- Global Voices ਪੰਜਾਬੀ ਵਿੱਚ - https://pa.globalvoices.org -

ਚੀਲੇ ਦੀਆਂ 1,000 ਤੋਂ ਵੱਧ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਆਨਲਾਈਨ ਉਪਲਬਧ

ਸ਼੍ਰੇਣੀਆਂ: ਲਾਤੀਨੀ ਅਮਰੀਕਾ, ਚੀਲੇ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ, ਫ਼ਿਲਮ
[1]

ਸੈਂਟੀਆਗੋ ਦੇ ਸ਼ਹਿਰ ਚੀਲੇ ਦਾ ਸਿਨੇਮਾ “ਮੈਟਰੋ”, 1937. ਤਸਵੀਰ SantiagoNostalgico ਦੇ ਟਵਿੱਟਰ ਖਾਤੇ ਤੋਂ ਲਈ ਗਈ ਜੋ ਕ੍ਰੀਏਟਿਵ ਕਾਮਨਜ਼ ਲਸੰਸ ਅਧੀਨ ਮੌਜੂਦ ਹੈ (CC BY-ND 2.0)।

ਵੈੱਬਸਾਈਟ ਸਿਨੇਚੀਲੇ [2] ਵੱਲੋਂ ਚੀਲੇ ਦੀਆਂ 1171 ਫ਼ਿਲਮਾਂ ਆਨਲਾਈਨ ਉਪਲਬਧ ਗਈਆਂ ਹਨ। ਇਸ ਵਿੱਚ ਵੱਖ-ਵੱਖ ਯਾਨਰਾਂ ਅਤੇ ਚੀਲੇ ਦੇ ਇਤਿਹਾਸ ਦੇ ਵੱਖ-ਵੱਖ ਸਮਿਆਂ ਨਾਲ ਸੰਬੰਧਿਤ ਫ਼ੀਚਰ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਐਨੀਮੇਸ਼ਨ ਫ਼ਿਲਮਾਂ ਸ਼ਾਮਿਲ ਹਨ। ਇਹਨਾਂ ਫ਼ਿਲਮਾਂ ਨੂੰ ਇਹਨਾਂ ਦੇ ਨਿਰਮਾਤਾਵਾਂ ਵੱਲੋਂ ਉਪਲਬਧ ਕਰਵਾਇਆ ਗਿਆ ਹੈ ਅਤੇ ਇਹਨਾਂ ਨੂੰ ਆਡੀਓਵਿਜ਼ੁਅਲ ਕਲਾਵਾਂ ਦੇ ਵਿਕਾਸ ਨਾਲ ਸੰਬੰਧਿਤ ਚੀਲੇ ਦੀਆਂ ਸੰਸਥਾਵਾਂ ਵੱਲੋਂ ਆਰਕਾਈਵ ਕੀਤਾ ਗਿਆ ਹੈ।

ਵੈੱਬਸਾਈਟ ਵਿੱਚ ਲਿਖਿਆ ਗਿਆ ਹੈ:

En este lugar agrupamos 1171 largos de ficción, documentales y cortometrajes que han sido subidos para verse online de manera oficial, según los sitios que los han puesto a disposición. En este sentido, destacamos la gran labor de los sitios del Archivo Digital de la Cineteca Nacional [3]Cinetecavirtual.cl [4]Cinépata.com [5] y el Archivo Patrimonial de la Universidad de Santiago [6]. Además, se suman los vínculos de numerosos realizadores que suben sus propios trabajos en la red.

ਇਸ ਸਾਈਟ ਉੱਤੇ ਅਸੀਂ 1,171 ਫ਼ੀਚਰ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਨੂੰ ਅਧਿਕਾਰਿਕ ਤੌਰ ਉੱਤੇ ਆਨਲਾਈਨ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਬਿਨਾਂ, ਅਸੀਂ ਹੇਠ ਲਿਖਤ ਵੈੱਬਸਾਈਟਾਂ ਦੇ ਮਹੱਤਵਪੂਰਨ ਕੰਮ ਨੂੰ ਵੀ ਮਾਨਤਾ ਦੇਣਾ ਚਾਹੁੰਦੇ ਹਾਂ: ਡਿਜੀਟਲ ਆਰਵਾਇਵ ਔਫ਼ ਨੈਸ਼ਨਲ ਫ਼ਿਲਮ ਲਾਈਬ੍ਰੇਰੀ [3], Cinetecavirtual.cl [4], Cinépata.com [5] ਅਤੇ ਸੈਂਟੀਆਗੋ ਯੂਨੀਵਰਸਿਟੀ ਦੀ ਪੈਟਰੀਮੋਨੀਅਲ ਆਰਵਾਇਵ [6]। ਇਸ ਤੋਂ ਇਲਾਵਾ, ਅਸੀਂ ਕਈ ਫ਼ਿਲਮ ਨਿਰਮਾਤਾਵਾਂ ਦੀਆਂ ਫ਼ਿਲਮਾਂ ਨੂੰ ਸ਼ਾਮਿਲ ਕੀਤਾ ਹੈ ਜਿਨ੍ਹਾਂ ਨੇ ਆਪਣੀਆਂ ਫ਼ਿਲਮਾਂ ਨੂੰ ਇੰਟਰਨੈੱਟ ਉੱਤੇ ਅਪਲੋਡ ਕੀਤਾ ਹੋਇਆ ਹੈ।