ਤੁਸੀਂ ਇਸ ਸਫ਼ੇ ਦੇ ਉੱਤੇ ਭਾਸ਼ਾਵਾਂ ਦੀ ਸੂਚੀ ਦੇਖ ਰਹੇ ਹੋ ? ਅਸੀਂ ਗਲੋਬਲ ਵੋਆਇਸਿਸ ਦੀਆਂ ਕਹਾਣੀਆਂ ਇਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਾਂ।

ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਕਬਾਲ ਹੈ”

ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਕਬਾਲ ਹੈ”

2017 ਨੂੰ, ਮੈਕਸੀਕੋ ਵਿੱਚ ਹੋਣ ਵਾਲੀ ਮਹਿਲਾਵਾਂ ਦੀ ਆਵਾਜ਼ ਸਟੋਰੀਟੈਲਿੰਗ ਵਰਕਸ਼ਾਪ ਦੌਰਾਨ ਹਿੱਸੇਦਾਰ ਭੀੜ ਦਾ ਇੱਕ ਸਕ੍ਰੀਨਸ਼ਾਟ। ਯੂਟਯੂਬ ਤੋਂ ਆਗਿਆ ਨਾਲ ਵਰਤੀ ਗਈ ਤਸਵੀਰ।

ਐਨ.ਬੀ. ਔਡੀਓ ਅਤੇ ਵੀਡੀਓ ਦੇ ਸਾਰੇ ਲਿੰਕਸ ਸਪੇਨੀ ਭਾਸ਼ਾ ਵਿੱਚ ਮਿਲਦੇ ਹਨ। 

ਔਰਤਾਂ ਦੀ ਆਵਾਜ਼: ਕਹਾਣੀਆਂ ਜੋ ਬਦਲਾਅ ਲਈ ਹਨ ਮੈਕਸਿਕੋ ਵਿੱਚ ਸਥਿਤ ਇਕ ਮਲਟੀਮੀਡੀਆ ਪ੍ਰਯੋਗਸ਼ਾਲਾ ਹੈ ਜੋ ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ ‘ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਦੀ ਭਾਲ ਕਰਦੀ ਹੈ। ਆਯੋਜਕਾਂ ਲਈ, ਲਿੰਗ ਦੇ ਨਿਯਮ ਇਹ ਸਮਝਣ ਵਿਚ ਮਹੱਤਵਪੂਰਨ ਕਾਰਕ ਹਨ ਕਿ ਸਮਾਜ ਵਿੱਚ ਔਰਤਾਂ ਦੀਆਂ ਭੂਮਿਕਾਵਾਂ ਅਤੇ ਕਹਾਣੀਆਂ ਨੂੰ ਅਨੁਭਵਾਂ ਅਨੁਸਾਰ ਕਿਵੇਂ ਸਮਝੀਆਂ ਜਾਂਦਾ ਹੈ।

2017 ਵਿੱਚ, ਆਯੋਜਿਤ ਵਿਮੈਨਜ਼ ਵੋਇਸਿਜ਼ ਦਾ ਦੂਸਰਾ ਐਡੀਸ਼ਨ ਵੱਖ-ਵੱਖ ਸਰਕਲਾਂ ਵਿੱਚੋਂ ਔਰਤਾਂ ਨੂੰ ਇਕੱਠਾ ਕੀਤਾ ਗਿਆ ਅਤੇ “ਜੈਂਂਡਰ ਨਾਨ-ਕਨਫਰਮਿਸਟਸ, ਆਦਿਵਾਸੀ ਔਰਤਾਂ, ਕਵੀਆਂ, ਪੱਤਰਕਾਰਾਂ, ਫੁੱਟਬਾਲ ਖਿਡਾਰੀਆਂ, ਬਾਕਸਰ, ਜ਼ਮੀਨ ਅਤੇ ਵਾਤਾਵਰਨ ਕਾਰਕੁੰਨ, ਮੋਟਰਸਾਈਕਲਿਟਸ, ਸਪੋਰਟਸਵੁਮੈਨ, ਸਾਈਕਲ ਸਵਾਰਾਂ, ਥੈਰਿਪੀਟਿਸਟ, ਦਾਈਆਂ ਅਤੇ ਸਮਲਿੰਗੀ ਅਤੇ ਉਹ ਜਿਨ੍ਹਾਂ ਨੇ ਹਿੰਸਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ” ਦੀਆਂ ਕਹਾਣੀ ਪ੍ਰਜੈਕਟਾਂ ਨਾਲ ਬੁਨਿਆਦ ਰੱਖੀ ਗਈ।

ਆਯੋਜਕ ਇਲੋਇਸਾ ਦਿਏਜ਼ ਨੇ ਦੱਸਿਆ:

ਅਸੀਂ ਇੱਕ ਮਲਟੀਮੀਡੀਆ ਪ੍ਰਯੋਗਸ਼ਾਲਾ ਵਿੱਚ ਔਰਤਾਂ ਅਤੇ ਗੈਰ-ਲਿੰਗੀ ਨਾਲ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਇਸ ਗੱਲ ਤੇ ਪ੍ਰਤੀਕਿਰਿਆ ਕਰਦੇ ਹਾਂ ਕਿ ਸਾਡੀ ਕਹਾਣੀਆਂ ਨੂੰ ਕਿਵੇਂ ਦੱਸਿਆ ਗਿਆ ਹੈ, ਕਹਾਣੀਆਂ ਦੇ ਨਿਰਮਾਣ ਅਤੇ ਰੂਪ-ਰੇਖਾ ਦੀ ਵਰਤੋਂ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਅਸੀਂ ਹੋਰ ਜ਼ਿਆਦਾ ਦ੍ਰਿਸ਼ ਵਿਖਾਉਂਦੇ ਹਾਂ।

ਉਹ ਜਿਹੜੇ ਆਪਣੇ ਵੰਸ਼ਜ ਦਾ ਗਿਆਨ ਸਾਂਝਾ ਕਰਦੇ ਹਨ: ਦੇਖਭਾਲ ਕਰਨ ਵਾਲੇ

ਔਰਤਾਂ ਦੀਆਂ ਆਵਾਜ਼ਾਂ ਵਰਕਸ਼ਾਪਾਂ ਉਨ੍ਹਾਂ ਥਾਵਾਂ ਨੂੰ ਖੋਲ੍ਹਣ ਅਤੇ ਕਹਾਣੀ ਸੁਨਾਉਣ ਦੇ ਸੰਦ ਦੇਣ ‘ਤੇ ਧਿਆਨ ਕੇਂਦ੍ਰਤ ਕਰਦੀਆਂ ਹਨ ਜੋ ਹਿੱਸਾ ਲੈਂਦੀਆਂ ਹਨ ਤਾਂ ਜੋ ਉਹ ਆਪਣੇ ਮਾਹੌਲ ਨੂੰ ਬਦਲਣ ਵਿੱਚ ਹਿੱਸਾ ਪਾ ਸਕਣ। ਵਿਮੈਨਜ਼ ਵੋਇਸਿਜ਼ ਲਈ ਮੁੱਖ ਸ਼ਬਦ ਵਿਆਪਕ ਹੋ ਗਿਆ ਹੈ: ਪ੍ਰੋਜੈਕਟ ਲਈ ਔਰਤਾਂ ਨੂੰ ਸਿਰਫ਼ ਆਪਣੀਆਂ ਖੁਦ ਦੀ ਬਜਾਏ ਹੋਰ ਔਰਤਾਂ ਦੀਆਂ ਕਹਾਣੀਆਂ ‘ਤੇ ਧਿਆਨ ਦੇਣ ਦੀ ਲੋੜ ਹੈ।

ਜੂਡਜ਼ਿਲ ਪਾਲਮਾ ਓਰਟੇਗਾ ਦੀ ਵੀਡੀਓ ਰੋਸਾਲੀਆ ਮੇਨਡੇਜ਼ ਐਕਸੂਲ ਵਿਸ਼ੇਸ਼ਤਾ ਨਾਲ ਇੱਕ ਵਧੀਆ ਮਿਸਾਲ ਹੈ।ਰੋਸਾਲੀਆ, ਯੂਕਾਟਾਨ, ਮੈਕਸੀਕੋ ਤੋਂ ਇਕ ਮਯਾਨਾ ਔਰਤ ਹੈ ਅਤੇ ਰਵਾਇਤੀ ਦਵਾਈਆਂ ਦਾ ਅਭਿਆਸ ਕੀਤਾ ਜਾਂਦਾ ਹੈ ਜੋ ਕਿ ਮੈਕਸੀਕੋ ਵਿੱਚ ਸੱਭਿਆਚਾਰਕ ਵਿਕਾਸ ਦੁਆਰਾ ਸ਼ੁਰੂ ਕੀਤੀ ਆਧੁਨਿਕਤਾ ਦੇ ਵਿਰੋਧ ਵਿੱਚ ਹੈ।

ਇਹ ਕਹਾਣੀ ਗਿਆਨ ਦੇ ਮੌਲਿਕ ਪ੍ਰਸਾਰਣ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ ਜਿਸ ਨਾਲ ਪਿਛਲੀਆਂ ਪੀੜ੍ਹੀਆਂ ਨੂੰ ਲਾਭ ਹੋਇਆ ਹੈ ਅਤੇ ਅੱਜ ਲੋਕਾਂ ਦਾ ਇਲਾਜ ਅਤੇ ਠੀਕ ਕਰਨਾ ਜਾਰੀ ਹੈ:

ਇਹ ਔਰਤ ਅੱਜ ਦੀ ਮਾਯਾਨ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਸੱਭਿਆਚਾਰ ਦੇ ਅੰਦਰ ਲਗਾਤਾਰ ਤਬਦੀਲੀਆਂ ਦਾ ਵਿਰੋਧ ਕਰਨ ਲਈ, ਮਾਯਾਨ ਸੱਭਿਆਚਾਰ ਵਿੱਚ ਯੋਗਦਾਨ ਪਾਉਂਦੀ ਹੈ। ਰੋਸਾਲੀਆ ਸਾਨੂੰ ਇਸ ਗਿਆਨ ਦੇ ਮੌਖਿਕ ਸੰਚਾਰ ਦਾ ਮਹੱਤਵ ਸਿਖਾਉਂਦੀ ਹੈ। ਭੋਜਨ ਵਿੱਚ ਅਤੇ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪੌਦੇ ਪਿਛਲੀਆਂ ਪੀੜ੍ਹੀਆਂ ਲਈ ਲਾਭਦਾਇਕ ਰਹੀ ਹੈ, ਵਰਤਮਾਨ ਸਮੇਂ ਵਿੱਚ, ਅਤੇ ਵਾਤਾਵਰਣ ਨਾਲ ਇੱਕ ਸੰਤੁਲਨ ਬਣਾਈ ਰੱਖਿਆ ਹੈ।

ਇਕ ਹੋਰ ਭਾਗੀਦਾਰ ਮਾਈਕਿਆਸ ਸਾਂਚੇਜ਼ ਨੇ, ਆਪਣਾ ਧਿਆਨ ਸੱਭਿਆਚਾਰਕ ਵਿਰਾਸਤ ਅਤੇ ਜ਼ਮੀਨੀ ਸੁਰੱਖਿਆ ਦੀ ਰੱਖਿਆ ਕਰਨ ਦੇ ਕੰਮ ‘ਤੇ ਕੇਂਦਰਤ ਕੀਤਾ ਹੈ। ਵੁਮੈਨਸ ਵੋਇਸਿਜ਼ ਸਾਊਂਡ ਕਲਾਊਡ ਅਕਾਊਂਟ ਤੇ ਇਸ ਆਡੀਓ ਵਿੱਚ, ਅਜ਼ਾਲੀਆ ਹਰਨਾਨਡੇਜ਼, ਮਾਈਕਿਆਸ ਨਾਲ ਬੋਲਦੀ ਹੈ ਅਤੇ ਜ਼ੋਕ ਭਾਈਚਾਰੇ (ਚੀਆਪਾਸ, ਓਅਕਸਾਕਾ ਅਤੇ ਟਾਬਾਸਕੋ, ਮੈਕਸੀਕੋ) ਵਿੱਚ ਔਰਤਾਂ ਦੀ ਭੂਮਿਕਾ ਦੀ ਪੜਚੋਲ ਕਰਦਾ ਹੈ ਜੋ ਨਵੀਂ ਪੀੜ੍ਹੀਆਂ ਦੀ ਦੇਖਭਾਲ ਕਰਨ ਅਤੇ ਭਾਈਚਾਰੇ ਦੀਆਂ ਰਵਾਇਤਾਂ ਬਾਰੇ ਉਨ੍ਹਾਂ ਨੂੰ ਸਿੱਖਿਅਤ ਕਰਨ ਦੇ ਇੰਚਾਰਜ ਹਨ।