ਪੂਰਬੀ ਗੂਤਾ ਤੋਂ ਹੇਠ ਲਿਖੀ ਗਵਾਹੀਆਂ ਦੀ ਲੜੀ ਹੈ। ਇਹ 20 ਫਰਵਰੀ ਅਤੇ 4 ਮਾਰਚ 2018 ਨੂੰ ਪ੍ਰਕਾਸ਼ਿਤ ਇੱਕ ਨਰਸ ਅਤੇ ਇੱਕ ਦੰਦਾਂ ਦੇ ਡਾਕਟਰ, ਪੂਰਬੀ ਗੂਤਾ (ਦਮਸ਼ਿਕ ਦੇ ਇੱਕ ਉਪਨਗਰ ਵਿੱਚ) ਦੋ ਗਵਾਹੀਆਂ ਤੋਂ ਬਾਅਦ ਆਈਆਂ ਜੋ ਐਕਟ ਫੌਰ ਗੂਤਾ ਦੇ ਇੱਕ ਸਮੂਹ ਨੇ ਛਾਪੀਆਂ ਸਨ। ਗਲੋਬਲ ਵੋਆਇਸਿਸ ਡੈਮਾਸਕਸ ਤੋਂ ਵੀ ਗਵਾਹੀਆਂ ਪ੍ਰਕਾਸ਼ਿਤ ਕੀਤੀਆਂ ਹਨ, ਜੋ ਤੁਸੀਂ ਇਥੇ ਪੜ੍ਹ ਸਕਦੇ ਹੋ।
ਸ਼ਾਸਨ ਵਿਰੋਧੀ ਬਾਗ਼ੀਆਂ ਦੁਆਰਾ ਨਿਯੰਤਰਿਤ, ਪੂਰਬੀ ਗੂਤਾ ਦੀ 2013 ਦੇ ਅਖੀਰ ਤੋਂ ਸੀਰੀਆਈ ਬਸ਼ਰ ਅਸਦ ਅਤੇ ਉਸਦੇ ਸਹਿਯੋਗੀਆਂ ਨੇ ਘੇਰਾਬੰਦੀ ਕੀਤੀ ਹੋਈ ਹੈ। ਪਰ ਹਾਲ ਹੀ ਦੇ ਹਫਤਿਆਂ ਵਿੱਚ, ਹਿੰਸਾ ਵਿੱਚ ਭਾਰੀ ਵਾਧਾ ਹੋਇਆ। ਦੋ ਹਫਤਿਆਂ ਵਿਚ 18 ਫਰਵਰੀ ਦੀ ਸ਼ਾਮ ਤੋਂ 3 ਮਾਰਚ ਸ਼ਾਮ ਦੀ ਸ਼ਾਮ ਤੱਕ, ਮੇਡੇਕਿਨਸ ਸੈਨਸ ਫਰੰਟੀਅਰਸ (ਐਮਐਸਐਫ) ਦੇ ਡਾਕਟਰੀ ਡਾਟੇ ਅਨੁਸਾਰ 4,829 ਜਖ਼ਮੀ 1005 ਹਲਾਕ ਜਾਂ ਰੋਜ਼ਾਨਾ 344 ਜ਼ਖ਼ਮੀ ਅਤੇ 71 ਮਾਰੇ ਗਏ ਹਨ। ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਵਿਚ , 25 ਤੋਂ ਵੱਧ ਹਸਪਤਾਲ ਅਤੇ ਸਿਹਤ ਕੇਂਦਰ ਨਿਸ਼ਾਨਾ ਬਣੇ ਹਨ, ਕੁਝ ਤਾਂ ਚਾਰ ਦਿਨਾਂ ਦੌਰਾਨ ਇਕ ਤੋਂ ਵੀ ਵੱਧ ਵਾਰੀ।
ਪੂਰਬੀ ਗੂਤਾ ਤੋਂ ਦੋ ਭੈਣਾਂ, 12-ਸਾਲਾ ਨੂਰ ਅਤੇ 8-ਸਾਲਾ ਅਲਾ ਚੱਲ ਰਹੀ ਘੇਰਾਬੰਦੀ ਬਾਰੇ ਆਪਣੀ ਗੱਲ ਕਹਿਣ ਲਈ ਟਵਿੱਟਰ ਤੇ ਸਾਂਝਾ ਖਾਤਾ ਬਣਾ ਲਿਆ।
ਲੜਕੀਆਂ ਅਤੇ ਉਨ੍ਹਾਂ ਦੀ ਮਾਂ, ਸ਼ਮਸ ਅਲ-ਖ਼ਤਬ,ਨੇ ਦੇਖਿਆ ਕਿ ਆਪਣੇ ਮਾਪੇ ਗੁਆਉਣ ਤੋਂ ਬਾਅਦ ਅਨਾਥ ਅਤੇ ਬੇਘਰ ਬੱਚੇ ਕਿਸੇ ਦੇਖਭਾਲ ਤੋਂ ਬਗੈਰ ਰੁਲ਼ ਰਹੇ ਸਨ। ਅਲ-ਖਤਬ ਨੇ ਆਪਣੀਆਂ ਧੀਆਂ ਲਈ ਟਵਿੱਟਰ ਤੇ ਅਕਾਉਂਟ ਬਣਾ ਦਿੱਤਾ ਤਾਂ ਕਿ ਲੋਕ ਦੇਖਣ ਗੂਤਾ ਵਿੱਚ ਕੀ ਹੋ ਰਿਹਾ ਹੈ ਅਤੇ ਕਾਰਵਾਈ ਦੀ ਮੰਗ ਕਰਨ।
ਗਲੋਬਲ ਵੋਆਇਸਿਸ (ਜੀਵੀ) ਨੇ ਨੌਜਵਾਨ ਨੂਰ ਨਾਲ ਸੰਪਰਕ ਸਥਾਪਿਤ ਕੀਤਾ ਪੁਛਿਆ ਕਿ ਉਹ ਇਕ ਪੱਤਰਕਾਰ ਕਿਉਂ ਬਣਨਾ ਚਾਹੁੰਦੀ ਸੀ।
ਮੈਂ ਨਿਰਦੋਸ਼ਾਂ ਦੇ ਦੁੱਖਾਂ ਨੂੰ ਦਰਸਾਉਣ ਲਈ ਜਾਂ ਲੋਕਾਂ ਲਈ ਦਵਾਈਆਂ ਬਣਾਉਣ ਵਾਸਤੇ ਕੈਮਿਸਟਰੀ ਦਾ ਅਧਿਐਨ ਕਰਨ ਲਈ ਇਕ ਪੱਤਰਕਾਰ ਬਣਨਾ ਚਾਹੁੰਦੀ ਹਾਂ
ਘੇਰਾਬੰਦੀ ਦੇ ਬਾਵਜੂਦ, ਨੂਰ ਸਕੂਲ ਜਾਇਆ ਕਰਦੀ ਸੀ ਅਤੇ ਇਹ ਸਕੂਲ ਦੇ ਸਭ ਤੋਂ ਸ਼ਾਨਦਾਰ ਪੰਜਵੇਂ ਦਰਜੇ ਦੇ ਵਿਦਿਆਰਥੀਆਂ ਵਿੱਚੋਂ ਇੱਕ ਸੀ। ਪਰ ਹਾਲ ਹੀ ਵਿਚ ਉਸ ਦੇ ਸਕੂਲ ਨੂੰ ਕਥਿਤ ਤੌਰ ਤੇ ਅਸਦ ਸਰਕਾਰ ਦੁਆਰਾ ਮੁੜ ਕਬਜ਼ੇ ਲਈ ਕੀਤੀ ਬੰਬਾਰੀ ਨੇ ਉਸਦੇ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਚਲ ਰਹੀ ਫੌਜੀ ਮੁਹਿੰਮ ਨੇ ਉਸ ਨੂੰ ਦੂਜੇ ਸਕੂਲਾਂ ਵਿੱਚ ਵੀ ਨਾ ਜਾਣ ਦਿੱਤਾ।
ਹੁਣ, ਨੂਰ ਅਤੇ ਉਸ ਦੇ ਪਰਿਵਾਰ ਦੇ ਲੋਕ ਘਰ ਵਿਚ ਹੀ ਜ਼ਿਆਦਾ ਸਮਾਂ ਬਿਤਾਉਂਦੇ ਹਨ।
ਉਹ ਇੱਕ ਹਵਾਈ ਹਮਲੇ ਤੋਂ ਬਚ ਗਏ ਸਨ ਜਿਸ ਵਿੱਚ ਉਨ੍ਹਾਂ ਦੇ ਗੁਆਂਢੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਅਲਾ ਨੂੰ ਮੁਕਾਬਲਤਨ ਹਲਕੇ ਜ਼ਖਮ ਹੋਏ ਸਨ।
ਕਈ ਵਾਰ,ਦੋਨੋਂ ਭੈਣਾਂ ਗਹਿਰੇ ਹੋ ਰਹੇ ਮਨੁੱਖੀ ਸੰਕਟ ਨੂੰ ਫ਼ਿਲਮਾਉਣ ਵਾਸਤੇ ਅਤੇ ਇਸ ਬਾਰੇ ਗੱਲ ਕਰਨ ਲਈ ਸੜਕਾਂ ਤੇ ਨਿਕਲ ਤੁਰਦੀਆਂ ਹਨ ਜਾਂ ਫਿਰ ਪਨਾਹਗਾਹਾਂ ਵਿੱਚ ਪਨਾਹਗੀਰਾਂ ਨੂੰ ਮਿਲਣ ਜਾਂਦੀਆਂ ਹਨ। ਉਨ੍ਹਾਂ ਦੀ ਮਾਂ ਅਲ-ਖ਼ਾਤੀਬ ਜੀਵੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਨਿਰਾਸ਼ ਹੋ ਜਾਂਦੀਆਂ ਹਨ:
ਜ਼ਿਆਦਾ ਸਮਾਂ ਇਹ ਕੁੜੀਆਂ ਮੇਰੇ ਲਾਗੇ ਰਹਿੰਦੀਆਂ ਹਨ ਅਤੇ ਜਦੋਂ ਕੋਈ ਹਵਾਈ ਹਮਲਾ ਹੁੰਦਾ ਹੈ ਤਾਂ ਮੈਨੂੰ ਜੱਫੀ ਪਾ ਲੈਂਦੀਆਂ ਹਨ ਅਤੇ ਰੋਣ ਲੱਗ ਪੈਂਦੀਆਂ ਹਨ। ਸਾਡੇ ਕੋਲ ਜ਼ਿਆਦਾ ਖਾਣਾ ਦਾਣਾ ਨਹੀਂ ਹੈ, ਸਿਰਫ ਕੁਝ ਜੜੀਆਂ-ਬੂਟੀਆਂ ਜਿਵੇਂ ਪਾਰਸਲੇ ਹਨ, ਨਾ ਹੀ ਪੀਣ ਜਾਂ ਸ਼ਾਵਰ ਕਰਨ ਲਈ ਲੋੜੀਂਦਾ ਪਾਣੀ ਮਿਲਦਾ ਹੈ।
22 ਫਰਵਰੀ 2018 ਨੂੰ ਹਮਲੇ ਤੋਂ ਬਾਅਦ ਫਿਲਮ ਬਣਾਈ ਗਈ ਸੀ ਅਤੇ ਟਵਿੱਟਰ ਤੇ ਪੋਸਟ ਕੀਤੀ ਸੀ। ਚੇਤਾਵਨੀ: ਵੀਡੀਓ ਗ੍ਰਾਫਿਕ ਹੈ।
ਖ਼ੁਦਾ ਦੀ ਖ਼ਾਤਿਰ ਸਾਡੀ ਮਦਦ ਕਰੋ!#SaveGhouta #Ghouta#Syria pic.twitter.com/9QXVypUSrA
— ਨੂਰ ਅਤੇ ਅਲਾ (@Noor_and_Alaa) February 22, 2018
ਵੀਡੀਓ ਵਿੱਚ ਨੂਰ ਰੋਂਦੀ ਹੈ:
ਉਹ ਸਾਡੇ ਤੇ ਬੰਬ ਕਿਉਂ ਗੇਰ ਰਿਹਾ ਹੈ? ਅਸੀਂ ਉਸ ਦਾ ਕੀ ਬੁਰਾ ਕੀਤਾ ਹੈ? ਅਤੇ ਉਹ ਸਾਡੇ ਤੋਂ ਕੀ ਚਾਹੁੰਦਾ ਹੈ?
ਨੂਰ ਅਤੇ ਅਲਾ, ਦੂਜੇ ਬੱਚਿਆਂ ਵਾਂਗ, ਚਾਹੁੰਦੀਆਂ ਹਨ ਕਿ ਬੰਬਾਰੀ ਰੁਕ ਜਾਵੇ ਤਾਂ ਜੋ ਉਹ ਫਿਰ ਸਕੂਲ ਜਾ ਸਕਣ ਅਤੇ ਆਮ ਜ਼ਿੰਦਗੀ ਪਰਤ ਸਕੇ। ਉਹਨਾਂ ਦੀ ਮਾਂ ਅਲ-ਖ਼ਤੀਬ ਨੇ ਜੀਵੀ ਨੂੰ ਦੱਸਿਆ।
ਯੁੱਧ ਦਾ ਦਸਤਾਵੇਜ਼ੀਕਰਨ
ਸੀਰੀਆਈ ਜੰਗ ਨੂੰ ਅਕਸਰ ਇਤਿਹਾਸ ਵਿਚ ਸਭ ਤੋਂ ਵੱਧ ਦਸਤਾਵੇਜ਼ੀਕ੍ਰਿਤ ਜੰਗ ਕਿਹਾ ਜਾਂਦਾ ਹੈ, ਇਸਦਾ ਸੇਹਰਾ ਖ਼ੁਦ ਸੀਰੀਆ ਦੇ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਦਾ ਦਸਤਾਵੇਜ਼ੀਕਰਨ ਕੀਤਾ ਹੈ।
ਜਦੋਂ 20 ਸਾਲਾ ਮਹਾਰੂਸ ਮਾਜ਼ਨ ਸੱਤ ਸਾਲ ਪਹਿਲਾਂ ਆਪਣੀ ਕਲਾਸ ਵਿਚ ਬੈਠਾ ਸੀ ਤਾਂ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਪੂਰਬੀ ਗੂਤਾ ਦੇ ਇਕ ਕਸਬੇ, ਆਪਣੇ ਘਰੇਲੂ ਸ਼ਹਿਰ ਡੌਮਾ ਦੇ ਲੋਕਾਂ ਦੇ ਦੁੱਖਾਂ ਨੂੰ ਦਰਸਾਉਣ ਵਾਲ ਇਕ ਫੋਟੋ-ਪੱਤਰਕਾਰ ਬਣੇਗਾ।
ਪਰ ਸੀਰੀਆ ਵਿਚ ਲੜਾਈ ਦੀ ਭਿਆਨਕ ਤਬਾਹੀ ਦੇ ਕਾਰਨ, ਮਜ਼ਨ ਨੇ ਇਕ ਫੋਟੋਗ੍ਰਾਫਰ ਬਣਨ ਦਾ ਫੈਸਲਾ ਕੀਤਾ।
ਮਾਜ਼ਨ ਹਰ ਰੋਜ਼ ਆਪਣਾ ਕੈਮਰਾ ਲੈ ਕੇ ਤਬਾਹੀ ਤਬਾਹੀ ਦੀਆਂ ਫੋਟੋਆਂ ਲੈਂਦਾ ਹੈ, ਸੀਰਿਆ ਸਰਕਾਰ ਉਸਦੇ ਰੂਸੀ ਸਹਿਯੋਗੀਆਂ ਦੀ ਕੀਤੀ ਬੰਬਾਰੀ ਨਾਲ ਮਰੇ ਅਤੇ ਜਖ਼ਮੀ ਹੋਏ ਲੋਕਾਂ ਦੀਆਂ ਫੋਟੋਆਂ।
ਮਾਜ਼ਨ ਰੋਜ਼ਾਨਾ ਇਹ ਤਸਵੀਰਾਂ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਵਿਚ ਪੋਸਟ ਕਰਦਾ ਹੈ ਜਾਂ ਨਿਊਜ਼ ਏਜੰਸੀਆਂ ਨੂੰ ਭੇਜ ਦਿੰਦਾ ਹੈ, “ਤਾਂ ਜੋ ਦੁਨੀਆਂ ਇਨ੍ਹਾਂ ਭਿਅੰਕਰ ਦ੍ਰਿਸ਼ਾਂ ਨੂੰ ਵੇਖ ਸਕੇ,” ਉਹ ਜੀਵੀ ਨੂੰ ਦੱਸਦਾ ਹੈ।
#ਦੂਮਾ ਦਾ ਫੋਟੋਗਰਾਫਰ ਘੇਰੇਬੰਦੀ ਅਧੀਨ #ਪੂਰਬੀ ਗੂਤਾ ਦੇ ਰੋਜ਼ਾਨਾ ਜੀਵਨ ਨੂੰ ਕਵਰ ਕਰਦਾ ਹੈ
ਕਿਰਪਾ ਕਰਕੇ ਅਕਾਊਂਟ ਦਾ ਸਮਰਥਨ ਕਰੋ।
ਸਭਨਾਂ ਦਾ ਧੰਨਵਾਦ ❤? pic.twitter.com/igENwU3n05— ਮਾਹਰੂਸ ਮਾਜ਼ਨ © (@Mahrous_Mazen2) 14 ਮਾਰਚ 2018
ਮਾਹਰੂਸ ਨੇ ਜੀਵੀ ਨੂੰ ਦੱਸਿਆ ਕਿ 2014 ਵਿਚ ਆਪਣੇ ਹਕੂਮਤ ਦੇ ਇੱਕ ਹਵਾਈ ਹਮਲੇ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਅੱਜ ਉਹ ਆਪਣੇ ਪਰਿਵਾਰ ਅਤੇ ਗੁਆਂਢੀਆਂ ਦੇ ਨਾਲ ਗੂਤਾ ਵਿਚ ਇੱਕ ਪਨਾਹਗਾਹ ਵਿਚ ਰਹਿੰਦਾ ਹੈ।
ਇਹ ਪਨਾਹਗਾਹਾਂ ਸਿਰਫ ਆਮ ਤਹਿਖਾਨੇ ਹਨ ਜਿਨ੍ਹਾਂ ਵਿਚ ਨਾਗਰਿਕਾਂ ਨੂੰ ਹਵਾਈ ਹਮਲਿਆਂ ਤੋਂ ਬਚਾਉਣ ਲਈ ਢੁਕਵੇਂ ਸਾਧਨ ਪ੍ਰਬੰਧਾਂ ਦੀ ਕਮੀ ਹੈ।
30 ਤੋਂ 40 ਪਰਿਵਾਰ ਹਰੇਕ ਪਨਾਹਗਾਹ ਦੇ ਮੇਜ਼ਬਾਨ ਹਨ, ਮੈਂ ਆਰਬੀਨ ਵਿੱਚ ਇੱਕ ਪਨਾਹਗਾਹ ਦੀ ਯਾਤਰਾ ਕੀਤੀ ਹੈ ਜੋ 120 ਪਰਿਵਾਰਾਂ ਦਾ ਮੇਜ਼ਬਾਨ ਹੈ।
ਮਾਜ਼ਨ ਅੱਗੇ ਕਹਿੰਦਾ ਹੈ:
ਭਾਰੀ ਗੋਲੀਬਾਰੀ ਕਾਰਨ ਫੋਟੋਆਂ ਅਤੇ ਵੀਡੀਓ ਅਪਲੋਡ ਕਰਨ ਲਈ ਇੰਟਰਨੈੱਟ ਕਨੈਕਸ਼ਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਕਈ ਪਰਿਵਾਰ ਅਜੇ ਵੀ ਮਲਬੇ ਦੇ ਹੇਠ ਦੱਬੇ ਹਨ ਅਤੇ ਉਨ੍ਹਾਂ ਤੱਕ ਵਾਈਟ ਹੈਲਮਟਾਂ ਦੁਆਰਾ ਨਹੀਂ ਪਹੁੰਚ ਨਹੀਂ ਕੀਤੀ ਜਾ ਸਕਦੀ।
ਮਾਜ਼ਨ ਨੇ ਜੀਵੀ ਨੂੰ ਦੱਸਿਆ ਕਿ ਉਹ ਗੂਤਾ ਨੂੰ ਛੱਡਣ ਤੋਂ ਇਨਕਾਰੀ ਹੈ। ਉਹ ਗੂਤਾ ਦੀ ਮੁਕੰਮਲ ਤਬਾਹੀ ਤੋਂ ਡਰਦਾ ਹੈ, ਜਿਵੇਂ ਅਲੇਪੋ, ਸ਼ਹਿਰ ਨੂੰ ਸੰਨ 2003 ਵਿੱਚ ਤਬਾਹ ਕਰ ਦਿੱਤਾ ਗਿਆ ਸੀ। ਮਾਜ਼ਨ ਮੌਜੂਦਾ ਸਰਕਾਰ ਦੇ ਦਾਅਵਿਆਂ ਤੇ ਭਰੋਸਾ ਨਹੀਂ ਕਰਦਾ ਹੈ ਕਿ ਇਹ ਸੁਰੱਖਿਅਤ ਨਿਕਾਸੀ ਦੀ ਗਾਰੰਟੀ ਦੇਵੇਗਾ ਕਿਉਂਕਿ ਅਸੀਂ ਜਾਣਦੇ ਹਨ ਕਿ ਕਿੰਨੀ ਵਾਰ ਇਹ ਇਕਰਾਰਾਂ ਦੀ ਉਲੰਘਣਾ ਕਰ ਚੁੱਕਿਆ ਹੈ।
ਉਹ ਇਹ ਵੀ ਦੱਸਦਾ ਹੈ ਕਿ ਸੀਰੀਆ ਵਿਚ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਜਦੋਂ ਹਵਾਈ ਹਮਲਿਆਂ ਨੇ ਭੋਜਨ ਵੰਡ ਰਹੇ ਯੂ. ਐੱਨ. ਸਹਾਇਤਾ ਟਰੱਕਾਂ ਦੇ ਨੇੜੇ ਟਿਕਾਣਿਆਂ ਤੇ ਬੰਬਾਰੀ ਕਰ ਦਿੰਦੇ ਹਨ। ਗੂਤਾ ਲਈ ਭੇਜੀਆਂ ਗਈਆਂ ਡਾਕਟਰੀ ਸਪਲਾਈਆਂ ਨੂੰ ਵੀ 5 ਮਾਰਚ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਸੀ।