- Global Voices ਪੰਜਾਬੀ ਵਿੱਚ - https://pa.globalvoices.org -

ਪਾਕਿਸਤਾਨ ਦੀਆਂ ਖਤਰਿਆਂ ਵਿੱਚ ਘਿਰੀਆਂ ਘੱਟ ਗਿਣਤੀਆਂ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ, ਪਰ ਕੀ ਸਰਕਾਰ ਸੁਣੇਗੀ?

ਸ਼੍ਰੇਣੀਆਂ: ਦੱਖਣੀ ਏਸ਼ੀਆ, ਅਫ਼ਗ਼ਾਨਿਸਤਾਨ, ਪਾਕਿਸਤਾਨ, ਜੰਗ ਅਤੇ ਕਸ਼ਮਕਸ਼, ਨਸਲ, ਨਾਗਰਿਕ ਮੀਡੀਆ, ਪਰਵਾਸ ਅਤੇ ਆਵਾਸ, ਮਨੁੱਖੀ ਹੱਕ, ਰੋਸ, ਦ ਬਰਿੱਜ

ਕੁਏਟਾ ਵਿਚ ਹਜ਼ਾਰਾ ਕੁੜੀ। ਫੋਟੋ ਵੱਡੀ ਪਧਰ ਤੇ ਸ਼ੇਅਰ ਕੀਤੀ ਗਈ।

ਇਹ ਕੋਇਟਾ, ਪਾਕਿਸਤਾਨ ਵਿਚ ਇਕ ਹੋਰ ਬਸੰਤ ਦੀ ਐਤਵਾਰ ਹੈ। ਮਹਿਰਾਬਾਦ ਜ਼ਿਲੇ ਦੇ ਹਜ਼ਾਰਾ ਭਾਗ ਵਿੱਚ, ਨਜ਼ਰ ਹੁਸੈਨ ਆਪਣਾ ਦਿਨ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਉਹ ਆਪਣੇ ਪੀਲੇ ਕੈਬ ਦੀਆਂ ਚਾਬੀਆਂ ਲੈ ਲੈਂਦਾ ਹੈ ਅਤੇ ਆਪਣੇ ਘਰੋਂ ਨਿੱਕਲ ਪੈਂਦਾ ਹੈ ਜਿਸ ਨੇ ਉਸ ਦਾ ਆਖਰੀ ਵਾਰ ਘਰੋਂ ਨਿਕਲਣਾ ਬਣ ਜਾਣਾ ਸੀ। ਉਹ ਜਾਣਦਾ ਹੈ ਕਿ ਉਸ ਦੀਆਂ ਬਦਾਮ ਦੀਆਂ ਅੱਖਾਂ ਉਸ ਦੀ ਪਿੱਠ ਤੇ ਨਿਸ਼ਾਨੇ ਵਾਂਗ ਹਨ, ਉਸ ਦਾ ਦੀਨ ਉਨ੍ਹਾਂ ਲੋਕਾਂ ਲਈ ਇੱਕ ਨਾਅਰਾ ਹੈ ਜੋ ਉਸਨੂੰ ਮਰਿਆ ਚਾਹੁੰਦੇ ਹਨ।

ਲਸ਼ਕਰ-ਏ-ਝਾਂਗਵੀ (ਐਲਈਜੇ), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) [1] ਸਮੇਤ ਅਤਿਵਾਦੀ ਜਥੇਬੰਦੀਆਂ ਦੇ ਮੈਂਬਰ ਕੋਇਟਾ ਵਿਚ ਸਰਗਰਮ ਹਨ ਅਤੇ ਹਜ਼ਾਰਾ ਲੋਕਾਂ ਨੂੰ ਮਾਰਨ ਲਈ ਲਭ ਰਹੇ ਹਨ। ਕੁਏਟਾ ਵਿਚ ਹਜ਼ਾਰਾ ਲੋਕਾਂ ਲਈ, ਕੰਮ ਕਰਨਾ ਕੋਈ ਆਮ ਕੰਮ ਸਰਗਰਮੀ ਨਹੀਂ ਹੈ: ਇਹ ਹਿੰਮਤ ਦਾ ਕੰਮ ਹੈ। ਕਿਸੇ ਵੀ ਸੂਰਤ ਵਿੱਚ ਨਜ਼ਰ ਹੁਸੈਨ ਕੋਲ ਕੋਈ ਚੋਣ ਨਹੀਂ ਹੈ – ਉਸ ਨੂੰ ਰੋਜ਼ੀ ਕਮਾਉਣ ਦੀ ਜ਼ਰੂਰਤ ਹੈ।

ਯਾਤਰੀ ਸੀਟ ਤੇ ਇਕ ਗਾਹਕ ਬਿਠਾ ਉਹ ਜਾਣੀਆਂ ਪਛਾਣੀਆਂ ਸੜਕਾਂ ਤੇ ਗੱਡੀ ਚਲਾਉਣਾ ਸ਼ੁਰੂ ਕਰਦਾ ਹੈ। ਛੇਤੀ ਹੀ, ਹਵਾ ਦੇ ਵਿੱਚ ਧਮਾਕਿਆਂ ਦਾ ਇਕ ਭਿਆਨਕ ਵਰੋਲਾ ਉਠਦਾ ਹੈ। ਨਜ਼ਾਰ ਦੀ ਕੈਬ ਤੇ ਹਥਿਆਰਬੰਦ ਆਦਮੀਆਂ ਗੋਲੀਆਂ ਚਲਾ ਰਹੇ ਹਨ। ਸੈਕਿੰਡਾਂ ਬਾਅਦ ਨਜ਼ਰ ਹੁਸੈਨ ਮਰ ਜਾਂਦਾ ਹੈ। ਉਸ ਦਾ ਮੁਸਾਫ਼ਰ ਹਸਪਤਾਲ ਵਿਚ ਰਾਜੀ ਹੋ ਜਾਂਦਾ ਹੈ। ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਹਰ ਥਾਂ ਖ਼ਤਰਾ ਹੀ ਖ਼ਤਰਾ ਹੈ

ਮਾਨਵੀ ਹੱਕਾਂ ਲਈ ਕੌਮੀ ਕਮਿਸ਼ਨ (ਐਨਸੀਐਚਆਰ) ਦੀ ਇਕ ਰਿਪੋਰਟ, ਜਿਸਦਾ ਸਿਰਲੇਖ ‘ਅੰਡਰਸਟੈਂਡਿੰਗ ਐਗੋਨੀਜ਼ ਆਫ ਐਥਨਿਕ ਹਜ਼ਾਰਾਜ਼’ [2] ਹੈ, ਦੇ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੁਵੇਟਾ ਦੇ ਹਜ਼ਾਰਾ ਭਾਈਚਾਰੇ [3] ਦੇ ਅੱਤਵਾਦੀ ਹਿੰਸਕ ਘਟਨਾਵਾਂ [4] ਵਿੱਚ 509 ਮੈਂਬਰ ਮਾਰੇ ਗਏ ਸਨ ਅਤੇ 627 ਜ਼ਖਮੀ ਹੋਏ ਸਨ। ਪਾਕਿਸਤਾਨ ਦੇ ਹਜ਼ਾਰਾ ਲੋਕਾਂ ਦੀ ਰਾਜਨੀਤਕ ਪਾਰਟੀ ਦੇ ਖੇਤਰੀ ਮੁਖੀ ਬੋਸਟਨ ਅਲੀ ਕਿਸ਼ਮੰਡ ਦੇ ਅਨੁਸਾਰ ਅਸਲ ਗਿਣਤੀ ਬਹੁਤ ਜ਼ਿਆਦਾ ਹੈ।

ਦਹਿਸ਼ਤਗਰਦ  ਸੰਪਰਦਾਇਕ ਤਰਕ [5] ਦੇ ਅਨੁਸਾਰ ਆਪਣੇ ਹਮਲਿਆਂ ਨੂੰ ਜਾਇਜ਼ ਠਹਿਰਾਉਂਦੇ ਹਨ। ਹਜ਼ਾਰਾ ਲੋਕ [6] ਮੁੱਖ ਤੌਰ ਤੇ ਸ਼ੀਆ ਮੁਸਲਮਾਨ ਹਨ, ਜੋ ਸੁੰਨੀ ਹਾਵੀ ਪਾਕਿਸਤਾਨ ਵਿਚ ਘੱਟ ਗਿਣਤੀ ਹਨ। 2012 ਵਿੱਚ, ਕੋਇਟਾ ਦੇ ਹਜ਼ਾਰਾ ਖੇਤਰ ਵਿੱਚ ਧਮਕੀ ਪੱਤਰਾਂ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਸੀ।  ਇਨ੍ਹਾਂ ਚਿੱਠੀਆਂ ਵਿਚ ਲਸ਼ਕਰ-ਏ-ਝੰਗਵੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ “ਬਲੋਚਿਸਤਾਨ ਛੱਡ ਕੇ ਚਲੇ ਜਾਣ ਜਾਂ ਫਿਰ ਜਾਂ ਹੋਰ ਹਿੰਸਾ ਲਈ ਤਿਆਰ ਰਹਿਣ ਕਿਉਂਕਿ ਲੀਜੇ ਸ਼ੀਆ ਹਜ਼ਾਰਿਆਂ ਵਿਰੁਧ ਪਵਿੱਤਰ ਲੜਾਈ’ ਨੂੰ ਤੇਜ਼ ਕਰੇਗਾ, ਜਿਸ ਤਰ੍ਹਾਂ ਅਫਗਾਨ ਤਾਲਿਬਾਨ ਨੇ ਅਫਗਾਨਿਸਤਾਨ ਦੇ ਬਾਮਿਆਨ ਅਤੇ ਗਜ਼ਨੀ ਸੂਬਿਆਂ ਵਿਚ ਸ਼ੀਆ ਹਜ਼ਾਰੀਆਂ ਵਿਰੁੱਧ ਮੁਲਾਹ ਮੁਹੰਮਦ ਉਮਰ ਦੀ ਅਗਵਾਈ ਵਿੱਚ ਕੀਤੀ ਸੀ।.”

ਫਿਰ ਵੀ ਸਾਰੇ ਹਜ਼ਾਰਾ ਸ਼ੀਆ ਪੰਥੀ ਨਹੀਂ ਹਨ, ਅਤੇ ਇਸ ਲਈ ਕੁਝ ਮਾਹਿਰ ਮੰਨਦੇ ਹਨ ਕਿ ਨਿਸ਼ਾਨਾ ਬਣਾਕੇ ਕੀਤੀਆਂ ਹੱਤਿਆਵਾਂ ਦੇ ਪਿੱਛੇ ਹੋਰ ਹਨ।
ਕਾਰਨ  [7] ਹਨ।

1880 ਤੋਂ ਹਜ਼ਾਰਾ ਭਾਈਚਾਰਾਪਾਕਿਸਤਾਨ ਵਿਚ ਰਹਿ ਰਿਹਾ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਅਮੀਰ ਅਬਦੁਲ ਰਹਿਮਾਨ ਖ਼ਾਨ ਦੇ ਜ਼ੁਲਮ ਦੇ ਕਾਰਨ ਅਫ਼ਗਾਨਿਸਤਾਨ ਤੋਂ ਪਰਵਾਸ ਕਰ ਕੇ ਆਏ ਸਨ, ਕਿਉਂਕਿ
 ਉਸਦੀ ਹਕੂਮਤ ਦੇ [8]ਦੌਰਾਨ ਹਜ਼ਾਰਾ ਲੋਕਾਂ ਨੂੰ “ਕਾਫ਼ਿਰ” ਗਰਦਾਨਿਆ ਗਿਆ ਸੀ ਅਤੇ ਉਹਨਾਂ ਨੇ ਹਕੂਮਤ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ ਜਿਸਦੇ ਬਾਅਦ ਉਹ ਵੱਡੀ ਗਿਣਤੀ ਵਿਚ ਮਾਰੇ ਗਏ ਸਨ।

ਤਾਲਿਬਾਨ ਦੁਆਰਾ ਸ਼ੁਰੂ ਕੀਤੀ ਨਸਲੀ ਸਫਾਈ ਕਰਨ ਦੀ ਕੋਸ਼ਿਸ਼ ਕਾਰਨ 1990ਵਿਆਂ ਵਿੱਚ ਇੱਕ ਹੋਰ ਭਾਜੜ ਪਈ ਸੀ।

1 ਅਪਰੈਲ ਨੂੰ ਨਜ਼ਰ ਹੁਸੈਨ ਦੇ ਕਤਲ ਤੋਂ ਬਾਅਦ, ਦੂਜੇ ਹਜ਼ਾਰਾ ਟੈਕਸੀ ਚਾਲਕਾਂ ਨੇ ਕੋਇਟਾ ਵਿਚ ਵਿਰੋਧ ਪ੍ਰਦਰਸ਼ਨ ਕੀਤਾ, ਜੋ ਉਨ੍ਹਾਂ ਦੇ ਲਈ, ਇਹ ਸ਼ਹਿਰ ਵਿਚ ਨਿਸ਼ਾਨਾ ਮਿਥ ਕੇ ਮਾਰੇ ਜਾਣ ਵਾਲਿਆਂ ਦੀ ਲੰਮੀ ਲੜੀ ਵਿਚ ਸਭ ਤੋਂ ਤਾਜ਼ਾ ਦੇ ਖਿਲਾਫ਼ ਸੀ।

” ਜੇ ਤੁਹਾਨੂੰ ਪਤਾ ਨਹੀਂ ਤਾਂ #ਕੁਵੇਟਾ [9] ਦੀ ਅਲਮਦਾਰ ਸੜਕ ਤੇ #ਹਜ਼ਾਰਾ ਲੋਕਾਂ ਦੇ ਕਤਲਾਮ [10].ਦੇ ਖਿਲਾਫ ਇੱਕ ਧਰਨਾ ਚੱਲ ਰਿਹਾ ਹੈ ਜਿਸ ਦੀ ਰਿਪੋਰਟ @ਬੀਬੀਸੀ ਉਰਦੂ [11], ਨੂੰ ਛਡ ਕੇ ਹੋਰ ਕਿਸੇ ਨੇ ਨਹੀਂ ਦਿੱਤੀ। ਮੀਡੀਆ ਦਾ ਚੁੱਪ ਰਹਿਣਾ ਅਪਰਾਧ ਹੈl #ਪਾਕਿਸਤਾਨ [12] https://t.co/r1NAEgNS5R [13]— ਸਲੀਮ ਜਾਵੇਦ

ਸੈਂਕੜੇ ਲੋਕ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ, ਜੋ ਛੇਤੀ ਹੀ ਪਾਕਿਸਤਾਨ ਦੇ ਹੋਰਨਾਂ ਸ਼ਹਿਰਾਂ ਵਿਚ ਫੈਲ ਗਿਆ, ਜਿਵੇਂ ਕਿ ਇਸਲਾਮਾਬਾਦ ਅਤੇ ਲਾਹੌਰ ਵਿੱਚ।

ਵਿਰੋਧ ਦੇ ਵਿੱਚ ਬਹੁਤ ਸਾਰੀਆਂ ਨਾਰੀ ਕਾਰਕੁੰਨ ਵੀ ਸ਼ਾਮਲ ਹੋਈਆਂਹਨ, ਇਸ ਤੱਥ ਦੇ ਬਾਵਜੂਦ ਕਿ ਇਹ ਆਬਾਦੀ ਅਕਸਰ ਔਨਲਾਈਨ ਗਾਲਾਂ ਅਤੇ ਧਮਕੀਆਂ ਦਾ ਨਿਸ਼ਾਨਾ ਹੁੰਦੀ ਹੈ। ਰੋਸ ਧਰਨੇ ਅੱਠ ਦਿਨ ਤੱਕ ਚੱਲੇ।

‘ਤੁਸੀਂ ਹੁਣ ਕਿਸੇ ਪਸ਼ਤੂਨ ਨੂੰ ਮੌਤ ਦੀ ਧਮਕੀ ਨਾਲ ਡਰਾ ਨਹੀਂ ਸਕਦੇ’

ਅੱਜ, ਨਜ਼ਰ ਹੁਸੈਨ ਕਬਰਸਤਾਨ ਵਿਚ ਪਿਆ ਹੈ ਜਿੱਥੇ ਹਜ਼ਾਰਾਂ ਹਜ਼ਾਰਾ ਨਾਲ ਨਾਲ ਦਫਨਾਏ ਗਏ ਹਨ, ਕੱਟੜਵਾਦੀ ਹਮਲਿਆਂ ਦੇ ਅਤੇ ਨਿਸ਼ਾਨਾ ਸਾਧ ਕੇ ਕੀਤੇ ਗਏ ਕਤਲਾਂ ਦੇ, ਸ਼ਿਕਾਰ [15], ਸਾਰੇ ਇਕ ਅਜਿਹੀ ਸਥਿਤੀ ਦੀ ਗਵਾਹੀ ਹਨ ਜੋ ਉਨ੍ਹਾਂ ਦੀ ਮੌਤ ਪ੍ਰਤੀ ਉਦਾਸੀਨ ਹੈ ਜਾਂ ਕੁਕਰਮ ਵਿੱਚ ਸ਼ਰੀਕ।

ਪਰ ਹਜ਼ਾਰਾ ਲੋਕ ਅੱਤਵਾਦੀਹਿੰਸਾ ਅਤੇ ਬੇਇਨਸਾਫ਼ੀ ਦੀ ਤਿੱਖੀ ਧਾਰ ਤੇ ਕਰਾਹੁਣ ਵਿਚ ਇਕੱਲੇ ਨਹੀਂ ਹਨ. ਇਕ ਹੋਰ ਅਤਿਆਚਾਰੀ ਘੱਟ ਗਿਣਤੀ, ਪਸ਼ਤੂਨਾਂ ਦੀ ਹੈ, ਜੋ ਜਨਵਰੀ ਤੋਂ ਹੀ ਵਿਰੋਧ ਕਰ ਰਹੀ ਹੈ, ਜਦੋਂ ਇਕ ਜੁਆਨ ਇੱਛਾਵਾਨ ਮਾਡਲ ਦੀ  ਹੱਤਿਆ [18] ਨੇ ਇਸ ਭਾਈਚਾਰੇ ਵਿਚ ਰੋਹ ਪੈਦਾ ਕਰ ਦਿੱਤਾ।

ਪਾਕਿਸਤਾਨ ਦੇ ਉੱਤਰ-ਪੱਛਮੀ ਇਲਾਕੇ ਦੇ ਕਬਾਇਲੀ ਖੇਤਰਾਂ ਦੇ ਪਸ਼ਤੂਨਾਂ ਨੇ ਅੱਤਵਾਦੀ ਹਮਲੇ, ਅੰਦਰੂਨੀ ਉਜਾੜੇ, ਨਸਲੀ ਸਟੀਰੀਓਟਾਈਪਿੰਗ ਅਤੇ ਫੌਜੀ ਸਖਤੀਆਂ ਦਾ ਸਾਹਮਣਾ ਕੀਤਾ ਹੈ।

ਮਨਜ਼ੂਰ ਪਸ਼ਤੀਨ [19]ਪਸ਼ਤੂਨ ਤਹੱਫ਼ਜ਼ ਅੰਦੋਲਨ [20] (ਪਸ਼ਤੂਨ ਸੁਰੱਖਿਆ ਮੁਹਿੰਮ) ਦਾ ਆਗੂ ਹੈ, ਜੋ 2014 ਵਿਚ ਵਜ਼ੀਰਸਤਾਨ ਵਿਚ ਬਾਰੂਦੀ ਸੁਰੰਗਾਂ ਨੂੰ ਸਾਫ ਕਰਨ ਲਈ ਇਕ ਪਹਿਲ ਵਜੋਂ ਸ਼ੁਰੂ ਕੀਤੀ ਗਈ ਸੀ ਅਤੇ ਪਸ਼ਤੂਨਾਂ ਲਈ ਅਧਿਕਾਰਾਂ ਅਤੇ ਸੁਰੱਖਿਆ ਦੀ ਮੰਗ ਲਈ ਇਕ ਅੰਦੋਲਨ ਬਣ ਗਈ।

8 ਅਪਰੈਲ ਨੂੰ ਪਿਸ਼ਾਵਰ ਵਿਚ ਹਜ਼ਾਰਾਂ ਨਸਲੀ ਪਸ਼ਤੂਨ ਆਪਣੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕਰਨ ਲਈ ਜਨਤਕ ਪ੍ਰਦਰਸ਼ਨ ਲਈ ਇਕੱਠੇ [21] ਹੋਏ।

  ਅੱਜ  #ਪੀਟੀਐਮ.ਪੇਸ਼ਾਵਰ ਜਲਸੇ [22] ਵਿੱਚ ਤਕਰੀਰ :
“ਆਈਐਸਆਈ ਜਾਂ ਐਮਆਈ ਦਾ ਨਾਮ ਲੈਣਾ ਜਾਂ ਦੋਸ਼ ਦੇਣਾ ਮੌਤ ਦੇ ਬਰਾਬਰ ਹੁੰਦਾਸੀ। ਪਰ ਹੁਣ ਨਹੀਂ। ਮੈਂ ਕਿਸੇ ਵੀ ਤਾਨਾਸ਼ਾਹ ਨੂੰ ਲਲਕਾਰ ਸਕਦਾ ਹਾਂ, ਅਤੇ ਮੈਨੂੰ ਇਸ ਤੇ ਮਾਣ ਹੈ। ਤੁਸੀਂ ਹੁਣ ਕਿਸੇ ਪਸ਼ਤੂਨ ਨੂੰ ਮੌਤ ਦੀ ਧਮਕੀ ਨਾਲ ਡਰਾ ਨਹੀਂ ਸਕਦੇ।” #PashtunLongMarch2Peshawar [23] @a_siab [24] @sid_abu [25] pic.twitter.com/DVcxsBcZ3c [26]

ਪਾਕਿਸਤਾਨ ਦੇ ਮਸੀਹੀ ਭਾਈਚਾਰਾ ਵੀ ਨਿਸ਼ਾਨੇਵੰਦ ਹੱਤਿਆਵਾਂ ਦੇ ਸ਼ਿਕਾਰ ਹੋਇਆ ਹੈ। 15 ਅਪ੍ਰੈਲ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਕੋਇਟਾ ਵਿਚ ਇਕ ਚਰਚ ਦੇ ਬਾਹਰ ਈਸਾਈਆਂ [28] ਦੇ ਇਕ ਸਮੂਹ ਤੇ ਗੋਲੀਬਾਰੀ ਕੀਤੀ। ਕੁਝ ਹਫਤੇ ਪਹਿਲਾਂ, ਸ਼ਹਿਰ ਵਿੱਚ ਚਾਰ ਹੋਰ ਮਸੀਹੀ ਮਾਰੇ ਗਏ ਸਨ। ਇਸ ਹਮਲੇ ਲਈ ਕ੍ਰੈਡਿਟ ਇਸਲਾਮਿਕ ਸਟੇਟ ਗਰੁੱਪ ਨੇ ਲਿਆ ਸੀ, ਪਰ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਵਿੱਚ ਆਈਐਸਆਈਐਸ ਦੀ ਸੰਗਠਤ ਮੌਜੂਦਗੀ ਤੋਂ ਇਨਕਾਰ ਕਰ ਦਿੱਤਾ ਹੈ, ਜਿਸਦਾ ਭਾਵ ਹੈ  ਕਿ ਐਲਈਜੇ ਸੰਭਾਵੀ ਸ਼ੱਕੀ ਹੈ।

ਅੱਜ, ਇਨ੍ਹਾਂ ਭਾਈਚਾਰਿਆਂ ਦੀ ਸਥਿਤੀ ਨੂੰ ਪਾਕਿਸਤਾਨ ਦੀ ਸਥਾਪਨਾ ਦੁਆਰਾ ਅਣਦੇਖੀ ਕੀਤਾ ਜਾ ਰਿਹਾ ਹੈ। ਅਪਰਾਧੀਆਂ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਹਾਲ ਹੀ ਵਿਚ ਈਸਾਈਆਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕੋ ਇਕ ਰਾਹ ਵਜੋਂ ਘਰ ਰਹਿਣ ਲਈ ਕਿਹਾ ਹੈ। [29]

ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਵਿਚ ਜੋ ਹੋ ਰਿਹਾ ਹੈ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਗਵਾ ਹੋਣ, ਜ਼ਖ਼ਮੀ ਹੋਣ ਜਾਂ ਮਾਰੇ ਜਾਣ ਦੇ ਡਰ ਤੋਂ ਬਿਨਾਂ ਘਰੋਂ ਨਿਕਲਣ ਦੇ ਸਧਾਰਨ ਹੱਕ ਦੀ ਰੱਖੀ ਲਈ ਲੋਕਾਂ ਦੇ ਅੰਦੋਲਨਾਂ ਨੂੰ ਸਮਰਥਨ ਦੇਣਾ ਚਾਹੀਦਾ ਹੈ।

ਸੀਮਾ ਬਟੂਲ ਸਹਰ, ਫਾਤਿਮਾ ਆਤਿਫ਼ ਅਤੇ ਡਾ. ਅਲੀਯਾ ਹੈਦਰ ਕਰਮਲ ਨੇ ਇਸ ਲੇਖ ਨੂੰ ਤਿਆਰ ਕਰਨ ਵਿਚ ਯੋਗਦਾਨ ਪਾਇਆ।