ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਨਕਲਾਬ ਹੈ”

2017 ਨੂੰ, ਮੈਕਸੀਕੋ ਵਿੱਚ ਹੋਣ ਵਾਲੀ ਮਹਿਲਾਵਾਂ ਦੀ ਆਵਾਜ਼ ਸਟੋਰੀਟੈਲਿੰਗ ਵਰਕਸ਼ਾਪ ਦੌਰਾਨ ਹਿੱਸੇਦਾਰ ਭੀੜ ਦਾ ਇੱਕ ਸਕ੍ਰੀਨਸ਼ਾਟ। ਯੂਟਯੂਬ ਤੋਂ ਆਗਿਆ ਨਾਲ ਵਰਤੀ ਗਈ ਤਸਵੀਰ।

ਐਨ.ਬੀ. ਔਡੀਓ ਅਤੇ ਵੀਡੀਓ ਦੇ ਸਾਰੇ ਲਿੰਕਸ ਸਪੇਨੀ ਭਾਸ਼ਾ ਵਿੱਚ ਮਿਲਦੇ ਹਨ। 
ਔਰਤਾਂ ਦੀ ਆਵਾਜ਼: ਕਹਾਣੀਆਂ ਜੋ ਬਦਲਾਅ ਲਈ ਹਨ ਮੈਕਸਿਕੋ ਵਿੱਚ ਸਥਿਤ ਇਕ ਮਲਟੀਮੀਡੀਆ ਪ੍ਰਯੋਗਸ਼ਾਲਾ ਹੈ ਜੋ ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ ‘ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਦੀ ਭਾਲ ਕਰਦੀ ਹੈ। ਆਯੋਜਕਾਂ ਲਈ, ਲਿੰਗ ਦੇ ਨਿਯਮ ਇਹ ਸਮਝਣ ਵਿਚ ਮਹੱਤਵਪੂਰਨ ਕਾਰਕ ਹਨ ਕਿ ਸਮਾਜ ਵਿੱਚ ਔਰਤਾਂ ਦੀਆਂ ਭੂਮਿਕਾਵਾਂ ਅਤੇ ਕਹਾਣੀਆਂ ਨੂੰ ਅਨੁਭਵਾਂ ਅਨੁਸਾਰ ਕਿਵੇਂ ਸਮਝੀਆਂ ਜਾਂਦਾ ਹੈ।

2017 ਵਿੱਚ, ਆਯੋਜਿਤ ਵਿਮੈਨਜ਼ ਵੋਇਸਿਜ਼ ਦਾ ਦੂਸਰਾ ਐਡੀਸ਼ਨ ਵੱਖ-ਵੱਖ ਸਰਕਲਾਂ ਵਿੱਚੋਂ ਔਰਤਾਂ ਨੂੰ ਇਕੱਠਾ ਕੀਤਾ ਗਿਆ ਅਤੇ “ਜੈਂਂਡਰ ਨਾਨ-ਕਨਫਰਮਿਸਟਸ, ਆਦਿਵਾਸੀ ਔਰਤਾਂ, ਕਵੀਆਂ, ਪੱਤਰਕਾਰਾਂ, ਫੁੱਟਬਾਲ ਖਿਡਾਰੀਆਂ, ਬਾਕਸਰ, ਜ਼ਮੀਨ ਅਤੇ ਵਾਤਾਵਰਨ ਕਾਰਕੁੰਨ, ਮੋਟਰਸਾਈਕਲਿਟਸ, ਸਪੋਰਟਸਵੁਮੈਨ, ਸਾਈਕਲ ਸਵਾਰਾਂ, ਥੈਰਿਪੀਟਿਸਟ, ਦਾਈਆਂ ਅਤੇ ਸਮਲਿੰਗੀ ਅਤੇ ਉਹ ਜਿਨ੍ਹਾਂ ਨੇ ਹਿੰਸਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ” ਦੀਆਂ ਕਹਾਣੀ ਪ੍ਰਜੈਕਟਾਂ ਨਾਲ ਬੁਨਿਆਦ ਰੱਖੀ ਗਈ।

ਆਯੋਜਕ ਇਲੋਇਸਾ ਦਿਏਜ਼ ਨੇ ਦੱਸਿਆ:

Trabajamos con mujeres y disidentes de género en un laboratorio multimedia donde reflexionamos sobre cómo el género afecta la manera en que se han contado nuestras historias, construyendo narrativas y apropiándonos de la tecnología para visibilizar el rol transformador que tenemos.

ਅਸੀਂ ਇੱਕ ਮਲਟੀਮੀਡੀਆ ਪ੍ਰਯੋਗਸ਼ਾਲਾ ਵਿੱਚ ਔਰਤਾਂ ਅਤੇ ਗੈਰ-ਲਿੰਗੀ ਨਾਲ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਇਸ ਗੱਲ ਤੇ ਪ੍ਰਤੀਕਿਰਿਆ ਕਰਦੇ ਹਾਂ ਕਿ ਸਾਡੀ ਕਹਾਣੀਆਂ ਨੂੰ ਕਿਵੇਂ ਦੱਸਿਆ ਗਿਆ ਹੈ, ਕਹਾਣੀਆਂ ਦੇ ਨਿਰਮਾਣ ਅਤੇ ਰੂਪ-ਰੇਖਾ ਦੀ ਵਰਤੋਂ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਅਸੀਂ ਹੋਰ ਜ਼ਿਆਦਾ ਦ੍ਰਿਸ਼ ਵਿਖਾਉਂਦੇ ਹਾਂ।

ਉਹ ਜਿਹੜੇ ਆਪਣੇ ਵੰਸ਼ਜ ਦਾ ਗਿਆਨ ਸਾਂਝਾ ਕਰਦੇ ਹਨ: ਦੇਖਭਾਲ ਕਰਨ ਵਾਲੇ

ਔਰਤਾਂ ਦੀਆਂ ਆਵਾਜ਼ਾਂ ਵਰਕਸ਼ਾਪਾਂ ਉਨ੍ਹਾਂ ਥਾਵਾਂ ਨੂੰ ਖੋਲ੍ਹਣ ਅਤੇ ਕਹਾਣੀ ਸੁਨਾਉਣ ਦੇ ਸੰਦ ਦੇਣ ‘ਤੇ ਧਿਆਨ ਕੇਂਦ੍ਰਤ ਕਰਦੀਆਂ ਹਨ ਜੋ ਹਿੱਸਾ ਲੈਂਦੀਆਂ ਹਨ ਤਾਂ ਜੋ ਉਹ ਆਪਣੇ ਮਾਹੌਲ ਨੂੰ ਬਦਲਣ ਵਿੱਚ ਹਿੱਸਾ ਪਾ ਸਕਣ। ਵਿਮੈਨਜ਼ ਵੋਇਸਿਜ਼ ਲਈ ਮੁੱਖ ਸ਼ਬਦ ਵਿਆਪਕ ਹੋ ਗਿਆ ਹੈ: ਪ੍ਰੋਜੈਕਟ ਲਈ ਔਰਤਾਂ ਨੂੰ ਸਿਰਫ਼ ਆਪਣੀਆਂ ਖੁਦ ਦੀ ਬਜਾਏ ਹੋਰ ਔਰਤਾਂ ਦੀਆਂ ਕਹਾਣੀਆਂ ‘ਤੇ ਧਿਆਨ ਦੇਣ ਦੀ ਲੋੜ ਹੈ।

ਜੂਡਜ਼ਿਲ ਪਾਲਮਾ ਓਰਟੇਗਾ ਦੀ ਵੀਡੀਓ ਰੋਸਾਲੀਆ ਮੇਨਡੇਜ਼ ਐਕਸੂਲ ਵਿਸ਼ੇਸ਼ਤਾ ਨਾਲ ਇੱਕ ਵਧੀਆ ਮਿਸਾਲ ਹੈ।ਰੋਸਾਲੀਆ, ਯੂਕਾਟਾਨ, ਮੈਕਸੀਕੋ ਤੋਂ ਇਕ ਮਯਾਨਾ ਔਰਤ ਹੈ ਅਤੇ ਰਵਾਇਤੀ ਦਵਾਈਆਂ ਦਾ ਅਭਿਆਸ ਕੀਤਾ ਜਾਂਦਾ ਹੈ ਜੋ ਕਿ ਮੈਕਸੀਕੋ ਵਿੱਚ ਸੱਭਿਆਚਾਰਕ ਵਿਕਾਸ ਦੁਆਰਾ ਸ਼ੁਰੂ ਕੀਤੀ ਆਧੁਨਿਕਤਾ ਦੇ ਵਿਰੋਧ ਵਿੱਚ ਹੈ।

ਇਹ ਕਹਾਣੀ ਗਿਆਨ ਦੇ ਮੌਲਿਕ ਪ੍ਰਸਾਰਣ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ ਜਿਸ ਨਾਲ ਪਿਛਲੀਆਂ ਪੀੜ੍ਹੀਆਂ ਨੂੰ ਲਾਭ ਹੋਇਆ ਹੈ ਅਤੇ ਅੱਜ ਲੋਕਾਂ ਦਾ ਇਲਾਜ ਅਤੇ ਠੀਕ ਕਰਨਾ ਜਾਰੀ ਹੈ:

Esta mujer representa a las mujeres mayas actuales que contribuyen a que la cultura maya resista a los constantes cambios que ocurren en la cultura. Rosalía, nos enseña la importancia de la transmisión oral de estos conocimientos, ya que el uso de plantas en la alimentación y en sus prácticas medicinales han sido favorables para las generaciones pasadas, y las actuales, además de que han mantenido un equilibrio con el medio ambiente.

ਇਹ ਔਰਤ ਅੱਜ ਦੀ ਮਾਯਾਨ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਸੱਭਿਆਚਾਰ ਦੇ ਅੰਦਰ ਲਗਾਤਾਰ ਤਬਦੀਲੀਆਂ ਦਾ ਵਿਰੋਧ ਕਰਨ ਲਈ, ਮਾਯਾਨ ਸੱਭਿਆਚਾਰ ਵਿੱਚ ਯੋਗਦਾਨ ਪਾਉਂਦੀ ਹੈ। ਰੋਸਾਲੀਆ ਸਾਨੂੰ ਇਸ ਗਿਆਨ ਦੇ ਮੌਖਿਕ ਸੰਚਾਰ ਦਾ ਮਹੱਤਵ ਸਿਖਾਉਂਦੀ ਹੈ। ਭੋਜਨ ਵਿੱਚ ਅਤੇ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪੌਦੇ ਪਿਛਲੀਆਂ ਪੀੜ੍ਹੀਆਂ ਲਈ ਲਾਭਦਾਇਕ ਰਹੀ ਹੈ, ਵਰਤਮਾਨ ਸਮੇਂ ਵਿੱਚ, ਅਤੇ ਵਾਤਾਵਰਣ ਨਾਲ ਇੱਕ ਸੰਤੁਲਨ ਬਣਾਈ ਰੱਖਿਆ ਹੈ।

ਇਕ ਹੋਰ ਭਾਗੀਦਾਰ ਮਾਈਕਿਆਸ ਸਾਂਚੇਜ਼ ਨੇ, ਆਪਣਾ ਧਿਆਨ ਸੱਭਿਆਚਾਰਕ ਵਿਰਾਸਤ ਅਤੇ ਜ਼ਮੀਨੀ ਸੁਰੱਖਿਆ ਦੀ ਰੱਖਿਆ ਕਰਨ ਦੇ ਕੰਮ ‘ਤੇ ਕੇਂਦਰਤ ਕੀਤਾ ਹੈ। ਵੁਮੈਨਸ ਵੋਇਸਿਜ਼ ਸਾਊਂਡ ਕਲਾਊਡ ਅਕਾਊਂਟ ਤੇ ਇਸ ਆਡੀਓ ਵਿੱਚ, ਅਜ਼ਾਲੀਆ ਹਰਨਾਨਡੇਜ਼, ਮਾਈਕਿਆਸ ਨਾਲ ਬੋਲਦੀ ਹੈ ਅਤੇ ਜ਼ੋਕ ਭਾਈਚਾਰੇ (ਚੀਆਪਾਸ, ਓਅਕਸਾਕਾ ਅਤੇ ਟਾਬਾਸਕੋ, ਮੈਕਸੀਕੋ) ਵਿੱਚ ਔਰਤਾਂ ਦੀ ਭੂਮਿਕਾ ਦੀ ਪੜਚੋਲ ਕਰਦਾ ਹੈ ਜੋ ਨਵੀਂ ਪੀੜ੍ਹੀਆਂ ਦੀ ਦੇਖਭਾਲ ਕਰਨ ਅਤੇ ਭਾਈਚਾਰੇ ਦੀਆਂ ਰਵਾਇਤਾਂ ਬਾਰੇ ਉਨ੍ਹਾਂ ਨੂੰ ਸਿੱਖਿਅਤ ਕਰਨ ਦੇ ਇੰਚਾਰਜ ਹਨ।

Mi abuela nunca aprendió español. Tuvo miedo del olvido de sus dioses. Tuvo miedo de despertarse una mañana sin los prodigios de su prole en la memoria. Mi abuela creía que solo en [lengua] zoque se podía hablar con el viento. [Mi abuela y mi madre] eran mujeres de fuerte carácter [aunque no tuvieran] la posibilidad de acceder a la educación [formal]. Para mi fueron un ejemplo claro de lucha y de justicia social […] Siempre me educaron para conocer toda la filosofía del pueblo zoque.

ਮੇਰੀ ਦਾਦੀ ਨੇ ਕਦੇ ਸਪੈਨਿਸ਼ ਨਹੀਂ ਸਿੱਖੀ। ਉਹ ਡਰਦੀ ਸੀ ਕਿ ਰੱਬ ਉਸਨੂੰ ਭੁੱਲ ਜਾਵੇਗਾ। ਉਹ ਇੱਕ ਸਵੇਰ ਆਪਣੇ ਵੰਸ਼ ਦੇ ਅਜੂਬਿਆਂ ਨੂੰ ਯਾਦ ਕੀਤੇ ਬਿਨਾਂ ਜਾਗਣ ਤੋਂ ਡਰਦੀ ਸੀ। ਮੇਰੀ ਦਾਦੀ ਮੰਨਦੀ ਸੀ ਕਿ ਤੁਸੀਂ ਸਿਰਫ ਜ਼ੋਕ ਭਾਸ਼ਾ ਵਿਚ ਹੀ ਹਵਾ ਨਾਲ ਹੀ ਗੱਲਬਾਤ ਕਰ ਸਕਦੇ ਹੋ। [ਮੇਰੀ ਦਾਦੀ ਅਤੇ ਮੇਰੀ ਮਾਂ] ਮਜ਼ਬੂਤ ਚਰਿੱਤਰ ਵਾਲੀਆਂ ਔਰਤਾਂ ਸਨ, ਹਾਲਾਂਕਿ ਉਨ੍ਹਾਂ ਕੋਲ [ਰਸਮੀ] ਸਿੱਖਿਆ ਨਹੀਂ ਸੀ। ਮੇਰੇ ਲਈ, ਉਹ ਵੀਰਾਂਗਣਾਂ ਅਤੇ ਸਮਾਜਿਕ ਨਿਆਂ ਦੀ ਇਕ ਸਪੱਸ਼ਟ ਉਦਾਹਰਣ ਸਨ […]. ਉਨ੍ਹਾਂ ਨੇ ਹਮੇਸ਼ਾ ਜ਼ੋਕ ਲੋਕਾਂ ਦਾ ਫ਼ਲਸਫ਼ਾ ਮੈਨੂੰ ਪੜ੍ਹਾਇਆ।

“ਜਨਮ ਦੇ ਰਹੀਆਂ ਔਰਤਾਂ” ਸਿਰਲੇਖ ਵਾਲੇ ਇੱਕ ਆਡੀਓ ਵਿੱਚ ਬੱਚਿਆਂ ਦੇ ਜਨਮ ਦੇ ਸਮੇਂ ਆਪਣੇ ਸਰੀਰ ਦੀ ਦੇਖਭਾਲ ਦੇ ਵੱਖ ਵੱਖ ਤਰੀਕਿਆਂ ਬਾਰੇ ਔਰਤਾਂ ਦੀਆਂ ਕਹਾਣੀਆਂ ਦਾ ਜਮ੍ਹਾਂ ਕੀਤੀਆਂ ਗਈਆਂ ਹਨ। ਕਹਾਣੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਕਿਵੇਂ ਔਰਤਾਂ ਆਪਣੇ ਸਰੀਰਾਂ ਨੂੰ ਜਾਣਦੀਆਂ ਹਨ, ਉਹ ਜਨਮ ਦੇਣਾ ਜਾਣਦੀਆਂ ਹਨ ਅਤੇ “ਕਿ ਜਨਮ ਦੇਣ ਦੇ ਬਹੁਤ ਸਾਰੇ ਤਰੀਕੇ ਹਨ ਓਨੇ ਹੀ ਜਿੰਨੀਆਂ ਔਰਤਾਂ ਜਨਮ ਦੇ ਰਹੀਆਂ ਹਨ।”

ਮਹਿਲਾ ਆਵਾਜ਼ਾਂ ਬਾਰੇ ਵੈਬਸਾਈਟ ‘ਤੇ, ਵਿਜ਼ਟਰ ਵਰਕਸ਼ਾਪਾਂ ਦੌਰਾਨ ਇਕੱਤਰ ਕੀਤੇ ਆਡੀਓ, ਵੀਡੀਓ ਅਤੇ ਬਿਆਨਾਂ ਦੇ ਵਿਸ਼ਾਲ ਪੁਰਾਲੇਖਾਂ ਦੀ ਪੜਚੋਲ ਕਰ ਸਕਦੇ ਹਨ। ਪੁਰਾਲੇਖਾਂ ਵਿੱਚ ਮਜ਼ਾਹੂਆ ਭਾਈਚਾਰੇ ਦੇ ਨੌਜਵਾਨ ਫੁਟਬਾਲ ਖਿਡਾਰੀਆਂ, ਮਹਿਲਾ ਮੁੱਕੇਬਾਜ਼ਾਂ, “ਕਲਿਟੋਰੀਨਾਸ” (ਔਰਤਾਂ ਜਿਨ੍ਹਾਂ ਨੂੰ ਔਰਗਾਜਮ ਤਕ ਪਹੁੰਚਣ ਲਈ ਕਲਿਟੋਰਲ ਉਤੇਜਨਾ ਦੀ ਲੋੜ ਹੁੰਦੀ ਹੈ), ਨੌਜਵਾਨ ਪੱਤਰਕਾਰ, ਸਾਈਕਲ ਮੈਸੇਂਜਰ ਅਤੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਆਵਾਜ਼ਾਂ ਸ਼ਾਮਲ ਹਨ।

ਵੁਮੈਨ ਵੋਆਇਸਿਸ ਵਰਕਸ਼ਾਪ ਦੀ ਪ੍ਰਕਿਰਿਆ ਲਗਭਗ ਛੇ ਮਹੀਨਿਆਂ ਤੱਕ ਚੱਲੀ, ਅਤੇ ਇਸਦੀ ਅੰਤਮ ਕਿਸ਼ਤ ਵਿੱਚ ਆਪਣੀਆਂ ਕਹਾਣੀਆਂ ਸੁਣਾਉਣ ਲਈ 20 ਤੋਂ ਵੱਧ ਔਰਤਾਂ ਭਾਗੀਦਾਰ ਸਨ ਜਿਨ੍ਹਾਂ ਵਿੱਚ ਟ੍ਰਾਂਸਜੈਂਡਰ ਔਰਤਾਂ ਵੀ ਸ਼ਾਮਲ। ਪ੍ਰਬੰਧਕਾਂ – ਲੂਕਾਡੋਰੇਸ, ਲਾ ਸੈਂਡੀਆ ਡਿਜੀਟਲ, ਸੋਸ਼ਲਟਿਕ, ਸਬਵਰਸਨਜ਼ ਐਂਡ ਵਿਟਨੈਸ, ਨੇ ਤਬਦੀਲੀ ਲਈ ਸੰਚਾਰ, ਟੈਕਨੋਲੋਜੀ ਦੇ ਖੇਤਰ, ਇੱਕ ਪੂਰੇ ਸੈਕਸ ਜੀਵਨ ਦੀ ਰੱਖਿਆ, ਕਮਿਊਨਿਟੀ ਕੋਸ਼ਿਸ਼ਾਂ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਮਲਟੀਮੀਡੀਆ ਉਤਪਾਦਨ ਨੂੰ ਸਮਰਪਿਤ ਜੈਂਡਰ-ਦਾਬਾ-ਰਹਿਤ ਅਤੇ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਆਪਣੀਆਂ ਗਤੀਵਿਧੀਆਂ ਦੁਆਰਾ ਸਹਾਇਤਾ ਪ੍ਰਦਾਨ ਕੀਤੀ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.