ਪਾਕਿਸਤਾਨੀਆਂ ਦੀ ਮੰਗ # ਜੈਨਬ ਲਈ ਇਨਸਾਫ਼, 7 ਸਾਲਾ ਬੱਚੀ ਨਾਲ ਕਸੂਰ ਵਿਚ ਬਲਾਤਕਾਰ ਅਤੇ ਕਤਲ

Screenshot of some of the photos found under the #JusticeForZainab hashtag on Instagram.

ਸੱਤ ਸਾਲਾ ਬੱਚੀ ਦੇ ਅਗ਼ਵਾਹ, ਜਿਨਸੀ ਤਸ਼ੱਦਦ ਅਤੇ ਕਤਲ ਦੇ ਬਾਅਦ ਪਾਕਿਸਤਾਨੀਆਂ ਨੇ ਤੇਜ਼-ਰੌ ਇਨਸਾਫ਼ ਅਤੇ ਮੁਜ਼ਰਿਮ ਨੂੰ ਮਿਸਾਲੀ ਦੰਡ ਦੇਣ ਦੀ  ਮੰਗ ਕੀਤੀ ਹੈ।

ਜੈਨਬ ਅੰਸਾਰੀ ਦੀ ਲਾਸ਼ 9 ਜਨਵਰੀ ਨੂੰ ਇੱਕ ਕੂੜੇ ਦੇ ਢੇਰ ਵਿਚੋਂ  ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਵਿੱਚ ਮਿਲੀ। ਜੈਨਬ 4 ਦਿਨ ਤੋਂ ਬੇਪਤਾ ਸੀ। ਪੋਸਟਮਾਰਟਮ ਦੇ ਮੁਤਾਬਕ ਛੋਟੀ-ਉਮਰ ਬੱਚੀ ਨੂੰ ਬਲਾਤਕਾਰ ਦੇ ਬਾਅਦ ਗਲ ਘੁੱਟ ਕੇ ਮਾਰਿਆ ਗਿਆ ਸੀ।

ਖ਼ਬਰ ਫੈਲਦੇ ਹੀ  ਕਸੂਰ ਸ਼ਹਿਰ ਵਿੱਚ ਝੜਪਾਂ ਸ਼ੁਰੂ ਹੋ ਗਈਆਂ ਜਿਸਦੇ ਨਤੀਜੇ ਵਜੋਂ ਭੀੜ ਨੂੰ ਖਿੰਡਾਉਣ ਲਈ ਕੀਤੀ ਪੁਲਿਸ ਦੀ ਫਾਇਰਿੰਗ ਨਾਲ ਦੋ ਜਣੇ ਹਲਾਕ ਅਤੇ ਕਈ ਜਖ਼ਮੀ ਹੋ ਗਏ।  ਭੀੜ  ਦੀ ਮੰਗ ਸੀ ਕਿ ਬਲਾਤਕਾਰੀਆਂ ਅਤੇ ਕਾਤਿਲਾਂ ਨੂੰ ਫੌਰੀ ਗਿਰਫਤਾਰ ਕੀਤਾ ਜਾਵੇ ਜੋ ਉਦੋਂ ਤੱਕ ਫੜੇ ਨਹੀਂ ਸੀ ਗਏ।

ਛੇਤੀ ਹੀ ਪੂਰੇ ਮੁਲਕ ਵਿੱਚ ਮੁਜ਼ਾਹਿਰਿਆਂ ਦਾ ਸਿਲਸਲਾ  ਸ਼ੁਰੂ ਹੋ ਗਿਆ , ਅਤੇ11 ਜਨਵਰੀ ਨੂੰ ਵਿਦਿਆਰਥੀ, ਵਕੀਲ ਅਤੇ ਹੋਰ ਲੋਕਾਂ ਨੇ ਹਾਕਮ ਲੋਕਾਂ ਉੱਤੇ ਦਬਾਓ ਬਰਕ਼ਰਾਰ ਰੱਖਣ ਲਈ ਸੜਕਾਂ ਦਾ ਰੁਖ਼ ਕੀਤਾ।


ਜੈਨਬ ਦੇ ਕੇਸ ਨਾਲ  ਵਸੀਹ ਪੈਮਾਨੇ ਉੱਤੇ ਗੁੱਸੇ ਦੀ ਲਹਿਰ ਕਿਉਂ ਦੌੜੀ?

ਕਸੂਰ ਵਿਚ ਹਿੰਸਕ ਰੋਸ ਪ੍ਰਦਰਸ਼ਨਾਂ ਦੀ ਫੁਟੇਜ, ਰੋਸ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਦੀ ਗੋਲੀਬਾਰੀ, ਜ਼ੈਨਬ ਦੇ ਮਾਪਿਆਂ ਦੀ ਇਕ ਜਜ਼ਬਾਤੀ ਇੰਟਰਵਿਊ ਅਤੇ ਜਨਤਾ ਨੂੰ ਜਾਰੀ ਕੀਤੇ ਜਾਣ ਵਾਲੇ ਸੀਸੀਟੀਵੀ ਫੁਟੇਜ ਜਿਸ ਵਿੱਚ ਜ਼ੈਨਬ ਨੂੰ ਹੇਠ ਇਕ ਅਣਪਛਾਤਾ ਵਿਅਕਤੀ ਹਥ ਫੜੀ ਲਈ ਜਾ ਰਿਹਾ ਹੈ, ਇਹ ਸਭ ਦੇਖ ਕੇ ਪਾਕਿਸਤਾਨੀਆਂ ਦੀਆਂ ਭਾਵਨਾਵਾਂ ਭੜਕ ਉਠੀਆਂ।

“ਜੈਨਬ ਉੱਤੇ ਜਿਨਸੀ ਤਸ਼ੱਦਦ ਕਰਕੇ ਕਤਲ ਕਰਨ ਵਾਲੇ ਦੀ ਤਸਵੀਰ ਸਪਸ਼ਟ ਤੌਰ ਉੱਤੇ ਖਿੱਚੀ ਗਈ ਹੈ। ਉਹ ਹੁਣ ਤੱਕ ਆਜ਼ਾਦ ਕਿਉਂ ਘੁੰਮ ਰਿਹਾ ਹੈ? ਕੀ ਸਾਡੀਆਂ ਏਜੈਂਸੀਆਂ ਉਸਨੂੰ ਫੜ ਸਕਦੀਆਂ ਹਨ? ਕੀ ਅਸੀ ਇਸ ਹੈਵਾਨ ਨੂੰ ਫੜ ਕੇ ਸਰੇਆਮ ਦੰਡ ਦੇ ਸਕਦੇ ਹਾਂ? ਕੀ ਅਸੀ ਆਪਣੀਆਂ ਬੱਚੀਆਂ ਦੀ ਹਿਫ਼ਾਜ਼ਤ ਲਈ ਕੁੱਝ ਕਰ ਸਕਦੇ ਹਾਂ? #JusticeForZainab#Justice4Zainab pic.twitter.com/Z7GghqvaTd

ਜੈਨਬ ਉੱਤੇ ਜਿਨਸੀ ਤਸ਼ੱਦਦ ਕਰਕੇ ਕਤਲ ਕਰਨ ਵਾਲੇ ਦੀ ਤਸਵੀਰ ਸਪਸ਼ਟ ਤੌਰ ਉੱਤੇ ਖਿੱਚੀ ਗਈ ਹੈ। ਉਹ ਹੁਣ ਤੱਕ ਆਜ਼ਾਦ ਕਿਉਂ ਘੁੰਮ ਰਿਹਾ ਹੈ? ਕੀ ਸਾਡੀਆਂ ਏਜੈਂਸੀਆਂ ਉਸਨੂੰ ਫੜ ਸਕਦੀਆਂ ਹਨ? ਕੀ ਅਸੀ ਇਸ ਹੈਵਾਨ ਨੂੰ ਫੜ ਕੇ ਸਰੇਆਮ ਦੰਡ ਦੇ ਸਕਦੇ ਹਾਂ? ਕੀ ਅਸੀ ਆਪਣੀਆਂ ਬੱਚੀਆਂ ਦੀ ਹਿਫ਼ਾਜ਼ਤ ਲਈ ਕੁੱਝ ਕਰ ਸਕਦੇ ਹਾਂ? #JusticeForZainab#Justice4Zainab

ਪਰ ਕੀ ਗੱਲ ਸੀ ਜਿਸਨੇ ਸ਼ੁਰੂ ਵਿਚ ਲੋਕਾਂ ਨੂੰ ਲਾਮਬੰਦ ਕੀਤਾ? ਗਲੋਬਲ ਵਿਲੇਜ਼ ਸਪੇਸ, ਇੱਕ ਅਜਿਹੀ ਖ਼ਬਰ ਵਾਲੀ ਸਾਈਟ ਜੋ ਗੱਲਬਾਤ ਅਤੇ ਸਮਝ ਵਧਾਉਂਦੀ ਹੈ, ਤੇ ਲਿਖਣ ਵਾਲੇ ਕਾਲਮਿਸਟ ਅਤੇ ਬਲੌਗਰ ਮੋਈਡ ਪੀਰਜ਼ਾਦਾ ਨੇ ਇਸ ਦਾ ਕਾਰਣ ਦੱਸਿਆ:

ਪਿਛਲੇ ਸਾਲ 12 ਛੋਟੀ ਉਮਰ ਦੀਆਂ ਕੁੜੀਆਂ ਨੂੰ ਰੇਪ ਕੀਤਾ ਅਤੇ ਕਤਲ ਕੀਤਾ ਗਿਆ। ਉਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਲਮਕੇ ਆ ਰਹੇ ਹਨ ਅਤੇ ਜਨਤਾ ਦੱਸ ਰਹੀ ਹੈ ਕਿ ਅਗਰ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਵੀ ਲਿਆ ਜਾਂਦਾ ਹੈ, ਪੁਲਿਸ ਅਤੇ ਨਿਆਂਪਾਲਿਕਾ ਉਨ੍ਹਾਂ ਨੂੰ ਉਨ੍ਹਾਂ ਨੂੰ ਕਰੜੀ ਸਜ਼ਾ ਦੇਣ ਵਿਚ ਅਸਫਲ ਰਹਿੰਦੀਆਂ ਹਨ। ਲੋਕਾਂ ਦੇ ਗੁੱਸੇ ਦਾ ਮੁੱਖ ਕਾਰਨ ਪਾਕਿਸਤਾਨ ਦੀ “ਅਪਰਾਧਿਕ ਨਿਆਂ ਪ੍ਰਣਾਲੀ” ਦੀ ਨਾਕਾਮੀ ਹੈ।

ਜ਼ੈਨਾਬ ਕਸੂਰ ਵਿਚ ਪਿਛਲੇ ਸਾਲ ਦੇ ਅੰਦਰ ਹੋਣ ਵਾਲੇ ਯੌਨ ਸ਼ੋਸ਼ਣ ਅਤੇ ਕਤਲ ਦਾ 12ਵਾਂ ਕੇਸ ਸੀ। ਜ਼ਿਲ੍ਹਾ ਵੀ ਉਹ ਸੀ ਜਿਥੇ 2015 ਵਿਚ ਇਕ ਸੰਗਠਿਤ ਬਾਲ ਪੋਰਨੋਗ੍ਰਾਫੀ ਰਿੰਗ ਬੇਨਕਾਬ ਹੋਇਆ ਸੀ; ਜ਼ੈਨਬ ਦਾ ਮਾਮਲਾ 10 ਤੋਂ 15 ਸਾਲ ਦੇ ਕਰੀਬ 300 ਬੱਚਿਆਂ ਦੀ ਪੀੜਾ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੂੰ ਜਿਨਸੀ ਸ਼ੋਸ਼ਣ ਅਤੇ ਵੀਡੀਓਟੇਪ ਬਣਾਇਆ ਗਿਆ ਸੀ।

ਚਾਈਲਡ ਪ੍ਰੋਟੈੱਕਸ਼ਨ ਚੈਰੀਟੀ ਸਾਹਿਲ ਦੁਆਰਾ ਇਕੱਤਰ ਕੀਤੇ ਗਏ ਡੈਟਾ ਦੇ ਅਨੁਸਾਰ ਹਰ ਰੋਜ਼ ਪਾਕਿਸਤਾਨ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਔਸਤ 11 ਮਾਮਲੇ ਸਾਹਮਣੇ ਆਉਂਦੇ ਹਨ। 60 ਫੀਸਦੀ ਤੋਂ ਵੱਧ ਕੇਸ ਪੰਜਾਬ ਦੇ ਸਨ, ਸੰਗਠਨ ਦੀ ਰਿਪੋਰਟ ਕਹਿੰਦੀ ਹੈ।

2016 ਵਿਚ, ਪਾਕਿਸਤਾਨੀ ਸੈਨੇਟ ਨੇ  ਇਕ ਕਾਨੂੰਨ ਪਾਸ ਕੀਤਾ ਜਿਸ ਨੇ ਪਹਿਲੀ ਵਾਰ ਨਾਬਾਲਗਾਂ ਦੇ ਖਿਲਾਫ ਕਾਮੁਕ ਹਮਲਿਆਂ, ਬਾਲ ਅਸ਼ਲੀਲ ਵਿਹਾਰ ਅਤੇ ਤਸਕਰੀ ਨੂੰ ਅਪਰਾਧ ਬਣਾਇਆ ਸੀ। ਪਰ ਕਾਨੂੰਨ ਤੇ ਅਮਲ ਇਕ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਇਸ ਲਈ ਸਾਧਨਾਂ ਦੀ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਿਖਲਾਈ ਅਤੇ ਜਾਗਰੂਕਤਾ ਮੁਹਿੰਮਾਂ ਦੀ ਲੋੜ ਹੁੰਦੀ ਹੈ।

ਬੱਚਿਆਂ ਦੀ ਸੁਰੱਖਿਆ ਲਈ ਰਾਜਨੀਤਿਕ ਇੱਛਾ ਦੀ ਕਮੀ, ਸਮਾਜ ਦੀ ਬੱਚਿਆਂ ਨੂੰ ਲਿੰਗਕਤਾ ਅਤੇ ਜੀਵਨ ਹੁਨਰ-ਅਧਾਰਿਤ ਸਿੱਖਿਆ ਦੇਣ ਦੀ ਇੱਛਾ ਦੀ ਘਾਟ, ਅਤੇ ਪਾਕਿਸਤਾਨ ਵਿਚ ਸਹਿਜ ਬਣੀ ਨਾਰੀ-ਨਫਰਤ ਸਥਿਤੀ ਨੂੰ ਹੋਰ ਬਿਗ਼ਾੜ ਰਹੀਆਂ ਹਨ।

ਕੇਸਾਂ ਦਾ ਧਿਆਨ ਮਹੱਤਵਪੂਰਣ ਹੈ, ਪਰ ਜੋ ਹੋਰ ਵੀ ਮਹੱਤਵਪੂਰਨ ਹੈ ਉਹਹੈ ਧਿਆਨ ਇਸ ਨੂੰ ਕਾਇਮ ਰੱਖਣਾ ਤਾਂ ਜੋ ਸਥਿਤੀ ਅਖੀਰ ਵਿਚ ਬਦਲ ਜਾਵੇ, ਜਿਵੇਂ ਇੱਕ ਐਕਟਰ ਅਤੇ ਕਾਰਕੁਨ ਹਮਜ਼ਾ ਅਲੀ ਅੱਬਾਸੀ ਨੇ ਫੇਸਬੁੱਕ ਤੇ ਗੱਲ ਕੀਤੀ ਹੈ:

ਪਿਛਲੇ ਸਾਲ ਕਸੂਰ ਵਿਚ 11 ਜ਼ੈਨਬਾਂ ਸਨ, ਅਸੀਂ ਥੋੜੇ ਜਿਹੇ ਚਿਰ ਲਈ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਬਾਰੇ ਭੁੱਲ ਗਏ! ਹੁਣ, ਕੀ ਅਸੀਂ ਪੁਲਿਸ, ਸਰਕਾਰਾਂ ਅਤੇ ਅਦਾਲਤਾਂ ਨੂੰ 12ਵੀਂ ਜ਼ੈਨੇਬ ਤੇ ਕਾਰਵਾਈ ਕਰਨ ਲਈ ਮਜ਼ਬੂਰ ਕਰਾਂਗੇ ਜਾਂ ਕੁਝ ਦਿਨ ਬਾਅਦ ਇਸ ਬਾਰੇ ਵੀ ਭੁੱਲ ਜਾਵਾਂਗੇ ਅਤੇ ਫਿਰ 13ਵੀਂ ਜ਼ੈਨਬ ਦੀ ਉਡੀਕ ਕਰਾਂਗੇ ਤਾਂ ਕਿ ਸਾਨੂੰ ਫਿਰ ਗੁੱਸਾ ਆ ਸਕੇ?

ਸਮਾਜਿਕ ਮੀਡੀਆ ਦੀ ਮੰਗ #ਜ਼ੈਨਬਲਈਇਨਸਾਫ਼

ਇਸ ਕਹਾਣੀ ਕਰਨ ਸੜਕਾਂ ਤੇ ਗੁੱਸੇ ਪ੍ਰਗਟਾਉਂਦੇ ਪ੍ਰਦਰਸ਼ਨ ਹੋਏ ਹਨ, ਜਦਕਿ ਪੰਜ ਲੱਖ ਤੋਂ ਵੱਧ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ #ਜ਼ੈਨਬਲਈਇਨਸਾਫ਼ .ਦੀ ਵਰਤੋਂ ਕੀਤੀ।

ਹੈਸ਼ਟੈਗ ਪਹਿਲਾਂ ਕਾਰਕੁਨਾਂ ਨੇ ਵਿਰੋਧੀ ਧਿਰ ਦੀ ਪਾਰਟੀ ਪਾਕਿਸਤਾਨ ਅਵਾਮੀ ਤਹਿਰੀਕ (ਪੀ.ਏ.ਟੀ.) ਲਈ ਵਰਤੀ ਸੀ, ਪਰ ਜਲਦੀ ਹੀ ਆਮ ਲੋਕਾਂ ਨੇ ਚੁੱਕ ਇਸਨੂੰ ਚੁੱਕ ਲਿਆ ਅਤੇ ਜਦੋਂ ਦੋ ਪ੍ਰਦਰਸ਼ਨਕਾਰੀ ਪੁਲਿਸ ਵਲੋਂ ਮਾਰੇ ਗਏ ਤਾਂ ਇਸ ਨੇ ਦੁਨੀਆਂ ਭਰ ਵਿੱਚ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ।

ਕਾਰਕੁਨ ਅਤੇ ਵਕੀਲ ਜਿਬਰਾਨ ਨਾਸਿਰ ਨੇ ਪਾਕਿਸਤਾਨ ਵਿਚ ਜਿਨਸੀ ਸ਼ੋਸ਼ਣ ਬਾਰੇ ਟੈਬੂ ਤੋੜਨ ਬਾਰੇ ਗੱਲ ਕੀਤੀ:

“ਜਿਨਸੀ ਸ਼ੋਸ਼ਣ ਬਾਰੇ ਗੱਲ ਕਰੋ – ਟੈਬੂਆਂ ਨੂੰ ਤੋੜੋ” ਵਿਦਿਆਰਥੀ, ਅਧਿਆਪਕ, ਮੀਡੀਆ ਵਾਲੇ ਅਤੇ ਕਾਰਕੁੰਨ ਅੱਜ ਸਾਰੇ ਕਰਾਚੀ ਪ੍ਰੈਸ ਕਲੱਬ ਵਿਚ ਇਕੱਠੇ ਹੋਏ, ਅਤੇ ਜਾਗਰੂਕਤਾ ਅਤੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਰਹੀ ਬੱਚਿਆਂ ਦੀ ਸੁਰਖਿਆ ਦੀ ਮੰਗ ਕੀਤੀ।

ਕੁਝ ਲੋਕਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਹ ਅਪਰਾਧੀਆਂ ਦੀ ਰਿਪੋਰਟ ਕਰਨ ਵਿੱਚ ਮਦਦ ਕਰ ਸਕਣ:

#JusticeforZainab ਜਿਨਸੀ ਸ਼ੋਸ਼ਣ ਕਰਨ ਵਾਲਿਆਂ ਉੱਤੇ ਕੌਮੀ ਪੱਧਰ ਉੱਤੇ ਸਖਤਾਈ ਕੀਤੀ ਜਾਵੇ। ਸਾਨੂੰ ਆਪਣੇ ਸਾਰੇ ਬੱਚਿਆਂ ਨੂੰ ਦੁਰਵਿਵਹਾਰ ਤੋਂ ਬਚਾਉਣ ਦੀ ਜ਼ਰੂਰਤ ਹੈ। ਸਾਨੂੰ ਸਿੱਖਿਆ ਦੇ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਪੁਲਿਸ ਪ੍ਰੋਗਰਾਮ, ਸਖਤ ਸਜ਼ਾਵਾਂ, ਹੈਲਪ ਲਾਈਨਾਂ -THE WORKS! ਦੀ ਲੋੜ ਹੈ। ਉਸ ਦੀ ਮੌਤ ਸਾਡੇ ਦੇਸ਼ ਲਈ ਇਕ ਮਹੱਤਵਪੂਰਨ ਮੋੜ ਬਣ ਜਾਵੇ!

ਜ਼ੈਨਬ ਦੇ ਕਾਤਲ ਅਤੇ ਬਲਾਤਕਾਰੀ, ਜਾਂ ਦੂਜੇ ਬੱਚਿਆਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਫੜ ਲੈਣਾ ਹੇ ਕਾਫ਼ੀ ਨਹੀਂ ਹੈ, ਸਗੋਂ ਸਾਡੇ ਬੱਚਿਆਂ ਨੂੰ ਬਚਾਉਣਾ ਹੈ। ਅਤੇ ਇਹ ਮਾਪਿਆਂ ਦੀ ਪਹਿਲੀ ਜ਼ਿੰਮੇਵਾਰੀ ਹੈ, ਅਤੇ ਫਿਰ ਰਾਜ ਦੀ। #JusticeForZainab

ਹੋਰਨਾਂ ਨੇ ਜ਼ੈਨਬ ਨੂੰ ਇਨਸਾਫ਼ ਦੀ ਮੰਗ ਕਰਦੇ ਹੋਏ ਆਪਣੇ ਆਪ ਦੀ ਫੋਟੋਆਂ ਪੋਸਟ ਕੀਤੀਆਂ ਹਨ:

ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਅਤੇ ਲੜਕੀਆਂ ਲਈ ਸਿੱਖਿਆ ਦੇ ਅਧਿਕਾਰ ਲਈ ਕਾਰਕੁਨ, ਮਲਾਲਾ ਯੂਸਫਜ਼ਈ, ਨੇ ਗੱਲਬਾਤ ਵਿਚ ਸ਼ਾਮਲ ਹੋ ਕੇ ਮੰਗ ਕੀਤੀ ਹੈ ਕਿ ਸਰਕਾਰ ਕਾਰਵਾਈ ਕਰੇ:

ਜ਼ੈਨਬ ਬਾਰੇ ਸੁਣ ਕੇ ਦਿਲ ਟੁੱਟ ਗਿਆ – ਪਾਕਿਸਤਾਨ ਦੇ ਕਸੂਰ ਸ਼ਹਿਰ ਵਿਚ ਇਕ 7 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ ਕੀਤਾ ਗਿਆ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਨੂੰ ਰੋਕਣਾ ਹੋਵੇਗਾ। ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਅਵਸ਼ ਕਾਰਵਾਈ ਕਰਨੀ ਚਾਹੀਦੀ ਹੈ। #JusticeForZainab

 ਸਾਰੇ ਬੱਚਿਆਂ ਲਈ ਇਨਸਾਫ਼

ਜਦੋਂ ਜਨਤਾ ਦਾ ਧਿਆਨ ਜ਼ੈਨਬ ਦੇ ਮਾਮਲੇ ‘ਤੇ ਜ਼ੋਰ ਨਾਲ ਫੋਕਸ ਸੀ, ਤਾਂ ਪੰਜਾਬ ਦੇ  ਫੈਸਲਾਬਾਦ, ਦੇ ਦਿਜਕੋਟ ਸ਼ਹਿਰ ਵਿਚ 15 ਸਾਲ ਦੇ ਲੜਕੇ ਫੈਜ਼ਾਨ ਦੀ ਲਾਸ਼ ਇਕ ਖੇਤ ਵਿਚੋਂ ਮਿਲੀ ਸੀ। ਉਸ ਤੇ ਜਿਨਸੀ ਹਮਲੇ ਕੀਤੇ ਗਏ ਸਨ ਅਤੇ ਫਿਰ ਮਾਰ ਦਿੱਤਾ ਗਿਆ ਸੀ।

ਇਹ ਗੰਭੀਰ ਚੇਤਾਵਨੀ ਹੈ ਕਿ  ਬੱਚਿਆਂ ਦੀ ਸੁਰੱਖਿਆ ਕਿੰਨੀ ਮਹੱਤਵਪੂਰਣ ਹੈ।

ਗੁਆਂਢੀ ਦੇਸ਼ ਭਾਰਤ ਵਿੱਚ  2012 ਦੇ ਦਿੱਲੀ ਦੇ ਸਮੂਹਿਕ ਬਲਾਤਕਾਰ ਦੇ ਕੇਸ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਖਿਲਾਫ਼ ਅੰਦੋਲਨ ਉਠ ਖੜਾ ਹੋਇਆ ਸੀ। ਕੀ ਜ਼ੈਨਬ ਦਾ ਬਲਾਤਕਾਰ ਅਤੇ ਕਤਲ ਅਜਿਹਾ ਮੁੱਦਾ ਸਾਬਤ ਹੋਵੇਗਾ, ਜਦੋਂ ਪਾਕਿਸਤਾਨ ਆਖਿਰਕਾਰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕੇਗਾ? ਖੈਰ ਅਸੀਂ ਉਡੀਕ ਕਰਨੀ ਹੋਵੇਗੀ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.