਲੀ ਔਰਤ ਸੀ।”

ਸਾਲ 1953 ਵਿਚ ਜਦੋਂ ਸਟਾਲਿਨ ਦੀ ਮੌਤ ਹੋ ਗਈ, ਉਸ ਦੀ ਦੋਹਤਰੀ ਨੇ ਇਕ ਅਜੀਬ ਦ੍ਰਿਸ਼ ਦੇਖਿਆ।

ਖੋਜ਼ਾਨੋਵਾ, ਸਟਾਲਿਨ ਦੇ ਦਮਨ ਕਾਰਨ ਜਿਸ ਦੇ ਪਤੀ ਨੂੰ ਫਾਇਰਿੰਗ ਟੀਮ ਨੇ ਮਾਰ ਦਿੱਤਾ ਸੀ, ਜਿਸ ਔਰਤ ਨੂੰ ਗੁਲਾਗ ਵਿਚ ਕੈਦ ਕੀਤਾ ਗਿਆ ਸੀ ਅਤੇ ਉਸ ਦਾ ਪਰਿਵਾਰ ਤਾਰ ਤਾਰ ਹੋ ਗਿਆ ਸੀ, ਉਹ ਕਈ ਦਿਨਾਂ ਤਕ ਬਹੁਤ ਰੋਂਦੀ ਰਹੀ।

“ਮੈਂ ਇਸ ਨੂੰ ਬਿਲਕੁਲ ਸਮਝ ਨਹੀਂ ਸਕੀ,” ਤਾਇਨੀਬਕੋਵਾ ਕਹਿੰਦੀ ਗਈ। “ਸ਼ਾਇਦ ਉਹ ਉਸ ਤਰੀਕੇ ਤੇ ਰੋਈ ਸੀ ਜਿਸ ਨਾਲ ਸਟਾਲਿਨ ਦੀ ਵਜ੍ਹਾ ਕਰਕੇ ਉਸ ਦੀ ਕਿਸਮਤ ਨੇ ਭਿਅੰਕਰ ਕਰਵਟ ਲੈ ਲਈ ਸੀ।”