ਭਾਰਤ ਦੇ ਕੇਰਲਾ ਵਿਚ ਆਦਿਵਾਸੀ ਮੁੰਡੇ ਦੀ ਭੀੜ ਦੁਆਰਾ ਹੱਤਿਆ ਘੱਟਗਿਣਤੀਆਂ ਵੱਲ ਅਸਹਿਣਸ਼ੀਲਤਾ ਦਾ ਲਛਣ ਹੈ

30 ਸਾਲਾ ਮਧੂ ਚਿੰਦਾਕੀ, 30 ਕੇਰਲਾ ਵਿੱਚ ਭੀੜ ਦੁਆਰਾ ਮਾਰਿਆ ਗਿਆ। ਕ੍ਰੇਜ਼ੀਵੁਡਜ਼ ਦੁਆਰਾ ਪਾਈ ਗਈ ਯੂਟਿਊਬ ਵੀਡੀਓ ਦਾ ਸਕ੍ਰੀਨਸ਼ੌਟ।

ਭਾਰਤ ਦੇ ਕੇਰਲ ਰਾਜ ਵਿੱਚ 22 ਫ਼ਰਵਰੀ 2018 ਨੂੰ ਇੱਕ ਆਦਿਵਾਸੀ ਦੀ ਵਹਿਸ਼ੀ ਹੱਤਿਆ ਨੇ ਪੂਰੇ ਰਾਜ ਅਤੇ ਸਮੁੱਚੇ ਦੇਸ਼ ਵਿੱਚ ਸਦਮਾ ਪਹੁੰਚਾਇਆ ਹੈ।

ਮਧੂ ਚਿੰਦਾਕੀ ਨਾਮ ਦੇ ਇੱਕ ਆਦਿਵਾਸੀ ਨੂੰ 15 ਜਾਂ ਇਸ ਤੋਂ ਵੱਧ ਲੋਕਾਂ ਦੀ ਭੀੜ ਨੇ ਚੋਰੀ ਦੇ ਦੋਸ਼ ਤੇ ਚਾਰ ਘੰਟੇ ਤੋਂ ਵੱਧ ਸਮੇਂ ਲਈ ਕੁੱਟਿਆ।. ਪੁਲਸ ਨੇ ਉਸ ਨੂੰ ਇਕ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ 30 ਸਾਲ ਦੀ ਉਮਰ ਦੇ ਇਸ ਯੁਵਕ ਦੀ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ।

ਉਸਦੀ ਮੌਤ ਹਾਲ ਹੀ ਦੇ ਸਾਲਾਂ ਵਿਚ ਕੇਰਲਾ ਵਿਚ  ਭੀੜ ਦੀ ਹਿੰਸਾ ਦੀਆਂ ਘਟਨਾਵਾਂ ਵਿਚ ਇਕ ਹੋਰ ਘਟਨਾ ਹੈ। ਇਸ ਤਰ੍ਹਾਂ ਦੀ ਹਿੰਸਾ ਦਾ ਨਿਸ਼ਾਨਾ ਆਮ ਤੌਰ ਤੇ ਔਰਤਾਂ  ਅਤੇ ਘੱਟ ਗਿਣਤੀ ਸਮੂਹ ਹੁੰਦੇ ਹਨ ਜਿਨ੍ਹਾਂ ਦਾ ਕੋਈ ਬਹੁਤੀ ਰਾਜਨੀਤਕ ਵੁੱਕਤ ਨਹੀਂ ਹੁੰਦੀ ਜਿਵੇਂ ਕਿ ਟਰਾਂਸਜੈਂਡਰ ਲੋਕ, ਆਦਿਵਾਸੀ ਕਬੀਲਿਆਂ ਦੇ ਲੋਕ, ਦਲਿਤ ਜਾਤੀਆਂ ਦੇ ਲੋਕ, ਪਰਵਾਸੀ ਮਜ਼ਦੂਰ ਜਾਂ ਮੁਸਲਮਾਨ। ਦੋਸ਼ੀ ਅਕਸਰ ਇਨ੍ਹਾਂ ਭੀੜ-ਹੱਤਿਆਵਾਂ ਦੀਆਂ ਫੋਟੋਆਂ ਲੈਂਦੇ ਹਨ ਅਤੇ ਰਿਕਾਰਡ ਕਰਦੇ ਹਨ, ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਇਨ੍ਹਾਂ ਦ੍ਰਿਸ਼ਾਂ  ਨੂੰ ਪ੍ਰਸਾਰਿਤ ਕਰਦੇ ਹਨ।

ਕੇਰਲਾ ਪੁਲਸ ਨੇ ਹੱਤਿਆ ਦੇ ਸਬੰਧ ਵਿਚ 10 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤਾ ਹੈ:

ਕੁਝ ਲੋਕਾਂ ਨੇ ਮੁੱਖ ਧਾਰਾ ਦੇ ਮੀਡੀਆ ਤੇ ਇਸ ਕੇਸ ਦੀ ਸੋਸ਼ਲ ਮੀਡੀਆ ਤੇ ਵਿਰੋਧ ਹੋਣ ਤੋਂ ਪਹਿਲਾਂ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। 

‘ਵੱਖ ਵੱਖ ਹਾਸ਼ੀਆਗ੍ਰਸਤ ਸਮਾਜਾਂ ਦੇ ਵਿਰੁੱਧ ਸੰਸਥਾਗਤ ਹਿੰਸਾ’

ਮਗਰੇ ਭੁਪਾਲੀ, ਦਿੱਲੀ ਤੋਂ, ਜਿਨਸੀ ਪਰੇਸ਼ਾਨੀ ਵਿਰੁੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਜੈਂਡਰ ਸੰਵੇਦੀਕਰਨ ਕਮੇਟੀ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਉਸਨੇ ਫੇਸਬੁੱਕ ਤੇ ਚਿੰਦਕੀ ਦੀ ਮੌਤ ਬਾਰੇ ਲਿਖਿਆ ਅਤੇ ਇਸ ਨੂੰ ਇਸ ਸੰਦਰਭ ਵਿੱਚ ਰੱਖਿਆ:

ਸੁਨੀਜਾ (ਟੀਆਈਐਸਐਸ ਤੋਂ ਵਿਦਿਆਰਥੀ) ਤੋਂ ਪ੍ਰਾਪਤ ਹੋਏ ਸੰਦੇਸ਼ ਨੂੰ ਸਾਂਝਾ ਕਰਦਿਆਂ.
ਮਧੂ ਚਿੰਦਕੀ, 27 ਸਾਲਾ ਆਦਿਵਾਸੀ ਨੌਜਵਾਨ, ਕਥਿਤ ਚੋਰੀ ਕਰਨ ਲਈ, 22/02/2018 ਨੂੰ ਅਜੀਲੀ, ਅਟਪੈਡੀ, ਕੇਰਲਾ ਵਿਚ ਹਿੰਸਕ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀ ਲੋਕਾਂ ਨੇ ਉਸ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਪੀੜਤ ਨਾਲ ਸੈਲਫੀਆਂ  ਕਲਿਕ ਕੀਤੀਆਂ। ਇਹ ਫੋਟੋਆਂ ਸੋਸ਼ਲ ਮੀਡੀਆ ਵਿੱਚ ਵੀ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ।[…]
ਮਧੂ ਦੀ ਹੱਤਿਆ ਇਕ ਇਕਲੌਤੀ ਘਟਨਾ ਨਹੀਂ ਹੈ, ਇਹ “ਪ੍ਰਗਤੀਵਾਦੀ” ਕੇਰਲਾ ਦੇ ਵੱਖ-ਵੱਖ ਸ਼ਹਿਰੀਆਂ ਦੇ ਵਿਰੁੱਧ ਵਿੱਢੀ ਸੰਸਥਾਗਤ ਹਿੰਸਾ ਦਾ ਹਿੱਸਾ ਹੈ।

ਕੇਰਲਾ ਦੇ ਆਦਿਵਾਸੀ ਭਾਈਚਾਰਿਆਂ ਨੂੰ “ਆਦਿਵਾਸੀਆਂ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਦਹਾਕਿਆਂ ਲਈ ਆਪਣੇ ਜ਼ਮੀਨ ਅਧਿਕਾਰਾਂ ਲਈ ਸੰਘਰਸ਼ ਕੀਤਾ ਹੈ। ਟੀਏ ਅਮੇਰੀਦੀਨ ਨੇ ਹਾਲ ਹੀ ਵਿਚ ਸੁਤੰਤਰ ਖ਼ਬਰਾਂ ਅਤੇ ਵਿਸ਼ਲੇਸ਼ਣ ਸਾਈਟ scroll.in ਲਈ ਇਤਿਹਾਸ ਨੂੰ ਤਾਜ਼ਾ ਕੀਤਾ।

 [ਆਦਿਵਾਸੀਆਂ]  ਨੇ ਵਯਨਾਡ, ਪਲਕੜ, ਇਡੂਕੀ, ਪਠਾਨਾਮਥੀਟਾ, ਕੋੱਲਮ ਅਤੇ ਤਿਰੂਵਨੰਤਪੁਰਮ ਜ਼ਿਲਿਆਂ ਵਿਚ ਜੰਗਲਾਤ ਦੇ ਵੱਡੇ ਰਕਬਿਆਂ ਤੇ ਰਵਾਇਤੀ ਤੌਰ ਤੇ ਕਬਜ਼ੇ ਕੀਤੇ ਅਤੇ ਖੇਤੀ ਕੀਤੀ, ਪਰ 1970 ਵਿਆਂ ਵਿੱਚ, ਉਨ੍ਹਾਂ ਨੇ ਇਨ੍ਹਾਂ ਜ਼ਮੀਨਾਂ ਨੂੰ ਗੁਆਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਗੈਰ-ਆਦਿਵਾਸੀਆਂ ਕੋਲ ਜਾਣ ਲੱਗੀ। ਬਹੁਗਿਣਤੀ ਆਦਿਵਾਸੀਆਂ ਨੂੰ ਛੇਤੀ ਹੀ ਭੂਮੀ ਹੀਣ ਕਰ ਦਿੱਤਾ ਗਿਆ ਸੀ। ਆਪਣੀਆਂ ਜ਼ਮੀਨਾਂ ਨੂੰ ਗੁਆ ਲੈਣ ਨਾਲ ਉਹ ਭੁੱਖਮਰੀ ਦਾ ਸ਼ਿਕਾਰ ਹੋਣ ਲੱਗ ਪਏ।

1975 ਵਿਚ, ਸੂਬਾ ਸਰਕਾਰ ਨੇ ਉਨ੍ਹਾਂ ਨੂੰ ਜ਼ਮੀਨਾਂ ਵਾਪਸ ਦੇਣ ਦੇ ਵਾਅਦਾ ਦਾ ਇਕ ਕਾਨੂੰਨ ਪਾਸ ਕੀਤਾ। ਪਰ ਅਗਲੇ ਸਾਲਾਂ ਵਿੱਚ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੇ ਲੈਫਟ ਡੈਮੋਕਰੇਟਿਕ ਫਰੰਟ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੀਆਂ ਸਰਕਾਰਾਂ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਅਸਫਲ ਰਹੀਆਂ ਹਨ।

2003 ਵਿਚ ਮੁੰਤੰਗਾ ਪਿੰਡ ਵਿਚ ਆਦਿਵਾਸੀਆਂ ਦੇ ਅੰਦੋਲਨ ਤੇ  ਪੁਲਿਸ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਇਕ ਅਫਸਰ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਸੀ। ਆਦਿਵਾਸੀ ਲੋਕ ਸਥਾਨਕ ਸਰਕਾਰ ਦਾ ਜ਼ਮੀਨ ਦੀ ਵੰਡ ਵਿਚ ਦੇਰੀ ਵੱਲ ਧਿਆਨ ਦਿਵਾਉਣ ਲਈ ਰੋਸ ਪਰਗਟ ਕਰ ਰਹੇ ਸਨ।

ਹੈਦਰਾਬਾਦ ਯੂਨੀਵਰਸਿਟੀ ਦੇ ਪੀਐਚਡੀ ਕਰ ਰਹੇ ਇੱਕ ਵਿਦਵਾਨ, ਪ੍ਰਵੀਨਾ ਕਨਗਗਾਟੂ ਦਾ ਖ਼ਿਆਲ ਸੀ ਕਿ ਕੁਝ ਲੋਕ ਚਿੰਦਾਕੀ ਦੀ ਹੱਤਿਆ ਨੂੰ ਅਣਗੌਲਿਆ ਕਰਨ  ਦੀ ਕੋਸ਼ਿਸ਼ ਕਰ ਰਹੇ ਸ ਅਤੇ ਇਸ ਭਿਆਨਕ ਇਤਿਹਾਸ ਨੂੰ ਧਿਆਨ ਵਿਚ ਰੱਖਣ ਤੋਂ ਮੁਨਕਰ ਸਨ।

വിശപ്പ്, കറുപ്പ് എന്നൊക്കെ പറഞ്ഞ് കാൽപനിക വിരിപ്പുമായി വരുന്ന “മനുഷ്യരെ”; …..ആദിവാസി ആയതുകൊണ്ട് മാത്രമാണ് മധു കൊല്ലപ്പെട്ടത്.

ਉਹ ਲੋਕ ਜੋ ਕਤਲ ਦੇ ਰੋਮਾਂਚਕ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਿਰਫ ਇਸ ਲਈ ਹੈ ਕਿਉਂਕਿ ਉਹ ਇੱਕ ਆਦਿਵਾਸੀ ਸੀ, ਉਹ ਮਾਰਿਆ ਗਿਆ ਸੀ।

ਬਿਨੇਸ਼ ਬਾਲਨ, ਜੋ ਯੂ.ਕੇ. ਵਿਚ ਸਸੈਕਸ ਯੂਨੀਵਰਸਿਟੀ ਵਿਚ ਮਾਨਵ ਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਦਾ ਅਧਿਅਨ ਕਰਦਾ ਹੈ ਅਤੇ ਆਦਿਵਾਸੀ ਭਾਈਚਾਰੇ ਵਿੱਚੋਂ ਹੈ ਉਸ ਨੇ ਨਿਰਣਾ ਕੀਤਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ “ਸਭਿਅਕ” ਜਾਂ “ਸ਼ਹਿਰੀ ਵਸਨੀਕ” ਕਹਿੰਦੇ ਹਨ, ਪਰ ਆਦਿਵਾਸੀ ਭਾਈਚਾਰੇ ਨੂੰ ਨਿੰਦਦੇ ਹਨ, ਉਨ੍ਹਾਂ ਨੇ ਚਿੰਦਾਕੀ ਦੀ ਜ਼ਿੰਦਗੀ ਨੂੰ ਖੋਹਿਆ ਹੈ।

ഞങ്ങളെയെല്ലാം അതിജീവിക്കാൻ പഠിപ്പിച്ചത് കാടിന്റെ നിയമമാണ്.. നാട് ചതിച്ചാലും കാട് ചതിക്കില്ല.. കാരണം അടിച്ചമർത്തുക എന്നത് നാടിന്റെ നിയമമാണല്ലോ.. അതുകൊണ്ട്‌, “കാടത്തം” എന്ന വാക്ക്‌ ഞാൻ “നാടത്തം” എന്നു തിരിച്ചു പറയാൻ അഗ്രഹിക്കുന്നു..

ਜੰਗਲ ਨੇ ਸਾਨੂੰ ਸਿਖਾਇਆ ਕਿ ਕਿਵੇਂ ਜ਼ਿੰਦਾ ਰਹਿਣਾ ਹੈ। ਭਾਵੇਂ ਸੱਭਿਅਤਾ ਫੇਲ ਹੋ ਜਾਂਦੀ ਹੈ, ਜੰਗਲਾਂ ਨੇ ਸਾਨੂੰ ਬਚਾਇਆ ਹੈ, ਕਦੇ ਪਿਠ ਨਹੀਂ ਦਿੱਤੀ। ਕਿਉਂਕਿ ਜ਼ੁਲਮ ਸਿਰਫ ਸ਼ਹਿਰੀ ਸਮਾਜਾਂ ਦਾ ਇਕ ਔਜ਼ਾਰ ਹੈ। ਇਸ ਲਈ, ਜਦੋਂ ਵੀ ਤੁਸੀਂ ਸਾਡਾ ਕਬਾਇਲੀ  ਜਾਂ ‘ਜੰਗਲੀ’ ਕਹਿ ਕੇ ਮਜ਼ਾਕ ਉਡਾਉਂਦੇ ਹੋ। ਮੈਂ ਤੁਹਾਨੂੰ “ਸ਼ਹਿਰੀ ਨਿਵਾਸੀ” ਕਹਿ ਕੇ ਤੁਹਾਡੇ ਤੇ ਦੋਸ਼ ਲਗਾਉਂਦਾ ਹਾਂ।

ਆਸ਼ਾ ਰਾਣੀ, ਜੋ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਰੀਲੇਸ਼ਨਜ਼ ਵਿਖੇ ਇੱਕ ਪੀਐਚਡੀ ਕਰ ਰਹੀ ਵਿਦਵਾਨ ਹੈ, ਉਸ ਦੀ ਦਲੀਲ ਹੈ ਕਿ ਕੁੱਝ ਲੋਕਾਂ ਦਾ ਹੱਤਿਆ ਤੇ ਸ਼ੋਕ ਕਰਨਾ ਦੰਭ ਸੀ, ਕਿਉਂਕਿ ਉਨ੍ਹਾਂ ਨੇ ਆਦਿਵਾਸੀਆਂ ਵਿਰੁੱਧ ਗਲਤ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ।

ആദിവാസിക്ക് വേണ്ടത് ‘കഞ്ഞി വീത്തലും’ സൗജന്യ ഭക്ഷണവും അല്ല പട്ടിണിമാറ്റാൻ.. സ്വന്തം ഭൂമിയിൽ നിന്നും വനത്തിൽ നിന്നും കുടിയിറക്കപ്പെട്ട ജനതക്ക് വേണ്ടത് അവരുടെ അവകാശങ്ങളാണ് , അവരിൽ നിന്ന് കെെയ്യേറ്റക്കാർ മോഷ്ടിച്ച് കൊണ്ട് പോയ മുതലുകളാണ്… വിശപ്പു ഗാഥകളുടെ ഉടമകൾ മനപൂർവ്വം മറന്ന് പോകുന്നത് ഈ ചൂഷണത്തെപറ്റി പറയാനാണ്…
സൗജന്യ റേഷനും പഴന്തുണിയും കാത്തൊരു ജനതയെ മതിലുകൾ കെട്ടിത്തിരിച്ചിരിച്ചു സൂക്ഷിച്ച് വയ്ക്കേണ്ടത് ആരുടെ താത്പര്യമാണ്…

ਆਦਿਵਾਸੀਆਂ ਨੂੰ ਚੈਰਿਟੀ ਜਾਂ ਮੁਫਤ ਭੋਜਨ ਦੀ ਲੋੜ ਨਹੀਂ। ਉਨ੍ਹਾਂ ਦੀ ਲੋੜ ਹੈ ਮਲਕੀਅਤ ਅਤੇ ਭੂਮੀ ਅਧਿਕਾਰ। ਜਿਹੜੇ ਲੋਕ ਹੁਣ ਗਲਤ ਗਲਤ ਦਾ ਰੌਲਾ ਪਾ ਰਹੇ ਹਨ, ਉਹੀ ਲੋਕ ਹਨ ਜਿਨ੍ਹਾਂ ਨੇ ਉਨ੍ਹਾਂ ਤੋਂ ਜ਼ਮੀਨ ਖੋਹੀ ਸੀ। ਉਹ ਆਸਾਨੀ ਨਾਲ ਇਸ ਨੂੰ ਭੁੱਲ ਰਹੇ ਹਨ। ਆਦਿਵਾਸੀ ਸਮੁਦਾਇਆਂ ਨੂੰ ਗਰੀਬੀ ਸਕੀਮਾਂ ਦੇ ਤਹਿਤ ਰੱਖਣਾ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਵਿਰਵੇ ਰੱਖਣਾ ਦੂਜਿਆਂ ਦੇ ਹਿੱਤਾਂ ਦੀ ਰਾਖੀ ਕਰਨੀ ਹੈ।

ਸਵਤੀ ਮਾਨਲੋਦੀਪਰਮਬਿਲ ਜੋ ਕੇਰਲਾ ਦੇ ਵਯਨਾਦ ਜ਼ਿਲੇ ਦੇ ਹਨ, ਉਨ੍ਹਾਂ ਨੇ ਵਿਵਸਥਿਤ ਅਤੇ ਢਾਂਚਾਗਤ ਪੱਖਪਾਤ, ਨਸਲਵਾਦ ਅਤੇ ਜਾਤੀਵਾਦ ਦੀ ਮੌਜੂਦਗੀ ਦੀ ਵਿਆਖਿਆ ਕੀਤੀ:

ਇਕ ਜਾਤੀਵਾਦੀ ਭੀੜ ਨੇ ਚੋਰੀ ਦਾ ਦੋਸ਼ ਲਗਾ ਕੇ ਇੱਕ ਆਦਿਵਾਸੀ ਨੌਜਵਾਨ ਦੀ ਹੱਤਿਆ ਕਰ ਦਿੱਤੀ।  ਇਹ ਮੁੱਖ ਧਾਰਾ ਦੇ ਮਲਿਆਲਮ ਮੀਡੀਆ ਦੇ ਕੁਝ ਲੋਕਾਂ ਲਈ ਇੱਕ ਸਧਾਰਣ ਮੌਤ ਹੈ। […] ਸਾਡੇ ਅਧਿਆਪਕ ਅਡੀਵਾਸੀ ਬੱਚਿਆਂ ‘ਤੇ ਦੋਸ਼ ਲਾਉਂਦੇ ਹਨ ਕਿ ਉਹ ਮੁਫਤ ਦੁਪਹਿਰ ਦੇ ਭੋਜਨ ਲਈ ਸਕੂਲ ਆ ਰਹੇ ਹਨ। ਸਾਡੇ ਵਿੱਚੋਂ ਕਈਆਂ ਨੇ ਉਨ੍ਹਾਂ ਨੂੰ ਖਾਣੇ ਦੀ ਪੇਟਿਕੋ ਵਿਚ ਜਾਂ ਉਹਨਾਂ ਨੂੰ ਵਿਹੜੇ ਵਿਚ ਰੱਖਿਆ ਗਿਆ ਜਗ੍ਹਾ ਮੰਨਿਆ ਹੈ ਕਿ ਉਹਨਾਂ ਵਿਚ ਕੋਈ ਗੰਦਗੀ ਹੈ ਜੋ ਸਾਫ ਨਹੀਂ ਹੋ ਸਕਦੀ। ਹੁਣ ਸਮਾਂ ਹੈ ਕਿ ਅਸੀਂ ਇਸ ਗੱਲ ਨੂੰ ਸੰਬੋਧਨ ਕਰੀਏ ਕਿ ਅਸੀਂ ਇਸ ਤਰ੍ਹਾਂ ਕਿਵੇਂ ਸੋਚਦੇ ਹਾਂ ਜਾਤ […] ਇਹ ਹਰ ਮਹੱਤਵਪੂਰਨ ਘਟਨਾ ਬਾਰੇ ਖੁੱਲ੍ਹਣਾ ਜ਼ਰੂਰੀ ਹੈ ਜੋ ਅਸੀਂ ਉਨ੍ਹਾਂ ‘ਤੇ ਹਰ ਰੋਜ਼ ਕਰਦੇ ਹਾਂ, ਆਓ ਆਪਾਂ ਆਪਣੇ ਬਾਰੇ ਸੋਚੀਏ।

ਅਜਿਹੀਆਂ ਮੌਤਾਂ ਤੋਂ ਬਾਅਦ ਅਕਸਰ ਸੋਸ਼ਲ ਮੀਡਿਆ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈl ਪਰ ਇਹ ਜੰਗ ਸਿਰਫ਼ ਕੁਝ ਸਮੂਹਾਂ ਅਤੇ ਕਾਰਕੁਨਾਂ ਦੇ ਸਿਰ ਉੱਤੇ ਨਹੀਂ ਜਿੱਤੀ ਜਾ ਸਕਦੀ ਜੋ ਇਸ ਲਈ ਲਗਾਤਾਰ ਕੰਮ ਕਰ ਰਹੇ ਹਨ। ਇਨਸਾਫ਼ ਦੇ ਇਹ ਜ਼ਰੂਰੀ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਅਜਿਹੀਆਂ ਘਟਨਾਵਾਂ ਨੂੰ ਨਿੰਦਣ ਅਤੇ ਭਵਿੱਖ ਵਿੱਚ ਵੀ ਇਹਨਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.