- Global Voices ਪੰਜਾਬੀ ਵਿੱਚ - https://pa.globalvoices.org -

ਭਾਰਤ ਵਿਚ 8 ਸਾਲਾ ਆਸਿਫ਼ਾ ਦਾ ਘਿਨਾਉਣਾ ਬਲਾਤਕਾਰ ਅਤੇ ਕਤਲ ਅਤੇ ਰਾਸ਼ਟਰਵਾਦ ਦੀ ਅੱਗ ਨੂੰ ਹਵਾ

ਸ਼੍ਰੇਣੀਆਂ: ਦੱਖਣੀ ਏਸ਼ੀਆ, ਭਾਰਤ, ਔਰਤਾਂ ਅਤੇ ਜੈਂਡਰ, ਨਾਗਰਿਕ ਮੀਡੀਆ, ਮਨੁੱਖੀ ਹੱਕ, ਰਾਜਨੀਤੀ, ਰੋਸ
[1]

Screenshot from YouTube

ਜਨਵਰੀ 2018 ਦੇ ਸ਼ੁਰੂ ਵਿਚ, ਉੱਤਰੀ ਭਾਰਤ ਦੇ ਕਠੂਆ, ਜੰਮੂ ਅਤੇ ਕਸ਼ਮੀਰ ਵਿਚ ਗੁੱਜਰ-ਬੱਕਰਵਾਲ ਕਬੀਲੇ ਦੀ ਇਕ 8 ਸਾਲਾ ਮੁਸਲਿਮ ਬੱਚੀ ਨਾਲ , ਜੰਮੂ ਅਤੇ ਕਸ਼ਮੀਰ ਵਿਚ ਬਲਾਤਕਾਰ ਕੀਤਾ ਗਿਆ ਅਤੇ ਉਸਨੁ ਕਤਲ ਕਰ ਦਿੱਤਾ ਗਿਆ ਸੀ, ਜਿਵੇਂ ਕਿ  ਗਲੋਬਲ ਵੋਆਇਸਿਸ [2].ਵਲੋਂ ਰਿਪੋਰਟ ਕੀਤੀ ਗਈ ਸੀ।

ਭਾਰਤ ਦੇ ਜ਼ਿਆਦਾਤਰ ਸਥਾਨਕ ਖ਼ਬਰਚੀਆਂ ਨੇ ਇਸ ਘਿਨਾਉਣੀ ਕਹਾਣੀ ਨੂੰ ਇਸਦੇ ਧਾਰਮਿਕ ਪਹਿਲੂਆਂ ਨੂੰ ਦੇਖਦੇ ਹੋਏ ਪਿਛਲੇ ਪੰਨਿਆਂ ਤੇ ਧੱਕ ਦਿੱਤਾ ਸੀ। ਆਸਿਫਾ ਇਕ ਮੁਸਲਮਾਨ ਭਾਈਚਾਰੇ ਤੋਂ ਸੀ ਜਦੋਂ ਕਿ ਉਸ ਤੇ ਜ਼ੁਲਮ ਢਾਹੁਣ ਵਾਲੇ ਮੁੱਖ ਤੌਰ ਤੇ ਹਿੰਦੂ ਭਾਈਚਾਰੇ ਦੇ ਲੋਕ ਸਨ ਜਿਨ੍ਹਾਂ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ [3] (ਭਾਜਪਾ) ਵੱਲੋਂ ਜੰਮੂ ਖੇਤਰ ਵਿਚ ਨਾਅਰੇਬਾਜ਼ੀ ਅਤੇ ਰੈਲੀਆਂ ਤੱਕ ਦਾ ਸਮਰਥਨ ਸੀ।

ਤਿੰਨ ਮਹੀਨਿਆਂ ਦੇ ਬਾਅਦ ਅਤੇ ਪਰਿਵਾਰ ਨੂੰ ਦਰਪੇਸ਼  ਅਣਗਿਣਤ [2] ਸੰਘਰਸ਼ਾਂ, ਜਿਨ੍ਹਾਂ ਵਿੱਚ ਆਸਿਫਾ ਨੂੰ ਉਸ ਦੇ ਪਰਿਵਾਰਕ ਜ਼ਮੀਨ ਵਿੱਚ ਦਫਨਾਉਣ ਨਾ ਦੇਣਾ, ਸਿਆਸੀ ਦਬਾਅ, ਖੇਤਰ ਦੇ ਵਕੀਲਾਂ ਦਾ  ਦੋਸ਼ ਪੱਤਰ ਦਾਇਰ ਕਰਨ ਤੋਂ ਰੋਕਣਾ [4] ਅਤੇ ਆਸਿਫਾ ਦੀ ਵਕੀਲ ਦੀਪਿਕਾ ਐਸ. ਰਾਜਾਵਤ [2] ਨੂੰ ਧਮਕੀਆਂ ਦੇਣਾ ਵੀ ਸ਼ਾਮਲ ਹੈ, ਦੇ ਬਾਅਦ ਸਥਾਨਕ ਸਟਰਿੰਗਰ ਨਜ਼ੀਰ ਮਸੂਦੀ [4] ਨੇ ਕੇਸ ਵਿਚ ਦਾਇਰ ਚਾਰਜਸ਼ੀਟ ਦਾ ਵਿਸ਼ਲੇਸ਼ਣ ਕੀਤਾ:

ਚਾਰਜਸ਼ੀਟ [5], ਜੋ ਜੰਮੂ ਅਤੇ ਕਸ਼ਮੀਰ ਦੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਦਾਇਰ ਕੀਤੀ ਗਈ ਉਸ ਦਾ ਕਹਿਣਾ ਹੈ, ਕਿ 8 ਸਾਲ ਦੀ ਬੱਚੀ ਨੂੰ ਚਾਰ ਦਿਨ ਬੰਦੀ ਬਣਾ ਕੇ ਰੱਖਿਆ ਗਿਆ ਇਸ ਦੌਰਾਨ ਉਸਨੂੰ ਭੁੱਖਾ ਰੱਖਿਆ ਗਿਆ।  ਉਸ ਨੂੰ ਨਸ਼ੇ ਦੀਆਂ ਦਵਾਈਆਂ ਖਵਾ ਦਿੱਤੀਆਂ ਤੇ ਫਿਰ ਉਸ ਨਾਲ ਤਿੰਨ ਬੰਦਿਆਂ ਨੇ ਬਲਾਤਕਾਰ ਕੀਤਾ। ਦਵਾਈਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਉੱਚੀ ਆਵਾਜ਼ ਵਿਚ ਰੋ ਨਾ ਸਕੀ, ਉਦੋਂ ਵੀ ਜਦੋਂ ਉਸ ਨੂੰ ਗਲਾ ਘੁੱਟਿਆ ਗਿਆ ਸੀ।

ਦਸਤਾਵੇਜ਼ਾਂ ਵਿਚ ਇਹ ਕਿਹਾ ਗਿਆ ਹੈ ਕਿ ਇਹ ਸਭ ਮੰਦਰ ਦੇ ਨਿਗਰਾਨ ਸਾਂਜੀ ਰਾਮ ਦੀ ਨਿਗਰਾਨੀ ਹੇਠ ਹੋਇਆ। ਉਸ ਦਾ ਆਪਣਾ ਬੇਟਾ ਵਿਸ਼ਾਲ, ਉਸ ਦਾ ਭਾਣਜਾ (ਇਕ ਨਾਬਾਲਗ) ਅਤੇ ਇਕ ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਵੀ ਬਲਾਤਕਾਰ ਦੇ ਦੋਸ਼ੀ ਹਨ ਅਤੇ ਉਹ ਅਪਰਾਧ ਸ਼ਾਖਾ ਦੁਆਰਾ ਗ੍ਰਿਫਤਾਰ ਕੀਤੇ ਗਏ ਅੱਠ ਵਿਅਕਤੀਆਂ ਵਿੱਚ ਹਨ।

ਨਵੀਂ ਦਿੱਲੀ ਟੈਲੀਵਿਜ਼ਨ (ਐਨਡੀਟੀਵੀ) ਲਈ ਮਸੂਦੀ ਦੀ ਵਿਸਥਾਰਤ ਰਿਪੋਰਟ [4]ਆਸਿਫ਼ਾ ਨਾਲ ਕੀਤੇ ਅਣਮਨੁੱਖੀ ਸਲੂਕ ਦਾ ਸਪੱਸ਼ਟ ਵਰਣਨ ਕਰਦੀ ਹੈ। ਇਹ ਦੱਸਦੀ ਹੈ ਕਿ ਸਥਾਨਕ ਪੁਲਿਸ ਨੇ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਕਸ਼ਮੀਰ ਦੀ ਹੱਦ ਨਾਲ ਲੱਗਣ ਵਾਲੇ ਇਸ ਖੇਤਰ ਵਿੱਚ ਭਾਰਤ-ਪੱਖੀ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਰਗੇ ਦਾਅ ਪੇਚ ਵਰਤ ਕੇ ਅਪਰਾਧ ਨੂੰ ਦਬਾਉਣ ਲਈ ਅਪਰਾਧੀਆਂ ਨਾਲ ਮਿਲਕੇ ਸਾਜਿਸ਼ ਰਚਾਈ।

ਮਸੂਦੀ ਦੀ ਰਿਪੋਰਟ ਨੇ ਭਾਰਤੀਆਂ ਅਤੇ ਕਸ਼ਮੀਰੀਆਂ ਵਿਚ ਜਾਗਰੂਕਤਾ ਪੈਦਾ ਕੀਤੀ, ਜਦੋਂ ਕਿ ਸਮੁੱਚੇ ਭਾਰਤ ਵਿਚ ਖ਼ਬਰਾਂ ਨੇ ਭਾਈਚਾਰਿਆਂ ਦਾ ਧਰੁਵੀਕਰਨ ਕਰ ਦਿੱਤਾ. ਉਦਾਹਰਨ ਲਈ, ਦੱਖਣੀ ਭਾਰਤ ਦੇ ਕੇਰਲਾ ਦੇ ਇਕ ਕੋਟਕ ਮਹਿੰਦਰਾ ਬੈਂਕ ਦੇ ਕਰਮਚਾਰੀ ਵਿਸ਼ਨੂੰ ਨੰਦਕੁਮਾਰ ਨੇ ਆਸਿਫਾ ਬਾਰੇ ਫੇਸਬੁੱਕ ਪੋਸਟ ਤੇ ਮਾੜੀਆਂ ਟਿੱਪਣੀਆਂ ਕੀਤੀਆਂ, ਜਿਸ ਨੇ ਉਸ ਨੂੰ ਸੋਸ਼ਲ ਮੀਡੀਆ [6] ਦੇ ਗੁੱਸੇ ਵਿਚਕਾਰ ਬਰਖਾਸਤ ਕਰਵਾ ਦਿੱਤਾ।

ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ [7] ਨੇ ਆਸਿਫ ਲਈ ਨਿਆਂ ਦਾ ਵਾਅਦਾ ਕੀਤਾ ਅਤੇ ਜੰਮੂ ਬਾਰ ਐਸੋਸੀਏਸ਼ਨ [8] ਦੇ ਵਕੀਲਾਂ ਦੇ ਉਸ ਸਮੂਹ ਦੀ ਨਿੰਦਾ ਕੀਤੀ ਜਿਸ ਨੇ ਕਥਿਤ ਤੌਰ ‘ਤੇ ਜਾਂਚ ਨੂੰ ਲੀਹ ਤੋਂ ਲਾਹੁਣ [8] ਅਤੇ ਚਾਰਜਸ਼ੀਟ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਕੀਤੀ।

ਆਸਿਫਾ ਦੇ ਕੇਸ ਨੇ ਭਾਰਤ ਵਿਚ ਰਾਸ਼ਟਰਵਾਦ ਬਾਰੇ ਬਹਿਸ ਛੇੜ ਦਿੱਤੀ

ਆਸਿਫਾ ਦੇ ਨਾਲ ਹੋਏ ਝੰਜੋੜ ਦੇਣ ਵਾਲੇ ਅਪਰਾਧ ਦੇ ਆਲੇ ਦੁਆਲੇ ਦੀਆਂ ਕਹਾਣੀਆਂ ਨੇ ਭਾਰਤ, ਕਸ਼ਮੀਰ ਅਤੇ ਦੁਨੀਆਂ ਭਰ ਦੇ ਨੈਟਜਨਾਂ ਦਾ ਧਰੁਵੀਕਰਨ ਕੀਤਾ ਹੈ ਕਿਉਂਕਿ ਉਸ ਦੇ ਕੇਸ ਨੂੰ ਰਾਸ਼ਟਰਵਾਦੀ ਅਤੇ ਧਾਰਮਿਕ-ਉਤੇਜਨਾ ਵਾਲੀ ਚਰਚਾ ਨੂੰ ਭੜਕਾਉਣ ਲਈ ਵਰਤਿਆ ਗਿਆ ਹੈ।

ਇਕ ਭਾਵੁਕ ਟਵਿੱਟਰ ਯੂਜ਼ਰ ਨੇ ਪਾਠਕਾਂ ਨੂੰ ਆਸਿਫਾ ਦੇ ਬਲਾਤਕਾਰ ਨੂੰ ਬਕਾਰਵਾਲ ਦੇ ਮੁਸਲਮਾਨਾਂ ਵਿਰੁੱਧ ਨਫ਼ਰਤ ਦਾ ਅਪਰਾਧ ਸਮਝਣ ਲਈ ਜ਼ੋਰ ਦਿੱਤਾ:

10:32 AM – Apr 13, 2018 Javed Akhtar@Javedakhtarjadu

ਕਵੀ ਤੇ ਗੀਤਕਾਰ ਜਾਵੇਦ ਅਖਤਰ ਨੇ ਬੱਕਰਵਾਲ ਮੁਸਲਮਾਨਾਂ ਦੇ ਬਾਰੇ ’ਚ ਇੱਕ ਜ਼ਬਰਦਸਤ ਟਵੀਟ ਕੀਤਾ ਹੈ,1999 ਵਿੱਚ ਜੰਮੂ ਅਤੇ ਕਸ਼ਮੀਰ ਅਤੇ ਭਾਰਤ ਦੇ ਵਿਚਕਾਰ ਸਰਹੱਦ ਤੇ ਕਾਰਗਿਲ ਲੜਾਈ ਦੌਰਾਨ ਹੋਈ ਪਾਕਿਸਤਾਨੀ ਘੁਸਪੈਠ ਬਾਰ ਭਾਰਤੀ ਸੈਨਾ ਨੂੰ ਸੂਚਿਤ ਕਰਨ ਲਈ ਸਮੁਦਾਏ ਦਾ ਜ਼ਿਕਰ ਕੀਤਾ ਹੈ:
“ਕੌਣ ਸੀ ਆਸਿਫਾ ? ਉਹ ਕਿਸੇ ਬੱਕਰਵਾਲ ਦੀ ਅੱਠ ਸਾਲ ਦੀ ਇੱਕ ਬੱਚੀ ਸੀ। ਬੱਕਰਵਾਲ ਕੌਣ ਹਨ? ਇੱਕ ਖਾਨਾਬਦੋਸ਼ ਕਬੀਲਾ ਜਿਸਨੇ ਕਾਰਗਿਲ ਦੇ ਘੁਸਪੈਠੀਆਂ ਨੂੰ ਦੇਖਦਿਆਂ ਹੀ ਤੁਰੰਤ ਫੌਜ ਨੂੰ ਉਨ੍ਹਾ ਬਾਰੇ ਸੂਚਿਤ ਕੀਤਾ ਸੀ। ਕੌਣ ਹਨ ਉਹ ਲੋਕ ਜਿਹੜੇ ਇਸ ਛੋਟੀ ਬੱਚੀ ਦੇ ਬਲਾਤਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਹੁਣ ਇਹ ਤੁਹਾਡੇ ਜਵਾਬ ਦੇਣ ਦੀ ਵਾਰੀ ਹੈ।

ਕਸ਼ਮੀਰੀ ਇਤਿਹਾਸਕਾਰ ਐਮ.ਜੁਨੈਦ ਨੇ ਇਸਦੇ ਜਵਾਬ ਵਿੱਚ ਕਿਹਾ:

ਉਤਲੇ ਵਰਗਾਂ ਦੇ ਭਾਰਤੀ ਮੁਸਲਮਾਨਾਂ ਦੀ ਦੇਸ਼ਭਗਤ ਦਿਖਣ ਦੀ ਨਿਰੰਤਰ ਬਣੀ ਰਹਿਣ ਵਾਲੀ ਖਾਹਿਸ਼ ਨੂੰ ਮੈਂ ਸਮਝ ਸਕਦਾ ਹਾਂ, ਪਰ ਕੀ ਮੈਂ ਇਹ ਪੁੱਛ ਸਕਦਾ ਹਾਂ ਕਿ ਤੁਹਾਡੀ ਹਮਦਰਦੀ ਹਾਸਿਲ ਕਰਨ ਲਈ ਆਸਿਫਾ ਦੇ ਭਾਈਚਾਰੇ ਦਾ ਮੁਖਬਰਾਂ ਵਾਂਗ ਪੇਸ਼ ਹੋਣਾ ਲਾਜ਼ਮੀ ਕਿਉਂ ਹੈ ? (ਉਂਜ ਵੀ, ਜਦੋਂ ਤੁਸੀਂ ਉਨ੍ਹਾ ਨੂੰ ‘ਖਾਨਾਬਦੋਸ਼ ਕਬਾਇਲੀ’ ਕਹਿੰਦੇ ਹੋ ਤਾਂ ਕਿੰਨੇ ਦਕਿਆਨੂਸੀ ਤੇ ਨਸਲਵਾਦੀ ਹੋ ਜਾਂਦੇ ਹੋ!)

ਓਮਮੈਂਨ ਸੀ. ਕੂਰੀਅਨ ਨੇ ਵੀ ਇਸ ਮਾਮਲੇ ਵਿੱਚ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਇਹ ਦੱਸਿਆ ਕਿ ਕਿਉਂ ਅਖਤਰ ਦੀ ਦਲੀਲ ਇੱਥੇ ਢੁਕਵੀਂ ਨਹੀਂ, ਉਨ੍ਹਾ ਮੁਤਾਬਕ ਗੁਨਾਹ ਤਾਂ ਗੁਨਾਹ ਹੀ ਹੈ, ਉਸਦੇ ਧਾਰਮਿਕ ਸੰਦਰਭਾਂ ਤੇ ਸਿਆਸੀ ਪਿਛੋਕੜ ਨਾਲ ਉਸ ’ਚ ਕੋਈ ਫਰਕ ਨਹੀਂ ਪੈਂਦਾ । 2015 ਵਿੱਚ ਇੱਕ ਹੋਰ ਮੁਸਲਿਮ ਆਦਮੀ ਦੀ ਮਜ਼ਹਬੀ ਜਜ਼ਬਾਤਾਂ ਹੇਠ ਆਈ ਭੀੜ ਵੱਲੋਂ ਹੱਤਿਆ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾ ਕਿਹਾ:

ਫਿਲਮ ਇੰਡਸਟਰੀ ਨਾਲਮ ਜੁੜੇ ਅਨੇਕਾਂ ਐਕਟਰਾਂ ਤੇ ਕਾਰਕੁਨਾਂ ਨੇ ਬਹੁਤ ਗੁੱਸੇ ਭਰੀਆਂ ਟਿੱਪਣੀਆਂ ਕੀਤੀਆਂ ਹਨ ਤੇ ਇਸ ਵਹਿਸ਼ੀਆਨਾ ਸਮੂਹਿਕ ਬਲਾਤਕਾਰ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ, ਇਹ 2012 ਵਿੱਚ ਨਵੀਂ ਦਿੱਲੀ ਅੰਦਰ ਇੱਕ ਮੈਡੀਕਲ ਵਿਦਿਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਦ ਹੋਏ ਵੱਡੇ ਮੁਜ਼ਾਹਰਿਆਂ ਨਾਲ ਮਿਲਦੇ-ਜੁਲਦੇ ਪ੍ਰਤੀਕਰਮ ਹਨ।

ਅਦਾਕਾਰ ਤੇ ਕਮੇਡੀਅਨ ਵੀਰ ਦਾਸ ਲਿਖਦੇ ਹਨ:

ਕਸ਼ਮੀਰੀ ਪਤਰਕਾਰ ਗੌਹਰ ਗੀਲਾਨੀ ਨੇ ਭਾਰਤੀ ਪਤਰਕਾਰਾਂ ਉੱਤੇ ਤੱਥਾਂ ਨੂੰ ਤਰੋੜਨ ਮਰੋੜਨ ਦਾ ਦੋਸ਼ ਲਾਉਂਦੇ ਹੋਏ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਇਹ ਗੁਨਾਲ ਮਜ਼ਹਬੀ ਅਤੇ ਸਿਆਸੀ ਮਕਸਦਾਂ ਨਾਲ ਕੀਤਾ ਗਿਆ ਹੈ:

ਸਮਾਜਿਕ ਕਾਰਕੁੰਨ ਸ਼ੇਹਲਾ ਰਾਸ਼ਿਦ ਨੇ ਭਾਜਪਾ ਦਾ ਮਖੌਲ ਉਡਾਉਂਦੇ ਹੋਏ ਟਵੀਟ ਕੀਤਾ:

ਭਾਰਤ ਨੇ ਆਸਿਫਾ ਦੇ ਕੇਸ ਤੇ ਪ੍ਰਤੀਕਰਮ ਲਈ ਐਨਾ ਚਿਰ ਇੰਤਜ਼ਾਰ ਕਿਉਂ ਕੀਤਾ?

ਨਿਊਯਾਰਕ ਟਾਈਮਜ਼ [21] ਨੇ ਆਪਣੇ 16 ਅਪ੍ਰੈਲ ਦੇ ਸੰਪਾਦਕੀ ਵਿੱਚ ਸਵਾਲ ਕੀਤਾ ਸੀ ਕਿ ਰਾਸ਼ਟਰਪਤੀ ਮੋਦੀ ਨੇ ਇਸ ਕੇਸ ਤੇ ਪ੍ਰਤੀਕਰਮ ਲਈ ਐਨਾ ਚਿਰ ਇੰਤਜ਼ਾਰ ਕਿਉਂ ਕੀਤੀ:

ਸ਼ੁੱਕਰਵਾਰ ਨੂੰ ਮੋਦੀ ਨੇ ਕਿਹਾ ਕਿ ਇਹ ਕੇਸ ਦੇਸ਼ ਲਈ ਸ਼ਰਮਨਾਕ ਹਨ ਅਤੇ’ ਸਾਡੀਆਂ ਧੀਆਂ ਨੂੰ ਯਕੀਨੀ ਤੌਰ ਤੇ ਨਿਆਂ ਮਿਲੇਗਾ। ਪਰ ਉਨ੍ਹਾਂ ਦੀਆਂ ਟਿੱਪਣੀਆਂ ਖੋਖਲਿਆਂ ਹਨ ਕਿਉਂਕਿ ਉਹ ਇਨ੍ਹਾਂ ਕੇਸਾਂ ਬਾਰੇ ਦੀ ਗੱਲ ਕਰਨ ਲਈ ਇੰਨੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਦਾ ਰਿਹਾ ਸੀ ਅਤੇ ਗੱਲ ਕੀਤੀ ਤਾਂ ਵਿਆਪਕ ਆਮ ਰੂਪ ਵਿਚ – ਅਪਰਾਧ ਦਾ ਵਰਣਨ ਕਰਦਾ ਹੈ ਕਿ ‘ਪਿਛਲੇ 2 ਦਿਨਾਂ ਤੋਂ ਵਾਪਰੀਆਂ ਘਟਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।’  [22]ਉਸ ਨੇ ਅਤੀਤ ਵਿਚ ਵੀ ਇਹੋ ਜਿਹੀ ਪਹੁੰਚ ਹੀ ਅਪਣਾਈ ਹੈ ਜਦੋਂ ਵੀ ਉਸਨੇ ਅਜਿਹੇ ਕੇਸਾਂ ਦੀ ਗੱਲ ਕੀਤੀ ਜਿਨ੍ਹਾਂ ਵਿਚ ਉਸਦੇ ਰਾਜਨੀਤਕ ਅੰਦੋਲਨ ਨਾਲ ਜੁੜੇ ਚੌਕਸੀ ਸਮੂਹਾਂ [23] ਨੇ ਮੁਸਲਮਾਨਾਂ ਅਤੇ ਦਲਿਤਾਂ – ਭਾਰਤ ਦੀ ਸਭ ਤੋਂ ਹੇਠਲੀਆਂ ਜਾਤੀਆਂ ਦੇ ਮੈਂਬਰਾਂ – ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਿਆ – ਜਿਨ੍ਹਾਂ ਤੇ ਹਿੰਦੂਆਂ ਲਈ ਪਵਿੱਤਰ ਗਾਊਆਂ ਨੂੰ ਮਾਰਨ ਦੇ ਝੂਠੇ ਦੋਸ਼ ਲਾਏ ਗਏ ਸਨ।

ਗਲੋਬਲ ਵੋਆਇਸਿਸ ਦੇ ਯੋਗਦਾਨੀ ਇੰਜੀ ਪੈੱਨੂ ਨੇ ਕੁਝ ਸਪੱਸ਼ਟੀਕਰਨ ਦੇਣ ਵਾਲੇ ਪੁਆਇੰਟ [24] ਪੇਸ਼ ਕੀਤੇ:

ਬਿਰਤਾਂਤ ਵਿੱਚ ਹਲਕੇ ਸੁਧਾਰ:
* ਅਸਿਫਾ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਉਸ ਦਾ ਗਲਾ ਘੁੱਟ ਦਿੱਤਾ ਸੀ ਅਤੇ ਤੋੜ ਦਿੱਤਾ ਗਿਆ ਸੀ (ਸਿਰਫ਼ ਬਲਾਤਕਾਰ ਨਹੀਂ ਸੀ)।
* ਆਸਿਫਾ 8 ਸਾਲ ਦੀ ਬੱਚੀ ਵੀ ਸੀ। ਬਾਲਗ਼ ਔਰਤਾਂ ਦਾ ਬਲਾਤਕਾਰ ਵੱਖਰੇ ਮੁੱਦੇ ਹਨ।
– ਅਸਿਫ਼ਾ ਨੂੰ ਕਈ ਲੋਕਾਂ ਨੇ ਬਲਾਤਕਾਰ ਕੀਤਾ – ਗੈਂਗ ਬਲਾਤਕਾਰ ਪੀੜਤ ਲਈ ਇਕ ਅਪਮਾਨਜਨਕ ਸ਼ਬਦ ਹੈ। ਕੋਈ ‘ਗੈਂਗ’ ਬਲਾਤਕਾਰ ਨਹੀਂ ਹੈ।

ਪੀਐਮ ਨੂੰ ਸੰਬੋਧਿਤ ਇਕ ਪੱਤਰ ਵਿਚ ਕਰੀਬ ਪੰਜਾਹ ਸੇਵਾਮੁਕਤ ਸਿਵਲ ਅਧਿਕਾਰੀਆਂ ਨੇ ਘਟਨਾ ਨੂੰ ‘ਆਜ਼ਾਦ ਭਾਰਤ ਵਿੱਚ ਸਭ ਤੋਂ ਹਨੇਰਾ ਸਮਾਂ ਕਿਹਾ।

ਕਸ਼ਮੀਰ ਅਬਜ਼ਰਵਰ [25]  ਨੇ ਵਧੇਰੇ ਵੱਡੀ ਸਮਾਜਿਕ ਭਲਾਈ ਲਈ ਇੱਕ ਅਪੀਲ ਕੀਤੀ:

ਸਾਨੂੰ ਇੱਕ ਸਮਾਜ ਦੇ ਤੌਰ ਤੇ ਇਹ ਸੋਚਣਾ ਚਾਹੀਦਾ ਹੈ ਕਿ ਭਾਵੇਂ ਸਾਡੀ ਰਾਜਨੀਤੀ ਅਤੇ ਵਿਚਾਰਧਾਰਾ ਕੋਈ ਵੀ ਹੋਵੇ, ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਵੱਲ ਸਾਡੇ ਸਮੂਹਕ ਫ਼ਰਜ਼ ਵਿੱਚ ਅਸਫਲ ਨਹੀਂ ਹੋ ਸਕਦੇ।

ਗਲੋਬਲ ਵੋਆਇਸਿਸ ਆਸਿਫਾ ਦੇ ਇਸ ਕੇਸ ਬਾਰੇ ਨਵੇਂ ਅਪਡੇਟਾਂ ਅਤੇ ਕਾਰਵਾਈਆਂ ਬਾਰੇ ਰਿਪੋਰਟ ਕਰਨਾ ਜਾਰੀ ਰੱਖੇਗਾ, ਜਿਸ ਨੇ ਜੰਮੂ ਅਤੇ ਕਸ਼ਮੀਰ, ਅਤੇ ਨਾਲ ਹੀ ਭਾਰਤ ਦੀ ਜ਼ਮੀਰ ਨੂੰ ਵੀ ਝੰਜੋੜ ਦਿੱਤਾ ਹੈ।