‎ਸਿਰੀ ਲੰਕਾ ਦੇ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਦੇ ਬਾਅਦ ਐਮਰਜੈਂਸੀ ਦਾ ਐਲਾਨ

ਜੂਨ 2014 ਵਿੱਚ ਸਿਰੀ ਲੰਕਾ ਵਿੱਚ ਮੁਸਲਮਾਨ ਖ਼ਾਨਦਾਨਾਂ ਦੇ ਘਰਾਂ ਨੂੰ ਬੁੱਧ ਮੱਤ ਨੂੰ ਮੰਨਣ ਵਾਲੇ ਗਰੋਹਾਂ ਨੇ ਜਲਾ ਦਿੱਤਾ। Image via Flickr by Vikalpa|Groundviews|Maatram. CC BY 2.0

ਬੁੱਧ 7 ਮਾਰਚ 2018 ਨੂੰ, ਸਿਰੀ ਲੰਕਾ ਹੁਕੂਮਤ ਨੇ #ਸਿਰੀ ਲੰਕਾ ਦੇ ਕੇਂਦਰੀ ਸ਼ਹਿਰ ਵਿੱਚ ਬੁੱਧ ਮੱਤ ਨੂੰ ਮੰਨਣ ਵਾਲਿਆਂ ਅਤੇ ਮੁਸਲਮਾਨਾਂ ਦੇ ਦਰਮਿਆਨ ਤਸ਼ੱਦਦ ਨੂੰ ਰੋਕਣ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ  ਕਰਨ ਲਈ ਮੁਲਕ ਭਰ ਵਿੱਚ ਹੰਗਾਮੀ ਹਾਲਤਾਂ ਦਾ ਐਲਾਨ ਕੀਤਾ। #AntiMuslimViolence #lka #Digana #Teldeniya https://t.co/KDrwtXhQql pic.twitter.com/iD4W6kq0Ib

ਹਿੰਸਾ 4 ਮਾਰਚ ਨੂੰ ਸਿਰੀਲੰਕਾ ਦੇ ਕੇਂਦਰੀ ਸੂਬੇ ਦੇ ਕੁੰਡੀ ਜ਼ਿਲੇ ਦੇ ਕਾਫ਼ੀ ਪਿੰਡ ਵਿੱਚ ਐਤਵਾਰ ਦੇ ਰਾਤ ਸ਼ੁਰੂ ਹੋਈ, ਕਿਉਂਕਿ ਬੋਧੀਆਂ ਨੇ ਦਰਜਨਾਂ ਮੁਸਲਮਾਨਾਂ ਦੇ ਕੰਮ-ਕਾਜ, ਕੁਝ ਮਸਜਿਦਾਂ ਅਤੇ ਘਰਾਂ ਉੱਤੇ ਹਮਲਾ ਕੀਤਾ।

ਇਸ ਸਾਰੀ ਹਿੰਸਾ ਦੀ ਜੜ ਕਥਿਤ ਤੌਰ ਤੇ ਨਸ਼ੇ ਵਿੱਚ ਅਤੇ ਥ੍ਰੀਵੀਲਰ ਸਵਾਰ ਤਿੰਨ ਜਾਂ ਚਾਰ ਨੌਜਵਾਨਾਂ ਅਤੇ 41 ਸਾਲਾ ਸਿਨਹਾਲੀ ਲਾਰੀ ਡਰਾਈਵਰ, ਹੈਪਟੀਏਗੀਡਾਰ ਕੁਮਾਰ ਸਿੰਘੇ, ਦੇ ਦਰਮਿਆਨ 22 ਫਰਵਰੀ ਨੂੰ ਕੈਂਡੀ ਦੇ ਕ਼ਰੀਬ ਟਲਡੇਨਿਆ ਪਿੰਡ ਵਿੱਚ ਸ਼ੁਰੂ ਹੋਈ।

ਕਥਿਤ ਤੌਰ ਤੇ, ਝੜਪ ਇੱਕ ਟਰੈਫਿਕ ਵਾਕੇ ਦੀ ਵਜ੍ਹਾ ਨਾਲ ਹੋਈ ਸੀ ਨਾ ਕਿ ਨਸਲੀ ਜਾਂ ਅਖ਼ਲਾਕੀ ਤੌਰ ਤੇ। ਕੁਮਾਰਾ ਸਿੰਘੇ ਅਤੇ ਉਨ੍ਹਾਂ ਦੇ ਅੱਸਿਸਟੈਂਟ ਨੂੰ ਨੌਜਵਾਨਾਂ ਦੇ ਗਰੁਪ ਨੇ ਮਾਰਿਆ ਜਿਸਦੇ ਨਾਲ ਉਹ ਹਸਪਤਾਲ ਵਿੱਚ ਦਾਖਿਲ ਹੋ ਗਏ। ਪੁਲਿਸ ਨੇ ਹੁਣ ਤੱਕ ਜੁਰਮ ਦੇ ਸਿਲਸਿਲੇ ਵਿੱਚ ਤਿੰਨ ਸ਼ੱਕੀ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਤਮਾਮ ਸ਼ੱਕੀ ਨੌਜਵਾਨ ਡੇਗਾਨ, ਕੈਂਡੀ ਦੇ ਮੁਸਲਮਾਨ ਹਨ।

 

ਦੰਗਿਆਂ ਨੂੰ ਕਿਸ ਚੀਜ਼ ਨੇ ਭੜਕਾਇਆ?

سری لنکا میں کینڈی کا مقام  Image via Wikimedia Commons by user NordNordWest,. CC BY-SA 3.0

ਜੁੰਮਾ ਦੀ ਰਾਤ 2 ਮਾਰਚ ਨੂੰ, ਕੁਮਾਰਸ਼ੰਘੇ ਦਾ ਜ਼ਖਮ ਕੈਂਡੀ ਜਨਰਲ ਹਸਪਤਾਲ ਵਿੱਚ ਇਲਾਜ ਕਰਦੇ ਹੋਏ ਖ਼ਰਾਬ ਹੋ ਗਿਆ ਅਤੇ ਉਸਦੀ ਮੌਤ ਹੋ ਗਈ, ਜਿਸਨੇ ਮੁਕਾਮੀ ਰੋਸ ਭੜਕਾਉਣ ਦਾ ਕੰਮ ਕੀਤਾ। ਕਥਿਤ ਤੌਰ ਤੇ, ਕੁਮਾਰ ਸਿੰਘੇ ਦੇ ਖ਼ਾਨਦਾਨ ਨੂੰ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਇਹ ਮਾਮਲਾ ਮੁਕਾਮੀ ਮੁਸਲਮਾਨਾਂ ਅਤੇ ਬੁੱਧ ਮਤ ਭਾਈਚਾਰੇ ਦੇ ਦਰਮਿਆਨ ਕਸ਼ੀਦਗੀ ਨੂੰ ਰੋਕਣ ਲਈ ਕਾਫ਼ੀ ਹੱਦ ਤੱਕ ਕਾਮਯਾਬ ਸੀ।

ਪਰ, ਤਸ਼ੱਦਦ ਐਤਵਾਰ ਦੀ ਰਾਤ ਅਤੇ ਫਿਰ ਸੋਮਵਾਰ 5 ਮਾਰਚ ਨੂੰ ਕੈਂਡੀ ਜ਼ਿਲ੍ਹੇ ਵਿੱਚ ਟਨਲਡੇਨਿਆ ਅਤੇ ਡੇਗਾਨਾ ਪਿੰਡ ਵਰਗੇ ਸਥਾਨਾਂ ਉੱਤੇ ਸ਼ੁਰੂ ਹੋਇਆ ਸੀ। ਕਾਫ਼ੀ ਮੁਸਲਮਾਨ ਦੁਕਾਨਾਂ ਅਤੇ ਘਰਾਂ ਨੂੰ ਇੰਤਹਾਪਸੰਦ  , ਸਿੰਹਾਲੀ ਭੀੜਾਂ ਨੇ ਜਲਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਸੀ।

ਤਸ਼ੱਦਦ ਦੀਆਂ ਘਟਨਾਵਾਂ ਦੇ ਬਾਅਦ ਮੁਕਾਮੀ ਸਕੂਲ ਬੰਦ ਹੀ ਰਹੇ,। ਮੁਕਾਮੀ ਆਗੂਆਂ,ਦਾ ਕਹਿਣਾ ਹੈ ਕਿ ਫ਼ਸਾਦਾਂ ਨੂੰ ਵਧਾਉਣ ਲਈ ਭੀੜਾਂ ਦੇਸ਼ ਦੇ ਹੋਰਨਾਂ ਤੋਂ ਆਏ ਅਤੇ ਪੁਲਿਸ ਨੇ ਕਾਫੀ ਕੁੱਝ ਨਹੀਂ ਕੀਤਾ। ਤੀਸਰੇਨੀ ਗੁਨਾਸੇਖਰਾ ਨੇ ਗਰਾਊਂਡਵਿਊਜ਼ ਤੇ ਲਿਖਿਆ:

 

ਜੇਕਰ ਟਨਲਡੇਨਿਆ ਵਿੱਚ ਮੁਸਲਮਾਨ ਵਿਰੋਧੀ ਫ਼ਸਾਦ ਗੁੱਸੇ ਦਾ ਇੱਕ ਅਪ੍ਮੁਹਾਰਾ ਪ੍ਰਗਟਾਵਾ ਸੀ, ਤਾਂ ਇਹ ਉਸ ਹਮਲੇ ਦੇ ਦਿਨ ਜਾਂ ਮਰਨ ਵਾਲੇ ਦਿਨ ਹੋ ਜਾਣਾ ਚਾਹੀਦਾ ਹੈ ਸੀ। ਲੇਕਿਨ 4 ਮਾਰਚ ਦੀ ਸ਼ਾਮ ਤੱਕ, ਟਨਲਡੇਨਿਆ ਧਮਾਕੇ ਦੀ ਜ਼ੱਦ ਵਿੱਚ ਨਹੀਂ ਆਇਆ।

4 ਮਾਰਚ ਦੀ ਸ਼ਾਮ ਨੂੰ ਭਿਕਸ਼ੂ  ਗਲਾਗਾਓਦਾ-ਅੱਟਾ ਗਨਸਾੜਾ  (ਇੱਕ ਸਿੰਨਹਾਲੀ ਬੋਧੀ ਰਾਸ਼ਟਰਵਾਦੀ ਸੰਗਠਨ, ਬੋਦੂ ਬੋਦੂ ਬਾਲ ਸੈਨਾ, ਦਾ ਜਨਰਲ ਸਕੱਤਰ) ਮ੍ਰਿਤਕ ਦੇ ਘਰ  ਗਿਆ ਅਤੇ.ਦੋ ਕੁ ਘੰਟਿਆਂ ਬਾਅਦ ਪਹਿਲੇ ਹਮਲੇ  ਸ਼ੁਰੂ ਹੋਏ। ا

ਟਨਲਡੇਨਿਆ ਪਿੰਡ ਵਿੱਚ, ਸਮਾਜੀ ਮੀਡੀਆ ਉੱਤੇ ਪੇਜਿਜ ਨੇ 5 ਮਾਰਚ  2018 ਨੂੰ ਸਿੰਨਹਾਲੀ ਬੋਧੀ ਗਰੋਹਾਂ ਨੂੰ ਜਮ੍ਹਾਂ ਹੋਣ ਲਈ ਕਿਹਾ। ਤਕਰੀਬਨ 1 ਵਜੇ, ਮੁਸਲਮਾਨ ਦੀਆਂ ਜਾਇਦਾਦਾਂ ਦੀ ਤਬਾਹੀ ਸ਼ੁਰੂ ਹੋਈ।

ਪੱਤਰਕਾਰ ਧਾਰੀਸ਼ਾ ਨੇ ਟਵੀਟ ਕੀਤਾ:

 

ਫ਼ਸਾਦ ਦੀ ਵਜ੍ਹਾ ਨਾਲ ਘੱਟੋ ਇੱਕ ਜਾਨ ਜਾ ਚੁੱਕੀ ਹੈ। 24 ਸਾਲਾ ਮੁਸਲਮਾਨ ਨੌਜਵਾਨ ਅਬਦੁਲ ਬਾਸਿਤ ਦੀ ਲਾਸ਼ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਜੋ ਉਸ ਦਾ ਘਰ ਅੱਗ ਨਾਲ ਤਬਾਹ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਵਾਕੇ ਵਲੋਂ ਮੁੰਸਲਿਕ ਦਰਜਨਾਂ ਅਫਰਾਦ ਨੂੰ ਗਿਰਫਤਾਰ ਕੀਤਾ । ਪੁਲਿਸ ਨੇ ਟੈਲਡੇਨੀਆ ਪੁਲਿਸ ਸਟੇਸ਼ਨ ਵਿੱਚ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਫਾਇਰ ਕੀਤੀ ਜੋ ਗਿਰਫਤਾਰ ਲੋਕਾਂ ਨੂੰ ਰਿਹਾ ਕਰਾਉਣ ਦੀ ਅਪੀਲ ਲੈ ਕੇ ਆਏ ਸਨ। ਜਦੋਂ ਉਹ ਸੂਰਤ-ਏ-ਹਾਲ ਨੂੰ ਕੰਟਰੋਲ ਨਹੀਂ ਕਰ ਸਕੇ ਤਾਂ ਫ਼ੌਜ ਨੂੰ ਬੁਲਾਇਆ ਜਾਣਾ ਪਿਆ ਅਤੇ ਮੁਕਾਮੀ ਕਰਫਿਊ ਨਾਫ਼ਿਜ਼ ਕਰ ਦਿੱਤਾ ਗਿਆ ਸੀ।

7 ਮਾਰਚ ਤੱਕ, ਕੈਂਡੀ ਜ਼ਿਲੇ ਦੇ ਮੁਖਤਲਿਫ਼ ਇਲਾਕਿਆਂ ਅਤੇ ਡੇਗਾਨਾ ਵਿੱਚ ਫ਼ਸਾਦਾਂ ਦੇ ਨਤੀਜੇ ਵਜੋਂ ਚਾਰ ਮਸਜਿਦਾਂ, 37 ਘਰਾਂ, 46 ਦੁਕਾਨਾਂ ਅਤੇ ਦਰਜਨਾਂ ਗੱਡੀਆਂ ਨੂੰ ਨੁਕਸਾਨ ਕਰ ਦਿੱਤਾ ਗਿਆ ਜਾਂ ਤਬਾਹ ਕਰ ਦਿੱਤਾ ਗਿਆ ਸੀ। ਸਿਨਹਾਲੀ ਬੋਧੀ ਨਾਗਰਿਕਾਂ ਦੇ ਇੱਕ ਗਰੋਹ ਅਤੇ ਬੋਧੀ ਭਿਕਸ਼ੂਆਂ ਨੇ  ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਤਮਾਮ ਬੁੱਧ ਮੱਤ ਦੇ ਸ਼ੱਕੀ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਜਿਨ੍ਹਾਂ ਉੱਤੇ ਫ਼ਸਾਦਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ।

 

”ਹਮਲਿਆਂ ਦੇ ਕਾਰਨ ਡਿਗਾਨਾ ਅਤੇ ਟੈਲਡੇਨੀਆ ਖੇਤਰ ਵਿਚ ਚਾਰ ਮਸਜਿਦਾਂ, 37 ਘਰ, 46 ਦੁਕਾਨਾਂ ਅਤੇ 35 ਵਾਹਨਾਂ ਨੂੰ ਨੁਕਸਾਨ ਹੋਇਆ, “ਕੇਂਦਰੀ ਪ੍ਰਾਂਤੀ ਕੌਂਸਲਰ ਹਿਆਯਾਥ ਸਤਥਾਰ

ਇਸ ਵੀਡੀਓ ਤੋਂ  ਟੈਲਡੇਨੀਆ ਵਿਚ ਹਿੰਸਾ ਦੇ ਨਤੀਜੇ ਦੇ ਤੌਰ ਦੇ ਨੁਕਸਾਨ ਦਾ ਕੁਝ ਪਤਾ ਲੱਗਦਾ ਹੈ:

ਤਣਾਓ ਵਧਦੇ ਜਾਂਦੇ ਹਨ

ਮੁਸਲਮਾਨ ਸ਼ਿਰੀਲੰਕਾ ਦੀ 21 ਮਿਲਿਅਨ ਆਬਾਦੀ ਵਿੱਚੋਂ ਤਕਰੀਬਨ 10 ਫੀਸਦੀ  ਹਨ। 70 ਫੀਸਦੀਦੀ ਬੁੱਧ ਮਤ ( ਬੁਨਿਆਦੀ ਤੌਰ ਉੱਤੇ   ਥੱਰਾਵਾ ਡਾ ਸਕੂਲ ਦੀ ਧਾਰਨੀ ਹੈ, ਜਦੋਂ ਕਿ ਬਾਕ਼ੀ ਆਬਾਦੀ ਹਿੰਦੂ ਰਵਾਇਤਾਂ ਉੱਤੇ ਅਮਲ ਕਰਦੀ ਹੈ। ਨਸਲੀ ਤੌਰ ਤੇ 75 ਫੀਸਦੀ ਸ੍ਰੀਲੰਕਾਈ, ਸਿੰਨਹਾਲੀ ਹਨ, ਲਗਭਗ 10 ਫੀਸਦੀ ਸ਼੍ਰੀਲੰਕਾ ਦੇ ਮੂਰ (ਮੁਸਲਿਮ, ਤਾਮਿਲ ਬੋਲਣ ਵਾਲੇ) ਹਨ ਅਤੇ ਲਗਭਗ 15 ਪ੍ਰਤੀਸ਼ਤ ਤਾਮਿਲ ਹਨ (ਸ਼੍ਰੀਲੰਕਾਈ ਅਤੇ ਭਾਰਤੀ।

2012 ਦੀ ਮਰਦੁਮ-ਸ਼ੁਮਾਰੀ ਦੇ ਮੁਤਾਬਕ ਨਸਲੀ ਗਰੋਹਾਂ ਦੀ ਸ਼ਿਰੀਲੰਕਾ ਵਿੱਚ ਤਕਸੀਮ। Image via Wikimedia Commons by user BishkekRocks. CC BY-SA 4.0

ਮੁਸਲਮਾਨ ਅਤੇ ਬੁੱਧ ਮਤ ਨੂੰ ਮੰਨਣ ਵਾਲੇ ਸ਼ਿਰੀਲੰਕਾਈ ਦਹਾਕਿਆਂ ਤੋਂ ਅਮਨ-ਅਮਾਨ ਦੇ ਨਾਲ ਰਹਿ ਰਹੇ ਹਨ। ਲੇਕਿਨ ਹਾਲੀਆ ਸਾਲਾਂ ਵਿੱਚ ਦੋਨਾਂ ਕਮਿਊਨਿਟੀਆਂ ਦੇ ਦਰਮਿਆਨ ਕਸ਼ੀਦਗੀ ਵੱਧ ਗਈ ਹੈ। 2014 ਵਿੱਚ, ਸ਼ਿਰੀਲੰਕਾ ਦੇ ਪੱਛਮੀ ਸੂਬੇ, ਕਾਲੂ ਟਾਰਾ ਜ਼ਿਲੇ ਦੇ ਇੱਕ ਸਾਹਿਲੀ ਸ਼ਹਿਰ ਅਲੋਥਗਾਮਾ ਵਿੱਚ ਫ਼ਿਰਕੂ ਤਸ਼ੱਦਦ ਨਾਲ ਘੱਟ ਤੋਂ ਘੱਟ  ਤਿੰਨ ਮੁਸਲਮਾਨ ਹਲਾਕ ਅਤੇ 74 ਜਖ਼ਮੀ ਹੋਏ। ਬੁੱਧ ਮੱਤ ਦੇ ਕੱਟੜਵਾਦੀ ਗਰੁਪ ਬੋਧੂ ਬਾਲਾ ਸੈਨਾ (ਬੀ ਬੀ ਐਸ) ਨੇ  ਮੁਸਲਮਾਨਾਂ ਦੇ ਖਿਲਾਫ ਫ਼ਸਾਦਾਂ  ਵਿੱਚ ਇੱਕ ਅਹਿਮ ਅਤੇ ਹਿੰਸਕ ਕਿਰਦਾਰ ਅਦਾ ਕੀਤਾ ਹੈ।

ਪਿਛਲੇ ਸਾਲ ਮੁਸਲਮਾਨਾਂ ਉੱਤੇ ਕਈ ਹਮਲੇ ਹੋਏ ਜਿਨ੍ਹਾਂ ਵਿੱਚ ਕਾਰੋਬਾਰਾਂ ਉੱਤੇ ਹਮਲਿਆਂ ਤੋਂ ਲੈ ਕੇ ਮਸਜਿਦਾਂ ਉੱਤੇ ਪਟਰੋਲ ਬੰਬ ਹਮਲੇ ਤੱਕ  ਰਿਕਾਰਡ  ਕੀਤੇ ਗਏ। ਕੁੱਝ ਮਾਮਲਿਆਂ ਵਿੱਚ, ਬੁੱਧ ਮੱਤ ਦੇ ਕੱਟੜਪੰਥੀਆਂ ਨੇ ਮੁਸਲਮਾਨ ਕਮਿਊਨਿਟੀ ਨੂੰ     ਨਿਸ਼ਾਨਾ ਬਣਾਇਆ ਜਿਨ੍ਹਾਂ ਉੱਤੇ ਲੋਕਾਂ ਨੂੰ ਇਸਲਾਮ ਵਿੱਚ ਤਬਦੀਲ ਕਰਨ ਅਤੇ ਬੁੱਧ ਮੱਤ ਦੀਆਂ ਪ੍ਰਾਚੀਨ ਜਗ੍ਹਾਵਾਂ ਨੂੰ ਤਬਾਹ ਕਰਨ ਦੇ ਇਲਜਾਮ ਲਗਾਏ। ਨਵੰਬਰ 2017 ਵਿੱਚ ਦੋ ਕਮਿਊਨਿਟੀਆਂ ਦੇ ਦਰਮਿਆਨ ਝੜਪ  ਸਾਹਿਲ ਦੇ ਨਾਲ ਲੱਗਦੀ ਗਾਲੇ ਸਟੇਟ ਦੇ ਗੰਟੋਟਾ ਵਿੱਚ ਹੋਈ।

ਮਾਰਚ ਦੇ ਸ਼ੁਰੂ ਵਿੱਚ, ਪੂਰਬੀ ਸੂਬੇ ਅੰਪਾਰਾ ਵਿੱਚ ਨਸਲੀ ਤੌਰ ਉੱਤੇ ਤਸ਼ੱਦਦ ਦੀਆਂ ਰਿਪੋਰਟਾਂ ਮਿਲੀਆਂ ਹਨ। ਬੁੱਧ ਮੱਤ ਦੀਆਂ ਕਈ ਕੱਟੜ ਜਥੇਬੰਦੀਆਂ ਜੋ ਹਾਲ ਵਿੱਚ ਹੋਣ ਵਾਲੇ ਤਸ਼ੱਦਦ ਨਾਲ ਜੁੜੀਆਂ ਹੋਈਆਂ ਹਨ, ਪੁਰਾਣੇ ਪ੍ਰਧਾਨ ਮਹਿੰਦਾ ਰਾਜਾਪਕਸੇ ਦੇ  ਸਪੋਰਟਰ ਹਨ, ਜਿਸਦੇ ਪੋਲੀਟਿਕਲ ਫਰੰਟ ਸ਼ਿਰੀਲੰਕਾ ਪੁਡੁਜਾਨਾ ਪੇਰਾਮੁਨਾ  (ਸ਼ਿਰੀਲੰਕਾ ਅਵਾਮੀ ਫਰੰਟ) ਨੇ ਹਾਲ ਹੀ ਵਿੱਚ ਹੋਈਆਂ ਮੁਕਾਮੀ ਹੁਕੂਮਤਾਂ ਦੀਆਂ ਚੋਣਾਂ ਵਿੱਚ ਕਾਫ਼ੀ ਅੱਛਾ ਮੁਜ਼ਾਹਰਾ ਕੀਤਾ।

ਕਰੀਏਟਿਵ ਡਾਇਰੈਕਟਰ ਅਤੇ ਸਲਾਹਕਾਰ ਅਮਾਨ ਅਸ਼ਰਾਫ਼ ਚੇਤਾਵਨੀ ਦਿੰਦਾ ਹੈ:

 

30 ਸਾਲ ਤੱਕ ਤੁਸੀਂ ਆਪਣੀਆਂ ਸੜਕਾਂ ਨੂੰ ਆਪਣੇ ਬੱਚਿਆਂ ਦੇ ਖ਼ੂਨ ਨਾਲ ਸੁਰਖ਼ ਹੁੰਦੇ ਵੇਖਿਆ। ਕੀ ਤੁਹਾਨੂੰ ਨੁਕਸਾਨ ਭੁੱਲ ਗਿਆ ਹੈ? ਖੌਫ? ਦਰਦ? ਮੁਸੀਬਤ? ਕੀ ਤੁਸੀਂ ਕੁੱਝ ਨਹੀਂ ਸਿੱਖਿਆ? ਤੁਸੀਂ ਤਰਕ ਕਦੋਂ ਦੇਖੋਗੇ? ਤੁਸੀਂ ਕਦੋਂ ਨਿਤਰੋਗੇ।

:ਪਰ, ਫ਼ਸਾਦਾਂ ਦੀ ਸਥਿਤੀ ਬਾਰੇ ਇਕ ਸੋਹਣੀ ਅਪਡੇਟ ਹੈ:

ਕਰਫਿਊ ਦੇ ਦੌਰਾਨ ਬਹੁਤ ਸਾਰੇ ਵਾਕਿਆਂ ਦੇ ਬਾਵਜੂਦ ਮਰਵਥਾਲਾਵਾ ਦੇ ਇੱਕ ਰਿਹਾਇਸ਼ੀ ਦਾ ਕਹਿਣਾ ਹੈ ਕਿ ਇੱਕ ਬੋਧੀ ਭਿਕਸ਼ੂ ਅਤੇ ਨੌਜਵਾਨ ਸਿਨਹਾਲਾ ਮੁੰਡਿਆਂ ਨੇ ਇਸ ਮੁਸੀਬਤ ਤੋਂ ਬਚਣ ਲਈ ਰਾਤ ਮਸਜਦ ਵਿੱਚ ਗੁਜ਼ਾਰੀ।

ਸ਼ਿਰੀਲੰਕਾ ਦੇ ਪ੍ਰਧਾਨ ਮੇਥਰੀਪਾਲਾ ਸਿਰੀਸੇਨਾ ਨੇ ਘਟਨਾ ਦੀ  ਨਿਰਪੱਖ ਅਤੇ ਆਜ਼ਾਦ ਤਹਿਕੀਕਾਤ ਦੀ ਮੰਗ ਕੀਤੀ ਹੈ। ਆਪੋਜ਼ੀਸ਼ਨ ਦੇ ਸ਼ਰੀਲੰਕਨ ਰਹਿਨੁਮਾ ਆਰ ਸਮਪੰਤਥਨ ਨੇ ਦੱਸਿਆ ਕਿ ਮੁਸਲਮਾਨ ਵਿਰੋਧੀ ਹਮਲੇ ਕਰਨ ਵਾਲਿਆਂ ਦੇ ਦਰਮਿਆਨ ਸਜ਼ਾ-ਮੁਕਤੀ ਦਾ ਅਹਿਸਾਸ ਸਾਫ਼ ਕਰ ਦਿੰਦਾ ਹੈ ਕਿ ਉਹ ਇਹ ਅਪਰਾਧ ਕਰਕੇ ਵੀ ਸਜ਼ਾ ਤੋਂ ਬਚ ਜਾਣਗੇ।

ਇਹ ਵੇਖਣਾ ਬਾਕੀ ਹੈ ਕਿ ਕਿ ਜੋ ਫ਼ਸਾਦ ਭੜਕਾ ਰਹੇ ਹਨ ਉਨ੍ਹਾਂ ਨੂੰ ਸਜ਼ਾ ਮਿਲੇਗੀ ਅਤੇ ਇਨਸਾਫ਼ ਕੀਤਾ ਜਾਵੇਗਾ।

 

جون 2014 میں سری لنکا میں مسلم خاندانوں کے گھروں کو بدھ مات کو ماننے والے گروہوں نے جلا ڈالا۔ Image via Flickr by Vikalpa|Groundviews|Maatram. CC BY 2.0

 

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.