ਬ੍ਰਾਜ਼ੀਲੀ ਕਾਰਕੁੰਨ ਅਤੇ ਸਿਆਸਤਦਾਨ ਮਾਰੀਲੀ ਫ੍ਰੈਂਕੋ ਦੇ ਕਤਲ ਤੋਂ ਬਾਅਦ ਉਸ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ

ਮਾਰੀਲੇ ਫ੍ਰੈਂਕੋ ਅਤੇ ਉਸਦੇ ਡਰਾਇਵਰ ਐਂਡਰਸਨ ਗੋਮਸ ਦੀਆਂ ਲਾਸ਼ਾਂ ਰੀਓ ਡੀ ਜਨੇਰੀਓ ਵਿੱਚ ਚੈਂਬਰ ਆਫ਼ ਕੌਂਸਿਲਰਾਂ ਵਿਚ ਬਹੁਤ ਵੱਡੀ ਸੰਖਿਆ ਵਿੱਚ ਜਨਤਾ ਦੇ ਵਿੱਚ ਦੇਖੀਆਂ ਗਈਆਂ ਸਨ। Image: Jeso Carneiro/Flickr, CC BY-NC 2.0

ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਅਤੇ ਸਿਆਸਤਦਾਨ ਮਾਰੀਲੇ ਫ੍ਰੈਂਕੋ ਦੇ ਕਤਲ ਤੋਂ ਬਾਅਦ ਜਿੱਥੇ ਬ੍ਰਾਜ਼ੀਲ ਰਾਸ਼ਟਰੀ ਸੋਗ ਵਿੱਚ ਡੁੱਬਿਆ ਹੋਇਆ ਹੈ, ਉੱਥੇ ਹੀ ਦੁੱਜੇ ਪਾਸੇ ਬ੍ਰਾਜ਼ੀਲੀਅਨ ਇੰਟਰਨੈਟ ਉੱਤੇ ਉਸਦੀ ਨਿੱਜੀ ਜ਼ਿੰਦਗੀ ਅਤੇ ਸਰਗਰਮਤਾ ਬਾਰੇ ਜਾਅਲੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਾਂ।

ਮਾਰੀਲੇ ਨੂੰ 2016 ਵਿੱਚ 46,000 ਤੋਂ ਵੱਧ ਵੋਟਾਂ ਨਾਲ ਸੋਸ਼ਲਿਜ਼ਮ ਐਂਡ ਲਿਬਰਡੈਡ (ਪੀਐਸਓਐਲ) ਪਾਰਟੀ ਵਲੋਂ ਰੀਓ ਡੀ ਜੈਨਰਿਓ ਸ਼ਹਿਰ ਦੀ ਕੌਂਸਲ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ।

ਉਹਨੂੰ ਰੀਓ ਡੀ ਜੈਨਰਿਓ ਵਿੱਚ 14 ਮਾਰਚ 2017 ਦੀ ਅੱਧੀ ਰਾਤ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਜਦੋਂ ਉਹ ਰੰਗ-ਭੇਦ ਦੇ ਖਿਲਾਫ਼ ਇੱਕ ਸਮਾਗਮ ਤੋਂ ਘਰ ਵਾਪਿਸ ਆ ਰਹੀ ਸੀ। ਉਸਦੇ ਨਾਲ ਉਸਦਾ ਡਰਾਈਵਰ ਐਂਡਰਸਨ ਪੇਡਰੋ ਗੋਮਸ ਵੀ ਸੀ, ਜੋ ਉਸ ਮੁੱਠਭੇੜ ਵਿੱਚ ਮਾਰਿਆ ਗਿਆ; ਅਤੇ ਉਸਦੀ ਪ੍ਰੈਸ ਅਫਸਰ ਫਰਨਾਂਡਾ ਸੇਵੇਜ਼ ਵੀ ਸੀ, ਜਿਹੜੀ ਉਸ ਹਮਲੇ ਵਿੱਚ ਬਚ ਗਈ ਸੀ।

ਮਾਰੀਲੇ ਦੇ ਕਤਲ ਦਾ ਵਿਰੋਧ ਕਰਨ ਲਈ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਬ੍ਰਾਜ਼ਲੀਅਨ ਸ਼ਹਿਰਾਂ ਵਿਚ ਸੜਕਾਂ ਉੱਤੇ ਰੋਸ ਪ੍ਰਗਟ ਕਰਨ ਲਈ ਉਤਰ ਆਏ ਸਨ, ਜਿਸਦੀ ਇੱਕ ਹੱਤਿਆ ਵਜੋਂ ਜਾਂਚ ਕੀਤੀ ਜਾ ਰਹੀ ਹੈ, ਕਈਆਂ ਨੇ ਉਸ ਬਾਰੇ ਆਨਲਾਈਨ ਅਫ਼ਵਾਹਾਂ ਫੈਲਾਇਆਂ।

16 ਮਾਰਚ ਨੂੰ, ਰੀਓ ਡੀ ਜਨੇਰੋ ਅਪੀਲ ਕੋਰਟ ਦੇ ਮੈਜਿਸਟਰੇਟ, ਮੈਰੀਲੀਆ ਡੀ ਕਾਸਟਰੋ ਨੈਵਜ਼ ਨੇ ਫੇਸਬੁੱਕ ਉੱਤੇ ਇੱਕ ਟਿਪਣੀ ਪੋਸਟ ਕੀਤੀ, ਜਿਸ ਵਿੱਚ ਮਾਰੀਲੇ ਨੂੰ ਰੀਓ ਡੀ ਜਨੇਰੋ ਵਿਚ ਸਭ ਤੋਂ ਵੱਡਾ ਅਪਰਾਧਿਕ ਸਮੂਹ ਕਮਾਂਡੋ ਵਰਮੇਲਹੋ (ਲਾਲ ਕਮਾਂਡ), ਨਾਲ ਸਬੰਧਤ ਹੋਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹ “ਕਿਸੇ ਹੋਰ ਦੀ ਤਰ੍ਹਾਂ ਇੱਕ ਆਮ ਲਾਸ਼” ਸੀ।

Tweet image: ਸਵਾਲ ਇਹ ਹੈ ਕਿ ਸਿਰਫ ਉਸਦੇ “ਕਾਰਕੁੰਨ” ਹੋਣ ਦਾ ਨਹੀਂ ਸੀ; ਉਹ ਅਪਰਾਧੀਆਂ ਨਾਲ ਜੁੜੀ ਹੋਈ ਸੀ! ਉਹ ਕਾਮਾਂਡੋ ਵਰਮੇਲਹੋ ਦੁਆਰਾ ਚੁਣੀ ਗਈ ਸੀ ਅਤੇ ਆਪਣੇ ਸਮਰਥਕਾਂ ਨਾਲ ਕੀਤੇ ਵਾਅਦਿਆਂ ਨੂੰ ਤੋੜ ਦਿੱਤਾ। ਉਸਦੇ, “ਫਵੇਲਾ ਤੋਂ ਦੂਰ” ਹੋਣ ਤੋਂ ਬਾਵਜੂਦ ਉਸਨੂੰ ਸਭ ਪਤਾ ਸੀ ਕਿ ਦੂਜੇ ਸਮੂਹਾਂ ਨੇ ਉਸ ਉੱਪਰ ਦੋਸ਼ ਲਗਾਏ। ਇੱਥੇ ਤੱਕ ਕਿ ਇਹ ਸਭ ਨੂੰ ਪਤਾ ਸੀ। ਸੱਚ ਤਾਂ ਇਹ ਹੈ ਕਿ ਅਸੀਂ ਕੌਂਸਲਰ ਦੀ ਮੌਤ ਦੇ ਪਿੱਛੇ ਦੇ ਅਸਲ ਕਾਰਨ ਨੂੰ ਕਦੀ ਵੀ ਨਹੀਂ ਜਾਣ ਪਾਵਾਂਗੇ, ਪਰ ਇਹ ਪੱਕਾ ਹੈ ਕਿ ਉਸਦਾ ਅਜਿਹਾ ਰਵੱਈਆ ਕਿਸੇ ਰਾਜਨੀਤਿਕ ਪ੍ਰਭਾਵ ਕਰਕੇ ਹੀ ਅਜਿਹਾ ਹੋਇਆ ਸੀ ਜਾਂ ਇਸ ਵਿੱਚ ਕਿਸੇ ਖੱਬੇ ਪੱਖੀ ਪ੍ਰਭਾਵ ਨੂੰ ਵੀ ਜਿੰਮੇਵਾਰ ਮੰਨਿਆ ਜਾ ਸਕਦਾ ਹੈ।

Tweet text: ਮੈਜਿਸਟ੍ਰੇਟ ਨੇ ਫੋਲਹਾ (ਅਖ਼ਬਾਰ) ਨੂੰ ਦੱਸਿਆ ਕਿ ਉਹ ਮਾਰੀਲੇ ਨੂੰ ਨਹੀਂ ਜਾਣਦੀ ਅਤੇ ਉਸਨੇ ਮਾਰੀਲੇ ਉੱਪਰ ਲੱਗੇ ਦੋਸ਼ਾਂ ਦੀ ਖ਼ਬਰ ਦੇ ਜਨਤਕ ਹੋਣ ਤੋਂ ਪਹਿਲਾਂ ਨਹੀਂ ਸੁਣਿਆ ਸੀ। ਮੈਜਿਸਟ੍ਰੇਟ ਜੇਕਰ ਕਿਸੇ ਹੋਰ ਦੇਸ਼ ਦੀ ਹੁੰਦੀ ਤਾਂ ਘੱਟੋ ਘੱਟ ਉਹ ਆਪਣੀ ਨੌਕਰੀ ਗਵਾ ਦਿੰਦੀ।

ਟਿੱਪਣੀ ਨੂੰ ਹਟਾਉਣ ਤੋਂ ਪਹਿਲਾਂ, ਹਾਲਾਂਕਿ, ਉਸਦਾ ਬਿਆਨ ਪ੍ਰੈਸ ਤੱਕ ਪਹੁੰਚ ਚੁੱਕਿਆ ਸੀ, ਅਤੇ ਪ੍ਰੈਸ ਨੇ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਉੱਪਰ ਫੈਲਾ ਦਿੱਤਾ।

ਫੋਲਹਾ ਦੇ ਸਾਓ ਪਾਉਲੋ, ਬ੍ਰਾਜ਼ੀਲ ਦੀ ਸਭ ਤੋਂ ਵੱਡੀ ਦੈਨਿਕ ਅਖ਼ਬਾਰ, ਨੇ ਮੈਜਿਸਟਰੇਟ ਦੀ ਟਿੱਪਣੀ ਨੂੰ ਅਸਪਸ਼ਟ ਦੱਸਿਆ ਅਤੇ ਕਿਹਾ ਕਿ ਉਸਦੀ ਟਿੱਪਣੀ  ਸਪਸ਼ਟ ਹੋ ਸਕਦੀ ਜੇਕਰ ਉਹ ਆਪਣਾ ਬਿਆਨ ਥੋੜ੍ਹਾ ਖੁੱਲ੍ਹਕੇ ਦਿੰਦੀ।

ਮਾਰੀਲੇ ਫ੍ਰੈਂਕੋ ਦੇ ਕਤਲ ਤੋਂ ਬਾਅਦ ਸਾਓ ਪਾਉਲੋ ਵਿੱਚ ਧਰਨਾ। ਪ੍ਰਦਰਸ਼ਨ ਬ੍ਰਾਜ਼ੀਲ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਇਆ। Image: Romerito Pontes/Flickr, CC BY 2.0

‘ਬ੍ਰਾਜ਼ੀਲ ਵਿੱਚ ਮਨੁਖੀ ਅਧਿਕਾਰਾਂ ਲਈ ਕੰਮ ਕਰਨ ਦੀ ਸਚਮੁਚ ਲੋੜ ਹੈ’

ਮਾਰੀਲੀ ਵਿਰੁੱਧ ਝੂਠੇ ਇਲਜ਼ਾਮ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦਰਸਾਉਂਦਾ ਹੈ, ਅਤੇ ਉਹ ਇਹਨਾਂ ਹੱਕਾਂ ਦੇ ਘਾਣ ਦੇ ਵਿਰੁੱਧ ਹੀ ਲੜ ਰਹੀ ਸੀ. ਬ੍ਰਾਜ਼ੀਲ ਦੀ ਵਧਦੀ ਜਨਸੰਖਿਆ ਦੇ ਚੱਲਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੇ ਧਰਨਿਆਂ ਨੇ ਹੀ ਦੇਸ਼ ਵਿੱਚ ਵਧ ਰਹੀ ਅਪਰਾਧ ਦਰ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਇਆ ਹੈ.

ਹਾਲਾਂਕਿ ਰਿਓ ਡੀ ਜਨੇਰੋ ਦੇ ਨਿਵਾਸੀਆਂ ਦੇ ਕੀਤੇ ਇੰਟਰਵਿਊਆਂ ਵਿਚੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ 73% ਸੋਚਦੇ ਹਨ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਪਰਾਧ ਨੂੰ ਕਾਬੂ ਕਰਨ ਲਈ ਮਦਦਗਾਰ ਨਹੀਂ ਹਨ ਅਤੇ 56% ਸੋਚਦੇ ਹਨ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹਨ ਉਹ ਅਪਰਾਧੀਆਂ ਦੀ ਰਾਖੀ ਕਰ ਰਹੇ ਹਨ. ਭਾਵੇਂ ਕਿ ਇਹ ਕਿਹਾ ਜਾਂਦਾ ਹੈ ਕਿ “ਇੱਕ ਚੰਗਾ ਅਪਰਾਧੀ ਇੱਕ ਮ੍ਰਿਤਕ ਅਪਰਾਧੀ ਹੈ” ਅਤੇ ਇਹ ਸਕਾਰਾਤਮਕ ਮੰਨਿਆ ਜਾਂਦਾ ਹੈ ਪਰ ਫੇਰ ਵੀ ਬ੍ਰਾਜ਼ੀਲ ਵਿੱਚ ਮਨੁੱਖੀ ਅਧਿਕਾਰਾਂ ਦੀ ਪਰਿਭਾਸ਼ਾ ਉਲਝਣਾਂ ਭਰੀ ਹੈ.

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.