- Global Voices ਪੰਜਾਬੀ ਵਿੱਚ - https://pa.globalvoices.org -

ਗੈਰਕਾਨੂੰਨੀ ਗ੍ਰਿਫਰਤਾਰੀ ਅਤੇ ਜ਼ਬਤ ਕਿਤਾਬਾਂ ਦੀ ਵਾਪਸੀ ਲਈ ਮਲੇਸ਼ੀਆਈ ਰਾਜਨੀਤਕ ਕਾਰਟੂਨਿਸਟ ਜ਼ੁਨਾਰ ਨੇ ਪੁਲਿਸ ਉੱਪਰ ਮੁਕੱਦਮਾ ਠੋਕਿਆ

ਸ਼੍ਰੇਣੀਆਂ: ਪੂਰਬੀ ਏਸ਼ੀਆ, ਮਲੇਸ਼ੀਆ, ਸੈਂਸਰਸ਼ਿਪ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ, ਪ੍ਰਸ਼ਾਸਨ, ਬੋਲਣ ਦੀ ਆਜ਼ਾਦੀ, ਰਾਜਨੀਤੀ, ਰੋਸ, ਗਲੋਬਲ ਵੋਆਇਸਿਸ ਐਡਵੋਕੇਸੀ
[1]

ਜੁਨਾਰ ਨੇ ਪੁਲਿਸ ਤੋਂ ਆਪਣੀਆਂ 1187 ਪੁਸਤਕਾਂ ਅਤੇ 103 ਟੀ-ਸ਼ਰਟਾਂ ਵਾਪਸ ਕਰਨ ਦੀ ਮੰਗ ਕੀਤੀ ਹੈ, ਜੋ ਉਸਦੀ ਗ੍ਰਿਫਤਾਰੀ ਦੇ ਦੌਰਾਨ 17 ਦਿਸੰਬਰ 2016 ਨੂੰ ਜ਼ਬਤ ਕੀਤੇ ਗਏ ਸੀ। (ਫੋਟੋ : ਜੁਨਾਰ ਕਾਰਟੂਨਿਸਟ ਫੈਨ ਕਲੱਬ ਦੇ ਫੇਸਬੁੱਕ ਪੇਜ ਤੋਂ)

ਮਲੇਸ਼ੀਅਨ ਕਾਰਟੂਨਿਸਟ ਜ਼ੁਲਕੀਫਲੀ ਐਸ.ਐਮ. ਅਨੁਰਵਲ ਹੱਕ, ਜਿਸ ਨੂੰ ਵਧੇਰੇ ਜ਼ੁਨਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਪੁਲਿਸ ਉੱਪਰ ਇੱਕ ਮੁਕੱਦਮਾ ਕੀਤਾ ਹੈ ਕਿ ਪੁਲਿਸ ਨੇ ਉਸਨੂੰ 17 ਦਸੰਬਰ, 2016 [2] ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੀਆਂ ਕਿਤਾਬਾਂ ਜ਼ਬਤ ਕਰ ਲਈਆਂ।

ਜ਼ੁਨਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਇੱਕ ਫੰਡ ਰੇਸਿੰਗ ਆਯੋਜਨ ਦੌਰਾਨ ਉਸਦੀ ਗੈਰਕਾਨੂੰਨੀ ਗ੍ਰਿਫਤਾਰੀ ਕੀਤੀ ਅਤੇ ਉਸਦੀਆਂ 1187 ਕਿਤਾਬਾਂ ਅਤੇ 103 ਟੀਸ਼ਰਟਾਂ ਜ਼ਬਤ ਕਰ ਲਈਆਂ। ਉਸਨੇ ਮਾਮਲਾ ਦਾਇਰ ਕਰਨ ਦਾ ਕਾਰਨ ਦੱਸਿਆ :

My books are not banned and I was only selling them to my fans during the fundraising event. What is wrong with that?

ਮੇਰੀਆਂ ਕਿਤਾਬਾਂ ਬੈਨ ਨਹੀਂ ਹਨ ਅਤੇ ਮੈਂ ਬਸ ਉਹਨਾਂ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਵੇਚ ਰਿਹਾ ਸੀ। ਇਸ ਵਿੱਚ ਗ਼ਲਤ ਕੀ ਹੈ?

ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਉਹਨਾਂ ਦੇ ਕਾਰਟੂਨਾਂ ਦੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਜੁਨਾਰ ਨੂੰ ਦੇਸ਼ਧਰੋਹੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। 1950 ਦੇ ਦਹਾਕੇ ਮਗਰੋਂ ਮਲੇਸ਼ੀਆ ਦੀ ਰਾਜਨੀਤੀ ਉੱਪਰ ਹਾਵੀ ਰਹੇ ਸੱਤਾਧਾਰੀ ਗਠਜੋੜ ਦੁਆਰਾ ਨਾਗਰਿਕ ਆਜ਼ਾਦੀ ਦਾ ਹਨਨ ਕਰਕੇ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸੁਰੱਖਿਆ ਦੇ ਨਾਂ ਉੱਤੇ ਜ਼ੁਨਾਰ ਦੀਆਂ ਕਈ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ ਹਨ। ਜ਼ੁਨਾਰ ਨੇ ਇਕ ਪ੍ਰੈੱਸ ਸੁਤੰਤਤਰਤਾ ਸੈਨਾਨੀ ਵਜੋਂ ਦੇਸ਼-ਵਿਦੇਸ਼ ਵਿਚ ਆਪਣੀ ਪਛਾਣ ਕਾਇਮ ਕੀਤੀ ਹੈ। ਉਸਨੂੰ ਪੱਤਰਕਾਰਾਂ ਨੂੰ ਸੁਰੱਖਿਅਾ ਦੇਣ ਵਾਲੀ ਇਕਾਈ ਮਨੁੱਖੀ ਅਧਿਕਾਰ ਸਮਿਤੀ ਅਤੇ ਕਾਰਟੂਨਿਸਟ ਨੈਟਵਰਕ ਇੰਟਰਨੈਸ਼ਨਲ ਤੋਂ ਵੀ ਸਰਾਹਨਾ ਮਿਲੀ ਹੈ।

ਉਸਦੀ ਦਿਸੰਬਰ ਦੀ ਗ੍ਰਿਫਤਾਰੀ ਦੰਡਧਾਰਾ 124 C ਦੇ ਤਹਿਤ “ਸੰਸਦੀ ਲੋਕਤੰਤਰ ਲਈ ਹਾਨੀਕਾਰਕ ਗਤੀਵਿਧੀਆਂ ਲਈ” ਪੁਲਿਸ ਦੀ ਇਕ ਜਾਂਚ ਨਾਲ ਜੁੜੀ ਹੋਈ ਸੀ। ਛੇ ਘੰਟਿਆਂ ਦੀ ਪੁੱਛਤਾਛ ਮਗਰੋਂ ਉਹਨੇ ਪੁਲਿਸ ਨੇ ਉਸਨੂੰ ਦੱਸਿਆ ਕਿ “ਮੇਰੀਆਂ ਸਾਰੀਆਂ ਪੁਸਤਕਾਂ ਉੱਪਰ ਪ੍ਰਤੀਬੰਧ ਲਗਾਉਣ ਲਈ ਉਹ ਇਕ ਕਾਨੂੰਂਨ ਲਾਗੂ ਕਰਨਗੇ।” ਰਿਹਾਅ ਹੋਣ ਮਗਰੋਂ ਉਸਨੇ ਤੁਰੰਤ ਇਹ ਬਿਆਨ ਜਾਰੀ ਕੀਤਾ [3]:

I would like to point out my stand: talent is not a gift, but a responsibility. It is my responsibility as a cartoonist to expose corruption and injustices. Do I fear jail? Yes, but responsibility is bigger that fear. You can ban my books, you can ban my cartoons, but you cannot ban my mind. I will keep drawing until the last drop of my ink.

ਮੈਂ ਆਪਣਾ ਪੱਖ ਰੱਖਣਾ ਚਾਹਾਂਗਾ : ਭ੍ਰਿਸ਼ਟਾਚਾਰ ਅਤੇ ਅਨਿਆਂ ਦਾ ਪਰਦਾਫਾਸ਼ ਕਰਨ ਲਈ ਇੱਕ ਕਾਰਟੂਨਿਸਟ ਵਜੋਂ ਮੇਰੀ ਜ਼ਿੰਮੇਵਾਰੀ ਹੈ। ਕੀ ਮੈਨੂੰ ਜੇਲ ਜਾਣ ਤੋਂ ਡਰ ਲੱਗਦਾ ਹੈ? ਹਾਂ, ਪਰ ਜ਼ਿੰਮੇਵਾਰੀ ਦਾ ਅਰਥ ਡਰ ਤੋਂ ਵੱਡਾ ਹੈ। ਤੁਸੀਂ ਮੇਰੇ ਕਿਤਾਬਾਂ ਤੇ ਪਾਬੰਦੀ ਲਗਾ ਸਕਦੇ ਹੋ, ਤੁਸੀਂ ਮੇਰੇ ਕਾਰਟੂਨ ਨੂੰ ਰੋਕ ਸਕਦੇ ਹੋ, ਪਰ ਤੁਸੀਂ ਮੇਰੇ ਮਨ ਨੂੰ ਰੋਕ ਨਹੀਂ ਸਕਦੇ। ਮੈਂ ਆਪਣੀ ਸਿਆਹੀ ਦੀ ਆਖਰੀ ਬੂੰਦ ਤਕ ਤਸਵੀਰ ਬਣਾਵਾਂਗਾ।

ਜ਼ੁਨਾਰ ਸ਼ਾਇਦ ਪ੍ਰਧਾਨ ਮੰਤਰੀ ਅਤੇ ਸਰਕਾਰੀ ਮਾਲਕੀ ਵਾਲੀ ਇਕ ਕੰਪਨੀ 1ਐੱਮਡੀਬੀ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਘੁਟਾਲੇ [4] ਦੀ ਗੱਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਲਜ਼ਾਮ ਲਗਾਇਆ ਹੈ ਕਿ 1 ਐੱਮ ਡੀ ਬੀ ਦੁਆਰਾ ਕੀਤੇ ਗਏ ਗਲਤ ਅਸੰਤੋਖਜਨਕ ਵਪਾਰ ਰਾਹੀਂ 680 ਮਿਲੀਅਨ ਅਮਰੀਕੀ ਡਾਲਰ (ਲਗਭਗ 4,524 ਕਰੋੜ ਰੁਪਏ) ਦੀ ਹੇਰਾਫੇਰੀ ਕੀਤੀ ਗਈ ਹੈ।

ਜ਼ੁਨਾਰ ਦੇ ਵਕੀਲ ਐੱਨ. ਸੁਰੇਂਦਰਨ ਨੇ ਕਿਹਾ ਕਿ ਪੁਲਿਸ ਵਿਰੁੱਧ ਕੇਸ ਦਰਜ ਕਰਨ ਦਾ ਇਰਾਦਾ ਅਧਿਕਾਰੀਆਂ ਨੂੰ ਜਾਣਬੁੱਝ ਕੇ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਵਿਰੁੱਧ ਚੇਤਾਵਨੀ [5] ਚੇਤਾਵਨੀ ਦੇਣਾ ਹੈ:

There will be no more tolerance for this kind of unlawful behaviour against a person whose only crime is to criticise the authorities. That is the democratic right of every Malaysian.

ਸਰਕਾਰੀ ਅਧਿਕਾਰੀਅਾਂ ਦੁਆਰਾ ਆਲੋਚਨਾ ਨੁੰ ਜੁਰਮ ਮੰਨ ਕਿਸੀ ਵਿਅਕਤੀ ਖਿਲਾਫ ਕੀਤਾ ਜਾਣ ਵਾਲਾ ਅਜਿਹਾ ਗੈਰਕਾਨੂੰਨੀ ਵਿਵਹਾਰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਇਹ ਹਰ ਮਲੇਸ਼ਿਆਈ ਦਾ ਜਮਹੂਰੀ ਹੱਕ ਹੈ।