ਨੈਟੀਜ਼ਨ ਰਿਪੋਰਟ: ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਪੱਤਰਕਾਰਾਂ ਨੇ, ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ‘ਤੇ ਮਾਰੇ ਗਏ ਪੱਤਰਕਾਰਾਂ ਨੂੰ ਯਾਦ ਕੀਤਾ

ਇਹ ਤਸਵੀਰ ਜਨਤਕ ਡੋਮੇਨ ਅਧੀਨ ਹੈ।

ਐਡਵੋਕਸ ਨੈਟੀਜ਼ਨ ਰਿਪੋਰਟ ਸੰਸਾਰ ਭਰ ਵਿੱਚ ਇੰਟਰਨੈਟ ਅਧਿਕਾਰਾਂ ਵਿੱਚ ਚੁਣੌਤੀਆਂ, ਜਿੱਤਾਂ ਅਤੇ ਉੱਭਰ ਰਹੇ ਰੁਝਾਨਾਂ ਦਾ ਇੱਕ ਅੰਤਰਰਾਸ਼ਟਰੀ ਸਨੈਪਸ਼ਾਟ ਪ੍ਰਦਾਨ ਕਰਦੀ ਹੈ। 3 ਮਈ, 2018 ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦੇ ਸਨਮਾਨ ਵਿਚ ਅਸੀਂ ਇਸ ਐਡੀਸ਼ਨ ਨੂੰ ਪੱਤਰਕਾਰਾਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੂੰ ਇਸ ਸਾਲ ਧਮਕਾਇਆ ਜਾਂ ਮਾਰਿਆ ਗਿਆ।

ਸਿਰਫ ਕੁਝ ਕੁ ਮਹੀਨਿਆਂ ਵਿੱਚ, 2018 ਨੇ ਆਪਣੇ ਆਪ ਨੂੰ ਦੁਨੀਆ ਭਰ ਦੇ ਪੱਤਰਕਾਰਾਂ ਲਈ ਇਕ ਮੁਸ਼ਕਲ ਸਾਲ ਸਾਬਤ ਹੋਇਆ ਹੈ। ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦੇ ਕੁਝ ਹੀ ਦਿਨ ਪਹਿਲਾਂ, ਕਾਬੁਲ ਵਿੱਚ ਅਫਗਾਨਿਸਤਾਨ ਵਿੱਚ ਦਸ ਹੋਰ,, ਜਿਨ੍ਹਾਂ ਵਿੱਚੋਂ ਨੌਂ ਇੱਕ ਆਤਮਘਾਤੀ ਬੰਬਾਰੀ ਨਾਲ ਮੀਡੀਆ ਕਰਮਚਾਰੀ ਮਾਰੇ ਗਏ ਸਨ।

ਬੀਬੀਸੀ, ਏ ਐੱਫ ਪੀ, ਰੇਡੀਓ ਫਰੀ ਯੂਰਪ ਅਤੇ ਸਥਾਨਕ ਆਊਟਲੈੱਟਾਂ ਟੋਲੋ ਨਿਊਜ਼, 1 ਟੀਵੀ ਅਤੇ ਮਸ਼ਾਲ ਟੀਵੀ ਦੇ ਰਿਪੋਰਟਰ ਅਤੇ ਫੋਟੋਗਰਾਫਰ ਬੰਬ ਧਮਾਕਿਆਂ ਵਿਚ ਮਾਰੇ ਗਏ ਹਨ। ਮਲਟੀਪਲ ਆਊਟਲੈੱਟਸ ਨੇ ਦੱਸਿਆ ਕਿ ਬੰਬਰ ਨੇ ਇਕ ਪੱਤਰਕਾਰ ਹੋਣ ਦਾ ਢੌਂਗ ਕਰਦੇ ਹੋਏ ਆਪਣੇ ਆਪ ਨੂੰ ਪੱਤਰਕਾਰਾਂ ਵਿਚ ਘੁਸੇੜ ਲਿਆ ਸੀ।

ਕਾਬੁਲ ਵਿੱਚ ਹੋਏ ਸੰਘਰਸ਼ ਦੀ ਰਿਪੋਰਟ ਦੇ ਨਜ਼ਦੀਕੀ ਪੱਤਰਕਾਰਾਂ ਦੇ ਆਪਣੇ ਸਹਿਕਰਮੀਆਂ ਦਾ ਸਨਮਾਨ ਕਰਨ ਲਈ ਟਵੀਟ ਕਰਦਿਆਂ ਅਫਗਾਨਿਸਤਾਨ ਦੇ ਪੱਤਰਕਾਰ ਤਾਹਿਰ ਕਾਦਰੀ ਨੇ ਮਾਰੇ ਗਏ ਕੈਮਰਾਮੈਨ ਯਾਰ ਮੁਹੰਮਦ, ਜਿਸਦਾ ਅਗਲੇ ਮਹੀਨੇ ਵਿਆਹ ਸੀ, ਦੀ ਖੂਨ ਵਿੱਚ ਲਿੱਬੜੀ ਮੰਗਣੀ ਦੀ ਮੁੰਦਰੀ ਦੀ ਇੱਕ ਤਸਵੀਰ ਸਾਂਝੀ ਕੀਤੀ।

“ਅਤੇ ਉਹ ਰਿੰਗ ਜਿਸ ਨੇ ਵਾਅਦਾ ਨਹੀਂ ਨਿਭਾਇਆ। ਇਹ ਯਾਰ ਮੁਹੰਮਦ, ਇੱਕ ਟੋਲੋਨਿਊਜ ਕੈਮਰਾਮੈਨ ਦੀ ਮੰਗਣੀ ਦੀ ਮੁੰਦਰੀ ਹੈ, ਜਿਸ ਨੇ ਆਪਣੇ ਮੰਗੇਤਰ ਨੂੰ ਅਗਲੇ ਮਹੀਨੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਅੱਜ ਉਹ ਮਾਰੇ ਗਏ ਲੋਕਾਂ ਵਿੱਚ ਸੀ। ਤਾਹਿਰ ਕਾਦਰੀ (@tahirqadiry) 30 ਅਪ੍ਰੈਲ 2018

ਅਤੇ ਮੁੰਦਰੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਇਹ ਯਾਰ ਮੁਹੰਮਦ, ਇੱਕ ਕੈਮਰਾਮੈਨ, ਦੇ ਮੰਗਣੇ ਦੀ ਮੁੰਦਰੀ ਹੈ ਜਿਸਨੇ ਆਪਣੀ ਮੰਗੇਤਰ ਨਾਲ ਅਗਲੇ ਮਹੀਨੇ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਅੱਜ ਉਸਦੀ ਮੌਤ ਹੋਈ।

pic.twitter.com/XLMkLUsqnf

— Tahir Qadiry (@tahirqadiry) 30 ਅਪ੍ਰੈਲ 2018

ਪਾਕਿਸਤਾਨ ਵਿਚ, 80 ਤੋਂ ਵੱਧ ਮੀਡੀਆ ਕਰਮੀਆਂ ਅਤੇ ਅਧਿਕਾਰਾਂ ਦੇ ਵਕੀਲਾਂ ਨੇ 19 ਅਪ੍ਰੈਲ ਨੂੰ ਇਕ  ਇਕ ਲਿਖਤੀ ਬਿਆਨ ਤੇ ਹਸਤਾਖਰ ਕੀਤੇ ਜਿਨ੍ਹਾਂ ਨੇ ਦੇਸ਼ ਵਿਚ ਮੀਡੀਆ ਦੀ ਆਜ਼ਾਦੀ ਦੇ ਵਿਗੜਦੇ ਜਾਣ ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਹਾਲ ਹੀ ਵਿਚ ਪ੍ਰਮੁੱਖ ਨਿਊਜ਼ ਨੈਟਵਰਕ ਜੀਓ ਤੇ ਪਾਬੰਦੀ ਦਾ, ਆਨਲਾਈਨ ਖਬਰ-ਕਹਾਣੀਆਂ ਦੀ ਵਧ ਰਹੀ ਸੈਂਸਰਸ਼ਿਪ ਦਾ, ਅਤੇ ਪੱਤਰਕਾਰਾਂ,ਨੂੰ, ਖ਼ਾਸ ਕਰ ਉਨ੍ਹਾਂ ਨੂੰ ਜੋ ‘ਅਧਿਕਾਰਾਂ ਬਾਰੇ ਅੰਦੋਲਨਾਂ’ ਨੂੰ ਕਵਰ ਕਰਦੇ ਹਨ ਕਵਰ ਕਰਦੇ ਹਨ, ਨੂੰ ਦਰਪੇਸ਼ ਖਤਰਿਆਂ ਦਾ ਹਵਾਲਾ ਦਿੱਤਾ।

“ਸਵੈ-ਸੇਂਸਰਸ਼ਿਪ ਵਧ ਰਹੀ ਹੈ ਅਤੇ ਅਸਲ ਖ਼ਬਰਾਂ ਦੀ ਬਜਾਏ ‘ਦਿੱਤੀ ਗਈ ਖ਼ਬਰ’ ਤੇ ਵਧਦਾ ਜਾ ਰਿਹਾ ਵਿਚਾਰ-ਵਟਾਂਦਰਾ, ਨਾਗਰਿਕਾਂ ਦੇ ਸੂਚਨਾ ਦੇ ਅਧਿਕਾਰ ਦੀ ਉਲੰਘਣਾ ਹੈ,” ਬਿਆਨ ਵਿਚ ਲਿਖਿਆ ਹੈ।

ਮੀਡੀਆ ਅਧਿਕਾਰਾਂ ਦੇ ਹਮੈਤੀਆਂ ਦਾ ਕਹਿਣਾ ਹੈ ਕਿ ਮੀਡੀਆ ਦੀਆਂ ਦੁਕਾਨਾਂ ਦੀ ਨਰਮ ਸੈਂਸਰਸ਼ਿਪ ਰਾਜਨੀਤਿਕ ਤਣਾਅ ਦੇ ਮਸਲਿਆਂ ਦੇ ਆਲੇ ਦੁਆਲੇ ਖਾਸ ਕਰਕੇ ਵਿਆਪਕ ਹੈ। ਮੀਡੀਆ ਦੀਆਂ ਦੁਕਾਨਾਂ ਨੇ ਪਾਕਿਸਤਾਨ ਦੇ ਸੰਘੀ ਪ੍ਰਸ਼ਾਸਿਤ ਕਬਾਇਲੀ ਇਲਾਕਿਆਂ ਦੇ ਪਸ਼ਤੂਨ ਅਧਿਕਾਰਾਂ ਦੇ ਅੰਦੋਲਨ ਬਾਰੇ  ਕਹਾਣੀਆਂ ਨੂੰ ਸੰਭਵ ਹੈ ਸਰਕਾਰੀ ਸੈਂਸਰ ਦੇ ਦਬਾਅ ਹੇਠ, ਹਟਾ ਦਿੱਤਾ ਹੈ।

3 ਮਈ ਨੂੰ ਵਰਲਡ ਪ੍ਰੈਸ ਆਜ਼ਾਦੀ ਦਿਵਸ ਦਾ ਸਨਮਾਨ ਕਰਨ ਲਈ ਇਸਲਾਮਾਬਾਦ ਵਿਚ ਇਕੱਠੇ ਹੋਣ ਵਾਲੇ ਪੱਤਰਕਾਰਾਂ ਦੀ ਪੁਲਿਸ ਨਾਲ ਝੜਪ ਹੋਈ, ਜਿਸ ਨੇ ਉਨ੍ਹਾਂ ਨੂੰ ਪਾਰਲੀਮੈਂਟ ਬਿਲਡਿੰਗ ਵੱਲ ਕੂਚ ਕਰਨ ਤੋਂ ਰੋਕਿਆ। ਕੁਝ ਕੁ ਪੱਤਰਕਾਰ ਪ੍ਰਸ਼ਾਸਨ ਦੇ ਨਾਲ ਝਗੜੇ, ਜਦ ਕਿ ਕੁਝ ਹੋਰ ਚੁੱਪ ਰੋਸ ਵਜੋਂ ਧਰਨੇ ਤੇ ਬੈਠ ਗਏ।

ਬ੍ਰਾਡਕਾਸਟ ਤੋਂ ਬਾਅਦ ਫਿਲੀਪੀਨੋ ਰੇਡੀਓ ਪੱਤਰਕਾਰ ਉੱਤੇ ਬੰਦੂਕ ਨਾਲ ਹਮਲਾ ਅਤੇ ਉਸਦੀ ਮੌਤ ਹੋਈ

ਫਿਲੀਪੀਨ ਸ਼ਹਿਰ ਡੂਮਾਗੈਟੈ ਵਿਖੇ 30 ਅਪਰੈਲ ਨੂੰ ਜਦੋਂ ਰੇਡੀਓ ਪੱਤਰਕਾਰ ਐਡਮੰਡ ਸੇਸਤੋਸੋ ਸਵੇਰ ਦੇ ਬ੍ਰਾਡਕਾਸਟ ਤੋਂ ਬਾਅਦ ਘਰੇ ਜਾ ਰਿਹਾ ਸੀ ਤਾਂ ਉਸ ਉੱਤੇ ਇੱਕ ਗੰਨਮੈਨ ਨੇ ਕਈ ਵਾਰ ਗੋਲੀ ਚਲਾਈ। ਜਦੋਂ ਇੱਕ ਟੁਕ-ਟੁਕ (ਆਟੋ-ਰਿਕਸ਼ਾ) ਚਾਲਕ ਨੇ ਉਸਨੂੰ ਹਸਪਤਾਲ ਲਜਾਉਣ ਦੀ ਕੋਸ਼ਿਸ਼ ਕੀਤੀ ਤਾਂ ਗੰਨਮੈਨ ਨੇ ਟੁਕ-ਟੁਕ ਦੇ ਟਾਇਰਾਂ ਉੱਤੇ ਵੀ ਗੋਲੀ ਚਲਾ ਦਿੱਤੀ। 2 ਮਈ ਨੂੰ ਗੋਲੀ ਦੇ ਜ਼ਖ਼ਮਾਂ ਕਾਰਨ ਸੇਸਤੋਸੋ ਦੀ ਮੌਤ ਹੋ ਗਈ। ਉਸਦੀ ਪਤਨੀ ਨੇ ਸਥਾਨੀ ਮੀਡੀਆ ਨੂੰ ਦੱਸਿਆ ਕਿ ਸੇਸਤੋਸੋ ਦੀ ਮੌਤ ਤੋਂ ਪਹਿਲਾਂ ਉਸਨੂੰ ਰੇਡੀਓ ਰਿਪੋਰਟਿੰਗ ਸੰਬੰਧੀ ਧਮਕੀਆਂ ਮਿਲੀਆਂ ਸਨ।

ਸਲੋਵਾਕੀ ਪੱਤਰਕਾਰ ਦੀ ਹੱਤਿਆ ਦਾ ਪਤਾ ਨਹੀਂ ਲੱਗਿਆ

ਸਲੋਵਾਕੀ ਪ੍ਰਧਾਨ ਮੰਤਰੀ ਪੀਟਰ ਪੈਲੇਗਰੀਨੀ ਨਾਲ ਹਾਲ ਹੀ ਵਿੱਚ ਹੋਈ ਇਕ ਮੀਟਿੰਗ ਵਿੱਚ ਜਰਮਨ ਚਾਂਸਲਰ ਏਂਜਲਾ ਮਾਰਕਲ ਨੇ ਪੱਤਰਕਾਰ ਜਾਨ ਕੁਸੀਕ ਦੀ ਮਾਰਚ 2018 ਦੀ ਹੱਤਿਆ ਦਾ ਹੱਲ ਕਰਨ ਲਈ ਨਵੇਂ ਚੁਣੇ ਲੀਡਰ ਨੂੰ ਅਪੀਲ ਕੀਤੀ, ਜਿਸ ਨੂੰ ਉਸਦੀ ਮੰਗੇਤਰ ਫਰੰਗੇਰ ਮਾਰਟੀਨਾ ਕੁੁਸਨੀਰੋਵਾ ਦੇ ਨਾਲ ਫਰਵਰੀ ਵਿੱਚ ਮਾਰ ਦਿੱਤਾ ਗਿਆ ਸੀ।

ਪੁਲਿਸ ਅਤੇ ਕੁਸੀਕ ਦੇ ਨਜ਼ਦੀਕੀ ਲੋਕਾਂ ਨੂੰ ਉਸਦੀ ਮੌਤ ਬਾਰੇ ਸ਼ੱਕ ਹੈ ਕਿ ਇਹ ਉਸ ਦੇ ਕੰਮ ਨਾਲ ਸੰਬੰਧਤ ਸੀ। ਉਸ ਦੀ ਸਭ ਤੋਂ ਤਾਜ਼ਾ ਜਾਂਚ, ਜੋ ਅਜੇ ਪ੍ਰਕਾਸ਼ਿਤ ਕੀਤੀ ਜਾਣੀ ਸੀ, ਨੇ ਪੂਰਬੀ ਸਲੋਵਾਕੀਆ ਵਿੱਚ ਸਲੋਵਾਕ ਸਰਕਾਰ ਦੇ ਸਿਆਸਤਦਾਨਾਂ ਅਤੇ ਇਟਾਲੀਅਨ ਮਾਫੀਆ ਹਿੱਤਾਂ ਦੇ ਵਿਚਕਾਰ ਸੰਬੰਧਾਂ ਨੂੰ ਵੇਖਿਆ ਅਤੇ ਇਹ ਕਿ ਕੀ ਉਨ੍ਹਾਂ ਦਾ ਨਿਸ਼ਾਨ ਯੂਰਪੀਅਨ ਯੂਨੀਅਨ ਨੂੰ ਧੋਖਾ ਦੇਣਾ ਸੀ।

ਕਤਲ ਦੇ ਕਈ ਦਿਨ ਬਾਅਦ ਸਲੋਵਾਕ ਪੁਲਿਸ ਇਟਲੀ ਦੇ ਨਾਗਰਿਕਾਂ ਐਨਟੋਨੀਓ ਵਡਾਲਾ, ਬਰੂਨੋ ਵਡਾਲਾ ਅਤੇ ਪੀਏਤਰੋ ਕੈਟਰੋਪਾ ਨੂੰ ਗ੍ਰਿਫਤਾਰ ਕੀਤਾ ਪਰ ਫਿਰ ਰਿਹਾ ਕਰ ਦਿੱਤਾ, ਜੋ ਸਾਰੇ ਵੱਡੇ ਪੱਧਰ ‘ਤੇ ਇਤਾਲਵੀ ਸੰਗਠਿਤ ਅਪਰਾਧ ਸਮੂਹ ‘ਨਦਰਾਂਗੇਟਾ’, ਨਾਲ ਜੁੜੇ ਹੋਏ ਹਨ, ਜਿਸਦੀ ਆਪਣੀ ਮੌਤ ਤੋਂ ਪਹਿਲਾਂ ਕੁਸੀਕ ਜਾਂਚ ਕਰ ਰਿਹਾ ਸੀ। ਹੱਤਿਆ ਦੀ ਜਾਂਚ ਵਿਚ ਹੋਰ ਕੋਈ ਗ੍ਰਿਫਤਾਰੀਆਂ ਨਹੀਂ ਕੀਤੀਆਂ ਗਈਆਂ।

ਮਿਆਂਮਾਰ ਦੇ ਇੱਕ ਜੱਜ ਨੇ ਮੰਨਿਆ ਕਿ ਕੈਦ ਕੀਤੇ ਗਏ ਰਿਊਟਰ ਪੱਤਰਕਾਰਾਂ ਦੇ ਹੱਕ ਵਿੱਚ ਨਵੇਂ ਗਵਾਹ ਆਏ ਹਨ

ਮਈ 2 ਨੂੰ ਮਿਆਂਮਾਰ ਵਿੱਚ ਰਿਊਟਰ ਪੱਤਰਕਾਰਾਂ, ਵਾ ਲੋਨ ਅਤੇ ਕਿਆਵ ਸੋ ਊ, ਖਿਆਫ਼ ਕੇਸ ਵਿੱਚ ਜੱਜ ਨੇ ਇੱਕ ਪੁਲਿਸ ਅਫ਼ਸਰ ਦੀ ਗਵਾਹੀ ਸੁਣਨ ਲਈ ਮਨਜ਼ੂਰੀ ਦੇ ਦਿੱਤੀ ਹੈ ਜਿਸ ਅਨੁਸਾਰ ਪੱਤਰਕਾਰਾਂ ਨੂੰ ਜਾਣ ਬੁਝ ਵਸਾਇਆ ਗਿਆ ਸੀ। ਦੋਵਾਂ ਨੂੰ ਰਾਖੀਨੇ ਸੂਬੇ ਵਿੱਚ ਸਮੂਹਿਕ ਕਬਰਾਂ,ਜਿੱਥੇ ਵੱਡੀ ਗਿਣਤੀ ਵਿੱਚ ਰੋਹਿੰਗਿਆ ਮੁਸਲਮਾਨ ਦਫਨ ਹਨ, ਦੀ ਜਾਂਚ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ। ਵਾ ਲੋਨ ਅਤੇ ਕਿਆਵ ਸੋ ਊ ਉੱਤੇ ਮਿਆਂਮਾਰ ਦੇ ਅਧਿਕਾਰੀ ਭੇਦ ਐਕਟ ਅਧੀਨ ਕੇਸ ਦਰਜ ਹੈ ਅਤੇ ਸਜ਼ਾ ਮਿਲਣ ਉੱਤੇ ਉਹਨਾਂ ਨੂੰ 14 ਸਾਲ ਤੱਕ ਦੀ ਸਜ਼ਾ ਮਿਲ ਸਕਦੀ ਹੈ।

ਜਮਹੂਰੀਅਤ ਪੱਤਰਕਾਰਾਂ ਨੂੰ ‘ਅੱਤਵਾਦੀ ਸੰਸਥਾਵਾਂ’ ਦੀ ਮਦਦ ਕਰਨ ਦੀ ਸਜ਼ਾ

ਤੁਰਕੀ ਅਖ਼ਬਾਰ ਅਤੇ ਵੈੱਬਸਾਈਟ ਜਮਹੂਰੀਅਤ (Cumhuriyet) ਪੱਤਰਕਾਰਾਂ ਅਤੇ ਹੋਰ ਸਟਾਫ਼ ਨੂੰ ਇਸਤਾਨਬੁਲ ਕਚਹਿਰੀ ਵੱਲੋਂ “ਅੱਤਵਾਦੀ ਸੰਸਥਾਵਾਂ ਦੀ ਮਦਦ ਕਰਨ” ਲਈ ਸਜ਼ਾ ਦਿੱਤੀ ਗਈ ਜੋ ਕੇਸ ਸਰਕਾਰੀ ਵਕੀਲਾਂ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਦਾ ਦਾਅਵਾ ਹੈ ਕਿ ਜਮੂਹਰੀਅਤ ਦਾ ਸਟਾਫ਼ ਜਲਾਵਤਨ ਤੁਰਕੀ ਮੌਲਵੀ ਫ਼ੇਤੁਲਾਹ ਗੁਲਨ ਅਤੇ ਕੁਰਦਿਸਤਾਨ ਵਰਕਰਸ ਪਾਰਟੀ ਦੀ ਮਦਦ ਕਰ ਰਿਹਾ ਹੈ। ਹੁਣ 14 ਮੀਡੀਆ ਮੁਲਾਜ਼ਮਾਂ ਨੂੰ 2 ਤੋਂ 7 ਸਾਲ ਸਜ਼ਾ ਹੋ ਸਕਦੀ ਹੈ।

ਸੀਪੀਜੇ: ਇਸ ਸਾਲ 18 ਪੱਤਰਕਾਰਾਂ ਨੂੰ ਉਹਨਾਂ ਦੇ ਕੰਮ ਕਾਰਨ ਕਤਲ ਕਰ ਦਿੱਤਾ ਗਿਆ

ਅਮਰੀਕਾ ਦਾ ਮੀਡੀਆ ਆਜ਼ਾਦੀ ਗਰੁੱਪ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (Committee to Protect Journalists) ਪੱਤਰਕਾਰਾਂ ਦੀਆਂ ਮੌਤਾਂ ਸੰਬੰਧੀ ਡਾਟਾਬੇਸ ਤਿਆਰ ਕਰਦਾ ਹੈ ਜਿਸ ਵਿੱਚ ਮੌਤਾਂ ਪਿੱਛੇ ਮਨਸ਼ਾ ਅਤੇ ਹੋਰ ਪ੍ਰਸੰਗਕ ਜਾਣਕਾਰੀ ਦਿੰਦਾ ਹੈ। ਹਲੇ ਤੱਕ 2018 ਵਿੱਚ ਇਸ ਗਰੁੱਪ ਮੁਤਾਬਕ 18 ਅਜਿਹੇ ਕਤਲ ਹੋਏ ਹਨ ਜਿਹਨਾਂ ਵਿੱਚ ਇੱਕ ਮਨਸ਼ਾ ਪਤਾ ਲੱਗਿਆ। ਇਹਨਾਂ ਵਿੱਚ ਨਿਮਨਲਿਖਤ ਸ਼ਾਮਲ ਹਨ:

ਅਫਗਾਨਿਸਤਾਨ: ਅਬਦੁੱਲਾਹ ਹਨਨਜ਼ਾਈ, ਅਬਦੁਲ ਮਨਨ ਅਰਗੰਦ, ਅਲੀ ਸਾਲੀਮੀ, ਗਾਜ਼ੀ ਰਸੂਲੀ, ਮਹਰਮ ਦੁਰਾਨੀ, ਨੋਰੂਜ਼ ਅਲੀ ਰਾਜਾਬੀ, ਸਬਾਵੂਨ ਕਾਕਰ, ਸਲੀਮ ਤਲਾਸ਼, ਸ਼ਾਹ ਮਰਾਈ, ਯਾਰ ਮੁਹੰਮਦ ਤੋਖੀ

ਬ੍ਰਾਜ਼ੀਲ: ਜੈਫਰਸਨ ਪੁਰੇਸਾ ਲੋਪੇਸ

ਕੋਲੰਬੀਆ: ਖੁਆਨ ਖਾਵੀਏਰ ਓਰਤੇਗਾ ਰੇਏਸ, ਪਾਊਲ ਰਿਵਾਸ ਬਰਾਵੋ

ਭਾਰਤ: ਨਵੀਨ ਨਿਸਚਲ, ਸੰਦੀਪ ਸ਼ਰਮਾ

ਮੈਕਸੀਕੋ: ਲੀਓਬਾਰਦੋ ਵਾਸਕੇਸ ਆਤਸਿਨ, ਲੈਸਲੀ ਐਨ ਪਾਮੇਲਾ ਮੋਂਤੇਨੇਗਰੋ ਦੇਲ ਰਿਆਲ

ਸਲੋਵਾਕੀਆ: ਯਾਨ ਕੁਚੀਆਕ

ਗਲੋਬਲ ਵੋਆਇਸਿਸ ਨੂੰ ਉਹਨਾਂ ਪੱਤਰਕਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਦੁੱਖ ਹੈ ਜਿਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਜਿਹਨਾਂ ਨੂੰ ਉਹਨਾਂ ਦੇ ਕੰਮ ਕਰਨ ਮਾਰ ਦਿੱਤਾ ਗਿਆ। ਅਸੀਂ ਸਾਰੇ ਮੀਡੀਆ ਵਰਕਰਾਂ ਨਾਲ ਖੜ੍ਹੇ ਹਨ ਤਾਂ ਕਿ ਆਪਾਂ ਮਿਲਕੇ ਇੰਟਰਨੈੱਟ ਅਤੇ ਪ੍ਰਿੰਟ ਮੀਡੀਆ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਚਾਇਆ ਜਾ ਸਕੇ।

 

ਨੈਟੀਜ਼ਨ ਰਿਪੋਰਟ ਨੂੰ ਸਬਸਕਰਾਈਬ ਕਰੋ

 

 

 

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.